ਤਸਵੀਰਾਂ: 69ਵੇਂ ਗਣਤੰਤਰ ਦਿਵਸ ਮੌਕੇ ਨੇਤਰਹੀਣ ਸਕੂਲ ਦੇ ਬੱਚਿਆਂ ਨੇ ਕੀਤਾ ਮਾਰਚ

ਚੰਡੀਗੜ੍ਹ 'ਚ ਗਣਤੰਤਰ ਦਿਵਸ ਮੌਕੇ ਆਮ ਲੋਕਾਂ, ਨੋਜਵਾਨਾਂ ਤੇ ਖਾਸ ਤੌਰ ਤੇ ਮਹਿਲਾਵਾਂ ਨੇ ਸ਼ਿਰਕਤ ਕੀਤੀ।

ਚੰਡੀਗੜ੍ਹ ਦੇ ਸੈਕਟਰ 17 ਦੇ ਪਰੇਡ ਗ੍ਰਾਉਂਡ ਚ ਇਸ ਦੌਰਾਨ ਵੱਖ-ਵੱਖੀ ਸਕੂਲੀ ਬੱਚਿਆਂ ਨੇ ਆਪਣੇ ਬੈਂਡ ਸਣੇ ਸ਼ਿਰਕਤ ਕੀਤੀ।

ਪਰੇਡ ਤੋਂ ਸਲਾਮੀ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਪਰਮਿਲ ਰਾਏ ਨੇ ਲਈ।

ਇਸ ਮੌਕੇ ਪੁਲਿਸ ਦਸਤੇ ਵੱਲੋਂ ਮਾਰਚ ਪਾਸ ਕੀਤਾ ਗਿਆ।

ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ 26 ਦੇ ਨੇਤਰਹੀਣ ਸਕੂਲ ਦੇ ਬੱਚਿਆਂ ਨੇ ਮਾਰਚ ਪਾਸ ਕੀਤਾ।

ਨੇਤਰਹੀਣ ਸਕੂਲ ਦੇ ਬੱਚੇ ਆਪਣੇ ਅਧਿਆਪਕਾਂ ਦੇ ਨਾਲ ਮਾਰਚ ਪਾਸ ਕਰਦੇ ਹੋਏ।

ਇਸ ਦੌਰਾਨ ਸਕੂਲ ਬੱਚੇ ਕੁਝ ਇਸ ਅੰਦਾਜ਼ 'ਚ ਗੁਬਾਰਿਆਂ ਨਾਲ ਨਜ਼ਰ ਆਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)