ਕੀ ਵਰਜਿਨਿਟੀ ਟੈਸਟ ਖ਼ਿਲਾਫ਼ ਇਹ ਮੁਹਿੰਮ ਸਫ਼ਲ ਹੋਵੇਗੀ?

ਵਰਜੈਨਿਟੀ ਟੈਸਟ Image copyright AFP

ਨਵੀਂ ਵੋਹਟੀ ਦਾ ਵਰਜਿਨਿਟੀ ਟੈਸਟ। ਸੁਭਾਵਿਕ ਹੈ ਕਿ ਇਹ ਗੱਲ ਕੁਝ ਲੋਕਾਂ ਨੂੰ ਹੈਰਾਨ ਵੀ ਕਰੇਗੀ ਅਤੇ ਕੁਝ ਲੋਕ ਅਜਿਹੇ ਵੀ ਹੋਣਗੇ, ਜਿਨ੍ਹਾਂ ਨੂੰ ਇਸ ਵਿੱਚ ਕੁਝ ਗ਼ਲਤ ਵੀ ਲੱਗੇ।

ਮਹਾਰਾਸ਼ਟਰ ਵਿੱਚ ਇੱਕ ਨੋਮਾਡਿਕ ਆਦਿਵਾਸੀ ਭਾਈਚਾਰੇ ਵਿੱਚ ਵਰਜਿਨਿਟੀ ਯਾਨਿ ਕਿ ਕੁੰਵਾਰੇਪਣ ਦਾ ਟੈਸਟ ਬੰਦ ਕਰਵਾਏ ਜਾਣ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਹੈ।

ਇਸ ਮੁਹਿੰਮ ਨੂੰ 25 ਸਾਲਾ ਇੱਕ ਨੌਜਵਾਨ ਵਿਵੇਕ ਤਮਾਈਚੀਕਰ ਨੇ ਸ਼ੁਰੂ ਕੀਤਾ ਹੈ।

ਵਰਜੈਨਿਟੀ ਟੈਸਟ ਨਾਲ ਕਿਹੋ ਜਹੀਆਂ ਤਕਲੀਫ਼ਾ?

22 ਸਾਲ ਦੀ ਅਨੀਤਾ (ਬਦਲਿਆ ਹੋਇਆ ਨਾਮ) ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ।

ਵਿਆਹ ਤੋਂ ਬਾਅਦ ਹੋਏ ਵਰਜਿਨਿਟੀ ਟੈਸਟ ਨੂੰ ਯਾਦ ਕਰਦੇ ਹੋਏ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ।

ਮਾਹਵਾਰੀ ਪੈਡ ਕਿਉਂ ਇਕੱਠੇ ਕੀਤੇ ਗਏ ?

'ਜਦੋਂ ਦਲਿਤਾਂ ਵਾਲੀ ਫੌਜ ਨੇ ਮਰਾਠਿਆਂ ਨੂੰ ਭਾਜੜਾਂ ਪਾਈਆਂ'

ਮਹਾਰਾਸ਼ਟਰ ਦੇ ਕੰਜਰਭਾਤ ਭਾਈਚਾਰੇ ਦੀਆਂ ਬਾਕੀ ਔਰਤਾਂ ਦੀ ਤਰ੍ਹਾਂ ਵਿਆਹ ਤੋਂ ਬਾਅਦ ਅਨੀਤਾ ਨੂੰ ਵੀ ਵਰਜਿਨਿਟੀ ਟੈਸਟ ਤੋਂ ਲੰਘਣਾ ਪਿਆ। ਤਾਂਕਿ ਆਪਣੇ ਵਿਆਹ ਦੀ ਰਾਤ ਉਹ ਇਹ ਸਾਬਤ ਕਰ ਸਕੇ ਕਿ ਉਹ 'ਪਵਿੱਤਰ' ਹੈ।

Image copyright VIVEK TAMAICHIKAR

ਇਸ ਭਾਈਚਾਰੇ ਵਿੱਚ ਵਰਜਿਨਿਟੀ ਟੈਸਟ ਨੂੰ ਵਿਆਹ ਦੇ ਰੀਤੀ-ਰਿਵਾਜ਼ਾਂ ਦਾ ਹਿੱਸਾ ਸਮਝਿਆ ਜਾਂਦਾ ਹੈ।

ਇਸ ਟੈਸਟ 'ਤੇ ਜ਼ੋਰ ਦੇਣ ਵਾਲੇ ਲੋਕਾਂ ਤੋਂ ਇਲਾਵਾ ਸਥਾਨਕ ਪੰਚਾਇਤਾਂ ਵੀ ਸ਼ਾਮਲ ਰਹਿੰਦੀਆਂ ਹਨ।

ਕਿਵੇਂ ਕੀਤਾ ਜਾਂਦਾ ਹੈ ਵਰਜਿਨਿਟੀ ਟੈਸਟ?

ਵਿਆਹ ਕਰਵਾ ਕੇ ਆਏ ਹੋਏ ਜੋੜਿਆਂ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਲਿਜਾਇਆ ਜਾਂਦਾ ਹੈ।

ਇਸ ਹੋਟਲ ਦਾ ਕਿਰਾਇਆ ਜੇਕਰ ਨਵੇਂ ਵਿਆਹੇ ਜੋੜੇ ਦਾ ਪਰਿਵਾਰ ਨਾ ਦੇ ਸਕੇ, ਤਾਂ ਮਦਦ ਲਈ ਪੰਚਾਇਤ ਅੱਗੇ ਆਉਂਦੀ ਹੈ ਅਤੇ ਕਿਰਾਇਆ ਦਿੰਦੀ ਹੈ।

ਕਮਰੇ ਵਿੱਚ ਜੋੜਾ ਦਾਖ਼ਲ ਹੁੰਦਾ ਹੈ ਅਤੇ ਬਾਹਰ ਪਰਿਵਾਰ ਦੇ ਲੋਕ ਖੜ੍ਹੇ ਨਜ਼ਰ ਆਉਂਦੇ ਹਨ।

Image copyright AFP

ਸੁਹਾਗਰਾਤ ਤੋਂ ਬਾਅਦ ਉਨ੍ਹਾਂ ਦੇ ਬਿਸਤਰੇ ਦੀ ਜਾਂਚ ਕੀਤੀ ਜਾਂਦੀ ਹੈ। ਵਿਆਹ ਤਾਂ ਹੀ ਪੂਰਾ ਮੰਨਿਆ ਜਾਂਦਾ ਹੈ, ਜਦੋਂ ਇਹ ਟੈਸਟ ਹੋ ਜਾਵੇ।

ਜੇਕਰ ਬਿਸਤਰਾ 'ਤੇ ਦਾਗ ਮਿਲਿਆ, ਤਾਂ ਵਰਜਿਨਿਟੀ ਟੈਸਟ ਵਿੱਚ ਪਾਸ, ਵਿਆਹ ਪੂਰਾ ਹੋਇਆ।

ਜੇਕਰ ਬਿਸਤਰਾ ਚਿੱਟਾ ਹੀ ਰਿਹਾ ਤਾਂ ਵੋਹਟੀ ਉਸਦਾ ਹਰਜ਼ਾਨਾ ਭੁਗਤਣ ਲਈ ਤਿਆਰ ਰਹੇ।

ਟੈਸਟ ਵਿੱਚ ਫੇਲ ਹੋਣ ਤੋਂ ਬਾਅਦ ਲਾੜਿਆਂ ਨੂੰ ਇਹ ਅਧਿਕਾਰ ਮਿਲ ਜਾਂਦਾ ਹੈ ਕਿ ਉਹ ਆਪਣੀ ਵੋਹਟੀ ਨੂੰ ਛੱਡ ਸਕੇ ਕਿਉਂਕਿ ਉਹ ਆਪਣੀ 'ਪਵਿੱਤਰਤਾ' ਸਾਬਤ ਨਹੀਂ ਕਰ ਸਕੀ।

ਇਸਦੇ ਲਈ ਵੋਹਟੀ ਨੂੰ ਬੇਇੱਜ਼ਤ, ਇੱਥੋਂ ਤੱਕ ਕਿ ਕੁੱਟਿਆ ਵੀ ਜਾਂਦਾ ਹੈ।

ਜਾਣਕਾਰ ਕੀ ਕਹਿੰਦੇ ਹਨ?

ਕਈ ਜਾਣਕਾਰਾਂ ਨੇ ਇਸ ਗੱਲ ਨੂੰ ਖ਼ਾਰਜ ਕੀਤਾ ਕਿ ਪਹਿਲੀ ਵਾਰ ਸੈਕਸ ਕਰਨ 'ਤੇ ਔਰਤਾਂ ਦਾ ਖ਼ੂਨ ਨਿਕਲਦਾ ਹੈ।

Image copyright AFP

ਦਿੱਲੀ ਦੀ ਗਾਏਨਾਕੋਨੌਲਿਜਸਟ ਡਾ. ਸੋਨੀਆ ਨਈਕ ਨੇ ਬੀਬੀਸੀ ਨੂੰ ਦੱਸਿਆ, ''ਸੈਕਸ ਦੌਰਾਨ ਖ਼ੂਨ ਨਿਕਲੇ, ਇਹ ਜ਼ਰੂਰੀ ਨਹੀਂ। ਵਰਜਿਨ ਲੋਕਾਂ ਨੂੰ ਖ਼ੂਨ ਨਿਕਲੇਗਾ ਇਹ ਜ਼ਰੂਰੀ ਨਹੀਂ। ਇਹ ਸਿਰਫ਼ ਇੱਕ ਮਿਥ ਹੈ।''

ਕੀ ਹੈ ਸਿਆਸੀ ਹਿੱਸੇਦਾਰੀ ਦਾ ਔਰਤਾਂ 'ਤੇ ਅਸਰ?

#HerChoice: ਹਰ ਗਾਲ਼ ਔਰਤਾਂ ਦੇ ਨਾਂ ਉੱਤੇ ?

ਅਨੀਤਾ ਆਪਣੇ ਪਤੀ ਨਾਲ ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਬਣਾ ਚੁੱਕੀ ਸੀ।

ਅਜਿਹੇ ਵਿੱਚ ਉਨ੍ਹਾਂ ਨੂੰ ਵਰਜਿਨਿਟੀ ਟੈਸਟ ਵਿੱਚ ਫੇਲ ਹੋਣ ਦਾ ਡਰ ਸੀ। ਉਹ ਕਹਿੰਦੀ ਹੈ ਕਿ ਅੱਗੇ ਜੋ ਹੋਇਆ, ਉਸ ਲਈ ਮੈਂ ਬਿਲਕੁਲ ਤਿਆਰ ਨਹੀਂ ਸੀ।

ਉਹ ਦੱਸਦੀ ਹੈ, ''ਮੈਨੂੰ ਲੱਗਿਆ ਮੇਰਾ ਪਤੀ ਪੰਚਾਇਤ ਵਿੱਚ ਮੇਰੇ ਲਈ ਖੜ੍ਹਾ ਹੋਵੇਗਾ। ਪਰ ਜਦੋਂ ਉਸਨੂੰ ਪੁੱਛਿਆ ਗਿਆ ਕਿ ਮੈਂ 'ਪਵਿੱਤਰ ਹਾਂ ਜਾਂ ਅਪਵਿੱਤਰ' ਤਾਂ ਉਸਨੇ ਬਿਨਾਂ ਦਾਗ ਵਾਲੀ ਚਾਦਰ ਵੱਲ ਉਂਗਲੀ ਕਰ ਦਿੱਤੀ।''

ਪੰਚਾਇਤ ਨੇ ਲਗਾਏ ਇਲਜ਼ਾਮ

ਅਨੀਤਾ ਅੱਗੇ ਦੱਸਦੀ ਹੈ, ''ਪਤੀ ਦੇ ਸਾਥ ਨਾ ਦੇਣ 'ਤੇ ਮੈਂ ਹੈਰਾਨ ਸੀ। ਮੈਂ ਉਸੇ ਦੇ ਕਹਿਣ 'ਤੇ 6 ਮਹੀਨਿਆਂ ਤੋਂ ਉਸ ਨਾਲ ਸਰੀਰਕ ਸਬੰਧ ਬਣਾ ਰਹੀ ਸੀ। ਪਤੀ ਦੇ ਛੱਡਣ ਤੋਂ ਬਾਅਦ ਮੈਂ ਇਕੱਲੀ ਰਹਿ ਗਈ। ਕਿੰਨੇ ਹੀ ਦਿਨ ਮੈਂ ਰੋਂਦੀ ਰਹੀ।''

ਅਨੀਤਾ ਨੂੰ ਉਨ੍ਹਾਂ ਦਾ ਪਤੀ ਇਕੱਲਾ ਛੱਡ ਚੁੱਕਿਆ ਸੀ। ਪਰ ਕੁਝ ਸਮਾਜਿਕ ਕਾਰਜਕਰਤਾ ਅਤੇ ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਉਹ ਅਨੀਤਾ ਨਾਲ ਰਹਿਣ ਲਈ ਤਿਆਰ ਹੋ ਗਿਆ।

ਅਨੀਤਾ ਨੇ ਦੱਸਿਆ ਕਿ ਪਤੀ ਦੇ ਨਾਲ ਰਹਿਣ ਦਾ ਫੈਸਲਾ ਮੁਸ਼ਕਿਲਾਂ ਭਰਿਆ ਸੀ।

ਉਹ ਕਹਿੰਦੀ ਹੈ, ''ਉਹ ਮੈਨੂੰ ਰੋਜ਼ ਮਾਰਦਾ ਸੀ, ਤੰਗ-ਪਰੇਸ਼ਾਨ ਕਰਦਾ ਸੀ। ਉਸਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ।''

ਅਜਿਹੇ ਮਾਮਲਿਆਂ ਵਿੱਚ ਹਾਲਾਤ ਮਾੜੇ ਇਸ ਲਈ ਵੀ ਹੋ ਜਾਂਦੇ ਹਨ ਕਿ ਇਕੱਠੇ ਰਹਿਣ ਵਾਲੇ ਫੇਕ ਜੋੜਿਆਂ ਨੂੰ ਪੰਚਾਇਤ ਭਾਈਚਾਰੇ ਦੇ ਕਿਸੇ ਵੀ ਰਸਮ ਵਿੱਚ ਸ਼ਾਮਲ ਹੋਣ 'ਤੇ ਰੋਕ ਲਗਾ ਦਿੰਦੇ ਹਨ।

ਅਨੀਤਾ ਦੱਸਦੀ ਹੈ, ''ਮੇਰੇ ਗਰਭਵਤੀ ਹੋਣ ਤੋਂ ਬਾਅਦ ਵੀ ਹਾਲਾਤ ਨਹੀਂ ਸੁਧਰੇ। ਮੇਰਾ ਪਤੀ ਹਮੇਸ਼ਾ ਮੈਨੂੰ ਇਹ ਸਵਾਲ ਕਰਦਾ ਕਿ ਇਹ ਬੱਚਾ ਕਿਸਦਾ ਹੈ। ਇਹ ਸਵਾਲ ਪੁੱਛਣ ਵਾਲਿਆਂ 'ਚ ਪੰਚਾਇਤ ਦੇ ਕੁਝ ਲੋਕ ਵੀ ਸ਼ਾਮਲ ਸੀ।''

Image copyright VIVEK TAMAICHIKAR

ਬੱਚਾ ਪੈਦਾ ਹੋਣ ਤੋਂ 2 ਮਹੀਨੇ ਬਾਅਦ ਅਨੀਤਾ ਨੂੰ ਉਸ ਮਾਸੂਮ ਨਾਲ ਘਰੋਂ ਬਾਹਰ ਕੱਢ ਦਿੱਤਾ ਗਿਆ। ਹੁਣ ਉਹ ਆਪਣੇ ਮਾਪਿਆਂ ਘਰ ਰਹਿ ਰਹੀ ਹੈ ਅਤੇ ਉਸਦੀਆਂ ਕੁੰਵਾਰੀਆਂ ਭੈਣਾਂ ਦੇ ਵਿਆਹ ਵਿੱਚ ਦਿੱਕਤ ਆ ਰਹੀ ਹੈ।

ਵਰਜਿਨਿਟੀ ਟੈਸਟ ਖ਼ਿਲਾਫ਼ ਮੁਹਿੰਮ ਕਿਵੇਂ ਹੋਵੇਗੀ ਸਫ਼ਲ?

ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲੇ ਵਿਵੇਕ ਜਦੋਂ 12 ਸਾਲ ਦੇ ਸੀ ਉਹ ਇੱਕ ਅਜਿਹੇ ਵਿਆਹ ਵਿੱਚ ਸ਼ਾਮਲ ਹੋਏ ਸੀ ਜਿੱਥੇ ਵਰਜਿਨਿਟੀ ਟੈਸਟ ਵਿੱਚ ਫੇਲ ਹੋਣ ਵਾਲੀ ਵੋਹਟੀ ਨੂੰ ਜੁੱਤੀਆਂ ਨਾਲ ਕੁੱਟਿਆ ਗਿਆ।

ਵਿਵੇਕ ਦੱਸਦੇ ਹਨ, ''ਇਹ ਸਭ ਦੇਖ ਕੇ ਮੈਂ ਸਮਝ ਹੀ ਨਹੀਂ ਸਕਿਆ ਹੋ ਕੀ ਰਿਹਾ ਹੈ। ਜਦੋਂ ਮੈਂ ਵੱਡਾ ਹੋਇਆ, ਉਦੋਂ ਮੈਨੂੰ ਸਮਝ ਆਈ ਕਿ ਪੂਰਾ ਮਾਮਲਾ ਕੀ ਹੈ।''

Image copyright VIVEK TAMAICHIKAR
ਫੋਟੋ ਕੈਪਸ਼ਨ ਉਹ ਲੋਕ, ਜੋ ਮੁਹਿੰਮ ਦਾ ਹਿੱਸਾ ਹਨ

ਇਸ ਸਾਲ ਦੇ ਆਖ਼ਰ ਵਿੱਚ ਵਿਵੇਕ ਦਾ ਵਿਆਹ ਹੋਣਾ ਹੈ। ਵਿਵੇਕ ਨੇ ਪੰਚਾਇਤ ਨੂੰ ਪਹਿਲਾ ਹੀ ਦੱਸ ਦਿੱਤਾ ਕਿ ਉਹ ਅਜਿਹਾ ਕੋਈ ਟੈਸਟ ਨਹੀਂ ਕਰੇਗਾ।

ਉਹ ਚਾਹੁੰਦੇ ਹਨ ਕਿ ਭਾਈਚਾਰੇ ਦੇ ਬਾਕੀ ਲੋਕ ਵੀ ਅਜਿਹਾ ਹੀ ਕਦਮ ਚੁੱਕਣ ਅਤੇ ਇਸ ਰਸਮ ਨੂੰ ਲੈ ਕੇ ਚੁੱਪ ਨਾ ਰਹਿਣ।

ਵਟਸ ਐਪ ਗਰੁੱਪ ਰਾਹੀਂ ਵਿਰੋਧ

ਵਿਵੇਕ ਨੇ ਇੱਕ ਵਟਸ ਐਪ ਗਰੁੱਪ 'ਸਟੌਪ ਦ ਵੀ ਰਿਚੁਅਲ' ਸ਼ੁਰੂ ਕੀਤਾ ਹੈ।

ਇਸ ਗਰੁੱਪ ਵਿੱਚ 60 ਮੈਂਬਰ ਹਨ, ਜਿਸ ਵਿੱਚ ਅੱਧੀਆਂ ਕੁੜੀਆਂ ਹਨ। ਇਹ ਲੋਕ ਮਿਲ ਕੇ ਭਾਈਚਾਰੇ ਵਿੱਚ ਵਰਜਿਨਿਟੀ ਟੈਸਟ ਦੀ ਰਸਮ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਵਿਵੇਕ ਦੱਸਦੇ ਹਨ, ''ਇਹ ਜੋੜੇ ਦੀ ਨਿੱਜਤਾ ਦੇ ਅਧਿਕਾਰ ਦਾ ਵਿਰੋਧ ਹੈ। ਜਿਵੇਂ ਇਹ ਕੀਤਾ ਜਾਂਦਾ ਹੈ, ਉਹ ਬਹੁਤ ਗ਼ਲਤ ਹੈ। ਵਿਆਹ ਨੂੰ ਪੂਰਾ ਕਰਨ ਲਈ ਕਮਰੇ ਦੇ ਅੰਦਰ ਭੇਜਣ ਤੋਂ ਪਹਿਲਾਂ ਲਾੜੇ ਨੂੰ 'ਸਿੱਖਿਅਤ' ਕਰਨ ਲਈ ਪੋਰਨੋਗ੍ਰਾਫੀ ਦਿਖਾਉਣ ਤੋਂ ਇਲਾਵਾ ਸ਼ਰਾਬ ਵੀ ਪਲਾਈ ਜਾਂਦੀ ਹੈ। ਅਗਲੀ ਸਵੇਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਤੁਹਾਡੀ ਪਤਨੀ ਪਵਿੱਤਰ ਹੈ ਜਾਂ ਨਹੀਂ।''

ਅਜਿਹੇ ਮਾਮਲਿਆਂ ਵਿੱਚ ਆਪਣੀ ਗੱਲ ਲਈ ਖੜ੍ਹਾ ਹੋਣ ਵਾਲਿਆਂ ਨੂੰ ਸਮਾਜਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਗਰੁੱਪ ਦੇ ਕੁਝ ਲੋਕਾਂ 'ਤੇ ਵਿਆਹ ਵਿੱਚ ਆਏ ਮਹਿਮਾਨ ਹਮਲਾ ਤੱਕ ਕਰ ਦਿੰਦੇ ਹਨ, ਇਹ ਘਟਨਾ ਪੁਣੇ ਦੀ ਹੈ।

ਇਸ ਗਰੁੱਪ ਦੇ ਮੈਂਬਰਾਂ ਨੂੰ ਪੰਚਾਇਤ ਕਈ ਵਾਰ ਚੇਤਾਵਨੀ ਦੇ ਚੁੱਕੀ ਹੈ। ਇਸ ਵਿੱਚ ਸਮਾਜਿਕ ਬਾਈਕਾਟ ਵਰਗੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ।

ਗਰੁੱਪ 'ਤੇ ਇਲਜ਼ਾਮ ਲਗਦਾ ਹੈ ਕਿ ਇਹ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਰ ਵਿਵੇਕ ਰੁਕਣ ਵਾਲੇ ਨਹੀਂ ਹਨ। ਉਹ ਕਹਿੰਦੇ ਹਨ ਕਿ ਮੈਂ ਇਸ ਮੁਹਿੰਮ ਨੂੰ ਜਾਰੀ ਰੱਖਾਂਗਾ।

#HerChoice : ਜਦੋਂ ਔਰਤਾਂ ਆਪਣੀ ਮਰਜ਼ੀ ਨਾਲ ਜਿਉਂਦੀਆਂ ਹਨ

ਪੁਣੇ ਦੇ ਵਿਆਹ ਵਿੱਚ ਹੋਏ ਹਮਲੇ ਤੋਂ ਬਾਅਦ ਇਹ ਮੁੱਦਾ ਪੂਰੇ ਦੇਸ ਵਿੱਚ ਚਰਚਾ 'ਚ ਹੈ।

ਵਿਵੇਕ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਮੁੱਦੇ 'ਤੇ ਲੋਕਾ ਦੀ ਸੋਚ ਬਦਲੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ