ਪੰਜਾਬੀਆਂ ਦਾ ਸਾਂਝਾ ਤਿਓਹਾਰ ਲੋਹੜੀ ਪਾਕਿਸਤਾਨੀਆਂ ਨੇ ਮਨਾਉਣਾ ਕਿਉਂ ਛੱਡਿਆ?

ਸ਼ੁਮਾਇਲਾ ਜਾਫ਼ਰੀ ਪੰਜਾਬੀ ਲੇਖਕਾਂ ਸਲੀਮ ਅਹਿਮਦ ਅਤੇ ਇਜਾਜ਼ ਨਾਲ
ਫੋਟੋ ਕੈਪਸ਼ਨ ਸ਼ੁਮਾਇਲਾ ਜਾਫ਼ਰੀ ਪੰਜਾਬੀ ਲੇਖਕਾਂ ਸਲੀਮ ਅਹਿਮਦ ਅਤੇ ਇਜਾਜ਼ ਨਾਲ

ਲੋਹੜੀ ਦੇ ਮੌਕੇ 'ਤੇ ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਪਾਕਿਸਤਾਨੀ ਪੰਜਾਬੀ ਲੇਖਕਾਂ ਸਲੀਮ ਅਹਿਮਦ ਅਤੇ ਇਜਾਜ਼ ਨਾਲ ਗੱਲਬਾਤ ਕੀਤੀ।

ਇਸ ਗੱਲਬਾਤ ਦਾ ਮੁੱਖ ਮਕਸਦ ਪਾਕਿਸਤਾਨ ਵਿੱਚ ਲੋਹੜੀ ਦੇ ਇਤਿਹਾਸ ਤੇ ਰਿਵਾਜ ਬਾਰੇ ਜਾਣਨਾ ਸੀ।

ਕੀ ਪਾਕਿਸਤਾਨ ਵਿੱਚ ਲੋਹੜੀ ਮਨਾਈ ਜਾਂਦੀ ਹੈ ਜਾਂ ਨਹੀਂ ਮਨਾਈ ਜਾਂਦੀ?

ਕਿਉਂ ਹੈ ਦੁੱਲਾ ਭੱਟੀ ਲੋਹੜੀ ਦਾ ਸਾਂਝਾ ਨਾਇਕ?

ਸੋਸ਼ਲ: ਅਦਾਕਾਰਾ ਨੀਰੂ ਬਾਜਵਾ ਦੇ ਪਿੱਛੇ ਕਿਉਂ ਪਏ ਕੁਝ ਲੋਕ?

ਵੰਡ ਤੋਂ ਪਹਿਲਾਂ ਸਾਰੇ ਤਿਉਹਾਰ ਸਾਂਝੇ ਸਨ

ਲੋਹੜੀ ਸੰਬੰਧੀ ਯਾਦਾਂ ਬਾਰੇ ਲੇਖਕ ਸਲੀਮ ਅਹਿਮਦ ਨੇ ਦੱਸਿਆ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਸਾਰੇ ਮੇਲੇ- ਤਿਉਹਾਰ ਸਾਂਝੇ ਹੁੰਦੇ ਸਨ।

ਉਨ੍ਹਾਂ ਦੱਸਿਆ, "ਇਹ ਕਦੇ ਨਹੀਂ ਸੀ ਸੋਚਿਆ ਜਾਂਦਾ ਕਿ ਇਹ ਹਿੰਦੂ ਦਾ ਤਿਉਹਾਰ ਹੈ ਤੇ ਇਹ ਮੁਸਲਮਾਨ ਦਾ ਤਿਉਹਾਰ ਹੈ। ਸ਼ਾਹ ਹੁਸੈਨ ਦੇ ਮੇਲੇ ਵਿੱਚ ਸਾਰੇ ਹਿੰਦੂ ਸਿੱਖ ਵੀ ਹੁੰਦੇ ਸਨ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜਾਣੇ ਪਛਾਣੇ ਪਾਕਿਸਤਾਨੀ ਲੇਖਕ ਸਲੀਮ ਅਹਿਮਦ

"ਵੰਡ ਨੇ ਧਰਤੀ ਦੇ ਇਲਾਵਾ ਵੀ ਬਹੁਤ ਕੁੱਝ ਵੰਡ ਦਿੱਤਾ। ਸਦੀਆਂ ਪੁਰਾਣੀ ਸਾਂਝ ਖ਼ੂਨ-ਖਰਾਬੇ ਵਿੱਚ ਡੁੱਬ ਗਈ।''

ਸਲੀਮ ਅਹਿਮਦ ਨੇ ਦੱਸਿਆ ਕਿ ਲੋਹੜੀ ਬਾਰੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦੱਸਿਆ ਸੀ ਤੇ ਉਨ੍ਹਾਂ ਦੀ ਮਾਂ ਨੇ ਲੋਹੜੀ ਦੇ ਗੀਤ ਸੁਣਾਏ ਸਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬੱਚੇ ਗੋਹੇ, ਲਕੜੀਆਂ, ਚੀਨੀ ਤੇ ਸ਼ੱਕਰ ਇੱਕਠੀ ਕਰਦੇ ਸਨ।

ਲੋਹੜੀ ਦਾ ਤਿਉਹਾਰ ਅਤੇ ਦੁੱਲਾ ਭੱਟੀ

ਲੋਹੜੀ ਦੇ ਇਤਿਹਾਸ ਬਾਰੇ ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸੁੰਦਰੀ ਨਾਂ ਦੀ ਇੱਕ ਕੁੜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 15 ਸਾਲਾਂ ਦੀ ਸੁੰਦਰੀ ਨੂੰ ਅਕਬਰ ਨੇ ਦੇਖਦਿਆਂ ਹੀ ਹਾਸਲ ਕਰਨ ਦਾ ਫ਼ੈਸਲਾ ਕੀਤਾ ਸੀ।

ਦੂਜੇ ਵਿਚਾਰ ਮੁਤਾਬਕ ਇਲਾਕੇ ਦੇ ਜ਼ਿਮੀਂਦਾਰ ਨੇ ਸੁੰਦਰੀ ਅਕਬਰ ਨੂੰ ਤੋਹਫ਼ੇ ਵਿੱਚ ਦੇਣ ਦੀ ਰਾਇ ਕੀਤੀ। ਸੁੰਦਰੀ ਦਾ ਪਿਉ ਇਸ ਲਈ ਤਿਆਰ ਨਹੀਂ ਸੀ।

ਉਹ ਨਹੀਂ ਚਾਹੁੰਦਾ ਸੀ ਕਿ ਇੱਕ ਖੱਤਰੀ ਦੀ ਧੀ ਦਾ ਨਾਤਾ ਕਿਸੇ ਮੁਸਲਮਾਨ ਨਾਲ ਹੋਵੇ।

ਉਸ ਸਮੇਂ ਦੁੱਲਾ ਭੱਟੀ ਬਾਰ ਦੇ ਇਲਾਕੇ ਵਿੱਚ ਮੁਗਲਸ਼ਾਹੀ ਦੇ ਖਿਲਾਫ਼ ਲੜ ਰਿਹਾ ਸੀ। ਇਸ ਲਈ ਲੋਕ ਉਸ ਕੋਲ ਮੁਗਲਾਂ ਤੋਂ ਰਾਖੀ ਲਈ ਗੁਹਾਰ ਲੈ ਕੇ ਪਹੁੰਚ ਜਾਂਦੇ ਸਨ। ਉਸ ਸਮੇਂ ਅਕਸਰ ਹੀ ਮੁਗਲ ਹਮਲਾਵਰ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ।

ਕਿਉਂ ਹੈ ਦੁੱਲਾ ਭੱਟੀ ਲੋਹੜੀ ਦਾ ਨਾਇਕ?

ਪਾਕਿਸਤਾਨ ਵਿੱਚ ਲੋਹੜੀ ਦੀ ਰਵਾਇਤ

ਲੋਹੜੀ ਦੇ ਪਾਕਿਸਤਾਨ ਵਿੱਚ ਮਨਾਏ ਜਾਣ ਬਾਰੇ ਇਜਾਜ਼ ਨੇ ਦੱਸਿਆ ਕਿ ਉਨ੍ਹਾਂ ਦੀ ਦਾਦੀ ਲੋਹੜੀ ਮਨਾਉਂਦੀ ਸੀ ਪਰ ਹੁਣ ਇਹ ਰਵਾਇਤ ਕਾਫ਼ੀ ਘਟ ਗਈ ਹੈ।

ਸਿਰਫ਼ ਉਹ ਲੋਕ ਜੋ ਆਪਣੇ ਵਿਰਸੇ ਤੇ ਬੋਲੀ ਨਾਲ ਜੁੜੇ ਹੋਏ ਹਨ ਕਿਸੇ ਘਰ ਵਿੱਚ ਇੱਕਠੇ ਹੋ ਕੇ ਲੋਹੜੀ ਮਨਾ ਲੈਂਦੇ ਹਨ ਪਰ ਫਿਰ ਉਹ ਇਸ ਤਿਉਹਾਰ ਨੂੰ ਪੂਰੇ ਜੋਸ਼ ਨਾਲ ਮਨਾਉਂਦੇ ਹਨ।

ਇਜਾਜ਼ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਅਸੀਂ ਪੰਜਾਬੀ ਨਾਲੋਂ ਟੁੱਟ ਗਏ ਹਾਂ। ਪੰਜਾਬੀ ਬੋਲਣ ਵਾਲਿਆਂ ਨੂੰ ਅਣਪੜ੍ਹ ਖਿਆਲ ਕੀਤਾ ਜਾਂਦਾ ਹੈ।

ਇਸੇ ਕਰਕੇ ਲੋਕ ਇਸ ਵਿੱਚ ਜ਼ਿਆਦਾ ਸ਼ਿਰਕਤ ਨਹੀਂ ਕਰਦੇ। ਹਾਂ ਭਾਰਤੀ ਪੰਜਾਬ ਦੀਆਂ ਆ ਰਹੀਆਂ ਫਿਲਮਾਂ ਕਰਕੇ ਲੋਕ ਹੁਣ ਆਪਣੇ ਵਿਰਸੇ ਨਾਲ ਜੁੜ ਰਹੇ ਹਨ।

ਇੱਕ ਧਰਮ ਨਿਰਪੇਖ ਤਿਉਹਾਰ

ਲੇਖਕ ਸਲੀਮ ਅਹਿਮਦ ਨੇ ਦੱਸਿਆ ਕਿ ਲੋਹੜੀ ਇੱਕ ਧਰਮ ਨਿਰਪੱਖ ਤਿਉਹਾਰ ਹੈ ਜਿਸਦਾ ਨਾਇਕ ਤੇ ਖਲਨਾਇਕ ਦੋਵੇਂ ਮੁਸਲਮਾਨ ਹਨ।

ਦੁੱਲਾ ਮੁਸਲਮਾਨ ਹੁੰਦੇ ਹੋਏ ਇੱਕ ਹਿੰਦੂ ਕੁੜੀ ਲਈ ਲੜਦਾ ਹੈ। ਉਸਨੂੰ ਆਪਣੀ ਧੀ ਜਾਣ ਕੇ ਉਸਨੂੰ ਬਚਾਉਂਦਾ ਹੈ। ਪਾਕਿਸਤਾਨ ਕਿਉਂਕਿ ਇਸਲਾਮ ਦੇ ਨਾਮ 'ਤੇ ਬਣਿਆ ਸੀ ਇਸ ਲਈ ਲੋਕ ਤਿਉਹਾਰਾਂ ਤੋਂ ਵੀ ਦੂਰ ਕਰ ਦਿੱਤੇ ਗਏ।

Image copyright NARINDER NANU/AFP/Getty Images

ਵਿਰਸੇ ਨਾਲੋਂ ਟੁੱਟੀਆਂ ਕੌਮਾਂ ਬਚ ਨਹੀਂ ਸਕਦੀਆਂ

ਇਜਾਜ਼ ਨੇ ਇਸ ਬਾਰੇ ਕਿਹਾ ਕਿ ਕੋਈ ਵੀ ਕੌਮ ਆਪਣੇ ਸੱਭਿਆਚਾਰ ਨਾਲੋਂ ਟੁੱਟ ਕੇ ਜਿਉਂਦੀ ਨਹੀਂ ਰਹਿ ਸਕਦੀ। ਧਰਮ ਤੇ ਸੱਭਿਆਚਾਰ ਵੱਖ ਰਹਿਣੇ ਚਾਹੀਦੇ ਹਨ।

ਮੌਸਮੀ ਤਿਉਹਾਰ ਧਰਮ ਨਾਲ ਨਹੀਂ ਜੋੜੇ ਜਾਣੇ ਚਾਹੀਦਾ। ਸ਼ੁਰੂ ਵਿੱਚ ਸੱਭਿਆਚਾਰ ਦੀ ਗੱਲ ਕਰਨ ਵਾਲਿਆਂ ਨੂੰ ਸਾਂਝੇ ਪੰਜਾਬ ਦੇ ਹਾਮੀ ਸਮਝਿਆ ਜਾਂਦਾ ਸੀ।

ਹੁਣ ਲੋਕ ਆਪਣੇ ਵਿਰਸੇ ਨਾਲ ਦੁਬਾਰਾ ਜੁੜ ਰਹੇ ਹਨ। ਸੱਭਿਆਚਾਰ ਨੂੰ ਦੋਹਾਂ ਦੇਸਾਂ ਦੇ ਆਪਸੀ ਫਸਾਦ ਤੋਂ ਵੱਖ ਰੱਖਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦੀਆਂ ਮੌਜੂਦਾ ਸਮੱਸਿਆਵਾਂ ਇਸੇ ਤੰਗਦਿਲੀ ਦੀਆਂ ਉਪਜ ਹਨ।

ਵਿਸਾਖੀ ਤੇ ਬਸੰਤ ਵੀ ਮੌਸਮੀ ਤਿਉਹਾਰ ਹਨ ਜੋ ਧਾਰਮਿਕ ਤੰਗ ਦਿਲੀ ਦੇ ਸ਼ਿਕਾਰ ਹੋਏ ਹਨ।

Image copyright NARINDER NANU/AFP/Getty Images

ਸਾਂਝ ਵਧਾਉਣ ਵਾਲੀ ਲੋਹੜੀ

ਇਜਾਜ਼ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤ ਲਾਇਲਪੁਰ ਵਿੱਚ ਲੋਹੜੀ ਮਨਾਉਂਦੇ ਹਨ।

ਇਜਾਜ਼ ਨੇ ਕਿਹਾ ਕਿ ਲੋਹੜੀ ਮਿਲ ਕੇ ਬੈਠਣ, ਵੰਡ ਕੇ ਖਾਣ ਤੇ ਰਲ ਕੇ ਧੂਣੀ ਸੇਕਣ ਦਾ ਤਿਉਹਾਰ ਹੈ ਜਿਸ ਵਿੱਚ ਲੋਕ ਇੱਕਠੇ ਬੈਠ ਕੇ ਦੁੱਖ-ਸੁੱਖ ਸਾਂਝੇ ਕਰਦੇ ਹਨ, ਆਪਸੀ ਸਾਂਝ ਵਧਾਉਂਦੇ ਹਨ।

ਯਾਦ: ਅਮਰੀਸ਼ ਪੁਰੀ ਦੀ ਜ਼ਿੰਦਗੀ ਦੀਆਂ ਕੁਝ ਖਾਸ ਗੱਲਾਂ

ਕਿਵੇਂ ਬਣੀ ਸੀ ਮੰਤਰੀ ਦੀ ਨਾ-ਤਰਜਬੇਕਾਰ ਧੀ ਕਨੂੰਨ ਅਫ਼ਸਰ

ਅਮਰੀਕਾ ਨੇ ਮਦਦ ਰੋਕੀ ਤਾਂ ਪਾਕਿਸਤਾਨ ਨੇ ਸਹਿਯੋਗ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)