ਜਨਮ ਦਿਨ ਮੌਕੇ ਰਾਹੁਲ ਦ੍ਰਵਿੜ ਨੂੰ ਆਪਣੇ ਮੁੰਡੇ ਵੱਲੋਂ ਕੀ ਤੋਹਫ਼ਾ ਮਿਲਿਆ

ਦ੍ਰਵਿੜ Image copyright AFP

ਦੁਨੀਆ ਦੇ ਮਹਾਨ ਕ੍ਰਿਕਟ ਖਿਡਾਰੀਆਂ ਵਿੱਚ ਇੱਕ ਰਾਹੁਲ ਦ੍ਰਵਿੜ ਦੇ 45ਵੇਂ ਜਨਮ ਦਿਨ ਤੋਂ ਠੀਕ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਬੇਟੇ ਸਮਿਤ ਦ੍ਰਵਿੜ ਨੇ ਇੱਕ ਸ਼ਾਨਦਾਰ ਤੋਹਫ਼ਾ ਦਿੱਤਾ।

ਸਮਿਤ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਸੰਕੇਤ ਦਿੰਦੇ ਹੋਏ ਕਰਨਾਟਕ ਸਟੇਟ ਕ੍ਰਿਕੇਟ ਐਸੋਸੀਏਸ਼ਨ ਦੇ ਅੰਡਰ-14 ਕ੍ਰਿਕੇਟ ਟੂਰਨਾਮੈਂਟ ਵਿੱਚ ਸ਼ਾਨਦਾਰ 150 ਦੌੜਾਂ ਬਣਾਈਆਂ।

ਉਂਝ ਸਮਿਤ ਨੂੰ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ ਕਿਉਂਕਿ ਕਿਸੇ ਲਈ ਵੀ ਰਾਹੁਲ ਦ੍ਰਵਿੜ ਬਣਨਾ ਇੰਨਾ ਸੌਖਾ ਵੀ ਨਹੀਂ ਹੈ।

ਦ੍ਰਵਿੜ ਨੂੰ ਸੰਨਿਆਸ ਲਏ ਹੋਏ ਛੇ ਵਰ੍ਹੇ ਹੋ ਚੁੱਕੇ ਹਨ ਪਰ ਭਾਰਤੀ ਕ੍ਰਿਕੇਟ ਟੀਮ ਵਿੱਚ ਉਨ੍ਹਾਂ ਦੀ ਖ਼ਾਲੀ ਥਾਂ ਨੂੰ ਭਰਨ ਵਾਲਾ ਕ੍ਰਿਕਟ ਖਿਡਾਰੀ ਨਹੀਂ ਮਿਲਿਆ ਹੈ ਜਿਸ ਨੂੰ ਤੁਸੀਂ ਭਾਰਤੀ ਕ੍ਰਿਕੇਟ ਦੀ ਦੀਵਾਰ ਕਹਿ ਸਕੋ।

ਕੇਪਟਾਉਨ ਟੇਸਟ ਵਿੱਚ ਦੱਖਣ ਅਫ਼ਰੀਕਾ ਦੇ ਖ਼ਿਲਾਫ਼ 208 ਦੌੜਾਂ ਦੀ ਚੁਣੌਤੀ ਦੇ ਸਾਹਮਣੇ ਖ਼ਤਮ ਹੁੰਦੇ ਟੀਮ ਇੰਡੀਆ ਨੂੰ ਵੇਖ ਕੇ ਰਾਹੁਲ ਦ੍ਰਵਿੜ ਵਾਰ-ਵਾਰ ਯਾਦ ਆਉਂਦੇ ਰਹੇ।

ਸੋਸ਼ਲ: '35 ਸਾਲਾਂ ਬਾਅਦ ਕੀ ਇਨਸਾਫ਼ ਮਿਲੇਗਾ?'

ਕੀ ਹੈ ਪੀਟੀਯੂ ਰੀਜ਼ਨਲ ਕੇਂਦਰਾਂ ਦਾ ਫ਼ੀਸ 'ਘੁਟਾਲਾ'?

ਰਾਹੁਲ ਦ੍ਰਵਿੜ ਨਾਲ ਜੁੜੀਆਂ ਪੰਜ ਅਹਿਮ ਗੱਲਾਂ

  • ਕਮਿਟਮੈਂਟ, ਕਲਾਸ, ਕੰਸਿਸਟੇਂਸੀ, ਕੇਇਰ ਨੂੰ ਜੇਕਰ ਤੁਸੀਂ ਅੰਕੜਿਆਂ ਵਿੱਚ ਵੇਖਣਾ ਚਾਹੋ ਤਾਂ 164 ਟੈੱਸਟ ਮੈਚ ਵਿੱਚ 13 ਹਜ਼ਾਰ ਤੋਂ ਜ਼ਿਆਦਾ ਦੌੜਾਂ, 36 ਸੈਂਕੜੇ ਅਤੇ 344 ਇੱਕ-ਰੋਜ਼ਾ (ਵਨਡੇ) ਮੈਚਾਂ ਵਿੱਚ ਕਰੀਬ 11 ਹਜ਼ਾਰ ਦੌੜਾਂ ਤੋਂ ਇਲਾਵਾ 12 ਸੈਂਕੜਿਆਂ ਵਿੱਚ ਵੇਖ ਸਕਦੇ ਹੋ। ਟੈੱਸਟ ਵਿੱਚ 210 ਕੈਚ ਅਤੇ ਇੱਕ-ਰੋਜ਼ਾ ਮੈਚਾਂ ਵਿੱਚ 196 ਕੈਚ। ਇਸ ਤੋਂ ਇਲਾਵਾ ਕਈ ਇੱਕ-ਰੋਜ਼ਾ ਮੁਕਾਬਲਿਆਂ ਵਿੱਚ ਵਿਕੇਟਕੀਪਿੰਗ।
Image copyright Getty Images
  • ਪਿਛਲੇ ਦਿਨਾਂ ਜਾਗਰਨਟ ਪਬਲੀਕੇਸ਼ਨ ਵੱਲੋਂ ਭਾਰਤ ਦੇ ਉਨ੍ਹਾਂ ਟੈਸਟ ਮੈਚਾਂ ਉੱਤੇ ਇੱਕ ਕਿਤਾਬ 'ਫਰੋਮ ਮੁੰਬਈ ਟੂ ਡਰਬਨ' ਆਈ ਜਿਨ੍ਹਾਂ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਐੱਸ. ਗੀਰੀਧਰ ਅਤੇ ਵੀਜ਼ੇ ਰਘੂਨਾਥ ਨੇ ਇਸ ਕਿਤਾਬ ਵਿੱਚ 28 ਟੈੱਸਟ ਮੈਚਾਂ ਨੂੰ ਸ਼ਾਮਿਲ ਕੀਤਾ ਹੈ ਅਤੇ 2001 ਵਿੱਚ ਕੋਲਕਾਤਾ ਦੇ ਇਤਿਹਾਸਿਕ ਟੈਸਟ ਨੂੰ ਸਭ ਤੋਂ ਚੰਗੀ ਜਿੱਤ ਮੰਨਿਆ ਹੈ। ਇਹ ਉਹੀ ਟੈੱਸਟ ਹੈ ਜਿਸ ਵਿੱਚ ਵੀਵੀਐੱਸ ਲਕਸ਼ਮਣ ਦੇ 281 ਦੌੜਾਂ ਦਾ ਸਾਥ ਦਿੰਦੇ ਹੋਏ ਦ੍ਰਵਿੜ ਨੇ 180 ਦੌੜਾਂ ਦੀ ਵਧੀਆ ਪਾਰੀ ਖੇਡੀ ਸੀ।
  • ਇਨ੍ਹਾਂ ਮਹਾਨ ਟੈਸਟ ਮੈਚਾਂ ਦੀ ਸੂਚੀ ਵਿੱਚ 2003 ਵਿੱਚ ਖੇਡਿਆ ਗਿਆ ਐਡਿਲੇਡ ਟੈੱਸਟ ਵੀ ਹੈ, ਜਿਸ ਵਿੱਚ ਦ੍ਰਵਿੜ ਨੇ ਪਹਿਲੀ ਪਾਰੀ ਵਿੱਚ 233 ਦੌੜਾਂ ਅਤੇ ਦੂਜੀ ਪਾਰੀ ਵਿੱਚ ਬਿਨਾਂ ਆਊਟ ਹੋਏ 72 ਦੌੜਾਂ ਬਣਾ ਕੇ ਭਾਰਤ ਲਈ ਮੈਚ ਜਿੱਤ ਲਿਆ ਸੀ। ਦ੍ਰਵਿੜ ਦੇ ਇਸ ਪ੍ਰਦਰਸ਼ਨ ਨੂੰ ਭਾਰਤੀ ਟੈਸਟ ਇਤਿਹਾਸ ਵਿੱਚ ਕਿਸੇ ਟੈਸਟ ਵਿੱਚ ਵਿਦੇਸ਼ੀ ਮੈਦਾਨਾਂ ਉੱਤੇ ਕੀਤਾ ਸਭ ਤੋਂ ਬੇਜੋੜ ਪ੍ਰਦਰਸ਼ਨ ਮੰਨਿਆ ਜਾਂਦਾ ਹੈ।
Image copyright Getty Images
  • ਰਾਹੁਲ ਦ੍ਰਵਿੜ ਨੇ 2003 ਤੋਂ 2007 ਤੱਕ ਭਾਰਤ ਦੀ ਕਪਤਾਨੀ ਵੀ ਕੀਤੀ, ਹਾਲਾਂਕਿ ਕੋਚ ਗਰੇਗ ਚੈਪਲ ਦੇ ਹੁੰਦਿਆਂ ਉਨ੍ਹਾਂ ਦੀ ਕਪਤਾਨੀ ਵਿਵਾਦਾਂ ਵਿੱਚ ਵੀ ਰਹੀ। ਉਸ ਵੇਲੇ ਟੀਮ ਦੇ ਅੰਦਰ ਗੁਟ-ਬਾਜੀ ਵੀ ਉੱਭਰ ਆਈ ਸੀ ਅਤੇ ਦ੍ਰਵਿੜ ਦੇ ਕੁਝ ਫੈਸਲਿਆਂ ਉੱਤੇ ਸਵਾਲ ਵੀ ਉੱਠੇ ਸਨ, ਪਰ ਵਿਜਡਨ ਇੰਡੀਆ ਦੇ ਸੰਪਾਦਕ ਦਲੀਪ ਪ੍ਰੇਮਚੰਦਰਨ ਦੀਆਂ ਨਜ਼ਰਾਂ ਵਿੱਚ ਦ੍ਰਵਿੜ ਰਣਨੀਤੀ ਬਣਾਉਣ ਦੇ ਲਿਹਾਜ਼ ਨਾਲ ਭਾਰਤ ਦੇ ਸਭ ਤੋਂ ਵਧੀਆ ਕਪਤਾਨ ਰਹੇ ਹਨ।

ਔਰਤ ਦੇ ਚਿਹਰੇ 'ਤੇ ਦਾਗ ਤਾਂ ਪੁਲਿਸ 'ਚ ਭਰਤੀ ਨਹੀਂ

'ਹਥਿਆਰਬੰਦਾਂ ਨੇ ਕਿਹਾ ਇਸਨੂੰ ਗੋਲੀ ਮਾਰ ਦਿਓ'

  • 2004 ਵਿੱਚ ਦ੍ਰਵਿੜ ਨੂੰ ਸੌਰਵ ਗਾਂਗੁਲੀ ਦੇ ਨਾਲ ਪਦਮਸ਼੍ਰੀ ਮਿਲਿਆ ਸੀ, ਸਨਮਾਨ ਮਿਲਣ ਤੋਂ ਅਗਲੇ ਦਿਨ ਅਖ਼ਬਾਰ ਵਿੱਚ ਪਹਿਲਾਂ ਪੰਨੇ 'ਤੇ ਦੋਵਾਂ ਦੀਆਂ ਤਸਵੀਰਾਂ ਛਪੀਆਂ, ਉਨ੍ਹਾਂ ਨੂੰ ਵੇਖ ਕੇ ਦ੍ਰਵਿੜ ਕਿਹਾ ਸੀ ਕਿ ਪਹਿਲੇ ਪੰਨੇ ਉੱਤੇ ਅਜਿਹੀਆਂ ਫ਼ੋਟੋਆਂ ਦਾ ਛਪਣਾ ਬਦਕਿਸਮਤੀ ਭਰਿਆ ਹੈ। ਦ੍ਰਵਿੜ ਦਾ ਮੰਨਣਾ ਹੈ ਕਿ ਹੀਰੋ ਸ਼ਬਦ ਦਾ ਇਸਤੇਮਾਲ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ ਅਤੇ ਅਸਲੀ ਹੀਰੋ ਤਾਂ ਸਾਡੇ ਫ਼ੌਜੀ, ਵਿਗਿਆਨੀ ਅਤੇ ਡਾਕਟਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ