ਅਧਿਆਪਕਾਂ ਦੀ ਵਾਪਸੀ ਲਈ ਧਰਨੇ 'ਤੇ ਬੈਠੇ ਵਿਦਿਆਰਥੀ

11ਵੀਂ ਜਮਾਤ ਦੀ ਵਿਦਿਆਰਥਣ ਖਿਲਾਫ਼ ਨਾਅਰੇਬਾਜ਼ੀ Image copyright R.J Singh
ਫੋਟੋ ਕੈਪਸ਼ਨ 11ਵੀਂ ਜਮਾਤ ਦੀ ਵਿਦਿਆਰਥਣ ਖਿਲਾਫ਼ ਨਾਅਰੇਬਾਜ਼ੀ

ਪਟਿਆਲਾ ਦੇ ਪਿੰਡ ਟੌਹੜਾ ਦੇ ਸਰਕਾਰੀ ਸਕੂਲ ਵਿੱਚ ਕਥਿਤ ਤੌਰ 'ਤੇ ਇੱਕ ਦਲਿਤ ਵਿਦਿਆਰਥਣ ਲਈ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਮਗਰੋਂ ਸਾਰੇ ਸਕੂਲ ਸਟਾਫ ਦੀ ਬਦਲੀ ਦਾ ਹੋਰ ਵਿਦਿਆਰਥੀ ਵਿਰੋਧ ਕਰ ਰਹੇ ਹਨ।

ਸਕੂਲ ਦੇ ਮੁੱਖ ਗੇਟ 'ਤੇ ਧਰਨਾ ਦੇ ਕੇ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਬਦਲੀ ਕੀਤੇ ਗਏ ਸਟਾਫ ਨੂੰ ਵਾਪਸ ਲਿਆਂਦਾ ਜਾਵੇ।

Image copyright R.J Singh
ਫੋਟੋ ਕੈਪਸ਼ਨ ਵਿਦਿਆਰਥੀਆਂ ਨੇ ਲਾਇਆ ਸਕੂਲ ਦੇ ਮੁੱਖ ਗੇਟ ਨੂੰ ਤਾਲਾ

ਰੋਸ ਪ੍ਰਦਰਸ਼ਨ ਦੌਰਾਨ ਬੱਚਿਆਂ ਨਾਲ ਉਨ੍ਹਾਂ ਦੇ ਮਾਪੇ ਵੀ ਸਨ।

ਪਿੰਡ ਦੇ ਹੋਰ ਦਲਿਤ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਵੀ ਉਸੇ ਸਕੂਲ 'ਚ ਪੜ੍ਹਦੇ ਹਨ ਪਰ ਉਨ੍ਹਾਂ ਨਾਲ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ।

Image copyright R.J Singh
ਫੋਟੋ ਕੈਪਸ਼ਨ 11ਵੀਂ ਜਮਾਤ ਦੀ ਵਿਦਿਆਰਥਣ ਖਿਲਾਫ਼ ਨਾਅਰੇਬਾਜ਼ੀ

ਬੱਚਿਆਂ ਨੇ ਸ਼ਿਕਾਇਤ ਕਰਨ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਬਦਲਿਆ ਗਿਆ ਸਟਾਫ ਵਾਪਸ ਨਹੀਂ ਆ ਜਾਂਦਾ ਉਦੋਂ ਤਕ ਉਹ ਧਰਨੇ 'ਤੇ ਹੀ ਬੈਠੇ ਰਹਿਣਗੇ।

Image copyright R.J Singh

ਮੁੱਦਾ ਸਾਹਮਣੇ ਆਉਣ ਤੋਂ ਬਾਅਦ ਅਕਾਲ ਤਖ਼ਤ ਨੇ ਵੀ ਜਾਂਚ ਲਈ ਕਮੇਟੀ ਬਣਾਈ ਸੀ। ਕਮੇਟੀ ਪਿੰਡ ਸ਼ਾਹੀਵਾਲ ਪਹੁੰਚੀ ਅਤੇ ਵੀਰਪਾਲ ਦੇ ਪਿਤਾ ਹਰੀ ਸਿੰਘ ਦਾ ਬਿਆਨ ਰਿਕਾਰਡ ਕੀਤਾ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ