11 ਰਿਪੋਰਟਾਂ : ਗੈਂਗਸਟਰ ਵਿੱਕੀ ਗੌਂਡਰ ਮਾਮਲੇ ਦਾ ਹਰ ਪੱਖ

ਤਸਵੀਰ ਸਰੋਤ, FACEBOOK/@VICKYGOUNDERX
ਨਾਭਾ ਜੇਲ੍ਹ ਬ੍ਰੇਕ ਅਤੇ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਪੁਲਿਸ ਹਿਰਾਸਤ ਵਿੱਚ ਮਾਰਨ ਵਾਲੇ ਮੁਲਜ਼ਮ ਇਨਾਮੀ ਗੈਂਗਸਟਰ ਵਿੱਕੀ ਗੌਂਡਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।
ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ 'ਤੇ 7 ਲੱਖ ਰੁਪਏ ਦਾ ਇਨਾਮ ਸੀ।
ਗੌਂਡਰ ਆਪਣੇ ਸਾਥੀਆਂ ਸਮੇਤ ਰਾਜਸਥਾਨ-ਪੰਜਾਬ ਸਰਹੱਦ ਵਿੱਚ ਮਾਰਿਆ ਗਿਆ।
ਮਾਰੇ ਗਏ ਉਸਦੇ ਦੋ ਸਾਥੀਆਂ ਵਿੱਚ ਗੈਂਗਸਟਰ ਪ੍ਰੇਮਾ ਲਾਹੌਰੀਆ ਵੀ ਸੀ।
ਲਾਹੌਰੀਆ 'ਤੇ ਪੁਲਿਸ ਨੇ ਦੋ ਲੱਖ ਰੁਪਏ ਇਨਾਮ ਰੱਖਿਆ ਸੀ।
ਇਹ ਵੀ ਪੜ੍ਹੋ
ਤਸਵੀਰ ਸਰੋਤ, BBC/SUKHCHARANPREET
ਪੰਜਾਬ ਪੁਲਿਸ ਦੇ ਕ੍ਰਾਈਮ ਕੰਟਰੋਲ ਯੂਨਿਟ ਦੀ ਟੀਮ ਵੱਲੋਂ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ।
ਪੁਲਿਸ ਵੱਲੋਂ ਰਾਜਸਥਾਨ ਦੀ ਹੱਦ ਵਿੱਚ ਦਾਖ਼ਲ ਹੋ ਕੇ ਕੀਤੇ ਗਏ ਆਪਰੇਸ਼ਨ 'ਤੇ ਸਵਾਲ ਵੀ ਉੱਠੇ।
ਰਿਸ਼ਤੇਦਾਰਾਂ ਨੇ ਕਥਿਤ ਐਨਕਾਊਂਟਰ ਦੀ ਜਾਂਚ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ
ਆਪਰੇਸ਼ਨ ਨੂੰ ਅੰਜਾਮ ਦੇਣ ਵਾਲੀ ਟੀਮ ਦੀ ਅਗਵਾਈ ਦੇ ਏਆਈਆਈਜੀ ਗੁਰਮੀਤ ਚੌਹਾਨ ਕਰ ਰਹੇ ਸਨ।
ਗੁਰਮੀਤ ਚੌਹਾਨ ਨੇ ਸਾਰੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਬਾਅਦ ਵਿੱਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰਾ ਆਪਰੇਸ਼ਨ ਮੇਰੀ ਜਾਣਕਾਰੀ ਵਿੱਚ ਸੀ।