ਪ੍ਰੈੱਸ ਰੀਵਿਊ: ਕਾਂਗਰਸ ਵੱਲੋਂ ਕਰਜ਼ਾ ਮੁਆਫ਼ੀ 'ਤੇ ਦੁਬਾਰਾ ਕੰਮ ਦੀ ਮੰਗ

ਕਿਸਾਨ Image copyright Getty Images

ਕਾਂਗਰਸ ਦੀ ਕਿਸਾਨ ਕਰਜ਼ਾ ਮੁਆਫ਼ੀ, ਅਕਾਲੀ ਦਲ ਦੀ ਮਾਘੀ ਮੇਲੇ ਦੀ ਰੈਲੀ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੀਆਂ ਖ਼ਬਰਾਂ ਚਰਚਾ ਵਿੱਚ ਹਨ।

'ਦਿ ਟ੍ਰਿਬਿਊਨ' ਦੀ ਇੱਕ ਖ਼ਬਰ ਮੁਤਾਬਕ, ਕਾਂਗਰਸ ਦੇ ਵਿਧਾਨ ਸਭਾ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਕਰਜ਼ਾ ਮੁਆਫ਼ੀ ਦੀ ਤਰਕੀਬ 'ਤੇ ਦੁਬਾਰਾ ਕੰਮ ਕੀਤਾ ਜਾਵੇ।

ਕੁਝ ਦਿਨ ਪਹਿਲਾਂ ਮਾਨਸਾ ਵਿੱਚ ਇਹ ਸਕੀਮ ਸ਼ੁਰੂ ਕਰਨ ਤੋਂ ਬਾਅਦ, ਕਈ ਕਿਸਾਨ ਜਥੇਬੰਦੀਆਂ ਨੇ ਇਸ ਸਕੀਮ ਦਾ ਵਿਰੋਧ ਵੀ ਕੀਤਾ ਸੀ।

'ਗੁਰਦੁਆਰਿਆਂ 'ਚ ਪਾਬੰਦੀ ਆਮ ਲੋਕਾਂ ਦੀ ਰਾਏ ਨਹੀਂ ਲਗਦੀ'

ਕੀ ਸੱਚਮੁੱਚ ਈਰਾਨ ਵਿੱਚ ਸੀ ਬੌਣਿਆਂ ਦਾ ਪਿੰਡ?

ਉਨ੍ਹਾਂ ਇਹ ਮੰਗ ਇਸ ਲਈ ਕੀਤੀ ਹੈ ਕਿਉਂਕਿ ਇਸ ਸਕੀਮ ਦਾ ਫ਼ਾਇਦਾ ਅਯੋਗ ਕਿਸਾਨਾਂ, ਜਿਨ੍ਹਾਂ ਦੀ ਜ਼ਮੀਨ 5 ਏਕੜ ਤੋਂ ਜ਼ਿਆਦਾ ਹੈ, ਨੂੰ ਹੋ ਰਿਹਾ ਸੀ।

Image copyright Getty Images

ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ, ਸੁਨੀਲ ਜਾਖੜ ਨੇ ਇਨ੍ਹਾਂ ਵਿਧਾਨ ਸਭਾ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਸਕੀਮ ਵਿੱਚ ਸੋਧ ਦੀ ਗੱਲ ਵੀ ਕੀਤੀ।

ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਿਤੇਨਿਆਹੁ ਦੀ ਭਾਰਤ ਫੇਰੀ ਨੂੰ ਪ੍ਰਮੁੱਖਤਾ ਨਾਲ ਛਾਪਿਆ ਹੈ।

ਸੂਤਰਾਂ ਦਾ ਹਵਾਲਾ ਦਿੰਦੇ ਹੋਏ ਅਖ਼ਬਾਰ ਨੇ ਲਿਖਿਆ ਹੈ ਸੰਯੁਕਤ ਰਾਸ਼ਟਰ ਦੇ ਮਤੇ, ਜਿਸ ਵਿੱਚ ਅਮਰੀਕਾ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਯੇਰੋਸ਼ਲਮ ਦੀ ਮਾਨਤਾ ਨੂੰ ਵਾਪਸ ਲੈਣ ਲਈ ਕਿਹਾ ਹੈ, 'ਤੇ ਅਮਰੀਕਾ ਦੇ ਖ਼ਿਲਾਫ਼ ਵੋਟ ਪਾਉਣ ਤੋਂ ਬਾਅਦ ਇਜ਼ਰਾਈਲ ਹੁਣ ਭਾਰਤ ਨਾਲ ਜ਼ਿਆਦਾ ਗੂੜ੍ਹੇ ਸੰਬੰਧ ਚਾਹੁੰਦਾ ਹੈ।

Image copyright AFP

ਟਾਈਮਜ਼ ਆਫ਼ ਇੰਡੀਆ ਦੇ ਮੁਕਤਸਰ ਵਿਖੇ ਮਾਘੀ ਦੇ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ, ਜਿਸ ਵਿੱਚ ਅਕਾਲੀ ਦਲ ਕਿਸਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਨੂੰ ਤਰਜੀਹ ਦਿੱਤੀ ਹੈ।

ਖ਼ਬਰ ਮੁਤਾਬਕ ਅਕਾਲੀ ਆਗੂਆਂ ਨੇ ਕਿਸਾਨਾਂ ਦੇ ਮੁੱਦਿਆਂ 'ਤੇ ਬਾਰ ਬਾਰ ਗੱਲ ਕੀਤੀ ਅਤੇ ਕਾਂਗਰਸ ਵੱਲੋਂ ਚਲਾਈ ਗਈ ਕਰਜ਼ਾ ਮੁਆਫ਼ੀ ਦੀ ਸਕੀਮ ਨੂੰ ਸਿਰਫ਼ ਸੱਤਾ 'ਤੇ ਕਾਬਜ਼ ਹੋਣ ਲਈ ਕਿਸਾਨਾਂ ਨਾਲ ਧੋਖਾ ਦੱਸਿਆ ਹੈ।

ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਵਿੱਚ ਕਰੀਬ 20 ਲੱਖ ਕਿਸਾਨ ਪਰਿਵਾਰ ਹਨ ਪਰ ਕਾਂਗਰਸ ਨੇ ਸਿਰਫ਼ 47000 ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ।

Image copyright Getty Images

ਪੰਜਾਬੀ ਟ੍ਰਿਬਿਊਨ ਦੀ ਇੱਕ ਖ਼ਬਰ ਮੁਤਾਬਕ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ 20 ਲੱਖ ਰੁਪਏ ਤਕ ਦੀ ਗਰੈਚੁਟੀ ਨੂੰ ਟੈਕਸ ਫ੍ਰੀ ਕਰਨ ਦਾ ਬਿੱਲ ਜਲਦੀ ਪਾਸ ਹੋ ਸਕਦਾ ਹੈ।

ਗਰੈਚੁਟੀ ਸੋਧ ਬਿਲ 2017 ਆਗਾਮੀ ਬਜਟ ਸੈਸ਼ਨ ਵਿੱਚ ਪਾਸ ਹੋਣ ਦੀ ਉਮੀਦ ਹੈ। ਇਸ ਤਹਿਤ ਵਰਕਰਾਂ ਨੂੰ ਮਿਲਣ ਵਾਲੀ 20 ਲੱਖ ਰੁਪਏ ਦੀ ਗਰੈਚੁਟੀ 'ਤੇ ਟੈਕਸ ਨਹੀਂ ਲੱਗੇਗਾ।

4 ਸਾਬਕਾ ਜੱਜਾਂ ਨੇ ਲਿਖੀ ਚੀਫ ਜਸਟਿਸ ਨੂੰ ਖੁਲ੍ਹੀ ਚਿੱਠੀ

'ਮੇਰੇ ਪਿਤਾ ਦੀ ਮੌਤ 'ਤੇ ਕੋਈ ਸ਼ੱਕ ਨਹੀਂ'

33 ਸਾਲ ਤੋਂ ਲਾਪਤਾ ਔਰਤ ਦੇ ਕੇਸ 'ਚ ਗ੍ਰਿਫ਼ਤਾਰੀਆਂ

ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਫ਼ਿਲਹਾਲ ਪੰਜ ਸਾਲ ਜਾਂ ਇਸ ਤੋਂ ਵਧ ਸੇਵਾ ਬਾਅਦ ਨੌਕਰੀ ਛੱਡਣ ਜਾਂ ਸੇਵਾਮੁਕਤ ਹੋਣ ਮਗਰੋਂ 10 ਲੱਖ ਰੁਪਏ ਦੀ ਗਰੈਚੁਟੀ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)