ਹਿਜਾਬ ਵਿੱਚ ਤਲਵਾਰਬਾਜ਼ੀ ਕਰਦੀਆਂ ਭਾਰਤੀ ਕੁੜੀਆਂ

ਮਾਰਸ਼ਲ ਆਰਟਸ

ਉਨ੍ਹਾਂ ਦੇ ਲਿਬਾਸ ਪੂਰੀ ਤਰ੍ਹਾਂ ਸੱਭਿਆਚਾਰਕ ਹਨ, ਸਲਵਾਰ, ਕਮੀਜ਼ ਅਤੇ ਹਿਜਾਬ ਵੀ ਪਰ ਉਨ੍ਹਾਂ ਦੇ ਹੱਥਾਂ ਵਿੱਚ ਡੰਡੇ ਅਤੇ ਤਲਵਾਰਾਂ ਇੰਝ ਨੱਚਦੀਆਂ ਹਨ ਕਿ ਵੇਖਣ ਵਾਲਿਆਂ ਦੇ ਹੋਸ਼ ਉੱਡ ਜਾਂਦੇ ਹਨ।

ਇਹ ਕੁੜੀਆਂ ਹੈਦਰਾਬਾਦ ਦੇ ਇੱਕ ਮੁਸਲਿਮ ਸਕੂਲ ਦੀਆਂ ਜਿਨ੍ਹਾਂ ਨੂੰ ਆਪਣੀ ਰੱਖਿਆ ਲਈ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ 'ਇਹ ਪਤਾ ਲੱਗੇ ਕਿ ਮੁਸਲਮਾਨ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ।'

ਤੁਸੀਂ ਜਾਣਦੇ ਹੋ ਗਾਂਧੀ ਦਾ ਧਰਮ ਕੀ ਸੀ?

ਸਵਾਲਾਂ 'ਚ ਘਿਰਿਆ ਵਿੱਕੀ ਗੌਂਡਰ ਦਾ ਐਨਕਾਊਂਟਰ

ਫਰੀਹਾ ਕਹਿੰਦੀ ਹੈ ਕਿ ਉਹ ਉਦੋਂ ਛੇਵੀਂ ਕਲਾਸ ਵਿੱਚ ਪੜ੍ਹਦੀ ਸੀ ਜਦੋਂ ਉਨ੍ਹਾਂ ਨੇ ਮਾਰਸ਼ਲ ਆਰਟ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਅਤੇ ਹੁਣ ਉਹ ਉਸ ਵਿੱਚ ਕਾਫ਼ੀ ਮਹਾਰਤ ਹਾਸਲ ਕਰ ਚੁੱਕੀ ਹੈ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਬੜੀ ਮੁਸ਼ਕਿਲ ਨਾਲ ਮਨਾਇਆ

ਪ੍ਰਿੰਸੀਪਲ ਮਹਿਮੂਦ ਅਲੀ ਸਾਜਿਦ ਇਸ ਸਿਖਲਾਈ ਦੇ ਸ਼ੁਰੂ ਕਰਨ ਦਾ ਦਿਲਚਸਪ ਕਿੱਸਾ ਸੁਣਾਉਂਦੇ ਹਨ-ਉਨ੍ਹਾਂ ਦੇ ਸਕੂਲ ਦੇ ਸਾਬਕਾ ਵਿਦਿਆਰਥੀ ਨੇ ਵੋਵੀਨਾ ਨਾਂ ਦੇ ਇਸ ਮਾਰਸ਼ਲ ਆਰਟ ਵਿੱਚ ਨਾਮ ਕਮਾਇਆ, ਫਿਰ ਉਨ੍ਹਾਂ ਨੂੰ ਖਿਆਲ ਆਇਆ ਕਿ ਕਿਉਂ ਨਾ ਉਹ ਅਜਿਹੀ ਟ੍ਰੇਨਿੰਗ ਆਪਣੇ ਸਕੂਲ ਵਿੱਚ ਕੁੜੀਆਂ ਨੂੰ ਦਿਵਾਉਣ।

ਮਹਿਮੂਦ ਅਲੀ ਕਹਿੰਦੇ ਹਨ,''ਤੁਹਾਡੇ ਵਿੱਚ ਇੱਕ ਤਰ੍ਹਾਂ ਦਾ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਜੇਕਰ ਤੁਸੀਂ ਇਹ ਜਾਣਦੇ ਹੋ ਕਿ ਤੁਸੀਂ ਕਿਸੇ ਹਮਲੇ ਨਾਲ ਨਿਪਟਣ ਦੇ ਕਾਬਿਲ ਹੋ। ਇਸ ਲਈ ਅਸੀਂ ਇਹ ਸਿਖਲਾਈ ਸ਼ੁਰੂ ਕੀਤੀ ਅਤੇ ਇਹ ਸਿਰਫ਼ ਵਿਦਿਆਰਥਣਾਂ ਲਈ ਹੈ।''

ਮਿਲੋ, ਕਸ਼ਮੀਰ ਦੀ 'ਕਰਾਟੇ ਗਰਲ' ਨੂੰ

ਇਸ ਅਫ਼ਸਰ ਨੂੰ ਸਿਰਫ਼ ਹੁਕਮ ਦਾ ਇੰਤਜ਼ਾਰ ਸੀ

ਪਰ ਮਾਤਾ-ਪਿਤਾ ਨੂੰ ਤਿਆਰ ਕਰਨਾ ਸੌਖਾ ਨਹੀਂ ਸੀ।

ਕੋਚ ਮੀਰ ਵਹਾਜ਼ ਅਲੀ ਖ਼ਾਨ ਕਹਿੰਦੇ ਹਨ, ''ਮੁਸਲਮਾਨ ਸਮਾਜ ਸੱਭਿਆਚਾਰਕ ਹੈ ਇਸ ਵਿੱਚ ਕੁੜੀਆਂ ਦੀ ਖੇਡ ਨੂੰ ਲੈ ਕੇ ਕੋਈ ਖ਼ਾਸ ਤਰਜ਼ੀਹ ਨਹੀਂ ਦਿੱਤੀ ਜਾਂਦੀ, ਭਾਂਵੇ ਉਹ ਵਾਲੀਬਾਲ ਹੋਵੇ, ਫੁੱਟਬਾਲ ਹੋਵੇ ਜਾਂ ਕ੍ਰਿਕੇਟ ਅਤੇ ਇੱਥੇ ਤਾਂ ਸਵਾਲ ਹੀ ਮਾਰਸ਼ਲ ਆਰਟਸ ਵਿੱਚ ਹਿੱਸਾ ਲੈਣ ਦਾ ਸੀ।''

ਸ਼ਾਇਦ ਸੱਭਿਆਚਾਰਕ ਲਿਬਾਸ ਵਿੱਚ ਟ੍ਰੇਨਿੰਗ ਦਾ ਦੇਣਾ ਅਤੇ ਕੁਝ ਕੁੜੀਆਂ ਦੇ ਸੂਬਾ ਅਤੇ ਕੌਮੀ ਪੱਧਰ 'ਤੇ ਮੈਡਲ ਹਾਸਲ ਕਰਨ ਨਾਲ ਮਾਪਿਆਂ ਦੇ ਮਿਜ਼ਾਜ ਵਿੱਚ ਕੁਝ ਨਰਮੀ ਆਈ ਹੈ।

ਹਾਲਾਂਕਿ ਇੱਕ ਸਮੇਂ ਵਿੱਚ ਕੌਮੀ ਪੱਧਰ 'ਤੇ ਸੋਨੇ ਦਾ ਤਗਮਾ ਜਿੱਤ ਚੁੱਕੀ ਫਰੀਹਾ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਵੀ ਘਰ ਵਾਲਿਆਂ ਨਾਲ ਲੰਬੀ ਲੜਾਈ ਲੜਨੀ ਪਈ ਸੀ।

ਫਰੀਹਾ ਦੱਸਦੀ ਹੈ, ''ਜਦੋਂ ਮੈਂ ਨੈਸ਼ਨਲ ਚੈਂਪੀਅਨਸ਼ਿਪ ਲਈ ਅਸਾਮ ਜਾਣਾ ਚਾਹੁੰਦੀ ਸੀ ਤਾਂ ਮੇਰੇ ਘਰ ਵਾਲੇ ਉਸਦੀ ਇਜਾਜ਼ਤ ਨਹੀਂ ਦੇ ਰਹੇ ਸੀ। ਹਾਲਾਂਕਿ ਮੇਰੇ ਪਿਤਾ ਜੀ ਮੇਰੇ ਪੱਖ ਵਿੱਚ ਸੀ ਅਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਦੂਜਿਆਂ ਨੂੰ ਤਿਆਰ ਕੀਤਾ ਅਤੇ ਮੈਂ ਚੈਂਪੀਅਨਸ਼ਿਪ ਜਿੱਤ ਲਈ।''

ਗੁਹਾਟੀ ਸ਼ਹਿਰ ਵਿੱਚ ਹੋਏ ਮਾਰਸ਼ਲ ਆਰਟਸ ਮੁਕਾਬਲੇ ਵਿੱਚ ਸਿਰਫ਼ 2 ਮੁਸਲਮਾਨ ਕੁੜੀਆਂ ਸ਼ਾਮਲ ਹੋਈਆਂ, ਦੋਵੇਂ ਹੈਦਰਾਬਾਦ ਦੇ ਇਸੇ ਸਕੂਲ ਤੋਂ ਸੀ।

ਵਿਦਿਆਰਥਣਾਂ ਦੀ ਕਾਮਯਾਬੀ ਦੀ ਖੁਸ਼ੀ

ਸੁਮੈਆ ਵੀ ਗੁਹਾਟੀ ਆਈ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਇੰਟਰ ਜ਼ਿਲ੍ਹਾ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ।

ਜ਼ਾਹਿਰ ਹੈ ਕੋਚ ਵੀਰ ਮਹਾਜ਼ ਅਲੀ ਖ਼ਾਨ ਵਿਦਿਆਰਥੀਆਂ ਨੂੰ ਲਗਾਤਾਰ ਮਿਲ ਰਹੀ ਕਾਮਯਾਬੀ ਤੋਂ ਖ਼ੁਸ਼ ਹਨ।

ਪ੍ਰਧਾਨ ਮੰਤਰੀ ਨੇ ਸੁਣਾਇਆ ਅਰਜਨ ਸਿੰਘ ਦਾ ਕਿੱਸਾ

'ਆਪਣੇ ਲਹੂ ਦੀਆਂ ਨਹਿਰਾਂ ਅੰਦਰ ਆਪੇ ਤਰਨਾ ਪੈਂਦਾ ਏ'

ਟ੍ਰੇਨਿੰਗ ਬਾਰੇ ਉਹ ਦੱਸਦੀ ਹੈ, ''ਅਸੀਂ ਸਭ ਤੋਂ ਪਹਿਲਾਂ ਫਿਟਨੈਸ ਬਾਰੇ ਦੱਸਦੇ ਹਾਂ, ਕਿਉਂਕਿ ਜੇਕਰ ਫਿਟਨੈਸ ਰਹੇਗੀ ਤਾਂ ਹੀ ਉਹ ਆਪਣੀ ਰੱਖਿਆ ਕਰ ਸਕਣਗੇ। ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਤੰਦਰੁਸਤ ਸਰੀਰ ਦੇਣਾ ਸਾਡਾ ਟੀਚਾ ਹੁੰਦਾ ਹੈ ਜਿਸ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਆਤਮ-ਰੱਖਿਆ ਲਈ ਦੂਜੀ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ ਹਾਂ।''

ਵੋਵੀਨਾਮ ਇੱਕ ਵੀਅਤਨਾਮੀ ਮਾਰਸ਼ਲ ਆਰਟ ਹੈ ਜਿਸ ਵਿੱਚ ਸਰੀਰ ਅਤੇ ਦਿਮਾਗ ਦੋਹਾਂ ਦੀ ਟ੍ਰੇਨਿੰਗ 'ਤੇ ਜ਼ੋਰ ਦਿੱਤਾ ਜਾਂਦਾ ਹੈ।

ਇਸ ਵਿੱਚ ਸਿਰਫ਼ ਹੱਥਾਂ ਨਾਲ ਯਾਨਿ ਹੈਂਡ ਟੂ ਹੈਂਡ ਅਤੇ ਹਥਿਆਰਾਂ ਨਾਲ ਲੜਾਈ-ਦੋਵੇਂ ਸ਼ਾਮਲ ਹੁੰਦੇ ਹਨ।

ਕੁਝ ਸਾਬਕਾ ਵਿਦਿਆਰਥੀ ਜਿਵੇਂ ਰਜ਼ੀਆ ਸੁਲਤਾਨਾ ਨੇ ਤਾਂ ਸਕੂਲ ਛੱਡਣ ਤੋਂ ਬਾਅਦ ਵੀ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਜਾਰੀ ਰੱਖੀ ਹੈ।

ਫਿਰੋਜ਼ਾ ਸਵੇਰੇ ਖ਼ੁਦ ਟ੍ਰੇਨਿੰਗ ਲੈਂਦੀ ਹੈ ਅਤੇ ਸ਼ਾਮ ਨੂੰ ਦੂਜੀਆਂ ਕੁੜੀਆਂ ਨੂੰ ਟ੍ਰੇਨਿੰਗ ਦਿੰਦੀ ਹੈ।

ਮਹਿਮੂਦ ਅਲੀ ਕਹਿੰਦੇ ਹਨ, ''ਜਿਸ ਤਰ੍ਹਾਂ ਸਾਡੇ ਬੱਚੇ ਅਸਾਮ, ਬਿਹਾਰ, ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼ ਤੋਂ ਚੈਂਪੀਅਨਸ਼ਿਪ ਜਿੱਤ ਕੇ ਆਏ ਹਨ, ਕੱਲ੍ਹ ਨੂੰ ਜੇਕਰ ਇਹ ਖੇਡ ਓਲਪਿੰਕ ਵਿੱਚ ਮੁੜ ਤੋਂ ਸ਼ਾਮਲ ਹੋ ਜਾਂਦੀ ਹੈ ਅਤੇ ਸਾਡੀਆਂ ਕੁੜੀਆਂ ਮੈਡਲ ਲਿਆਉਣ ਵਿੱਚ ਕਾਮਯਾਬ ਹੁੰਦੀਆਂ ਹਨ ਤਾਂ ਭਾਰਤ ਦਾ ਨਾਂ ਰੋਸ਼ਨ ਹੋਵੇਗਾ।''

'ਭਾਰਤ 'ਚ ਚੋਣਾਂ ਸਿਰਫ਼ ਟਾਇਮ ਪਾਸ'

ਓਲਪਿੰਕ ਦੀ ਗੱਲ ਤਾਂ ਭਵਿੱਖ ਦੀ ਹੈ ਪਰ ਮਹਿਮੂਦ ਅਲੀ ਨੇ ਅੱਜ ਘੱਟੋ ਘੱਟ ਸਮਾਜ ਨੂੰ ਬਿਹਤਰ ਦਿਸ਼ਾ ਦੇਣ ਦੀ ਚੰਗੀ ਪਹਿਲ ਜ਼ਰੂਰ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)