ਪੱਛਮੀ ਦਿੱਲੀ 'ਚ 'ਅਣਖ਼' ਲਈ ਕਤਲ ਤੋਂ ਬਾਅਦ ਤਣਾਅ

सुरक्षाबल Image copyright Getty Images
ਫੋਟੋ ਕੈਪਸ਼ਨ ਸੰਕੇਤਕ

ਪੱਛਮੀ ਦਿੱਲੀ ਦੇ ਰਘੁਬੀਰ ਨਗਰ ਵਿੱਚ 23 ਸਾਲਾ ਫੋਟੋਗ੍ਰਾਫ਼ਰ ਅੰਕਿਤ ਸਨਸੇਨਾ ਨੂੰ ਉਸਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ਉੱਤੇ ਕੁੱਟ-ਕੁੱਟ ਕੇ ਹਲ਼ਾਕ ਕਰ ਦਿੱਤਾ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਪੁਲਿਸ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਮ੍ਰਿਤਕ ਦਾ ਉਸ ਦੀ 20 ਸਾਲਾ ਗੁਆਂਢਣ ਕੁੜੀ ਨਾਲ ਪਿਛਲੇ ਸਾਢੇ ਤਿੰਨ ਸਾਲ ਤੋਂ ਪ੍ਰੇਮ ਸਬੰਧ ਸੀ।

5 ਰਿਪੋਰਟਾਂ: ਔਰਤਾਂ ਦੇ ਮਨ ਦੇ ਭੇਦ ਖੋਲ੍ਹਦੀ ਵਿਸ਼ੇਸ਼ ਲੜੀ

11 ਰਿਪੋਰਟਾਂ : ਵਿੱਕੀ ਗੌਂਡਰ ਮਾਮਲੇ ਦਾ ਹਰ ਪੱਖ

ਕੁੜੀ ਦੇ ਘਰਵਾਲੇ ਇਸ ਰਿਸ਼ਤੇ ਤੋਂ ਨਾਰਾਜ਼ ਸਨ। ਇਸੇ ਕਾਰਨ ਇੱਕ ਫ਼ਰਵਰੀ ਨੂੰ ਦੋਵਾਂ ਪਰਿਵਾਰਾਂ ਵਿੱਚ ਬੋਲ-ਬਰਾਲਾ ਵੀ ਹੋਇਆ ਸੀ।

ਪੁਲਿਸ ਮੁਤਾਬਕ ਇਸ ਦੌਰਾਨ ਝਗੜਾ ਵਧ ਗਿਆ ਅਤੇ ਕੁੜੀ ਦੇ ਪਿਤਾ, ਮਾਂ, ਚਾਚੇ ਅਤੇ ਨਾਬਾਲਗ ਭਰਾ ਨੇ ਮੁੰਡੇ ਨੂੰ ਫੜ ਲਿਆ ਅਤੇ ਉਸ ਦਾ ਗਲ਼ਾ ਵੱਢ ਦਿੱਤਾ।

9 ਰਿਪੋਰਟਾਂ : ਕੇਂਦਰੀ ਬਜਟ ਪੂਰੀ ਕਵਰੇਜ਼

5 ਪੰਜਾਬੀ ‘ਪਰਮਵੀਰਾਂ’ ਦੀ ਕਹਾਣੀ

ਇਸ ਘਟਨਾ ਤੋਂ ਬਾਅਦ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ , ਜਿੱਥੇ ਉਸ ਦੀ ਮੌਤ ਹੋ ਗਈ।

ਕੁੜੀ ਤੇ ਮੁੰਡਾ ਦੋ ਵੱਖ-ਵੱਖ ਫ਼ਿਰਕਿਆਂ ਨਾਲ ਸਬੰਧਤ ਹਨ, ਇਸ ਲਈ ਫ਼ਿਰਕੂ ਤਣਾਅ ਪੈਦਾ ਹੋ ਗਿਆ ਜਿਸ ਕਾਰਨ ਇਸ ਇਲਾਕੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)