ਪ੍ਰੈੱਸ ਰੀਵਿਊ : ਅਮਰੀਕਾ ਜਾਣ ਲਈ ਹੁਨਰ ਤੇ ਅੰਗ੍ਰੇਜ਼ੀ ਹੋ ਸਕਦੀ ਹੈ ਜ਼ਰੂਰੀ ਤੇ ਹੋਰ ਖ਼ਬਰਾਂ

ਜੀਂਦ ਰੇਪ Image copyright Manoj daka/bbc

ਇੰਡੀਅਨ ਐੱਕਸਪ੍ਰੈੱਸ ਵਿੱਚ ਛਪੀ ਖ਼ਬਰ ਮੁਤਾਬਕ ਜੀਂਦ ਰੇਪ ਮਾਮਲੇ ਵਿੱਚ ਸ਼ੱਕੀ ਗੁਲਸ਼ਨ ਦੀ ਲਾਸ਼ ਇੱਕ ਨਹਿਰ ਤੋਂ ਮਿਲੀ ਹੈ। ਗੁਲਸ਼ਨ ਦੀ ਲਾਸ਼, ਜਿੱਥੋਂ ਕੁੜੀ ਦੀ ਲਾਸ਼ ਮਿਲੀ ਸੀ ਉੱਥੋਂ 120 ਕਿਲੋਮੀਟਰ ਦੂਰ ਮਿਲੀ ਹੈ।

ਦੋਵੇਂ ਮੁੰਡਾ ਤੇ ਕੁੜੀ 9 ਜਨਵਰੀ ਤੋਂ ਹਰਿਆਣਾ ਦੇ ਕੁਰਕਸ਼ੇਤਰ ਦੇ ਇੱਕ ਪਿੰਡ ਤੋਂ ਲਾਪਤਾ ਸਨ। ਇਹ ਮੰਨਿਆ ਜਾ ਰਿਹਾ ਸੀ ਕਿ ਕੁੜੀ ਨੂੰ ਗੁਲਸ਼ਨ ਵੱਲੋਂ ਹੀ ਅਗਵਾ ਕੀਤਾ ਗਿਆ ਹੈ।

ਜਦੋਂ ਪੁਲਿਸ ਨੇ ਗੁਲਸ਼ਨ ਦੇ ਪਰਿਵਾਰ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦਾ ਇਹ ਕਹਿਣਾ ਸੀ ਕਿ ਦੋਵਾਂ ਦਾ ਕਤਲ ਕਿਸੇ ਹੋਰ ਨੇ ਕੀਤਾ ਹੈ।

ਹਰਿਆਣਾ 'ਚ ਨਿਰਭੈਆ ਵਰਗਾ ਹੋਰ ਘਿਨਾਉਣਾ ਕਾਂਡ

'ਮੇਰੇ ਬੱਚੇ ਦੀਆਂ ਅੱਖਾਂ ਮੇਰੇ ਬਲਾਤਕਾਰੀ ਵਰਗੀਆਂ'

Image copyright EPA

ਹਿੰਦੁਸਤਾਨ ਟਾਈਮਸ ਵਿੱਚ ਛਪੀ ਖ਼ਬਰ ਮੁਤਾਬਕ ਡੌਨਲਡ ਟਰੰਪ ਦੀ ਸਰਕਾਰ ਪ੍ਰਵਾਸੀ ਲੋਕਾਂ ਦੇ ਲਈ ਮੈਰਿਟ ਆਧਾਰਿਤ ਸਿਸਟਮ ਲਿਆਉਣ ਦੀ ਤਿਆਰੀ ਵਿੱਚ ਹੈ।

ਇਸ ਸਿਸਟਮ ਤਹਿਤ ਜਿਨ੍ਹਾਂ ਦੇ ਕੋਲ ਹੁਨਰ ਹੋਵੇਗਾ ਤੇ ਉਹ ਅੰਗ੍ਰੇਜ਼ੀ ਬੋਲ ਸਕਣਗੇ, ਉਹੀ ਲੋਕ ਹੁਣ ਅਮਰੀਕਾ ਵਿੱਚ ਪ੍ਰਵਾਸ ਬਾਰੇ ਸੋਚ ਸਕਦੇ ਹਨ।

ਅਮਰੀਕੀ ਪ੍ਰਸ਼ਾਸਨ ਦੀ ਪਰਿਵਾਰ ਨਾਲ ਜੁੜੀ ਹਿਜ਼ਰਤ ਨੂੰ ਰੋਕਣ ਦੀ ਤਿਆਰੀ ਹੈ ਜਿਸ ਤਹਿਤ ਪ੍ਰਵਾਸ ਕਰ ਚੁੱਕਿਆ ਵਿਅਕਤੀ ਆਪਣੇ ਰਿਸ਼ਤੇਦਾਰ ਜਾਂ ਦੋਸਤ ਨੂੰ ਸੱਦ ਸਕਦਾ ਹੈ।

'ਟਰੰਪ ਦੀ ਦੇਖਣ, ਸੁਣਨ ਤੇ ਸੋਚਣ ਦੀ ਸ਼ਕਤੀ ਠੀਕ'

ਮੈਂ ਖੂਬਸੂਰਤ, ਮਾਨਸਿਕ ਤੰਦਰੁਸਤ ਤੇ ਚੁਸਤ ਹਾਂ- ਟਰੰਪ

ਟਰੰਪ ਪ੍ਰਸ਼ਾਸਨ ਦਾ ਤਰਕ ਹੈ ਕਿ ਇਸ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਦੀ ਗਿਣਤੀ ਘਟੇਗੀ।

ਅਖ਼ਬਾਰ ਮੁਤਾਬਕ ਭਾਰਤੀਆਂ ਨੂੰ ਇਸ ਸਿਸਟਮ ਨਾਲ ਫਾਇਦਾ ਹੋ ਸਕਦਾ ਹੈ ਕਿਉਂਕਿ ਜ਼ਿਆਦਾਤਰ ਭਾਰਤੀ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਕੈਦੀਆਂ ਲਈ ਡੋਪ ਟੈਸਟ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ।

ਇਹ ਫੈਸਲਾ ਸਜ਼ਾਯਾਫਤਾ ਕੈਦੀਆਂ ਦੇ ਨਾਲ-ਨਾਲ ਉਨ੍ਹਾਂ ਮੁਲਜ਼ਮਾਂ 'ਤੇ ਵੀ ਲਾਗੂ ਹੋਵੇਗਾ ਜਿਨ੍ਹਾਂ 'ਤੇ ਮਾਮਲੇ ਚੱਲ ਰਹੇ ਹਨ।

ਹੁਣ ਕਿਸੇ ਵੀ ਸੈਂਟਰਲ ਤੇ ਜਿਲ੍ਹਾ ਜੇਲ੍ਹ ਵਿੱਚ ਕੈਦੀ ਦੇ ਪਹੁੰਚਣ 'ਤੇ ਉਸਦਾ ਡੋਪ ਟੈਸਟ ਕੀਤਾ ਜਾਵੇਗਾ।

ਅਜਿਹਾ ਹੀ ਟੈਸਟ 6 ਮਹੀਨੇ ਬਾਅਦ ਫਿਰ ਕੀਤਾ ਜਾਵੇਗਾ ਤਾਂ ਜੋ ਇਸ ਗੱਲ ਦੀ ਤਸਦੀਕ ਕੀਤੀ ਜਾ ਸਕੇ ਕਿ ਉਹ ਕੈਦੀ ਕਿਤੇ ਜੇਲ੍ਹ ਵਿੱਚ ਡਰੱਗਸ ਤਾਂ ਨਹੀਂ ਲੈ ਰਿਹਾ ਹੈ।

Image copyright Getty Images

ਕਈ ਵਾਰ ਇਲਜ਼ਾਮ ਲੱਗਦੇ ਰਹੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਆਸਾਨੀ ਨਾਲ ਡਰੱਗਸ ਮੁਹੱਈਆ ਹੋ ਜਾਂਦੇ ਹਨ।

ਅਫ਼ਸਰਾਂ ਮੁਤਾਬਕ ਡੋਪ ਟੈਸਟ ਨਾਲ ਇਸ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ।

ਪੰਜਾਬੀ ਟ੍ਰਿਬਿਊਨ ਨੇ ਸਾਬਕਾ ਅਕਾਲੀ ਮੰਤਰੀ ਅਤੇ ਐੱਸਜੀਪੀਸੀ ਦੇ ਸਾਬਕਾ ਮੁੱਖ ਸਕੱਤਰ ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਦੀ ਖਬਰ ਛਾਪੀ ਹੈ। ਮਨਜੀਤ ਸਿੰਘ 80 ਵਰ੍ਹਿਆਂ ਦੇ ਸੀ।

ਉਨ੍ਹਾਂ ਦੇ ਦੇਹਾਂਤ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਐੱਸਜਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)