ਆਧਾਰ ਮਾਮਲਾ: ਟ੍ਰਿਬਿਊਨ ਦੀ ਪੱਤਰਕਾਰ ਰਚਨਾ ਖਹਿਰਾ ਦੇ ਹੱਕ 'ਚ ਨਿੱਤਰੇ ਐਡਵਰਡ ਸਨੋਡਨ

ਐਡਵਰਡ ਸਨੋਡਨ Image copyright Twitter/@Snowden

ਅਮਰੀਕਾ ਵਿੱਚ ਕਈ ਘਟਨਾਵਾਂ ਨੂੰ ਉਜਾਗਰ ਕਰਨ ਵਾਲੇ ਐਡਵਰਡ ਜੋਸਫ ਸਨੋਡਨ ਵੀ ਆਧਾਰ ਕਾਰਡ ਦੀ ਜਾਣਕਾਰੀ ਲੀਕ ਹੋਣ ਦਾ ਖੁਲਾਸਾ ਕਰਨ ਵਾਲੀ ਪੱਤਰਕਾਰ ਰਚਨਾ ਖਹਿਰਾ ਦੇ ਹੱਕ ਵਿੱਚ ਆਏ ਹਨ।

ਵਿਸਲਬਲੋਅਰ ਐਡਵਰਡ ਸਨੋਡਨ ਨੇ ਟਵੀਟ ਕਰਕੇ ਰਚਨਾ ਖਹਿਰਾ ਦੀ ਤਾਰੀਫ਼ ਕੀਤੀ।

ਉਨ੍ਹਾਂ ਲਿਖਿਆ ਕਿ ਆਧਾਰ ਕਾਰਡ ਬਾਰੇ ਖੁਲਾਸਾ ਕਰਨ ਵਾਲੀ ਪੱਤਰਕਾਰ ਸਨਮਾਨ ਦੀ ਹੱਕਦਾਰ ਹੈ ਨਾਕਿ ਜਾਂਚ ਦੀ।

‘ਅਧਿਕਾਰੀਆਂ ਨਾਲ ਗੱਲ ਮਗਰੋਂ ਹੀ ਖ਼ਬਰ ਕੀਤੀ’

ਆਧਾਰ 'ਖੁਲਾਸਾ' ਮਾਮਲੇ 'ਚ ਕੀ ਹੈ UIDAI ਦੀ ਸਫ਼ਾਈ?

ਜੇਕਰ ਸਰਕਾਰ ਅਸਲ 'ਚ ਨਿਆਂ ਲਈ ਚਿੰਤਤ ਸੀ ਤਾਂ ਉਸ ਪਾਲਿਸੀ ਵਿੱਚ ਸੁਧਾਰ ਕਰਦੀ, ਜਿਸਨੇ ਅਰਬਾਂ ਭਾਰਤੀਆਂ ਦੀ ਜਾਣਕਾਰੀ ਨੂੰ ਨਸ਼ਟ ਕੀਤਾ।

ਉਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

ਪੱਤਰਕਾਰ ਰਾਹੁਲ ਕੰਵਲ ਦੇ ਟਵੀਟ ਨੂੰ ਰੀਟਵੀਟ ਕਰਕੇ ਉਨ੍ਹਾਂ ਨੇ ਗੱਲ ਆਖੀ।

ਰਾਹੁਲ ਕਵੰਲ ਨੇ ਵੀ ਰਚਨਾ ਖਹਿਰਾ ਖ਼ਿਲਾਫ਼ ਦਰਜ ਹੋਈ ਐਫਆਈਆਰ ਨੂੰ ਗ਼ਲਤ ਕਰਾਰ ਦਿੱਤਾ ਸੀ।

ਰਚਨਾ ਖਹਿਰਾ ਖ਼ਿਲਾਫ਼ ਐੱਫਆਈਆਰ ਦਰਜ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੱਡੀ ਬਹਿਸ ਛਿੜੀ ਹੋਈ ਹੈ।

ਜਿਸ ਵਿੱਚ ਜ਼ਿਆਦਾਤਰ ਰਚਨਾ ਖਹਿਰਾ ਦੇ ਹੱਕ ਵਿੱਚ ਹਨ।

ਸੀਡਨੀ ਦੇ ਪ੍ਰੋਫੈਸਰ ਆਫ਼ ਲਾਅ ਅਤੇ ਸੂਚਨਾ ਪ੍ਰਣਾਲੀ ਦੇ ਮਾਹਰ ਗ੍ਰਾਹਮ ਗ੍ਰੀਨਲੀਫ ਨੇ ਟਵੀਟ ਕਰਕੇ ਕਿਹਾ ਕਿ ਦੁਨੀਆਂ ਦੀ ਸਭ ਤੋਂ ਖ਼ਤਰਨਾਕ ਨਿੱਜਤਾ ਚਰਚਾ ਵਿੱਚ? ਭਾਰਤ ਦਾ ਆਧਾਰ ਅਤੇ ਚੀਨ ਦਾ ਸੋਸ਼ਲ ਕ੍ਰੈਡਿਟ ਸਿਸਟਮ ਸਵਾਲਾਂ ਦੇ ਘਰ ਵਿੱਚ।

ਭਾਰਤ ਦੇ ਕੋਲ ਅਜੇ ਵੀ ਇਨ੍ਹਾਂ ਚੀਜ਼ਾਂ ਨਾਲ ਨਿਪਟਣ ਲਈ ਸੰਵਿਧਾਨ ਅਤੇ ਸੁਪਰੀਮ ਕੋਰਟ ਹੈ ਪਰ ਚੀਨ ਨੂੰ ਇਹ ਵੀ ਉਮੀਦ ਨਹੀਂ।

ਸੀਨੀਅਰ ਪੱਤਰਕਾਰ ਚਿੱਤਰਾ ਸੁਬਰਾਮਨਿਅਮ ਨੇ ਟਵੀਟ ਕਰਕੇ ਕਿਹਾ ਕਿ UIDAI ਆਪਣਾ ਢਿੰਡੋਰਾ ਖ਼ੁਦ ਪਿਟ ਰਹੀ ਹੈ।

ਬੀਤੇ ਦਿਨੀਂ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਵੀ ਇਸ ਮੁੱਦੇ 'ਤੇ ਬਿਆਨ ਸਾਹਮਣੇ ਆਇਆ ਸੀ।

ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਐੱਫਆਈਆਰ ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤੀ ਗਈ ਹੈ।

ਉਹਾਂ ਅੱਗੇ ਲਿਖਿਆ, ''ਮੈਂ ਅਥਾਰਟੀ ਨੂੰ ਸਲਾਹ ਦਿੱਤੀ ਹੈ ਕਿ ਪੁਲਿਸ ਜਾਂਚ ਵਿੱਚ ਟ੍ਰਿਬਿਊਨ ਤੇ ਉਸਦੇ ਪੱਤਰਕਾਰ ਨੂੰ ਪੂਰਾ ਸਹਿਯੋਗ ਦੇਣ ਲਈ ਅਪੀਲ ਕੀਤੀ ਜਾਵੇ।''

ਇੱਕ ਪਾਸੇ ਜਿੱਥੇ ਆਧਾਰ ਸਬੰਧੀ ਐਨੀਆਂ ਚਰਚਾਵਾਂ ਚੱਲ ਰਹੀਆਂ ਹਨ ਉੱਥੇ ਹੀ ਇਸਦਾ ਇੱਕ ਹੋਰ ਪੱਖ ਵੀ ਸਾਹਮਣੇ ਆਇਆ ਹੈ।

ਇੱਕ ਤਾਜ਼ਾ ਸਰਵੇ ਮੁਤਾਬਕ ਆਧਾਰ 80,000 ਅਧਿਆਪਕਾਂ ਲਈ ਮਦਦਗਾਰ ਸਾਬਤ ਹੋਇਆ ਹੈ ਜੋ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਟੀਆਂ ਵਿੱਚ ਪੜ੍ਹਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)