ਵਿੱਕੀ ਗੌਂਡਰ: ਕਥਿਤ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਉੱਤੇ ਕੈਪਟਨ ਦੇ "ਵਧਾਈ" ਟਵੀਟ ਨੇ ਛੇੜੀ ਨਵੀਂ ਬਹਿਸ

ਕੈਪਟਨ ਅਮਰਿੰਦਰ ਸਿੰਘ Image copyright NARINDER NANU/AFP/Getty Images

ਗੈਂਗਸਟਰ ਵਿੱਕੀ ਗੌਂਡਰ ਦੇ ਕਥਿਤ ਪੁਸਿਲ ਮੁਕਾਬਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਵਧਾਈਆਂ ਦਿੱਤੀਆਂ ਅਤੇ ਮੁਕਾਬਲਾ ਬਣਾਉਣ ਵਾਲੇ ਅਫ਼ਸਰਾਂ ਨੂੰ ਸ਼ਾਬਾਸ਼ ਵੀ ਦਿੱਤੀ ਹੈ।

ਇਸ ਟਵੀਟ ਨੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਕਈ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਇਸ ਟਵੀਟ ਦਾ ਵਿਰੋਧ ਵੀ ਕਰ ਰਹੇ ਹਨ ਅਤੇ ਕਈ ਇਸ ਦੇ ਹੱਕ ਵਿੱਚ ਵੀ ਹਨ।

ਇਸ ਟਵੀਟ ਦੇ ਜਵਾਬ ਵਿੱਚ ਟਵਿੱਟਰ ਹੈਂਡਲ Jas Oberoi ਲਿਖਦੇ ਹਨ: "ਅਸੀਂ ਮੌਤਾਂ ਦੇ ਜਸ਼ਨ ਕਦੋਂ ਤੋਂ ਮਨਾਉਣੇ ਸ਼ੁਰੂ ਕਰ ਦਿੱਤੇ? ਉਹ ਦੇਸ ਦਾ ਕੋਈ ਦੁਸ਼ਮਣ ਨਹੀਂ ਬਲਕਿ ਭਾਰਤ ਦਾ ਨਾਗਰਿਕ ਹੀ ਸੀ। ਕਾਨੂੰਨ ਦਾ ਕੋਈ ਵੱਖਰਾ ਹੀ ਰੁੱਖ ਹੋਣਾ ਸੀ ਜੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪਹੁੰਚਾਇਆ ਜਾਂਦਾ।"

bik nanar ਨੇ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦੇ ਜਵਾਬ ਵਿੱਚ ਲਿਖਿਆ ਹੈ: "ਉਸ ਦੀ ਮੌਤ ਦੇ ਜਸ਼ਨ ਮਨਾਉਣ ਦੀ ਬਜਾਏ ਇਹ ਜਾਣਨਾ ਚਾਹੀਦਾ ਹੈ ਕਿ ਉਸ ਨੇ ਉਸ ਨੇ ਇਹ ਰਾਹ ਕਿਉਂ ਚੁਣਿਆ।"

ਚੰਨਦੀਪ ਲਿਖਦੇ ਹਨ: "ਉਹ ਕਿਹੜੇ ਹਾਲਾਤ ਹਨ ਜਿਨ੍ਹਾਂ ਕਰ ਕੇ ਮਾਵਾਂ ਦੇ ਪੁੱਤ ਗੈਂਗਸਟਰ ਬਣ ਰਹੇ ਹਨ ਅਤੇ ਕਸੂਰਵਾਰ ਕੌਣ ਹਨ?"

ਕੈਪਟਨ ਅਮਰਿੰਦਰ ਸਿੰਘ ਦੇ ਇਸ ਟਵੀਟ ਦੇ ਹੱਕ 'ਚ ਗਗਨ ਸ਼ਰਮਾ ਲਿਖਦੇ ਹਨ: "ਉਨ੍ਹਾਂ ਪਰਿਵਾਰਾਂ ਨੂੰ ਪੁੱਛੋ, ਜਿਨ੍ਹਾਂ ਦੇ ਮੈਂਬਰ ਇਨ੍ਹਾਂ ਗੈਂਗਸਟਰਾਂ ਵੱਲੋਂ ਮਾਰੇ ਗਏ। ਅਤੇ ਤੁਸੀਂ ਕਾਨੂੰਨ ਦੀ ਗੱਲ ਕਰਦੇ ਹੋ।" ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸੰਸਾ ਵੀ ਕੀਤੀ।

ਇਸ ਦੇ ਨਾਲ ਹੀ SharMa Saab ਲਿਖਦੇ ਹਨ: "ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ। ਪੰਜਾਬ ਪੁਲਿਸ ਨੂੰ ਸਲਾਮ। ਜੈ ਹਿੰਦ"

ਕਥਿਤ ਗੈਂਗਸਟਰ ਵਿੱਕੀ ਗੌਂਡਰ ਦੇ ਮੁਕਾਬਲੇ ਤੋਂ ਬਾਅਦ ਤੋਂ ਬਾਅਦ, ਸ਼ੇਰਾ ਖੁੱਬਣ ਆਲੇ ਨੇ ਫੇਸਬੁੱਕ ਤੇ ਵਿੱਕੀ ਗੌਂਡਰ ਦੀ ਮੌਤ ਦਾ ਬਦਲਾ ਲੈਣ ਅਤੇ ਪੁਲਿਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੈ।

Image copyright BBC Facebook

ਕਿਵੇਂ ਗੈਂਗਸਟਰ ਬਣਦੇ ਹਨ ਇਹ ਪੰਜਾਬੀ ਮੁੰਡੇ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)