ਚਾਰਾ ਘੋਟਾਲਾ: ਲਾਲੂ ਯਾਦਵ ਨੂੰ ਸਾਢੇ ਤਿੰਨ ਸਾਲ ਕੈਦ ਤੇ ਪੰਜ ਲੱਖ ਰੁਪਏ ਜ਼ੁਰਮਾਨਾ

Lalu Yadav Image copyright PRAKASH SINGH/AFP/Getty Images

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਨੂੰ ਸਾਢੇ ਤਿੰਨ ਸਾਲ ਦੀ ਕੈਦ ਅਤੇ ਪੰਜ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਹੋਈ ਹੈ।

ਚਾਰਾ ਘੋਟਾਲਾ ਮਾਮਲੇ ਵਿੱਚ ਅਦਾਲਤ ਨੇ ਅੱਜ ਇਹ ਸਜ਼ਾ ਸੁਣਾਈ ਜਿਸ ਮੁਤਾਬਕ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੇਗੀ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਇਹ ਸਜ਼ਾ ਸੁਣਾਈ ਹੈ ਅਤੇ ਉਨ੍ਹਾਂ ਨੂੰ ਫਿਲਹਾਲ ਰਾਂਚੀ ਦੀ ਬਿਰਸਾ ਜੇਲ ਵਿੱਚ ਰੱਖਿਆ ਗਿਆ ਹੈ।

ਰਾਂਚੀ ਵਿੱਚ ਹਾਜ਼ਰ ਸਥਾਨਕ ਪੱਤਰਕਾਰ ਨੀਰਜ ਸਿਨਹਾ ਮੁਤਾਬਕ ਲਾਲੂ ਨੂੰ ਇਹ ਸਜ਼ਾ ਵੀਡੀਓ ਕਾਨਫਰੰਸ ਜ਼ਰੀਏ ਸੁਣਾਈ ਗਈ ਹੈ।

ਕੀ ਹੈ ਬਿਹਾਰ ਦਾ ਚਾਰਾ ਘੋਟਾਲਾ?

'ਮਾਂ, ਨੂੰਹ ਅਜਿਹੀ ਲੱਭੀਂ ਜੋ ਚਾਰਾ ਘੁਟਾਲਾ ਕਰਦੀ ਹੋਵੇ'

ਕੀ ਹੈ ਸੁਖਬੀਰ ਸਿੰਘ ਬਾਦਲ ਦਾ ਨਵਾਂ ਏਜੰਡਾ?

ਪਾਕਿਸਤਾਨ ਲਈ ਬੋਝ ਹਨ ਹਾਫ਼ਿਜ਼ ਸਈਦ?

ਰਾਂਚੀ ਵਿੱਚ ਲਾਲੂ ਦੇ ਕੇਸ ਦੀ ਪੈਰ੍ਹਵੀ ਕਰ ਰਹੇ ਵਕੀਲ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਉੱਚ ਅਦਾਲਤ ਵਿੱਚ ਜਾਣਗੇ।

ਲਾਲੂ ਪ੍ਰਸਾਦ ਯਾਦਵ ਨੂੰ ਦੇਵਗਰ ਖਜ਼ਾਨੇ ਦੇ ਇਸ ਮਾਮਲੇ ਵਿੱਚ 23 ਦਸੰਬਰ 2017 ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਲਾਲੂ ਤੋਂ ਇਲਾਵਾ 15 ਹੋਰ ਨੂੰ ਦੋਸ਼ੀ ਮੰਨਿਆ ਗਿਆ ਜਿਨ੍ਹਾਂ ਵਿੱਚ ਸਾਬਕਾ ਸੰਸਦ ਮੈਂਬਰ ਜਗਦੀਸ਼ ਸ਼ਰਮਾ ਅਤੇ ਸਾਬਕਾ ਮੰਤਰੀ ਆਰ ਕੇ ਰਾਣਾ ਵੀ ਸ਼ਾਮਲ ਹੈ।

ਇਹ ਮਾਮਲਾ 1991 ਤੋਂ 1994 ਦੇ ਦੌਰਾਨ ਦਾ ਹੈ। ਜਿਸ ਦੌਰਾਨ ਖਜ਼ਾਨੇ ਵਿੱਚੋਂ ਗ਼ਲਤ ਤਰੀਕੇ ਨਾਲ 84.54 ਲੱਖ ਰੁਪਏ ਕਢਵਾਏ ਗਏ ਸਨ।

ਕੀ ਹੈ ਮਾਮਲਾ?

  • 6 ਜੂਨ 2017 ਨੂੰ ਲਾਲੂ 1996 ਵਿੱਚ ਭਾਗਲਪੁਰ ਖਜਾਨੇ ਵਿੱਚੋਂ ਚਾਰਾ ਘੋਟਾਲੇ ਦੇ ਸੰਬੰਧ ਵਿੱਚ 40 ਲੱਖ ਰੁਪਏ ਕਢਵਾਉਣ ਦੇ ਸੰਬੰਧ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਹੋਏ।
  • 30 ਸਤੰਬਰ 2013 ਨੂੰ ਰਾਂਚੀ ਦੀ ਸੀਬੀਆਈ ਅਦਾਲਤ ਨੇ ਚਾਰਾ ਮਾਮਲੇ ਵਿੱਚ ਲਾਲੂ ਨੂੰ ਦੋਸ਼ੀ ਕਰਾਰ ਦੇ ਦਿੱਤਾ। ਇਸ ਫ਼ੈਸਲੇ ਨਾਲ ਉਹ ਛੇ ਸਾਲਾਂ ਲਈ ਚੋਣਾਂ ਲੜਨ ਦੇ ਅਯੋਗ ਹੋ ਗਏ। ਉਨ੍ਹਾਂ ਦੇ ਨਾਲ ਚੁਤਾਲੀ ਹੋਰਾਂ ਨੂੰ ਵੀ ਮੁਜਰਮ ਕਰਾਰ ਦਿੱਤਾ ਗਿਆ।
  • ਅਕਤੂਬਰ 2013 ਵਿੱਚ ਝਾਰਖੰਡ ਦੇ ਨਵਾਂ ਸੂਬਾ ਬਣ ਜਾਣ ਕਾਰਨ ਸੁਪਰੀਮ ਕੋਰਟ ਨੇ ਮਾਮਲਾ ਝਾਰਖੰਡ ਤਬਦੀਲ ਕਰ ਦਿੱਤਾ।
  • 18 ਦਸੰਬਰ 2006 ਨੂੰ ਲਾਲੂ ਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਰੀ ਕਰ ਦਿੱਤੀ।
  • 5 ਅਪ੍ਰੈਲ 2000 ਨੂੰ ਲਾਲੂ ਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਨੇ ਅਦਾਲਤ ਸਾਹਮਣੇ ਆਤਮ ਸਮਰਪਣ ਕੀਤਾ ਜਿਸ ਮਗਰੋਂ ਰਾਬੜੀ ਦੇਵੀ ਨੂੰ ਜ਼ਮਾਨਤ ਮਿਲ ਗਈ।
  • 30 ਜੁਲਾਈ 1997 ਨੂੰ ਲਾਲੂ ਨੇ ਸੀਬੀਆਈ ਅਦਾਲਤ ਸਾਹਮਣੇ ਆਤਮ ਸਮਰਪਣ ਕੀਤਾ। ਇਸ ਤੋਂ ਇੱਕ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਸੀ।
  • 21 ਜੂਨ 1997 ਨੂੰ ਸੀਬੀਆਈ ਨੇ ਲਾਲੂ ਪ੍ਰਸਾਦ ਯਾਦਵ ਦੇ ਘਰੇ ਛਾਪਾ ਮਾਰਿਆ।
  • 11 ਮਾਰਚ ਨੂੰ ਪਟਨਾ ਉੱਚ ਅਦਾਲਤ ਨੇ ਚਾਰਾ ਮਾਮਲੇ ਵਿੱਚ ਸੀਬੀਆਈ ਪੜਤਾਲ ਦੇ ਹੁਕਮ ਦਿੱਤੇ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਵੀ ਕਾਇਮ ਰੱਖਿਆ।
  • 27 ਜਨਵਰੀ 1996 ਨੂੰ ਚਾਰਾ ਘੋਟਾਲੇ ਦੀ ਰਿਪੋਰਟ ਸਾਹਮਣੇ ਆਈ ਜਿਸ ਮੁਤਾਬਕ ਸਰਕਾਰੀ ਖਜਾਨਿਆਂ ਵਿੱਚੋਂ ਕਰੋੜਾਂ ਰੁਪਏ ਫਰਜ਼ੀ ਕੰਪਨੀਆਂ ਦੇ ਨਾਂ 'ਤੇ ਚਾਰੇ ਦੀ ਸਪਲਾਈ ਲਈ ਕਢਵਾ ਕੇ ਕਿਸੇ ਹੋਰ ਰਾਹੇ ਪਾਏ ਗਏ ਸਨ।

ਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)