ਭਾਰਤੀ ਜਹਾਜ਼ਾਂ 'ਚ ਵਾਈ-ਫਾਈ ਲਈ TRAI ਨੇ ਕੀਤੀ ਸਿਫਾਰਿਸ਼

ਮੋਬਾਈਲ ਫੋਨ Image copyright AFP

ਦਿ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਭਾਰਤ ਵਿੱਚ ਘਰੇਲੂ ਅਤੇ ਕੌਮਾਂਤਰੀ ਉਡਾਨਾਂ ਵਿੱਚ ਵਾਈਫਾਈ ਤੇ ਮੋਬਾਈਲ ਕਨੈਕਟਿਵਿਟੀ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਹੈ।

ਇਸ ਸਿਫਾਰਿਸ਼ ਵਿੱਚ ਹਵਾਈ ਜਹਾਜ਼ ਦੇ ਵਾਈਫਾਈ ਦੀ ਨਿਗਰਾਨੀ ਕਰਨ ਦੀ ਵੀ ਤਜਵੀਜ਼ ਹੈ ਤਾਂ ਜੋ ਹਵਾਈ ਜਹਾਜ਼ਾਂ ਦੀ ਸੁਰੱਖਿਆ ਨੂੰ ਵੀ ਪੱਕਾ ਕੀਤਾ ਜਾ ਸਕੇ।

ਇਹ ਸਿਫਾਰਿਸ਼ਾਂ ਦੂਰਸੰਚਾਰ ਵਿਭਾਗ ਨੂੰ ਭੇਜ ਦਿੱਤੀਆਂ ਗਈਆਂ ਹਨ ਜੋ ਇਸ ਬਾਰੇ ਇੱਕ ਨੀਤੀ ਤਿਆਰ ਕਰੇਗਾ।

ਜੇ ਇਸ ਬਾਰੇ ਨੀਤੀ ਤੈਅ ਹੋ ਜਾਂਦੀ ਹੈ ਤਾਂ ਅਜਿਹਾ ਭਾਰਤ ਵਿੱਚ ਪਹਿਲੀ ਵਾਰ ਹੋਵੇਗਾ। ਦੁਨੀਆਂ ਦੇ ਕਈ ਦੇਸਾਂ ਵਿੱਚ ਅਜਿਹੀ ਸਹੂਲਤ ਪਹਿਲਾਂ ਤੋਂ ਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)