ਪ੍ਰੈਸ ਰੀਵਿਊ: 15 ਸਾਲਾਂ ਬਾਅਦ ਕੈਪਟਨ ਰਾਜ 'ਚ ਰਵੀ ਸਿੱਧੂ ਦੋਸ਼ੀ ਕਰਾਰ, 15 ਜਨਵਰੀ ਸੁਣਾਈ ਜਾਵੇਗੀ ਸਜ਼ਾ

Image copyright Getty Images
ਫੋਟੋ ਕੈਪਸ਼ਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਅਗਵਾਈ ਹੇਠਲੀ 2002-2007 ਵਾਲੀ ਸਰਕਾਰ ਨੇ ਰਵੀ ਸਿੱਧੂ ਖ਼ਿਲਾਫ਼ ਕੇਸ ਦਰਜ ਕੀਤਾ ਸੀ

ਪੰਜਾਬ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਰਵੀ ਸਿੱਧੂ ਨੂੰ ਪੈਸੇ ਲੈ ਕੇ ਅਫ਼ਸਰ ਭਰਤੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ 15 ਸਾਲ ਪੁਰਾਣੇ ਇਸ ਮਾਮਲੇ ਦਾ ਨਿਬੇੜਾ ਕਰ ਦਿੱਤਾ ਹੈ।

ਉਸ ਨੂੰ 15 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਅਗਵਾਈ ਹੇਠਲੀ 2002-2007ਵਾਲੀ ਸਰਕਾਰ ਨੇ 25 ਮਾਰਚ 2002 ਵਿੱਚ ਰਵੀ ਸਿੱਧੂ ਖ਼ਿਲਾਫ਼ ਮੁਹਾਲੀ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਸੀ।

ਇਸ ਤੋਂ ਪਹਿਲਾਂ ਖਰੜ ਅਤੇ ਰੂਪਨਗਰ ਦੀਆਂ ਅਦਾਲਤਾਂ ਵਿੱਚ ਇਹ ਕੇਸ ਚੱਲਿਆ ਸੀ।

ਸਿੰਗਲ ਬ੍ਰਾਂਡ ਰਿਟੇਲ 'ਚ 100 ਫ਼ੀਸਦ ਐੱਫਡੀਆਈ ਨੂੰ ਮਨਜ਼ੂਰੀ

'ਹਥਿਆਰਬੰਦਾਂ ਨੇ ਕਿਹਾ ਇਸਨੂੰ ਗੋਲੀ ਮਾਰ ਦਿਓ'

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਇੰਡੀਅਨ ਐਕਸਪ੍ਰੈਸ ਨੇ ਆਪਣੀ ਦਿੱਲੀ ਅਡੀਸ਼ਨ ਵਿੱਚ ਆਧਾਰ ਕਾਰਡ ਨਾਲ ਇੱਕ ਬੇਤਰਤੀਬੇ ਨੰਬਰ 'ਤੇ ਆਧਾਰਿਤ ਵਰਚੂਅਲ ਪਛਾਣ ਨੂੰ ਆਪਣੇ ਮੁੱਖ ਪੰਨੇ ਉੱਪਰ ਪ੍ਰਮੁੱਖਤਾ ਦਿੱਤੀ ਹੈ।

ਇਹ ਕਦਮ ਜਦੋਂ ਦਾ ਆਧਾਰ ਪਛਾਣ ਪੱਤਰ ਵਜੋਂ ਲਾਗੂ ਹੋਇਆ ਹੈ ਉਸ ਸਮੇਂ ਤੋਂ ਹੁਣ ਤੱਕ ਸਭ ਤੋਂ ਵੱਡੀ ਤਬਦੀਲੀ ਹੋਵੇਗੀ ਅਤੇ ਇਸ ਨਾਲ ਸੁਰੱਖਿਆ ਹੋਰ ਵਧ ਜਾਵੇਗੀ।

ਆਧਾਰ ਕਾਰਡ ਧਾਰਕ ਹੁਣ ਇੱਕ ਕੰਮ ਚਲਾਊ ਓਟੀਪੀ ਹਾਸਲ ਕਰ ਸਕਣਗੇ ਅਤੇ ਆਪਣਾ ਆਧਾਰ ਨੰਬਰ ਦੱਸਣ ਦੀ ਥਾਂ ਇਸੇ ਓਟੀਪੀ ਨਾਲ ਆਪਣੀ ਪਛਾਣ ਸਾਬਤ ਕਰ ਸਕਣਗੇ।

ਇਸ ਤੋਂ ਇਲਾਵਾ ਕੇਵਾਈਸੀ ਮੰਤਵਾਂ ਲਈ ਵੱਖਰੇ ਟੋਕਨ ਵੀ ਜਾਰੀ ਹੋਇਆ ਕਰਨਗੇ ਤਾਂ ਕਿ ਆਧਾਰ ਨਾਲ ਜੁੜਿਆ ਨਿੱਜੀ ਡਾਟਾ ਬਹੁਤੀਆਂ ਥਾਵਾਂ 'ਤੇ ਨਾ ਸਾਂਭਿਆ ਜਾ ਸਕੇ।

ਇਸਦੀ ਦੁਰਵਰਤੋਂ 'ਤੇ ਨੱਥ ਪਾਈ ਜਾ ਸਕੇ। ਇਹ ਕਦਮ ਪਹਿਲੀ ਮਾਰਚ ਤੋਂ ਲਾਗੂ ਹੋਣਗੇ।

ਔਰਤ ਦੇ ਚਿਹਰੇ 'ਤੇ ਦਾਗ ਤਾਂ ਪੁਲਿਸ 'ਚ ਭਰਤੀ ਨਹੀਂ

Image copyright Getty Images

ਦਿ ਹਿੰਦੂ ਨੇ ਆਪਣੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਧੀਆ ਟਰੈਕ ਰਿਕਾਰਡ ਵਾਲੇ ਵਿਆਕਤੀਆਂ ਨੂੰ ਹੀ ਦੇਸ ਵਿੱਚ ਦਾਖਲ ਕਰਨ ਦੀ ਖਬਰ ਪੀਟੀਆਈ ਦੇ ਹਵਾਲੇ ਨਾਲ ਛਾਪੀ ਹੈ।

ਅਮਰੀਕਾ ਇਸ ਸੰਬੰਧੀ ਕਾਨੂੰਨ ਜਲਦੀ ਹੀ ਲਿਆਉਣ ਜਾ ਰਿਹਾ ਹੈ। ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਵਿੱਚ ਕਾਨੂੰਨਦਾਨਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਸਾਨੂੰ ਮੈਰਿਟ ਸ਼ਬਦ ਤੇ ਜ਼ੋਰ ਦੇਣਾ ਚਾਹੀਦਾ ਹੈ ਜਿਵੇਂ ਕਿ ਕੈਨੇਡਾ ਅਤੇ ਆਸਟਰੇਲੀਆ ਕਰਦੇ ਹਨ।

ਉਨ੍ਹਾਂ ਵੀਜ਼ਾ ਦੇਣ ਲਈ ਲਾਟਰੀ ਵਾਲੇ ਪ੍ਰਕਿਰਿਆ ਨੂੰ ਬਦਲਣ ਦੀ ਵਕਾਲਤ ਕੀਤੀ ਜਿਸ ਨੂੰ ਕਈ ਕਾਨੂੰਨਦਾਨਾਂ ਦੀ ਹਮਾਇਤ ਵੀ ਮਿਲੀ।

ਗਾਰੇ ਦੇ ਹੜ੍ਹ ਨਾਲ ਕੈਲੇਫੋਰਨੀਆ 'ਚ ਹਾਹਕਾਰ

Image copyright Getty Images

ਦਿ ਗਾਰਡੀਅਨ ਅਖ਼ਬਾਰ ਨੇ ਇੰਗਲੈਂਡ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਵੱਲੋਂ ਦੇਸ ਵਿੱਚ ਵਧ ਰਹੀ ਪਲਾਸਟਿਕ ਖਿਲਫ਼ ਜੰਗੀ ਪੱਧਰ 'ਤੇ ਨਿਪਟਣ ਦੇ ਸੰਭਾਵੀ ਐਲਾਨ ਦੀ ਖ਼ਬਰ ਛਾਪੀ ਹੈ।

ਪ੍ਰਧਾਨ ਮੰਤਰੀ ਐਲਾਨ ਕਰ ਸਕਦੇ ਹਨ ਕਿ ਦੇਸ ਗੈਰ-ਜਰੂਰੀ ਪਲਾਸਟਿਕ ਦੀ ਵਰਤੋਂ ਰੋਕਣ ਵਿੱਚ ਦੁਨੀਆਂ ਦੀ ਅਗਵਾਈ ਕਰੇਗਾ ਤੇ ਆਉਂਦੇ 25 ਸਾਲਾਂ ਵਿੱਚ ਦੇਸ ਵਿੱਚੋਂ ਇਸਨੂੰ ਖ਼ਤਮ ਕਰੇਗਾ।

ਉਹ ਇੰਗਲੈਂਡ ਦੀ ਵਾਤਾਵਰਨ ਸੰਬੰਧੀ 25 ਸਾਲਾ ਯੋਜਨਾ ਦਾ ਵੀ ਐਲਾਨ ਕਰਨਗੇ।

ਕੋਰੇਗਾਓਂ ਹਿੰਸਾ 'ਚ ਆਮ ਲੋਕਾਂ ਨਾਲ ਕੀ ਕੁਝ ਹੋਇਆ?

'84 ਸਿੱਖ ਕਤਲੇਆਮ ਦੇ ਕੇਸਾਂ ਦੀ ਮੁੜ ਜਾਂਚ ਹੋਵੇਗੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)