ਨਜ਼ਰੀਆ: ਇਤਿਹਾਸ 'ਚ ਆਖ਼ਰ ਕੀ ਹੈ ਰਾਜਪੂਤਾਨੀ ਆਨ-ਬਾਨ-ਸ਼ਾਨ ਦਾ ਸੱਚ?

ਰਾਜਪੂਤ ਰਾਜਾ Image copyright Getty Images

ਇੱਕ ਸਾਹਿਤ ਦੇ ਕਿਰਦਾਰ ਪਦਮਾਵਤੀ ਨੂੰ ਲੈ ਕੇ ਸੜਕਾਂ ਅਤੇ ਟੀਵੀ ਚੈਨਲਾਂ 'ਤੇ ਰਾਜਪੂਤਾਂ ਦੀ ਸ਼ਾਨ ਦੀ ਰੱਖਿਆ ਦੀ ਗੱਲ ਕਹੀ ਜਾ ਰਹੀ ਹੈ।

ਸਵਾਲ ਉਠਦਾ ਹੈ ਕਿ ਕੀ ਇਤਿਹਾਸ 'ਚ ਰਾਜਪੂਤਾਂ ਦੀ ਸ਼ਾਨ ਵਰਗੀ ਕੋਈ ਗੱਲ ਸੀ। ਜੇਕਰ ਸੀ ਤਾਂ ਇਸ ਵਿੱਚ ਕਿੰਨੀ ਮਿੱਥ ਹੈ ਅਤੇ ਕਿੰਨੀ ਹਕੀਕਤ ਹੈ?

ਆਮ ਧਾਰਨਾ ਹੈ ਕਿ ਰਾਜਪੂਤ ਕਦੀ ਜੰਗ ਨਹੀਂ ਹਾਰਦੇ ਹਨ। ਉਹ ਪਿੱਠ ਨਹੀਂ ਦਿਖਾਉਂਦੇ। ਜਾਂ ਤਾਂ ਜੰਗ ਜਿੱਤ ਕੇ ਆਉਂਦੇ ਹਨ ਜਾਂ ਜਾਨ ਦੇ ਕੇ ਆਉਂਦੇ ਹਨ।

ਜੇਕਰ ਇਸ ਨੂੰ ਸੱਚਾਈ ਦੀ ਕਸੌਟੀ 'ਤੇ ਦੇਖਿਆ ਜਾਵੇ ਤਾਂ ਅਜਿਹੇ ਕਈ ਪ੍ਰਸੰਗ ਹਨ ਜਿੱਥੇ ਇਹ ਧਾਰਨਾ ਮਿੱਥ ਬਣ ਜਾਂਦੀ ਹੈ।

Image copyright Getty Images

1191 ਦੀ ਤਰਾਇਨ ਦੀ ਜੰਗ 'ਚ ਪ੍ਰਿਥਵੀਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਹਰਾਇਆ ਸੀ। 1192 'ਚ ਫੇਰ ਉੱਥੇ ਹੀ ਲੜਾਈ ਹੋਈ ਅਤੇ ਪ੍ਰਿਥਵੀਰਾਜ ਚੌਹਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਤਰਾਇਨ ਦੀ ਜੰਗ ਦੀ ਤੋਂ ਬਾਅਦ

ਪ੍ਰਿਥਵੀਰਾਜ ਚੌਹਾਨ ਦੀ ਹਾਰ ਤੋਂ ਬਾਅਦ ਤਾਂ ਰਾਜਪੂਤਾਂ ਦੇ ਯੁੱਧ ਮੁਗ਼ਲਾਂ ਦੇ ਨਾਲ, ਸੁਲਤਾਨਾਂ ਦੇ ਨਾਲ, ਮਰਾਠਿਆਂ ਦੇ ਨਾਲ ਹੁੰਦੇ ਰਹੇ ਪਰ ਕਿਸੇ 'ਚ ਜਿੱਤ ਨਹੀਂ ਮਿਲੀ। ਇਹ ਇਤਿਹਾਸਕ ਤੱਥ ਹਨ।

ਰਾਜਪੂਤ ਜੰਗ ਜਿੱਤ ਕੇ ਆਉਂਦੇ ਸਨ ਜਾਂ ਵੀਰਗਤੀ ਹਾਸਿਲ ਕਰਕੇ ਆਉਂਦੇ ਸਨ। ਇਹ ਸਦੀਵੀ ਸੱਚ ਨਹੀਂ ਸੀ। ਪ੍ਰਿਥਵੀਰਾਜ ਚੌਹਾਨ ਵਰਗੇ ਮਹਾਯੋਧਾ ਜਿੰਨ੍ਹਾਂ ਨੂੰ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ, ਉਹ ਦੂਜੀ ਲੜਾਈ ਹਾਰੇ ਸਨ ਅਤੇ ਉਨ੍ਹਾਂ ਨੂੰ ਫੜਿਆ ਗਿਆ ਸੀ।

ਮਤਲਬ ਪ੍ਰਿਥਵੀਰਾਜ ਚੌਹਾਨ ਨੂੰ ਵੀ ਵੀਰਗਤੀ ਹਾਸਿਲ ਨਹੀਂ ਹੋਈ ਸੀ। ਮਹਾਰਾਣਾ ਪ੍ਰਤਾਪ ਨੂੰ ਵੀ ਹਲਦੀ ਘਾਟੀ ਵਿੱਚ ਅਕਬਰ ਕੋਲੋਂ ਹਾਰਨਾ ਪਿਆ ਸੀ ਅਤੇ ਉਨ੍ਹਾਂ ਨੂੰ ਵੀ 'ਚੇਤਕ' ਘੋੜੇ 'ਤੇ ਸਵਾਰ ਹੋ ਕੇ ਭੱਜਣਾ ਪਿਆ ਸੀ।

Image copyright Getty Images

ਔਰੰਗਜ਼ੇਬ ਦੇ ਜ਼ਮਾਨੇ ਵਿੱਚ ਮਹਾਰਾਜਾ ਜਸਵੰਤ ਸਿੰਘ ਸਨ। ਉਨ੍ਹਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਤਾਂ ਇਹ ਪੂਰੀ ਤਰ੍ਹਾਂ ਨਾਲ ਮਿੱਥ ਹੈ ਕਿ ਰਾਜਪੂਤ ਜਾਂ ਤਾਂ ਜੰਗ ਜਿੱਤ ਦੇ ਹਨ ਜਾਂ ਵੀਰਗਤੀ ਹਾਸਿਲ ਕਰਦੇ ਹਨ।

ਰਾਜਪੂਤ ਦੇ ਵਚਨ ਦਾ ਸੱਚ

ਇੱਕ ਦੂਜੀ ਮਿੱਥ ਹੈ ਕਿ ਰਾਜਪੂਤ ਜਿਸ ਨੂੰ ਵਚਨ ਦਿੰਦੇ ਹਨ, ਉਸ ਹਰ ਹਾਲ 'ਚ ਪੂਰਾ ਕਰਦੇ ਹਨ ਅਤੇ ਕਿਸੇ ਨੂੰ ਧੋਖਾ ਨਹੀਂ ਦਿੰਦੇ। ਇਸ ਦੀ ਮਿਸਾਲ ਵੀ ਸਾਨੂੰ ਇਤਿਹਾਸ ਵਿੱਚ ਨਹੀਂ ਮਿਲਦੀ ਹੈ।

ਬਲਕਿ ਇਸ ਦੇ ਉਲਟ ਇੱਕ ਮਿਸਾਲ ਹੈ। ਇਹ ਬੇਹੱਦ ਦਰਦਨਾਕ ਉਦਾਹਰਣ ਹੈ। ਦਾਰਾਸ਼ਿਕੋਹ ਦੀ ਪਤਨੀ ਨਾਦਿਰਾ ਨੇ ਲਗਭਗ 1659 ਰਾਜਸਥਾਨ ਦੇ ਰਾਜਾ ਸਰੂਪ ਸਿੰਘ ਨੂੰ ਆਪਣੀ ਛਾਤੀ ਤੋਂ ਪਾਣੀ ਫੇਰ ਦੁੱਧ ਵਜੋਂ ਪਿਆਇਆ ਸੀ। ਨਾਦਿਰਾ ਨੇ ਉਨ੍ਹਾਂ ਨੂੰ ਆਪਣਾ ਪੁੱਤਰ ਮੰਨਿਆ ਸੀ।

ਕਿਹਾ ਜਾਂਦਾ ਹੈ ਕਿ ਉਸੇ ਨਾਦਿਰਾ ਨੂੰ ਸਰੂਪ ਸਿੰਘ ਨੇ ਧੋਖਾ ਦਿੱਤਾ ਸੀ। ਨਾਦਿਰਾ ਦੇ ਪੁੱਤਰ ਸੁਲੇਮਾਨ ਸ਼ਿਕੋਹ ਨੂੰ ਸਰੂਪ ਸਿੰਘ ਨੇ ਔਰੰਗਜ਼ੇਬ ਦੇ ਕਹਿਣ 'ਤੇ ਮਾਰਿਆ ਸੀ।

ਇਸ ਤਰ੍ਹਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਰਾਜਪੂਤ ਜੋ ਵਚਨ ਦਿੰਦੇ ਉਸ ਨੂੰ ਨਿਭਾਉਂਦੇ ਨਹੀਂ ਹਨ।

ਰਾਜਪੂਤਾਂ ਦਾ ਯੋਗਦਾਨ

ਬਾਬਰ ਦਾ ਕਹਿਣਾ ਹੈ ਕਿ ਰਾਜਪੂਤ ਮਰਨਾ ਜਾਣਦੇ ਹਨ ਪਰ ਜਿੱਤਣਾ ਨਹੀਂ ਜਾਣਦੇ। ਇਤਿਹਾਸ ਕਦੀ ਮਿੱਥਾਂ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।

Image copyright Getty Images

ਸੱਚ ਤਾਂ ਇਹ ਹੈ ਕਿ ਇਤਿਹਾਸ ਸਦਾ ਮਿੱਥਾਂ ਤੋਂ ਪਰੇ ਗੱਲ ਕਰਦਾ ਹੈ।

ਮਿੱਥ ਤਾਂ ਘੜੀ ਜਾਂਦੀ ਹੈ, ਉਨ੍ਹਾਂ ਨੂੰ ਲੋਕ ਹਿਰਦਿਆਂ 'ਚ ਬਿਠਾਇਆ ਜਾਂਦਾ ਹੈ। ਰਾਜਪੂਤ ਕਿਉਂਕਿ ਸ਼ਾਸਕ ਵਰਗ ਸੀ ਇਸ ਲਈ ਉਨ੍ਹਾਂ ਬਾਰੇ ਮਿੱਥਾਂ ਘੜੀਆਂ ਜਾਣੀਆਂ ਸਾਨੂੰ ਹੈਰਾਨ ਨਹੀਂ ਕਰਦੀਆਂ।

ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਰਾਜੁਪੂਤਾਂ ਦਾ ਅਜਿਹੀ ਕੋਈ ਭੂਮਿਕਾ ਨਹੀਂ ਰਹੀ।

ਜੇਕਰ ਅਸੀਂ ਇਤਿਹਾਸ ਵਿੱਚ ਰਾਜਪੂਤਾਂ ਵਾਂਗ ਕਿਸੇ ਤਰ੍ਹਾਂ ਦੀ ਭੂਮਿਕਾ ਦਾ ਮੁਲਾਂਕਣ ਕਰਦੇ ਹਾਂ ਤਾਂ ਮੁਗ਼ਲ ਸ਼ਾਸਨ ਨੂੰ ਸਥਾਈ ਬਣਾਉਣ ਅਤੇ ਫੈਲਾਉਣ ਲਈ ਰਜਪੂਤਾਂ ਦੀ ਵੱਡੀ ਭੂਮਿਕਾ ਰਹੀ ਹੈ।

ਅਕਬਰ ਦੇ ਜ਼ਮਾਨੇ ਤੋਂ ਅਖ਼ੀਰ ਤੱਕ ਰਾਜਪੂਤਾਂ ਨੇ ਮੁਗ਼ਲਾਂ ਦੇ ਸ਼ਾਸਨ ਨੂੰ ਸਥਿਰਤਾ ਦੇਣ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ।

ਰਾਜਪੂਤ ਮੁਗ਼ਲ ਸ਼ਾਸਨ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਸਨ। ਅਕਬਰ ਤੋਂ ਪਹਿਲਾਂ ਰਾਜਪੂਤ ਲੜਾਈਆਂ ਹੀ ਕਰਦੇ ਰਹੇ। ਕਰੀਬ 300 ਸਾਲਾਂ ਤੱਕ ਰਾਜਪੂਤਾਂ ਨੇ ਸੁਲਤਾਨਾਂ ਨਾਲ ਲੜਾਈਆਂ ਕੀਤੀਆਂ।

Image copyright Getty Images

ਅਕਬਰ ਨੇ ਨੀਤੀ ਬਣਾਈ ਕਿ ਰਾਜਪੂਤ ਮਿਲ ਕੇ ਚੱਲਣ ਅਤੇ ਇਸ ਨੀਤੀ ਨਾਲ ਉਨ੍ਹਾਂ ਨੂੰ ਸਾਮਰਾਜ ਦੇ ਵਿਸਥਾਰ ਅਤੇ ਸਥਿਰਤਾ 'ਚ ਲਾਭ ਵੀ ਮਿਲਿਆ।

ਅਕਬਰ ਅਤੇ ਔਰੰਗਜ਼ੇਬ ਦੇ ਮੋਹਰਲੇ ਯੋਧਿਆਂ ਵਿੱਚ ਮਹਾਰਾਜਾ ਜੈ ਸਿੰਘ ਅਤੇ ਜਸਵੰਤ ਸਿੰਘ ਸ਼ਾਮਿਲ ਸਨ।

ਇਹ ਅਖ਼ੀਰ ਤੱਕ ਉਨ੍ਹਾਂ ਨਾਲ ਰਹੇ। ਔਰੰਗਜ਼ੇਬ ਨੇ 1679 'ਚ ਮੁੜ ਜਜੀਆ ਲਗਾ ਦਿੱਤਾ ਸੀ, ਜਿਸ ਨੂੰ ਬਹਾਦਰ ਸ਼ਾਹ ਓਵਲ ਨੇ ਆਉਂਦਿਆਂ ਹੀ ਖ਼ਤਮ ਕਰ ਦਿੱਤਾ ਸੀ।

ਔਰੰਗਜ਼ੇਬ ਦੇ ਜ਼ਮਾਨੇ ਵਿੱਚ ਕੇਰਲ ਨੂੰ ਛੱਡ ਕੇ ਪੂਰੇ ਭਾਰਤ 'ਚ ਮੁਗ਼ਲਾਂ ਦਾ ਸ਼ਾਸਨ ਸੀ ਅਤੇ ਇਸ 'ਚ ਰਾਜਪੂਤਾਂ ਦੀ ਵੀ ਭੂਮਿਕਾ ਰਹੀ ਹੈ। ਇਸ ਗੱਲ ਨੂੰ ਮੁਗ਼ਲ ਵੀ ਸਵੀਕਾਰ ਕਰਦੇ ਹਨ।

ਉਦੋਂ ਰਾਜਪੂਤਾਂ ਨੂੰ ਮੁਗ਼ਲਾਂ ਦੇ ਸਾਥ ਦੀ ਸ਼ਰਮਿੰਦਗੀ ਨਹੀਂ ਸੀ?

ਰਾਜਪੂਤਾਂ ਦਾ ਜੋ ਆਪਣਾ ਸਾਹਿਤ ਹੈ, ਉਸ ਵਿੱਚ ਉਹ ਬੜੇ ਮਾਣ ਨਾਲ ਮੁਗ਼ਲਾਂ ਨਾਲ ਆਪਣੇ ਸਬੰਧਾਂ ਨੂੰ ਦੱਸਦੇ ਹਨ। ਉਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਹੈ ਕਿ ਰਾਜਪੂਤਾਂ ਨੇ ਮੁਗ਼ਲਾਂ ਦਾ ਸਾਥ ਦਿੱਤਾ।

ਰਾਜਪੂਤਾਂ ਦੇ ਸਾਹਿਤ ਵਿੱਚ ਤਾਂ ਇਹ ਦੱਸਿਆ ਗਿਆ ਹੈ ਦੇਖੋ ਅਸੀਂ ਕਿੰਨੇ ਕਰੀਬ ਹਾਂ ਅਤੇ ਬਾਦਸ਼ਾਹਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਤੁਰਦੇ ਹਾਂ।

Image copyright Getty Images

ਮੋਹਤਾਂ ਨੈਨਸੀ ਮਹਾਰਾਜਾ ਜਸਵੰਤ ਸਿੰਘ ਦੇ ਸਹਾਇਕ ਸਨ। ਮੋਹਤਾ ਨੈਨਸੀ ਦੀਆਂ ਦੋ ਕਿਤਾਬਾਂ ਹਨ। ਇੱਕ 'ਮਾਰਵਾੜ ਵਿਗਤ' ਅਤੇ ਦੂਜਾ 'ਨੈਨਸੀ ਦੀ ਖ਼ਿਆਤ'।

ਇਨ੍ਹਾਂ ਕਿਤਾਬਾਂ ਵਿੱਚ ਕਿਤੇ ਵੀ ਸ਼ਰਮ ਦਾ ਅਹਿਸਾਸ ਨਹੀਂ ਹੈ ਕਿ ਅਸੀਂ ਇਹ ਕੀ ਕੀਤਾ ਅਤੇ ਮੁਗ਼ਲਾਂ ਦਾ ਸਾਥ ਕਿਉਂ ਦਿੱਤਾ। ਇਨ੍ਹਾਂ ਕਿਤਾਬਾਂ ਵਿੱਚ ਕੋਈ ਖੇਦ ਜਾਂ ਅਫਸੋਸ ਨਹੀਂ ਹੈ।

ਇਸ ਮਾਣ ਨੂੰ ਸ਼ਰਮ 'ਚ ਬਦਲਣਾ ਅੰਗਰੇਜ਼ ਅਫ਼ਸਰ ਜੇਮਸ ਟੋਡ ਨੇ ਸ਼ੁਰੂ ਕੀਤਾ। ਜੇਮਸ ਟੋਡ ਨੇ ਇਹ ਧਾਰਨਾ ਬਣਾਉਣੀ ਸ਼ੁਰੂ ਕੀਤੀ ਕਿ ਰਾਜਪੂਤ ਮੁਗ਼ਲਾਂ ਦੇ ਗ਼ੁਲਾਮ ਬਣ ਗਏ ਸਨ ਅਤੇ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗ਼ੁਲਾਮੀ ਤੋਂ ਮੁਕਤ ਕਰਾਇਆ।

ਮਤਲਬ ਮੁਗ਼ਲਾਂ ਨਾਲ ਸਬੰਧਾਂ ਨੂੰ ਲੈ ਕੇ ਸ਼ਰਮਿੰਦਗੀ ਦੇ ਭਾਵ ਨੂੰ ਸਥਾਪਿਤ ਕਰਨ ਦਾ ਕੰਮ ਕਰਨਾ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ।

ਇੱਥੋਂ ਤੱਕ ਕਿ ਪਦਮਾਵਤੀ ਦੀ ਇੱਜ਼ਤ ਬਚਾਉਣ ਲਈ ਜੌਹਰ ਵਰਗੀਆਂ ਗੱਲਾਂ ਨੂੰ ਫੈਲਾਉਣਾ ਟੋਡ ਨੇ ਹੀ ਸ਼ੁਰੂ ਕੀਤਾ ਸੀ।

ਇਹ ਗੱਲਾਂ ਬੰਗਾਲ ਤੱਕ ਫੈਲਾਈਆਂ ਗਈਆਂ। ਪਦਮਾਵਤੀ ਦੇ ਕਥਿਤ ਜੌਹਰ ਦੀ ਗੱਲ ਰਾਜਪੂਤਾਂ ਦੇ ਸਾਹਿਤ 'ਚ ਵੀ ਨਹੀਂ ਸੀ।

ਅਜ਼ਾਦੀ ਦੀ ਲੜਾਈ ਵਿੱਚ ਕਿੱਥੇ ਸਨ ਰਾਜਪੂਤ

ਜੇਕਰ ਅਸੀਂ ਅਜ਼ਾਦੀ ਦੀ ਲੜਾਈ ਦੀ ਗੱਲ ਕਰੀਏ ਤਾਂ ਰਾਜਪੂਤਾਂ ਦੀ ਕੋਈ ਅਜਿਹੀ ਭੂਮਿਕਾ ਨਹੀਂ ਸੀ। ਬਲਕਿ ਰਾਜਪੂਤ ਰਾਜਿਆਂ ਨੇ ਅੰਗਰੇਜ਼ਾਂ ਦਾ ਹੀ ਸਾਥ ਦਿੱਤਾ ਸੀ।

ਜਿੰਨੇ ਰਾਜਾ ਸਨ, ਉਨ੍ਹਾਂ 'ਚੋਂ ਦੋ ਚਾਰ ਨੂੰ ਛੱਡ ਦਿੱਤਾ ਜਾਵੇ ਤਾਂ ਕਿਸੇ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ ਨਹੀਂ ਲੜੀ।

ਲਕਸ਼ਮੀ ਬਾਈ ਵੀ ਤਾਂ ਅਖ਼ੀਰ ਵਿੱਚ ਅੰਗਰੇਜ਼ਾਂ ਦੇ ਖ਼ਿਲਾਫ਼ ਆਈ। ਪਹਿਲਾਂ ਤਾਂ ਲਕਸ਼ਮੀ ਬਾਈ ਨੇ ਵੀ ਅੰਗਰੇਜ਼ਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਸੰਘਰਸ਼ ਦਾ ਰਾਹ ਚੁਣਿਆ। ਲਕਸ਼ਮੀ ਬਾਈ ਸ਼ੁਰੂ ਤੋਂ ਬਾਗ਼ੀ ਨਹੀਂ ਸੀ।

Image copyright Getty Images

ਅਸੀਂ ਰੂਪਕ ਤਿਆਰ ਕੀਤੇ ਹਨ ਕਿ ਲਕਸ਼ਮੀ ਬਾਈ ਨੇ ਬਹਾਦੁਰੀ ਦਿਖਾਉਂਦੇ ਹੋਏ ਦੇਸ ਲਈ ਜਾਨ ਤੱਕ ਦਾਅ 'ਤੇ ਲਗਾ ਦਿੱਤੀ ਸੀ। ਇਹ ਸਾਰੇ ਰੂਪਕ ਅਜ਼ਾਦੀ ਦੀ ਲੜਾਈ ਦੌਰਾਨ ਘੜੇ ਗਏ ਸਨ।

ਦਰਅਸਲ ਸਾਰੇ ਰਾਜਾ ਆਪਣੇ ਆਪਣੇ ਰਾਜ ਲਈ ਲੜ ਰਹ ਸਨ। ਜ਼ਾਹਿਰ ਹੈ ਉਸ ਵੇਲੇ ਦੇਸ ਦਾ ਕੋਈ ਸੰਕਲਪ ਨਹੀਂ ਸੀ।

ਅਸੀਂ ਜਾਤੀ ਦੇ ਅਧਾਰ 'ਤੇ ਕਿਸੇ ਨੂੰ ਮੋਹਰੀ ਜਾਂ ਬਹਾਦਰ ਨਹੀਂ ਕਹਿ ਸਕਦੇ। ਅਸੀਂ ਨਾ ਤਾਂ ਰਾਜਪੂਤਾਂ ਨੂੰ ਬਹਾਦਰ ਕਹਿ ਸਕਦੇ ਹਾਂ ਅਤੇ ਨਾ ਹੀ ਬ੍ਰਾਹਮਣਾਂ ਨੂੰ ਵਿਦਵਾਨ।

ਸਾਰਿਆਂ ਦਾ ਆਪਣਾ ਨਿੱਜੀ ਸਵਾਰਥ ਹੁੰਦਾ ਹੈ ਅਤੇ ਉਸੇ ਅਧਾਰ 'ਤੇ ਸ਼ਾਸਕ ਕੰਮ ਕਰਦਾ ਹੈ।

ਜਾਤੀਆਂ ਨਾਲ ਜੁੜੀ ਮਿੱਥ ਹਕੀਕਤ ਤੋਂ ਕਾਫੀ ਪਰੇ ਹੁੰਦੀ ਹੈ ਅਤੇ ਇਨ੍ਹਾਂ ਮਿੱਥਾਂ ਲਈ ਇਤਿਹਾਸ 'ਚ ਕੋਈ ਥਾਂ ਨਹੀਂ ਹੁੰਦੀ ਹੈ।

ਰਾਜਪੁਤਾਨਾ ਲਹੂ

ਮੈਡੀਕਲ ਸਾਇੰਸ ਦੀ ਦੁਨੀਆਂ 'ਚ ਹੁਣ ਡੀਐੱਨਏ ਵਰਗੀਆਂ ਚੀਜ਼ਾਂ ਸਾਹਮਣੇ ਹਨ। ਭਾਰਤ 'ਚ ਕੋਈ ਸ਼ੂਦਰ ਹੋਵੇ, ਬ੍ਰਾਹਮਣ ਹੋਵੇ ਜਾਂ ਰਾਜਪੂਤ, 98 ਫੀਸਦ ਲਹੂ ਇਕੋ ਜਿਹਾ ਹੁੰਦਾ ਹੈ।

ਇੱਕ ਦੋ ਫੀਸਦੀ ਲੋਕਾਂ ਦੇ ਵੱਖ ਹੋ ਸਕਦੇ ਹਨ। ਰਾਜਪੁਤਾਨਾ ਲਹੂ ਅਤੇ ਸ਼ੁੱਧਤਾ ਦੀ ਗੱਲ ਤਾਂ ਬਿਲਕੁੱਲ ਬੇਮਾਨੀ ਹੈ। ਰਾਜਪੂਤਾਂ ਦੇ ਮੁਗ਼ਲਾਂ ਨਾਲ ਸਬੰਧ ਰਹੇ ਹਨ।

ਦੂਜੀ ਗੱਲ ਇਹ ਹੈ ਕਿ ਕੋਈ ਇੱਕ ਜਾਤੀ ਤਾਂ ਰਾਜਪੂਤ ਬਣੀ ਨਹੀਂ। ਕਈ ਜਾਤੀਆਂ ਰਾਜਪੂਤ ਬਣੀਆਂ ਸਨ।

ਰਾਜਪੂਤ ਕਈ ਜਾਤੀਆਂ ਦਾ ਸੁਮੇਲ ਹੈ। ਮਿਕਸਚਰ ਆਫ ਬਲੱਡ ਅਤੇ ਨਸਲ ਤਾਂ ਸ਼ੁਰੂ ਤੋਂ ਹੀ ਹੋ ਰਹੇ ਹਨ।

ਉਹ ਪ੍ਰਕਿਰਿਆ ਤਾਂ ਹੁਣ ਵੀ ਤੁਰੀ ਆ ਰਹੀ ਹੈ ਅਤੇ ਸਾਨੂੰ ਤਾਂ ਇਸ 'ਤੇ ਮਾਣ ਕਰਨਾ ਚਾਹੀਦਾ ਹੈ। ਨਸਲ ਦੀ ਸ਼ੁੱਧਤਾ ਦੀ ਗੱਲ ਤਾਂ ਹਿਟਲਰ ਕਰਦਾ ਸੀ। ਸ਼ੁੱਧਤਾ ਦੀ ਧਾਰਨਾ ਤਾਂ ਹੁਣ ਖ਼ਤਮ ਹੋ ਗਈ ਹੈ।

ਰਾਜਪੂਤਾਂ ਦੀ ਇਹ ਖ਼ੂਬੀ ਅਸੀਂ ਇਸ ਤਰ੍ਹਾਂ ਉਲੀਕ ਸਕਦੇ ਹਾਂ, ਉਨ੍ਹਾਂ ਨੇ ਵੀਰਤਾ ਦੇ ਸੱਭਿਆਚਾਰ ਨੂੰ ਸਥਾਪਿਤ ਕੀਤਾ। ਰਾਜਪੂਤਾਂ ਨੇ ਮੁਗ਼ਲਾਂ ਦੇ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ