ਸ੍ਰੀਨਗਰ 'ਚ ਹਸਪਤਾਲ 'ਚ ਕੱਟੜਪੰਥੀ ਹਮਲਾ, ਇੱਕ ਪੁਲਿਸ ਕਰਮੀ ਦੀ ਮੌਤ

ਸ੍ਰੀਨਗਰ Image copyright TAUSEEF MUSTAFA/AFP/Getty Images

ਸ੍ਰੀਨਗਰ ਦੇ ਇੱਕ ਹਸਪਤਾਲ ਵਿੱਚ ਸ਼ੱਕੀ ਕੱਟੜਪੰਥੀਆਂ ਨੇ ਮੰਗਲਵਾਰ ਨੂੰ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਹੈ।

ਜੰਮੂ ਅਤੇ ਕਸ਼ਮੀਰ ਦੇ ਡੀਆਈਜੀ ਗੁਲਮ ਹਸਨ ਬਟ ਨੇ ਸ੍ਰੀਨਗਰ 'ਚ ਸਥਾਨਕ ਪੱਤਰਕਾਰ ਮਾਜਿਦ ਜਹਾਂਗੀਰ ਨੂੰ ਦੱਸਿਆ, "ਸ੍ਰੀਨਗਰ ਦੇ ਐੱਸੈੱਮਐੱਚਐੱਸ ਹਸਪਤਾਲ 'ਚ ਪੁਲਿਸ ਇੱਕ ਪਾਕਿਸਤਾਨੀ ਕੱਚੜਪੰਥੀ ਨੂੰ ਇਲਾਜ ਲਈ ਲੈ ਕੇ ਆਈ ਸੀ। ਇਸ ਦੌਰਾਨ ਉੱਥੇ ਸ਼ੱਕੀ ਕੱਟੜਪੰਥੀਆਂ ਨੇ ਹਮਲਾ ਕਰ ਦਿੱਤਾ। ਹਮਲਾ ਕੱਟੜਪੰਥੀ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮੀਆਂ 'ਤੇ ਹੋਇਆ।"

Image copyright Getty Images

ਭਾਰਤ ਪ੍ਰਸ਼ਾਸਿਤ ਕਸ਼ਮੀਰ ਦੀ ਪੁਲਿਸ ਮੁਤਾਬਕ ਹਿਰਾਸਤ 'ਚ ਰੱਖਿਆ ਗਿਆ ਕੱਟੜਪੰਥੀ ਇਸ ਹਮਲੇ ਦੌਰਾਨ ਫਰਾਰ ਹੋ ਗਿਆ ਹੈ।

ਫਰਾਰ ਕੱਟੜਪੰਥੀ ਦੀ ਪਛਾਣ ਨਾਵੇਦ ਜਾਟ ਦੇ ਨਾਂ ਤੋਂ ਹੋਈ ਹੈ। ਉਸ ਨੂੰ ਪਿਛਲੇ ਸਾਲ ਦੱਖਣੀ ਕਸ਼ਮੀਰ ਦੇ ਸ਼ੌਪੀਆਂ ਜ਼ਿਲ੍ਹੇ 'ਤੋਂ ਫੜਿਆ ਗਿਆ ਸੀ।

ਸ੍ਰੀਨਗਰ 'ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)