ਪ੍ਰੈੱਸ ਰਿਵਿਊ: ਮਲਾਲਾ ਯੂਸਫ਼ਜ਼ਈ ਤੇ 'ਐੱਪਲ' ਨੇ ਕਿਉਂ ਮਿਲਾਇਆ ਹੱਥ?

malala Image copyright Getty Images

'ਦਿ ਇੰਡੀਪੈਂਡੈਂਟ' ਅਖਬਾਰ ਵਿੱਚ ਲੱਗੀ ਖ਼ਬਰ ਮੁਤਾਬਕ ਐੱਪਲ ਦੇ ਸੀਈਓ ਟਿਮ ਕੁੱਕ ਅਤੇ ਨੋਬੇਲ ਐਵਾਰਡ ਜੇਤੂ ਮਲਾਲਾ ਯੂਸਫ਼ਜ਼ਈ ਇੱਕ ਲੱਖ ਕੁੜੀਆਂ ਨੂੰ ਸਕੂਲ ਭੇਜਣ ਲਈ ਇੱਕਜੁੱਟ ਹੋ ਗਏ ਹਨ।

ਸਿੱਖਿਆ ਤੋਂ ਵਾਂਝੀਆਂ ਅਫ਼ਗਾਨਿਸਤਾਨ, ਪਾਕਿਸਤਾਨ, ਤੁਰਕੀ, ਨਾਈਜੀਰੀਆ, ਲਿਬਨਾਨ ਦੀਆਂ ਕੁੜੀਆਂ ਨੂੰ ਸਕੂਲ ਤੱਕ ਪਹੁੰਚਾਉਣ ਦਾ ਟੀਚਾ ਹੈ।

Image copyright Getty Images

' ਵਿੱਚ ਛਪੀ ਖ਼ਬਰ ਮੁਤਾਬਕ ਹਰਿਆਣਾ ਦੇ ਚਾਰ ਮੁੱਖ ਪਾਰਲੀਮਾਨੀ ਸਕੱਤਰਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੇ ਦਿੱਤੇ ਹਨ।

ਇਨ੍ਹਾਂ ਵਿੱਚ ਭਾਜਪਾ ਵਿਧਾਇਕ ਸ਼ਿਆਮ ਸਿੰਘ, ਬਖਸ਼ੀਸ਼ ਸਿੰਘ ਵਿਰਕ, ਸੀਮਾ ਤ੍ਰਿਖਾ ਅਤੇ ਕਮਲ ਗੁਪਤਾ ਸ਼ਾਮਿਲ ਹਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਨ੍ਹਾਂ ਦੀ ਨਿਯੁਕਤੀ ਨੂੰ ਰੱਦ ਕਰਨ ਦੇ ਦੋ ਹਫ਼ਤਿਆਂ ਬਾਅਦ ਇਨ੍ਹਾਂ ਚਾਰ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਅਸਤੀਫ਼ਾ ਸੌਂਪ ਦਿੱਤਾ।

Image copyright Getty Images

'ਦਿ ਟ੍ਰਿਬਿਊਨ' ਵਿੱਚ ਖਬਰ ਛਪੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਕਰਜ਼ ਮੁਆਫ਼ੀ ਦੀ ਯੋਜਨਾ ਵਿੱਚ ਸੋਧ ਕਰਨ ਜਾ ਰਹੀ ਹੈ।

ਸਰਕਾਰ ਨੇ ਪਹਿਲੇ ਗੇੜ ਵਿੱਚ 1.60 ਲੱਖ ਕਿਸਾਨਾਂ ਦਾ (ਕੋ-ਆਪਰੇਟਿਵ ਬੈਂਕ ਤੋਂ ਲੋਨ ਲੈਣ ਵਾਲੇ) ਕਰਜ਼ ਮੁਆਫ਼ ਕਰਨ ਅਤੇ ਕੁੱਲ 748 ਕਰੋੜ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਫੈਸਲਾ ਕੀਤਾ ਸੀ।

ਇਹ ਇਸੇ ਮਹੀਨੇ ਦੇ ਅਖੀਰ ਤੱਕ ਕਰਨ ਦਾ ਟੀਚਾ ਸੀ, ਪਰ ਸਿਰੇ ਨਹੀਂ ਚੜ੍ਹ ਸਕਿਆ।

Image copyright Getty Images

'ਦਿ ਟਾਈਮਜ਼ ਆਫ਼ ਇੰਡੀਆ' ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਮਹੀਨੇ 7 ਦਿਨਾਂ ਦੇ ਦੌਰੇ ਉੱਤੇ ਭਾਰਤ ਆਉਣਗੇ।

ਮਕਸਦ ਹੋਵੇਗਾ ਦੋਹਾਂ ਦੇਸਾਂ ਵਿਚਾਲੇ ਅੱਤਵਾਦ ਵਿਰੋਧੀ ਅਤੇ ਵਪਾਰ ਸਬੰਧੀ ਦੁਵੱਲੀ ਗੱਲਬਾਤ ਨੂੰ ਮਜ਼ਬੂਤ ਕਰਨਾ।

ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਮੁਤਾਬਕ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਉੱਤੇ 17 ਤੋਂ 23 ਫਰਵਰੀ ਤੱਕ ਭਾਰਤ ਵਿੱਚ ਰਹਿਣਗੇ।

ਟਰੂਡੋ ਆਪਣੀ ਭਾਰਤ ਫੇਰੀ ਦੌਰਾਨ ਅੰਮ੍ਰਿਤਸਰ ਵੀ ਆਉਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)