ਆਨੰਦ ਮੈਰਿਜ ਐਕਟ ਨਹੀਂ ਦੱਸੇਗਾ ਸਿੱਖ ਕੌਣ ਹੈ: ਐੱਚ.ਐੱਸ ਫੂਲਕਾ

ਸਿੱਖ ਅਨੰਦ ਕਾਰਜ Image copyright Getty Images

ਸਿੱਖਾਂ ਦੇ ਵਿਆਹ ਰਜਿਸਟਰ ਕਰਨ ਲਈ ਆਨੰਦ ਮੈਰਿਜ ਐਕਟ ਹੁਣ ਜਲਦ ਹੀ ਦਿੱਲੀ ਵਿੱਚ ਲਾਗੂ ਕੀਤਾ ਜਾਵੇਗਾ।

ਪੀਟੀਆਈ ਮੁਤਾਬਕ ਦਿੱਲੀ ਦੇ ਲੈਂਫਟੀਨੈਂਟ ਗਵਰਨਰ ਅਨਿਲ ਬੈਜਲ ਨੇ ਸ਼ੁਕਰਵਾਰ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਆਨੰਦ ਮੈਰਿਜ ਐਕਟ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਤੇ ਸੀਨੀਅਰ ਵਕੀਲ ਐੱਚ.ਐੱਸ ਫੂਲਕਾ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

6 ਰਿਪੋਰਟਾਂ: ਔਰਤਾਂ ਦੇ ਮਨ ਦੇ ਭੇਦ ਖੋਲ੍ਹਦੀ ਵਿਸ਼ੇਸ਼ ਲੜੀ

11 ਰਿਪੋਰਟਾਂ : ਵਿੱਕੀ ਗੌਂਡਰ ਮਾਮਲੇ ਦਾ ਹਰ ਪੱਖ

ਸਵਾਲ : ਦਿੱਲੀ ਵਿੱਚ ਲਾਗੂ ਹੋਣ ਜਾ ਰਹੇ ਆਨੰਦ ਮੈਰਿਜ ਐਕਟ ਬਾਰੇ ਤੁਹਾਡੀ ਰਾਏ ਕੀ ਹੈ?

ਐੱਚ.ਐੱਸ.ਫੂਲਕਾ : ਆਨੰਦ ਮੈਰਿਜ ਐਕਟ ਕਈ ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ। ਉਸ ਵਕਤ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸੂਬੇ ਆਪਣੇ ਨਿਯਮ ਬਣਾ ਕੇ ਇਸ ਕਾਨੂੰਨ ਨੂੰ ਲਾਗੂ ਕਰ ਸਕਦੇ ਹਨ।

ਕਈ ਸੂਬਿਆਂ ਵੱਲੋਂ ਇਸ ਬਾਰੇ ਨਿਯਮ ਬਣਾਏ ਜਾ ਚੁੱਕੇ ਹਨ ਪਰ ਕੁਝ ਸੂਬਿਆਂ ਵੱਲੋਂ ਨਹੀਂ ਬਣਾਏ ਗਏ ਸਨ। ਦਿੱਲੀ ਵਿੱਚ ਨਿਯਮ ਹੁਣ ਬਣੇ ਹਨ ਤੇ ਦਿੱਲੀ ਵਿੱਚ ਹੁਣ ਇਹ ਐਕਟ ਲਾਗੂ ਹੋਵੇਗਾ।

ਸਵਾਲ : ਦਿੱਲੀ ਵਿੱਚ ਆਨੰਦ ਮੈਰਿਜ ਐਕਟ ਪੂਰੇ ਤਰੀਕੇ ਨਾਲ ਕਦੋਂ ਤੱਕ ਲਾਗੂ ਹੋਵੇਗਾ?

ਐੱਚ.ਐੱਸ.ਫੂਲਕਾ : ਦਿੱਲੀ ਵਿੱਚ ਇਸ ਐਕਟ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਹੀ ਜਾਰੀ ਹੋਣਾ ਹੈ ਬਾਕੀ ਤਿਆਰੀ ਪੂਰੀ ਕਰ ਲਈ ਗਈ ਹੈ।

Image copyright H s phoolka/ facebook

ਸਵਾਲ : ਸਿੱਖਾਂ ਲਈ ਇਸ ਐਕਟ ਦਾ ਪਾਸ ਹੋਣਾ ਕਿੰਨਾ ਅਹਿਮ ਹੈ?

ਐੱਚ.ਐੱਸ.ਫੂਲਕਾ : ਸਿੱਖਾਂ ਦੇ ਵਿਆਹ ਹੁਣ ਤੱਕ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟਰ ਹੁੰਦੇ ਸੀ ਪਰ ਹੁਣ ਸਿੱਖਾਂ ਦੇ ਵਿਆਹ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟਰ ਹੋਣਗੇ।

9 ਰਿਪੋਰਟਾਂ : ਕੇਂਦਰੀ ਬਜਟ ਪੂਰੀ ਕਵਰੇਜ਼

5 ਪੰਜਾਬੀ ‘ਪਰਮਵੀਰਾਂ’ ਦੀ ਕਹਾਣੀ

ਪਹਿਲਾਂ ਜਦੋਂ ਐਨਆਰਆਈ ਮੈਰਿਜ ਸਰਟੀਫਿਕੇਟ ਲੈ ਕੇ ਬਾਹਰ ਜਾਂਦੇ ਸੀ ਤਾਂ ਉਨ੍ਹਾਂ ਨੂੰ ਕਾਫ਼ੀ ਦਿੱਕਤ ਹੁੰਦੀ ਸੀ। ਜੇ ਅਸੀਂ ਮੰਨਦੇ ਹਾਂ ਕਿ ਸਿੱਖ ਧਰਮ ਇੱਕ ਵੱਖ ਧਰਮ ਹੈ ਤਾਂ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਰਜਿਸਟਰ ਕਰਵਾਉਣ ਨਾਲ ਮੁਸ਼ਕਿਲਾਂ ਆਉਂਦੀਆਂ ਸਨ ਪਰ ਹੁਣ ਇਹ ਦਿੱਕਤਾਂ ਦੂਰ ਹੋਣਗੀਆਂ।

ਸਵਾਲ : ਆਨੰਦ ਮੈਰਿਜ ਐਕਟ ਵਿੱਚ ਗੈਰ ਸਿੱਖ ਜਾਂ ਸਹਿਜਧਾਰੀ ਸਿੱਖ ਆਪਣਾ ਵਿਆਹ ਰਜਿਸਟਰ ਕਰਵਾ ਸਕਣਗੇ?

ਐੱਚ.ਐੱਸ.ਫੂਲਕਾ : ਜਿਸ ਦਾ ਵਿਆਹ ਆਨੰਦ ਕਾਰਜ ਦੀ ਰਸਮ ਨਾਲ ਹੋਇਆ ਹੈ ਉਸ ਦਾ ਵਿਆਹ ਅਨੰਦ ਮੈਰਿਜ ਐਕਟ ਤਹਿਤ ਰਜਿਸਟਰ ਕੀਤਾ ਜਾ ਸਕਦਾ ਹੈ।

Image copyright Getty Images

ਸਵਾਲ : ਇਹ ਕਿਵੇਂ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਜੋੜੇ ਦਾ ਅਨੰਦ ਕਾਰਜ ਹੋਇਆ ਹੈ?

ਐੱਚ.ਐੱਸ.ਫੂਲਕਾ : ਜਿੱਥੇ ਆਨੰਦ ਕਾਰਜ ਹੋਇਆ ਹੈ ਉਸੇ ਗੁਰਦੁਆਰਾ ਸਾਹਿਬ ਵੱਲੋਂ ਮਿਲੇ ਸਰਟੀਫਿਕੇਟ ਨਾਲ ਹੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੋੜੇ ਦਾ ਵਿਆਹ ਆਨੰਦ ਕਾਰਜ ਦੀ ਰਸਮ ਨਾਲ ਹੋਇਆ ਹੈ।

ਸਵਾਲ : ਕੀ ਇਹ ਐਕਟ ਸਿੱਖ ਦੀ ਪਰਿਭਾਸ਼ਾ ਦੇਵੇਗਾ?

ਐੱਚ.ਐੱਸ.ਫੂਲਕਾ : ਨਹੀਂ, ਆਨੰਦ ਮੈਰਿਜ ਐਕਟ ਇਹ ਨਹੀਂ ਦੱਸੇਗਾ ਕਿ ਸਿੱਖ ਕੌਣ ਹੈ। ਇਸ ਐਕਟ ਵਿੱਚ ਸਿਰਫ਼ ਆਨੰਦ ਕਾਰਜ ਦੀ ਰਸਮ ਤਹਿਤ ਹੋਏ ਵਿਆਹ ਹੀ ਰਜਿਸਟਰ ਕਰਵਾਏ ਜਾ ਸਕਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਸਬੰਧਿਤ ਵਿਸ਼ੇ