ਜੱਜ ਲੋਇਆ ਦੀ ਮੌਤ ਬਾਰੇ ਜਵਾਬ ਮੰਗਦੇ 5 ਸਵਾਲ

ਜੱਜ ਲੋਆ Image copyright Caravan Magazine

ਜੱਜ ਬੀਐੱਚ ਲੋਇਆ ਜੋ ਸੋਹਰਾਬੂਦੀਨ ਸ਼ੇਖ ਦੇ ਕਥਿਤ ਝੂਠੇ ਮੁਕਾਬਲੇ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਉਨ੍ਹਾਂ ਪੁੱਤਰ ਅਨੁਜ ਲੋਇਆ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਮੌਤ ਬਾਰੇ ਕੋਈ ਸ਼ੱਕ ਨਹੀਂ ਹੈ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਬ੍ਰਿਜਗੋਪਾਲ ਹਰਕਿਸ਼ਨ ਲੋਇਆ ਦੀ ਮੌਤ 1 ਦਸੰਬਰ, 2014 ਨੂੰ ਨਾਗਪੁਰ ਵਿੱਚ ਹੋਈ ਸੀ।

ਜੱਜ ਲੋਇਆ ਗੁਜਰਾਤ ਵਿੱਚ ਕਥਿਤ ਤੌਰ 'ਤੇ ਪੁਲਿਸ ਵੱਲੋਂ ਝੂਠੇ ਮੁਕਾਬਲੇ 'ਚ ਕਤਲ ਕੀਤੇ ਗਏ ਸੋਹਰਾਬੂਦੀਨ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸਨ।

4 ਸਾਬਕਾ ਜੱਜਾਂ ਨੇ ਲਿਖੀ ਚੀਫ ਜਸਟਿਸ ਨੂੰ ਖੁਲ੍ਹੀ ਚਿੱਠੀ

ਸੁਪਰੀਮ ਕੋਰਟ ਸੰਕਟ ਤੁਹਾਡੇ ਲਈ ਕਿੰਨਾ ਜ਼ਰੂਰੀ?

ਕੌਣ ਹਨ ਚੀਫ਼ ਜਸਟਿਸ ਨੂੰ ਸਵਾਲ ਕਰਨ ਵਾਲੇ ਜੱਜ?

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਗੁਜਰਾਤ ਦੇ ਤਤਕਾਲੀ ਗ੍ਰਹਿ ਮੰਤਰੀ ਸਨ ਉਹ ਵੀ ਇਸ ਕੇਸ ਵਿੱਚ ਮੁਲਜ਼ਮ ਸਨ।

ਜਦੋਂ ਅਨੁਜ ਲੋਇਆ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਪਹਿਲਾਂ ਕੀਤੇ ਸ਼ੱਕ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਦਾਦਾ ਤੇ ਭੂਆ ਨੂੰ ਪਹਿਲਾਂ ਸ਼ੱਕ ਸੀ, ਪਰ ਹੁਣ ਉਨ੍ਹਾਂ ਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ।

ਹਾਲਾਂਕਿ ਅਨੁਜ ਵੱਲੋਂ ਕੀਤੀ ਗਈ ਇਹ ਪ੍ਰੈੱਸ ਕਾਨਫ਼ਰੰਸ ਹੇਠ ਲਿਖੇਸਵਾਲਾਂ ਦੇ ਜਵਾਬ ਦੇਣ 'ਚ ਅਸਫਲ ਰਹੀ ਹੈ:-

  1. ਅਜਿਹਾ ਕੀ ਵਾਪਰਿਆ ਕਿ ਲੋਇਆ ਪਰਿਵਾਰ ਨੇ ਅਚਾਨਕ 'ਜਸਟਿਸ ਬੀਐੱਚ ਲੋਇਆ ਦੀ ਮੌਤ 'ਤੇ ਸ਼ੱਕ' ਨੂੰ ਬਿਨਾ ਜਾਂਚ 'ਤੇ ਆਪਣਾ ਮਨ ਬਦਲ ਲਿਆ ਹੈ?
  2. ਉਹ ਆਦਮੀ ਕਿੱਥੇ ਹੈ ਜੋ ਜੱਜ ਬੀਐੱਚ ਲੋਇਆ ਦੀ ਲਾਸ਼ ਲੈ ਕੇ ਆਇਆ?
  3. ਇਸ ਪ੍ਰੈੱਸ ਕਾਨਫ਼ਰੰਸ ਨੂੰ ਇਸ ਲਈ ਵੀ ਸ਼ੱਕੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਇਹ ਸੁਪਰੀਮ ਕੋਰਟ ਦੇ ਚਾਰ ਜੱਜਾਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਤੋਂ ਕੇਵਲ ਦੋ ਦਿਨਾਂ ਬਾਅਦ ਹੀ ਗਠਿਤ ਕੀਤੀ ਗਈ। ਅਨੁਜ ਇਹ ਗੱਲ ਪਹਿਲਾਂ ਵੀ ਕਹਿ ਸਕਦੇ ਸੀ ਕਿ ਉਨ੍ਹਾਂ ਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ।
  4. ਅਨੁਜ ਦੇ ਦਾਦਾ ਅਤੇ ਭੂਆ ਇਸ ਪ੍ਰੈੱਸ ਕਾਨਫ਼ਰੰਸ 'ਚ ਕਿਉਂ ਨਹੀਂ ਆਏ?
  5. ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਵੀ ਜਾਂਚ ਕਮੇਟੀ ਗਠਿਤ ਨਹੀਂ ਕੀਤੀ। ਆਖ਼ਰ ਜੱਜ ਬੀਐੱਚ ਲੋਇਆ ਦੀ ਮੌਤ ਦੀ ਜਾਂਚ ਕਿਉਂ ਨਹੀਂ ਹੋਈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)