#BudgetwithBBC: - ਬਜਟ 2018 ਨੂੰ ਲੈ ਕੇ ਆਮ ਲੋਕਾਂ ਦੀਆਂ ਕੀ ਉਮੀਦਾਂ ਹਨ

ਬਜਟ 2018 ਨੂੰ ਲੈ ਕੇ ਆਮ ਲੋਕਾਂ ਦੀਆਂ ਕੀ ਉਮੀਦਾਂ ਹਨ ਇਸ ਬਾਰੇ ਅਸੀਂ ਵੱਖ-ਵੱਖ ਵਰਗ ਦੇ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ।

ਹੇਅਰ ਡਰੈਸਰ ਸੱਯਾਦ ਅਲੀ ਨੂੰ ਬਜਟ ਤੋਂ ਉਮੀਦਾਂ

ਮੋਦੀ ਸਰਕਾਰ ਦੇ ਚਾਰ ਸਾਲਾਂ ਬਾਅਦ ਦੇਸ ਦੇ ਆਮ ਨਾਗਰਿਕਾਂ ਦੇ 'ਅੱਛੇ ਦਿਨ' ਆਏ ਜਾਂ ਨਹੀਂ ਇਸ ਮੁੱਦੇ ਨੂੰ ਲੈ ਕੇ ਅਸੀਂ ਚੰਡੀਗੜ੍ਹ ਦੇ ਸੈਕਟਰ 38-ਡੀ ਦੀ ਮਾਰਕੀਟ ਵਿੱਚ ਹਜਾਮਤ ਬਣਾਉਣ ਦਾ ਕੰਮ ਕਰਨ ਵਾਲੇ ਸੱਯਾਦ ਅਲੀ ਨਾਲ ਗੱਲ ਕੀਤੀ।

ਬਜਟ ਤੋਂ ਪਹਿਲਾਂ ਕੀ ਕਹਿੰਦਾ ਹੈ ਆਰਥਿਕ ਸਰਵੇਖਣ?

ਬਜਟ 2018: ਕੀ ਦੇਸ ਦੇ ਕਿਸਾਨ ਵੀ ਦੇਣਗੇ ਟੈਕਸ?

ਉਸ ਨੇ ਦੱਸਿਆ ਕਿ "ਉਸ ਦੇ ਅੱਛੇ ਦਿਨ ਅਜੇ ਤੱਕ ਤਾਂ ਨਹੀਂ ਆਏ ਅੱਗੇ ਦਾ ਕੁਝ ਕਹਿ ਨਹੀਂ ਸਕਦਾ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਮੋਦੀ ਜੀ ਦੇ ਚੰਗੇ ਦਿਨ ਅਜੇ ਤੱਕ ਨਹੀਂ ਆਏ'

ਵਿਦਿਆਰਥਣ ਅੰਜਲੀ ਸਿੱਖਿਆ ਤੋਂ ਇਲਾਵਾ ਕੀ ਚਾਹੁੰਦੀ ਹੈ?

ਵਿਦਿਆਰਥੀ ਵਰਗ ਨੂੰ ਬਜਟ ਤੋਂ ਕੀ ਉਮੀਦਾਂ ਹਨ ਇਹ ਵੀ ਬੀਬੀਸੀ ਦੀ ਟੀਮ ਨੇ ਜਾਣਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਉਹ ਉਨ੍ਹਾਂ ਦੀ ਪੜ੍ਹਾਈ ਅਤੇ ਨੌਕਰੀਆਂ ਲਈ ਬਰਾਬਰ ਦੇ ਮੌਕੇ ਪੈਦਾ ਕਰੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਸਭ ਤੋਂ ਜ਼ਰੂਰੀ ਚੀਜ਼ ਨੌਕਰੀ ਸਾਨੂੰ ਮਲਣੀ ਚਾਹੀਦੀ ਹੈ'

ਮਹਿੰਗਾਈ ਤੋਂ ਫ਼ਿਕਰਮੰਦ ਸੁਆਣੀ ਨੀਲਮ ਭਰਾੜਕਰ

ਕੀ ਹੈ ਮਹਿੰਗਾਈ ਦਾ ਖਾਣੇ ਦੀ ਥਾਲੀ 'ਤੇ ਅਸਰ? ਇਹ ਜਾਣਨ ਲਈ ਅਸੀਂ ਮੁੰਬਈ ਵਿੱਚ ਰਹਿੰਦੀ ਵਿਧਵਾ ਨੀਲਮ ਭਰਾੜਕਰ ਨਾਲ ਗੱਲਬਾਤ ਕੀਤੀ। ਨੀਲਮ ਨੇ ਮੌਜੂਦਾ ਕੇਂਦਰ ਸਰਕਾਰ ਨੂੰ ਆਪਣੇ ਵੱਲੋਂ ਨੰਬਰ ਵੀ ਦਿੱਤੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਨੀਲਮ ਭਰਾੜਕਰ ਦਾ ਕਹਿਣਾ ਹੈ ਕਿ ਪਹਿਲਾਂ ਵਰਗੇ ਦਿਨ ਵੀ ਨਹੀਂ ਹਨ।

ਇੰਜੀਨਿਅਰ ਧਰੂਵੇਸ਼ ਬਜਟ ਤੋਂ ਕੀ ਚਾਹੁੰਦੇ ਹਨ?

ਬਜਟ ਤੋਂ ਨੌਕਰੀਪੇਸ਼ਾ ਲੋਕਾਂ ਨੂੰ ਕੀ ਹਨ ਉਮੀਦਾਂ? ਮੁੰਬਈ 'ਚ ਕੰਸਟ੍ਰਕਸ਼ਨ ਕੰਪਨੀ 'ਚ ਕੰਮ ਕਰਨ ਵਾਲੇ ਧਰੂਵੇਸ਼ ਨੇ ਸਰਕਾਰ ਦੇ ਫੈਸਲਿਆਂ 'ਤੇ ਰਾਏ ਦਿੱਤੀ।

ਸਰਕਾਰ ਦੇ ਨੋਟਬੰਦੀ ਤੇ ਜੀਐੱਸਟੀ ਦੇ ਫੈਸਲਿਆਂ ਦਾ ਇੱਕ ਆਮ ਇਨਸਾਨ 'ਤੇ ਕੀ ਅਸਰ ਪਿਆ, ਧਰੂਵੇਸ਼ ਕੀ ਸੋਚਦੇ ਹਨ, ਇਸ ਵੀਡੀਓ ਵਿੱਚ ਦੇਖੋ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬਜਟ ਤੋਂ ਨੌਕਰੀਪੇਸ਼ਾ ਧਰੂਵੇਸ਼ ਨੂੰ ਕੀ ਹਨ ਉਮੀਦਾਂ?

ਬਜਟ ਬਾਰੇ ਖਾਸ ਤੱਥ

ਬਜਟ ਪੇਸ਼ ਕਰਨ ਤੋਂ ਪਹਿਲਾ ਦੇਗ ਕਿਉਂ ਬਣਦੀ ਹੈ? ਬਜਟ ਦੀਆਂ ਖ਼ਾਸ ਗੱਲਾਂ ਜਾਣਨ ਲਈ ਦੇਖੋ ਇਹ ਵੀਡੀਓ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੰਮ-ਧੰਦਾ: ਬਜਟ ਦੀਆਂ ਖ਼ਾਸ ਗੱਲਾਂ ਜਾਣਨ ਲਈ ਦੇਖੋ ਇਹ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ