ਸੋਸ਼ਲ꞉ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਦੋ ਵੱਖ ਵੱਖ ਦਿਨਾਂ ਨੂੰ ਮਨਾਏ ਜਾਣ ਕਾਰਨ ਛਿੜੀ ਤਿੱਖੀ ਬਹਿਸ

akal thakt sahib Image copyright Getty Images

ਪਿਛਲੇ ਕੁਝ ਸਾਲਾਂ ਤੋਂ ਪੰਥਕ ਸਫਾਂ ਵਿੱਚ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਤਿਉਹਾਰਾਂ ਦੀਆਂ ਹਰ ਸਾਲ ਬਦਲਦੀਆਂ ਤਰੀਕਾਂ ਨੂੰ ਲੈ ਕੇ ਇੱਕ ਭਰਵੀਂ ਬਹਿਸ ਚੱਲ ਰਹੀ ਹੈ।

ਜੋ ਮਸਲਾ ਹਰ ਸਾਲ ਹੀ ਉੱਠਦਾ ਹੈ, ਉਹ ਹੈ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਤਰੀਕ ਦਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨਾਂ ਨਾਲ ਰਲ਼-ਗੱਡ ਹੋਣਾ।

ਸੰਗਤਾਂ ਇਨ੍ਹਾਂ ਦਿਨਾਂ ਵਿੱਚ ਇੱਕ ਅਜੀਬ ਮਾਨਸਿਕ ਖਿੱਚੋਤਾਣ ਵਿੱਚੋਂ ਗੁਜ਼ਰਦੀਆਂ ਹਨ ਇੱਕ ਪਾਸੇ ਸ਼ਹੀਦੀ ਸਮਾਗਮਾਂ ਵਿੱਚ ਕੀਰਤਨੀ ਜੱਥੇ ਵੈਰਾਗਮਈ ਸ਼ਬਦਾਂ ਦਾ ਅਲਾਪ ਲਾ ਰਹੇ ਹੁੰਦੇ ਹਨ ਤੇ ਉਨ੍ਹਾਂ ਦਿਨਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਸਮਾਗਮ ਵੀ ਸ਼ੁਰੂ ਹੋ ਜਾਂਦੇ ਹਨ।

ਸਿੱਖਾਂ ਦੀ ਵੱਖਰੀ ਪਛਾਣ ਵਾਲੀ ਸੁਖਬੀਰ ਦੀ ਮੰਗ ਦਾ ਪੂਰਾ ਸੱਚ

ਦੋ ਦਹਾਕੇ ਬਾਅਦ ਅਕਾਲੀਆਂ ਨੂੰ ਅੰਮ੍ਰਿਤਸਰ ਯਾਦ ਕਿਉਂ ਆਇਆ?

'ਜਿਨ੍ਹਾਂ ਨੂੰ ਕੋਈ ਘਰੇ 'ਨੀ ਪੁੱਛਦਾ, ਬਹਿ ਜਾਂਦੇ ਧਰਨੇ 'ਤੇ'

ਸਧਾਰਣ ਸਿੱਖ ਇਹ ਸਮਝਣ ਤੋਂ ਬੇਬੱਸ ਹੋ ਜਾਂਦੇ ਹਨ ਕਿ ਗੁਰੂ ਦੇ ਜਨਮ ਦਿਨ ਦੀ ਖੁਸ਼ੀ ਮਨਾਈ ਜਾਵੇ ਜਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਵੇ।

Image copyright Facebook

ਪਿਛਲੇ ਸਾਲ ਤਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਹ ਬੇਨਤੀ ਵੀ ਕੀਤੀ ਸੀ ਕਿ ਉਹ ਇਸ ਸੰਬੰਧੀ ਇੱਕ ਹੁਕਮਨਾਮੇ ਰਾਹੀਂ ਕੌਮ ਨੂੰ ਗੁਰਪੁਰਬ 5 ਜਨਵਰੀ ਨੂੰ ਹੀ ਮਨਾਉਣ ਲਈ ਕਹਿਣ ਕਿਉਂਕਿ ਕੌਮੀ ਭਾਵਨਾ ਇਹੋ ਹੈ ਪਰ ਅਜਿਹਾ ਨਹੀਂ ਹੋਇਆ।

ਪਰ ਜਥੇਦਾਰ ਸਾਹਿਬਾਨ ਨੇ ਗੁਰਪੁਰਬ 25 ਦਸੰਬਰ ਨੂੰ ਹੀ ਮਨਾਉਣ ਦਾ ਆਦੇਸ਼ ਦਿੱਤਾ ਜਿਸ ਬਾਰੇ ਇਤਰਾਜ ਵੀ ਉੱਠੇ ਅਤੇ ਦੇਸ ਵਿਦੇਸ ਦੀਆਂ ਸੰਗਤਾਂ ਨੇ ਇਹ ਦਿਨ 5 ਜਨਵਰੀ ਨੂੰ ਹੀ ਮਨਾਇਆ।

ਹੁਣ ਇਹ ਅਵਾਜੇ ਲੋਕ ਨਗਾਰਾ-ਏ-ਖੁਦਾ ਸਿੰਘ ਸਾਹਿਬ ਨੇ ਕਿਉਂ ਨਹੀਂ ਸੁਣਿਆ ਇਹ ਸਵਾਲ ਕੌਤੂਹਲ ਪੈਦਾ ਕਰ ਰਿਹਾ ਹੈ। ਇਸ ਸਾਲ ਵੀ ਇਸੇ ਉਲਝਣ ਵਿੱਚ ਇਹ ਦਿਨ ਲੰਘੇ ਅਤੇ ਸੋਸ਼ਲ ਮੀਡੀਆ ਉੱਪਰ ਲੋਕ ਇਸ ਬਾਰੇ ਟਿੱਪਣੀਆਂ ਕਰ ਰਹੇ ਹਨ ਕਿ ਇਸ ਦੁਬਿਧਾ ਵਿੱਚੋਂ ਕੌਮ ਨੂੰ ਕੱਢਿਆ ਜਾਵੇ।

ਤਾਜਾ ਘਟਨਾਕ੍ਰਮ ਵਿੱਚ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਪਣੇ ਫੇਸਬੁੱਕ ਸਫ਼ੇ ਤੇ ਇੱਕ ਸਟੇਟਸ ਰਾਹੀਂ ਇਹ ਮਸਲਾ ਚੁੱਕਿਆ ਹੈ ਕਿ ਕੀ ਸਿੰਘ ਸਾਹਿਬਾਨ ਵੱਲੋਂ ਹੁਕਮਨਾਮੇ ਦੇ ਜੋਰ ਨਾਲ ਪੰਥਕ ਆਵਾਜ ਨੂੰ ਬੰਦ ਕਰਨਾ ਸਹੀ ਹੈ ਜਦ ਕਿ ਅਕਾਲ ਤਖਤ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀ ਸੰਸਥਾ ਹੈ। ਇਹ ਸਟੇਟਸ ਉਨ੍ਹਾਂ ਦੋ ਵਾਰ ਪੋਸਟ ਕੀਤਾ ਤੇ ਲੋਕਾਂ ਨੇ ਇਸ ਬਾਰੇ ਕਮੈਂਟਕਸ਼ੀ ਵੀ ਕੀਤੀ।

ਗੁਰਵਿੰਦਰ ਸਰਪੰਚ ਸ਼ਾਹੀ ਮਾਲਕਪੁਰੀਆ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਜਥੇਦਾਰ ਕੋਈ ਗਲਤ ਫੈਸਲਾ ਦੇ ਵੀ ਦਿੰਦੇ ਹਨ ਤਾਂ ਘੱਟੋ-ਘੱਟ ਸੰਗਤ ਨੂੰ ਤਾਂ ਸਮਝਦਾਰ ਹੋਣਾ ਚਾਹੀਦਾ ਹੈ। ਦਲਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਕਮੇਟੀ ਨੂੰ ਆਰਐਸਐਸ ਤੇ ਬਾਦਲਾਂ ਦੇ ਕਬਜ਼ੇ ਵਿੱਚੇ ਛੁਡਾਉਣ ਦੀ ਗੱਲ ਕੀਤੀ।

Image copyright facebook

ਸੁਰਿੰਦਰ ਸਿੰਘ ਸਿੱਧੂ ਨੇ ਲਿਖਿਆ ਕਿ ਜਥੇਦਾਰ ਬਾਦਲਾਂ ਖਿਲਾਫ਼ ਜਾ ਕੇ ਕੁਝ ਨਹੀਂ ਕਰ ਸਕਦੇ। ਜਦਕਿ ਦਰਸ਼ਨ ਮਿੱਠਾ ਪੰਜਾਬੀ ਟ੍ਰਿਬਿਊਨ ਨੇ ਅਜਿਹੀਆਂ ਘਟਨਾਵਾਂ ਨਾਲ ਕੌਮ ਵਿੱਚ ਹੁਕਮਨਾਮਿਆਂ ਦਾ ਸਤਿਕਾਰ ਘਟਣ ਦੀ ਗੱਲ ਕਰਦਿਆਂ ਅਕਾਲ ਤਖਤ ਨੂੰ ਇਸ ਬਾਰੇ ਉਪਰਾਲੇ ਕਰਨ ਲਈ ਕਿਹਾ।

Image copyright BBC/facebook

ਲੁਧਿਆਣਾ ਲਾਈਵ ਨਾਂ ਦੇ ਫੇਸਬੁੱਕ ਸਫ਼ੇ ਨੇ ਵੀ ਇੱਕ ਵੀਡੀਓ ਇਸ ਵਿਸ਼ੇ ਤੇ ਸਾਂਝੀ ਕੀਤੀ ਜਿਸ ਉੱਪਰ ਲੋਕਾਂ ਨੇ ਦਰਜਨਾਂ ਟਿੱਪਣੀਆਂ ਕੀਤੀਆਂ। ਗਗਨਦੀਪ ਸਿੰਘ ਨੇ ਲਿਖਿਆ ਕਿ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਮੰਨ ਲਵੋ ਗੁਰੂ ਸਾਹਿਬ ਜੀ ਖੁਸ਼ ਹੋ ਜਾਣਗੇ ਜਨਮ ਦਿਨ ਮਨਾਉਣ ਜਾਂ ਨਾ ਮਨਾਉਣ ਨਾਲ ਫਰਕ ਨਹੀਂ ਪੈਂਦਾ।

Image copyright BBC/facebook

ਇਸੇ ਸਫ਼ੇ ਤੇ ਉਂਕਾਰ ਸਿੰਘ ਨੇ ਲਿਖਿਆ ਕਿ ਲੁਧਿਆਣੇ ਦੇ ਨਊ ਅਸ਼ੋਕ ਨਗਰ ਦੇ ਗੁਰਦੁਆਰਾ ਸਿੰਘ ਸਭਾ ਨੇ ਗੁਰਪੁਰਬ 5 ਜਨਵਰੀ ਨੂੰ ਹੀ ਮਨਾਉਣ ਦਾ ਫੈਸਲਾ ਲਿਆ ਹੈ ਤੇ ਜਿਵੇਂ ਸੰਗਤ ਕਹੇਗੀ ਉਹੀ ਹੋਵੇਗਾ।

ਇੱਥੇ ਹੀ ਸੁਖਵਿੰਦਰ ਸਿੰਘ ਨੇ ਕੁੱਝ ਵੀ ਹੋ ਸਕਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਸਾਰੇ ਪੈਸੇ ਦੇ ਪੀਰ ਹਨ।

Image copyright BBC/facebook

ਦਮਦਮੀ ਟਕਸਾਲ, ਰਾਸ਼ਟਰੀ ਸਿੱਖ ਸੰਗਤ ਦੇ ਸਫਿਆਂ ਨੇ ਵੀ 25 ਦਸੰਬਰ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਸੀ।

Image copyright facebook
Image copyright BBC/facebook

ਇਸ ਪ੍ਰਕਾਰ ਸੋਸ਼ਲ ਮੀਡੀਆ ਉੱਪਰ ਇਸ ਵਾਰ ਗੁਰਪੁਰਬ ਦੀ ਤਰੀਕ ਬਾਰੇ ਕਈ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲੀਆਂ ਪਰ ਸਧਾਰਣ ਸਿੱਖ ਇਹ ਸਮਝਣ ਤੋਂ ਬੇਬੱਸ ਹੋ ਜਾਂਦੇ ਹਨ ਕਿ ਗੁਰੂ ਦੇ ਜਨਮ ਦਿਨ ਦੀ ਖੁਸ਼ੀ ਮਨਾਈ ਜਾਵੇ ਜਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ