ਪੀੜਤ ਪਰਿਵਾਰਾਂ ਨੇ ਐੱਸਐੱਚਓ ਦੀ ਮੁਆਫ਼ੀ ' ਤੇ ਕੀ ਕਿਹਾ?

ਜਨਤਕ ਤੌਰ 'ਤੇ ਮੁਆਫ਼ੀ ਮੰਗਦੇ ਐਸਐਚਓ ਗੁਰਮੀਤ ਸਿੰਘ Image copyright SUKHCHARANPREET/BBC
ਫੋਟੋ ਕੈਪਸ਼ਨ ਜਨਤਕ ਤੌਰ 'ਤੇ ਮੁਆਫ਼ੀ ਮੰਗਦੇ ਐਸਐਚਓ ਗੁਰਮੀਤ ਸਿੰਘ

ਜੈਤੋ ਵਿੱਚ ਵਿਦਿਆਰਥਣਾਂ ਦੀ ਕੁੱਟਮਾਰ ਦੇ ਇਲਜ਼ਾਮਾਂ ਕਾਰਨ ਲਾਈਨ ਹਾਜ਼ਿਰ ਕੀਤੇ ਗਏ ਐੱਸਐੱਚਓ ਗੁਰਮੀਤ ਸਿੰਘ ਨੇ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਹੈ।

ਐੱਸਐੱਚਓ ਗੁਰਮੀਤ ਸਿੰਘ ਨੇ ਵਿਦਿਆਰਥਣਾਂ ਦੀ ਕੁੱਟਮਾਰ ਦੇ ਸੰਬੰਧ ਵਿੱਚ ਜਨਤਕ ਤੌਰ 'ਤੇ ਸਾਰੇ ਘਟਨਾਕ੍ਰਮ ਲਈ ਮੁਆਫੀ ਮੰਗੀ।

ਗੁਰਮੀਤ ਸਿੰਘ ਨੇ ਕਿਹਾ, "ਮੈਂ 12 ਜਨਵਰੀ ਤੇ 29 ਜਨਵਰੀ ਵਾਲੀ ਘਟਨਾ ਲਈ ਮੁਆਫੀ ਮੰਗਦਾ ਹਾਂ ਅਤੇ ਅੱਗੇ ਤੋਂ ਵੀ ਮੈਂ ਖਿਆਲ ਰੱਖਾਂਗਾ ਕਿ ਕੋਈ ਅਜਿਹੀ ਗੱਲ ਨਾ ਹੋਵੇ।''

'ਐੱਸਐੱਚਓ ਨੇ ਮੇਰੇ ਢਿੱਡ ’ਚ ਲੱਤਾਂ ਮਾਰੀਆਂ'

ਪੰਜਾਬ 'ਚ ਕਨਫ਼ਲਿਕਟ ਆਫ਼ ਇੰਟਰਸ ਐਕਟ ਲਿਆਉਣ ਦੀ ਤਿਆਰੀ

ਸਾਬਕਾ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਮੁਆਫੀ ਮੰਗੇ ਜਾਣ ਬਾਰੇ ਮੌਜੂਦਾ ਐਸਐਚਓ ਜਗਦੇਵ ਸਿੰਘ ਨੇ ਕਿਹਾ, "ਉਨ੍ਹਾਂ ਦਾ ਆਪਸ ਵਿੱਚ ਪੰਚਾਇਤੀ ਤੌਰ 'ਤੇ ਕੋਈ ਸਮਝੌਤਾ ਹੋਣ ਦਾ ਪਤਾ ਲੱਗਿਆ ਹੈ। ਸਾਡੇ ਕੋਲ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਬਿਆਨ ਦਰਜ ਨਹੀਂ ਕਰਵਾਏ ਗਏ ਹਨ।''

ਮਾਪਿਆਂ ਨੇ ਜਤਾਈ ਸੰਤੁਸ਼ਟੀ

ਇਸ ਮਾਮਲੇ 'ਤੇ ਪੀੜਤ ਵਿਦਿਆਰਥੀਆਂ ਦੇ ਮਾਪਿਆਂ ਨੇ ਦੋਸ਼ਾਂ ਵਿੱਚ ਘਿਰੇ ਐਸਐਚਓ ਨਾਲ ਹੋਏ ਜਨਤਕ ਸਮਝੌਤੇ 'ਤੇ ਤਸੱਲੀ ਜ਼ਾਹਿਰ ਕੀਤੀ ਹੈ।

ਪੀੜਤ ਊਸ਼ਾ ਸ਼ਰਮਾ ਦੇ ਪਿਤਾ ਬਲਵੰਤ ਸ਼ਰਮਾ ਦਾ ਕਹਿਣਾ ਹੈ,"ਸਮਝੌਤੇ ਨੂੰ ਲੈ ਕੇ ਅਸੀਂ ਸੰਤੁਸ਼ਟ ਹਾਂ। ਐੱਸਐੱਚਓ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ। ਇਸਦੇ ਨਾਲ ਹੀ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਵਿਦਿਆਰਥੀਆਂ ਖਿਲਾਫ ਕੀਤੀ ਕਾਰਵਾਈ ਰੱਦ ਕੀਤੀ ਜਾਵੇਗੀ।''

Image copyright Sukhcharanpreet/bbc

ਕੁੜੀਆਂ ਨੂੰ 'ਕੁੱਟਣ ਵਾਲੇ' ਐਸਐਚਓ ਨੇ ਤਰਲੇ ਕੱਢੇ

ਇਸ ਘਟਨਾ ਦੀ ਇੱਕ ਹੋਰ ਪੀੜਤ ਸੁਮਨਪ੍ਰੀਤ ਕੌਰ ਦੇ ਪਿਤਾ ਕੇਵਲ ਸਿੰਘ ਦਾ ਕਹਿਣਾ ਸੀ, "ਐੱਸਐੱਚਓ ਗੁਰਮੀਤ ਸਿੰਘ ਵੱਲੋਂ ਮੁਆਫ਼ੀ ਮੰਗਣ 'ਤੇ ਅਸੀਂ ਸੰਤੁਸ਼ਟ ਹਾਂ ਪਰ ਜੇ ਐੱਸਐੱਚਓ 29 ਵਾਲੀ ਘਟਨਾ ਤੋਂ ਪਹਿਲਾਂ ਮੁਆਫ਼ੀ ਮੰਗ ਲੈਂਦਾ ਤਾਂ ਦੋ ਪੁਲਿਸ ਅਧਿਕਾਰੀਆਂ ਦੀ ਜਾਨ ਨਾ ਜਾਂਦੀ।''

ਉਨ੍ਹਾਂ ਅੱਗੇ ਕਿਹਾ, "ਜੇ ਪੁਲਿਸ ਵੱਲੋਂ ਮਾਮਲੇ ਵਿੱਚ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ ਤਾਂ ਅਸੀਂ ਕਾਨੂੰਨੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟਾਂਗੇ।''

ਕੀ ਸਨ ਐੱਸਐੱਚਓ 'ਤੇ ਇਲਜ਼ਾਮ?

ਜੈਤੋ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਡੀਐੱਸਪੀ ਬਲਜਿੰਦਰ ਸਿੰਘ ਸੰਧੂ ਵੱਲੋਂ ਕਥਿਤ ਖੁਦਕੁਸ਼ੀ ਦੀ ਘਟਨਾ ਤੋਂ ਬਾਅਦ 2 ਵਿਦਿਆਰਥਣਾਂ ਨੇ ਉਸ ਵੇਲੇ ਦੇ ਇਲਾਕੇ ਦੇ ਐੱਸਐੱਚਓ ਗੁਰਮੀਤ ਸਿੰਘ 'ਤੇ ਕੁੱਟਮਾਰ ਦੇ ਗੰਭੀਰ ਇਲਜ਼ਾਮ ਲਾਏ ਸੀ।

Image copyright SUKHCHARANPREET/BBC

ਦੋਵੇਂ ਵਿਦਿਆਰਥਣਾਂ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਫਰੀਦਕੋਟ ਦੇ ਐੱਸਐੱਸਪੀ ਨਾਨਕ ਸਿੰਘ ਮੁਤਾਬਕ ਮਾਮਲੇ ਦੀ ਜਾਂਚ ਲਈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਗਈ ਹੈ।

ਐੱਸਐੱਚਓ ਨੂੰ ਲਾਈਨ-ਹਾਜ਼ਿਰ ਕਰ ਦਿੱਤਾ ਗਿਆ ਹੈ। ਇਹ ਦੋਵੇਂ ਵਿਦਿਆਰਥਣਾਂ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਸ਼ਾਮਲ ਸਨ।

ਕੀ ਸੀ ਪਹਿਲਾ ਮਾਮਲਾ?

12 ਜਨਵਰੀ ਨੂੰ ਕਾਲਜ ਦੇ ਤਿੰਨ ਵਿਦਿਆਰਥੀ, ਜਿਨ੍ਹਾਂ 'ਚ ਇੱਕ ਕੁੜੀ ਸੀ, ਬੱਸ ਸਟਾਪ 'ਤੇ ਖੜੇ ਸੀ ਜਦੋਂ ਐੱਸਐੱਚਓ ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਇਸ 'ਤੇ ਟੋਕਿਆ।

ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਐੱਸਐੱਚਓ ਨੇ ਦੋਵਾਂ ਮੁੰਡਿਆਂ ਨੂੰ ਕੁੱਟਿਆ।

ਇਸ ਤੋਂ ਬਾਅਦ ਵਿਦਿਆਰਥੀਆਂ ਨੇ ਐੱਸਐੱਚਓ ਤੋਂ ਮੁਆਫੀ ਦੀ ਮੰਗ ਕੀਤੀ।

ਜਦੋਂ ਐੱਸਐੱਚਓ ਨੇ ਮੁਆਫ਼ੀ ਨਾ ਮੰਗੀ ਤੇ 29 ਜਨਵਰੀ ਨੂੰ ਵਿਦਿਆਰਥੀਆਂ ਨੇ ਇਸ ਦੇ ਵਿਰੋਧ 'ਚ ਕਾਲਜ ਵਿੱਚ ਮੁਜ਼ਾਹਰਾ ਕੀਤਾ।

ਇਸ ਦੌਰਾਨ ਡੀਐੱਸਪੀ ਬਲਜਿੰਦਰ ਸਿੰਘ ਸੰਧੂ ਨੇ ਖੁਦਕੁਸ਼ੀ ਕਰ ਲਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ