ਪ੍ਰਧਾਨ ਮੰਤਰੀ ਦਾ ਕਰਜ਼ ਚੁਕਾਉਣਾ ਚਾਹੁੰਦੇ ਨੇ ਮੁੱਖ ਚੋਣ ਕਮਿਸ਼ਨਰ - AAP

ਸੌਰਭ ਭਾਰਦਵਾਜ Image copyright AAP

ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਐਲਾਨ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ।

ਪੀਟੀਆਈ ਅਨੁਸਾਰ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਰਾਸ਼ਟਰਪਤੀ ਨੂੰ ਸਿਫਾਰਿਸ਼ ਭੇਜ ਦਿੱਤੀ ਗਈ ਹੈ।

ਸਿਫਾਰਿਸ਼ ਵਿੱਚ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੇ ਵਿਧਾਇਕ ਹੁੰਦਿਆਂ ਪਾਰਲੀਮਾਨੀ ਸਕੱਤਰ ਦਾ ਅਹੁਦਾ ਸਾਂਭਿਆ ਜੋ 'ਲਾਭ ਵਾਲਾ ਅਹੁਦਾ' ਕਾਨੂੰਨ ਦੇ ਖਿਲਾਫ਼ ਹੈ।

ਸਿੱਖ ਨੌਜਵਾਨ ਨੇ ਕਿਵੇਂ ਬਦਲੀ ਲੱਦਾਖੀਆਂ ਦੀ ਜ਼ਿੰਦਗੀ?

ਪੰਜਾਬ: ਕੁੱਖ 'ਚ ਧੀ ਦੇ ਕਤਲ ਕਾਰਨ ਕਿਵੇਂ ਦੋ ਘਰ ਉੱਜੜੇ?

ਚੋਣ ਕਮਿਸ਼ਨ ਨੇ ਇਸ ਸਬੰਧੀ ਕੋਈ ਪ੍ਰਤੀਕਿਰਿਆ ਦੇਣ ਤੋਂ ਨਾਂਹ ਕਰ ਦਿੱਤੀ। ਜੂਨ 2015 ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪਣੇ 21 ਵਿਧਾਇਕਾਂ ਨੂੰ ਪਾਰਲੀਮਾਨੀ ਸਕੱਤਰ ਬਣਾਉਣ ਲਈ ਬਿੱਲ ਪਾਸ ਕੀਤਾ ਗਿਆ ਸੀ।

ਵਕੀਲ ਪ੍ਰਸ਼ਾਂਤ ਪਟੇਲ ਵੱਲੋਂ ਵਿਧਾਇਕਾਂ ਨੂੰ ਪਾਰਲੀਮਾਨੀ ਸਕੱਤਰ ਬਣਾਏ ਜਾਣ ਦੇ ਖਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਸੀ।

'ਆਪ' ਦਾ ਪ੍ਰਤੀਕਰਮ

ਇਸ ਪੂਰੇ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ, "ਕੀ ਕਦੇ ਇਨ੍ਹਾਂ 20 ਵਿਧਾਇਕਾਂ ਦੇ ਖੇਤਰ ਵਿੱਚ ਕਿਸੇ ਨੇ ਵੇਖਿਆ ਹੈ ਕਿ ਇਨ੍ਹਾਂ ਦੇ ਕੋਲ ਸਰਕਾਰੀ ਗੱਡੀ ਜਾਂ ਬੰਗਲਾ ਹੈ ਜਾਂ ਕਿਸੇ ਦਾ ਬੈਂਕ ਸਟੇਟਮੈਂਟ ਵੇਖਿਆ ਹੈ?

ਉਨ੍ਹਾਂ ਅੱਗੇ ਕਿਹਾ, "ਹੁਣ ਤੱਕ ਇਸ ਮਾਮਲੇ ਵਿੱਚ ਵਿਧਾਇਕਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ ਹੈ।''

ਆਪ ਵਿਧਾਇਕ ਨੇ ਸੌਰਭ ਭਾਰਦਵਾਜ ਨੇ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ, "23 ਜਨਵਰੀ ਨੂੰ ਸੇਵਾ ਮੁਕਤ ਹੋ ਰਹੇ ਮੁੱਖ ਚੋਣ ਕਮਿਸ਼ਨਰ ਅਚਲ ਕੁਮਾਰ ਜਯੋਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰਜ਼ ਚੁਕਾਉਣਾ ਚਾਹੁੰਦੇ ਹਨ। ਅਸੀਂ ਹਾਈਕੋਰਟ ਵਿੱਚ ਅਪੀਲ ਕਰਾਂਗੇ।''

Image copyright Getty Images

ਕਾਂਗਰਸ ਆਗੂ ਅਜੇ ਮਾਕਨ ਨੇ ਕਿਹਾ, "ਕੇਜਰੀਵਾਲ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਪਾਰਲੀਮਾਨੀ ਸਕੱਤਰ ਦੇ ਅਹੁਦੇ ਦਾ ਫਾਇਦਾ ਚੁੱਕੇ ਰਹੇ ਆਪ ਦੇ 20 ਵਿਧਾਇਕ ਅਯੋਗ ਕਰਾਰ ਦੇਣੇ ਚਾਹੀਦੇ ਹਨ।''

ਉਨ੍ਹਾਂ ਅੱਗੇ ਕਿਹਾ, "ਲੋਕਪਾਲ ਕਿੱਥੇ ਹੈ। ਇਹ ਵਿਧਾਇਕ ਅਤੇ ਮੰਤਰੀ ਪਾਵਰ ਦਾ ਮਜ਼ਾ ਲੈ ਰਹੇ ਹਨ ਅਤੇ ਵਿਦੇਸ਼ ਯਾਤਰਾ ਕਰ ਰਹੇ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ