ਤਸਵੀਰਾਂ: ਬੀਤੇ ਹਫ਼ਤੇ ਦੌਰਾਨ ਭਾਰਤ ਕੀ ਕੁਝ ਹੋਇਆ ਰੋਚਕ

1 ਜਨਵਰੀ 2018 ਨੂੰ ਅਲਾਹਾਬਾਦ ਵਿੱਚ ਬੱਚੇ ਮਾਘ ਸਨਾਨ ਕਰਦੇ ਹੋਏ। ਸਵਾਮੀਨਾਰਾਇਣ ਗੁਰੂਕੁਲ ਦੇ ਇਨ੍ਹਾਂ ਬੱਚਿਆਂ ਕੋਲ ਨਹਾਉਣ ਲਈ ਪਾਣੀ ਨਹੀਂ ਹੁੰਦਾ ਪਰ ਇਹ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਤੇ ਵਾਤਾਲਵਰਣ ਨਾਲ ਢਲਣ ਲਈ ਇੱਕ ਮਹੀਨਾ ਠੰਡੇ ਪਾਣੀ ਨਾਲ ਇਸ਼ਨਾਲ ਕਰਨਗੇ।

Image copyright Khushal Lali/BBC

ਅਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਦਾ ਇੱਕ ਨਜ਼ਾਰਾ।

Image copyright Khushal Lali/ BBC

ਪੰਜਾਬ ਵਿੱਚ ਪਤਝੜ੍ਹ ਵਿੱਚ ਪੱਤੇ ਝਾੜ ਚੁੱਕੇ ਪਾਪੂਲਰ ਦੇ ਦਰਖ਼ਤ।

Image copyright Getty Images

ਫ਼ਿਲਮ ਅਦਾਕਾਰ ਰਜਨੀਕਾਂਤ ਸਿਆਸਤ ਵਿੱਚ ਆਪਣੀ ਆਮਦ ਦਾ ਐਲਾਨ ਕਰਨ ਮਗਰੋਂ ਇੱਕ ਪੱਤਰਕਾਰ ਮਿਲਣੀ ਦੌਰਾਨ।

ਰਜਨੀਕਾਂਤ ਬਣਾਉਣਗੇ ਨਵੀਂ ਸਿਆਸੀ ਪਾਰਟੀ

Image copyright Getty Images

ਤਾਮਿਲਨਾਡੂ ਦੀ ਸਟੇਟ ਟ੍ਰਾਂਸਪੋਰਟ ਦੇ ਕਰਮਚਾਰੀ ਤਨਖਾਹਾਂ ਵਿੱਚ ਵਾਧੇ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜ੍ਹਤਾਲ ਉੱਪਰ ਹਨ। ਇਸ ਦਰਮਿਆਨ ਯਾਤਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਆਵਾਜਾਈ ਠੱਪ ਹੈ।

Image copyright Getty Images

ਨਵੇਂ ਸਾਲ ਦੇ ਮੌਕੋ ਹੈਦਰਾਬਾਦ ਵਿੱਚ ਇੱਕ ਸੁਆਣੀ ਆਪਣੇ ਘਰ ਦੇ ਬਾਹਰ ਰੰਗੋਲੀ ਬਣਾਉਂਦੀ ਹੋਈ। ਇਹ ਰੰਗੋਲੀਆਂ ਘਰ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਲਈ ਬਣਾਈਆਂ ਜਾਂਦੀਆਂ ਹਨ।

Image copyright Tirupati Rao/BBC

ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਵਿੱਚ ਕਲਾਕਾਰ ਇੱਕ ਪੇਸ਼ਕਾਰੀ ਕਰਦੇ ਹੋਏ।

Image copyright Mayuresh Konnur / BBC

ਪੁਣੇ-ਮੁੰਬਈ ਦੇ ਭੀਮਾ ਕੋਰੇਗਾਂਓ ਵਿੱਚ ਦਲਿਤਾਂ ਦੀ ਰੈਲੀ ਤੋਂ ਬਾਅਦ ਵਿੱਚ ਹੋਈ ਹਿੰਸਾ ਵਿੱਚ ਨੁਕਸਾਨੀ ਗਈ ਇੱਕ ਬੁਲੈਰੋ ਕਾਰ।ਇਸ ਮਗਰੋਂ ਆਵਾਜਾਈ ਠੱਪ ਹੋ ਗਈ। ਇਸ ਹਿੰਸਾ ਦੌਰਾਨ ਵੱਡੀ ਗਿਣਤੀ ਵਿੱਚ ਗੱਡੀਆਂ ਦੀ ਸਾੜ-ਫੂਕ ਹੋਈ।

ਮਰਾਠਿਆਂ ਖਿਲਾਫ਼ ਦਲਿਤਾਂ ਦੀ ਲੜਾਈ ਬਾਰੇ ਪੂਰਾ ਸੱਚ

Image copyright Sharad Badhe / BBC

2018 ਦੀ ਪਹਿਲੀ ਸਵੇਰਭੀਮਾ ਕੋਰੇਗਾਂਓ ਵਿੱਚ ਹੋਈ ਹਿੰਸਾ ਦੇ ਮੱਦੇ ਨਜ਼ਰ ਮਹਾਰਾਸ਼ਟਰ ਪੁਲਿਸ ਦੇ ਜਵਾਨ ਤਿਆਰ ਬਰ ਤਿਆਰ ਖੜ੍ਹੇ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)