ਪ੍ਰੈਸ ਰੀਵੀਊ: ਪੰਜਾਬ ਸਰਕਾਰ ਦੀ ਕਨਫ਼ਲਿਕਟ ਆਫ਼ ਇੰਟਰਸ ਐਕਟ ਲਾਗੂ ਕਰਨ ਦੀ ਤਿਆਰੀ

ਕੈਪਟਨ ਅਮਰਿੰਦਰ ਸਿੰਘ Image copyright Getty Images

ਪੰਜਾਬ ਦੇ ਬਿਜਲੀ ਤੇ ਸੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਲੈਂਡ ਮਾਈਨਿੰਗ ਦੇ ਭਰਿਸ਼ਟਾਚਾਰ ਨਾਲ ਜੁੜੇ ਇਲਜ਼ਾਮਾਂ ਦੇ ਚਲਦਿਆਂ ਸਰਕਾਰ ਵਿੱਚੋਂ ਜਾਣਾ ਪਿਆ ਸੀ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਮਗਰੋਂ ਪੰਜਾਬ ਸਰਕਾਰ ਕਨਫ਼ਲਿਕਟ ਆਫ਼ ਇੰਟਰਸ ਐਕਟ ਲਾਗੂ ਕਰਨ ਦੀ ਤਿਆਰੀ ਵਿੱਚ ਤੇਜ਼ੀ ਲੈ ਆਈ ਹੈ।

ਕਾਂਗਰਸ ਸਰਕਾਰ ਨੇ ਪਿਛਲੇ ਸਾਲ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਇਹ ਐਕਟ ਲਿਆਉਣ ਦਾ ਫ਼ੈਸਲਾ ਲਿਆ ਸੀ।

ਇਸ ਨਵੇਂ ਕਾਨੂੰਨ ਤਹਿਤ ਮੁੱਖ ਮੰਤਰੀ ਸਮੇਤ ਸਾਰੇ ਹੀ, ਮੰਤਰੀਆਂ, ਵਿਧਾਇਕਾਂ, ਅਫ਼ਸਰਾਂ ਨੂੰ ਨਿੱਜੀ ਅਧਾਰਿਆਂ ਵਿੱਚ ਆਪਣੇ ਤੇ ਆਪਣੇ ਪਰਿਵਾਰ ਦੇ ਨਿਵੇਸ਼ ਅਤੇ ਆਮਦਨ ਬਾਰੇ ਜਨਤਕ ਘੋਸ਼ਣਾ ਲਾਜ਼ਮੀ ਕੀਤੀ ਜਾ ਸਕਦੀ ਹੈ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਜੰਮੂ ਕਸ਼ਮੀਰ ਦੇ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ਵਿੱਚ ਪਾਕਿਸਤਾਨੀ ਗੋਲੀਬਾਰੀ ਨਾਲ ਭਾਰਤੀ ਫ਼ੌਜ ਦੇ ਇੱਕ ਕੈਪਟਨ ਸਮੇਤ ਚਾਰ ਜਵਾਨ ਮਾਰੇ ਗਏ ਹਨ।

ਪੰਜਾਬੀ ਟ੍ਰਿਬਿਊਨਦੀ ਖ਼ਬਰ ਮਤਾਬਕ ਇਸ ਗੋਲੀਬਾਰੀ ਵਿੱਚ ਐਲਓਸੀ ਦੇ ਲਾਗਲੇ ਪਿੰਡਾਂ ਤੇ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਮਾਰੇ ਗਏ ਜਵਾਨਾਂ ਦੀ ਪਛਾਣ ਕੈਪਟਨ ਕਪਿਲ ਕੁੰਡੂ, ਰਾਈਫ਼ਲ ਮੈਨ ਰਾਮ ਅਵਤਾਰ ਤੇ ਸ਼ੁਭਮ ਕੁਮਾਰ ਅਤੇ ਹੌਲਦਾਰ ਰੌਸ਼ਨ ਲਾਲ ਵਜੋਂ ਹੋਈ ਹੈ।

ਖ਼ਬਰ ਮੁਤਾਬਕ ਪਾਕਿਸਤਾਨ ਨੇ ਇਹ ਗੋਲੀਬਾਰੀ ਬਿਨਾਂ ਭੜਕਾਹਟ ਦੇ ਕੀਤੀ ਜਿਸ ਦਾ ਢੁਕਵਾਂ ਜਵਾਬ ਦਿੱਤਾ ਗਿਆ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜਲੰਧਰ ਵਿੱਚ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਬਾਰੇ ਤਾਂ ਬੇਸ਼ੱਕ ਚੁੱਪ ਰਹੇ ਪਰ ਉਹਨਾਂ ਨੇ ਰੈਵਨਿਊ ਵਿੱਚ ਵਾਧੇ ਦਾ ਦਾਅਵਾ ਜ਼ਰੂਰ ਕੀਤਾ।

ਹਿੰਦੁਸਤਾਨ ਟਾਈਮਜ਼ ਦੀ ਇੱਕ ਖ਼ਬਰ ਮੁਤਾਬਕ ਉਹਨਾਂ ਕਿਹਾ ਕਿ ਸੂਬੇ ਨੂੰ ਰੇਤੇ ਤੋਂ ਦਸ ਗੁਣਾ ਆਮਦਨੀ ਹੋਈ ਹੈ ਜਦ ਕਿ ਇਸ ਦੇ ਭਾਅ ਵਿੱਚ ਗਿਰਾਵਟ ਆਈ ਹੈ।

ਖ਼ਬਰ ਮੁਤਾਬਕ ਜਾਖੜ ਨੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਤਕਨੀਕ ਤੇ ਸਟਾਫ਼ ਦੀ ਲੋੜ ਹੈ ਕਿਉਂਕਿ ਇਹ ਦੇਖਣਾ ਮੁਸ਼ਕਿਲ ਹੁੰਦਾ ਹੈ ਕਿ ਕੌਣ ਕਿੰਨਾਂ ਰੇਤਾ ਭਰ ਰਿਹਾ ਹੈ।

Image copyright Getty Images

ਕਰਨਾਟਕ ਵਿੱਚ ਚੋਣਾਂ ਨੇੜੇ ਹੋਣ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰੀ ਬਜਟ ਵਿੱਚ ਐਲਾਨੀ ਗਈ ਔਪਰੇਸ਼ਨ ਗਰੀਨਜ਼ ਯੋਜਨਾ ਤਹਿਤ ਸਬਜ਼ੀ ਉਤਪਾਦਕ ਕਿਸਾਨਾਂ ਦੀ ਬਾਂਹ ਫ਼ੜੀ ਜਾਵੇਗੀ।

ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ ਮੋਦੀ ਨੇ ਇਸ ਮੌਕੇ ਕਿਹਾ ਕਿ ਆਲੂ, ਪਿਆਜ਼ ਤੇ ਟਮਾਟਰ ਨੂੰ ਖ਼ਾਸ ਪਹਿਲ ਦਿੱਤੀ ਜਾਵੇਗੀ ਕਿਉਂਕਿ ਇਹ ਸਾਰੇ ਦੇਸ਼ ਵਿੱਚ ਮਿਲਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ