ਪ੍ਰੈੱਸ ਰੀਵਿਊ: ਅਕਾਲੀ ਦਲ ਦੀ 'ਪੋਲ ਖੋਲ' ਰੈਲੀ ਦਾ ਆਗਾਜ਼ ਅੱਜ ਤੋਂ

Sukhbir Badal Image copyright Getty Images

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਅੱਜ ਫਾਜ਼ਿਲਕਾ ਤੋਂ 'ਪੋਲ ਖੋਲ੍ਹ' ਰੈਲੀਆਂ ਦਾ ਆਗਾਜ਼ ਕਰਨ ਜਾ ਰਿਹਾ ਹੈ।

ਖ਼ਬਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ 'ਚ ਅਤੇ ਸੂਬੇ ਦੇ ਪ੍ਰਬੰਧਕ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਨਾਕਾਮੀ ਨੂੰ ਉਜਾਗਰ ਕਰਨਾ ਇਨ੍ਹਾਂ ਰੈਲੀਆਂ ਦਾ ਮੁੱਖ ਉਦੇਸ਼ ਹੈ।

ਇਸ ਦੌਰਾਨ ਉਹ 13 ਵਿਧਾਨ ਸਭਾ ਹਲਕਿਆਂ 'ਚ ਅਜਿਹੀਆਂ ਰੈਲੀਆਂ ਕਰਨ ਜਾ ਰਹੇ ਹਨ।

Image copyright Getty Images

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੁੱਖ ਮੰਤਰੀ ਪੰਜਾਬ ਨੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਸ਼ਰਤ ਲਾ ਕੇ ਹੋ ਰਹੀ ਕੁੱਤਿਆਂ ਦੀ ਲੜਾਈ ਸਬੰਧੀ ਉਹ ਪੂਰੀ ਜਾਂਚ ਕਰਵਾਉਣਗੇ।

ਉਸ ਦੌਰਾਨ ਮੁੱਖ ਮੰਤਰੀ ਨੇ ਅਵਾਰਾ ਕੁੱਤਿਆਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਕੋਲੋਂ ਮਦਦ ਮੰਗੀ।

ਮੇਨਕਾ ਗਾਂਧੀ ਨੇ ਇਸ ਦੇ ਜਵਾਬ ਵਿੱਚ ਪਸ਼ੂਆਂ 'ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਸੁਸਾਇਟੀ ਦਾ ਗਠਨ ਕਰਨ ਅਤੇ ਕੁੱਤਿਆਂ ਦੀ ਨਸਬੰਦੀ ਕਰਾਉਣ ਦਾ ਸੁਝਾਅ ਦਿੱਤਾ।

Image copyright Getty Images

ਪੰਜਾਬੀ ਟ੍ਰਿਬਿਊਨ ਦੀ ਮੁਤਾਬਕ ਹਰਿਆਣਾ ਸਰਕਾਰ ਨੇ ਫਰਵਰੀ 2016 ਦੀ ਜਾਟ ਹਿੰਸਾ ਤੋਂ ਬਾਅਦ ਦਰਜ 85 ਅਪਰਾਧਕ ਕੇਸਾਂ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਹੈ।

ਹਰਿਆਣਾ ਸਰਕਾਰ ਨੇ ਇਹ ਫੈਸਲਾ ਆਲ ਇੰਡੀਆ ਜਾਟ ਆਰਕਸ਼ਣ ਸੰਘਰਸ਼ ਸਮਿਤੀ ਦੇ ਪ੍ਰਧਾਨ ਵੱਲੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਜੀਂਦ ਰੈਲੀ ਵਿੱਚ ਵਿਘਨ ਪਾਉਣ ਦੀ ਚਿਤਾਵਨੀ ਤੋਂ ਇੱਕ ਦਿਨ ਬਾਅਦ ਲਿਆ ਹੈ।

ਖ਼ਬਰ ਮੁਤਾਬਕ ਗ੍ਰਹਿ ਵਿਭਾਗ ਦੇ ਅਧਿਕਾਰੀ ਸੋਮਵਾਰ ਦੇਰ ਰਾਤ ਤੱਕ ਇਸ ਸਬੰਧੀ ਕਾਗਜ਼ੀ ਕਾਰਵਾਈ ਨਿਪਟਾਉਣ 'ਚ ਲੱਗੇ ਰਹੇ।

Image copyright Getty Images

ਦਿ ਹਿੰਦੁਸਤਾਨ ਟਾਈ ਅਖ਼ਬਾਰ ਦੀ ਖ਼ਬਰ ਮੁਤਾਬਕ ਅਮਰੀਕਾ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਰਹਿਣ ਲਾਇਕ 7 ਗ੍ਰਹਿ ਅਜਿਹੇ ਹਨ ਜਿੱਥੇ ਪਾਣੀ ਹੋ ਸਕਦਾ ਹੈ।

ਖ਼ਬਰ 'ਚ ਬਰਮਿੰਘਮ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਅਮੌਰੀ ਟ੍ਰਿਓਡ ਦਾ ਕਹਿਣਾ ਹੈ ਕਿ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਜਿਸ ਨਾਲ ਸਾਨੂੰ ਲੱਗੇ ਕਿ ਉਹ ਰਹਿਣ ਦੇ ਲਾਇਕ ਨਹੀਂ ਹਨ।

ਇਹ ਸਾਰੇ ਗ੍ਰਹਿ ਚੱਟਾਨਾਂ ਨਾਲ ਬਣੇ ਹਨ ਅਤੇ ਪੰਜ ਫੀਸਦ ਹਿੱਸਾ ਪਾਣੀ ਦਾ ਹੈ।

Image copyright Getty Images

ਦਿ ਹਿੰਦੂ ਦੀ ਸਟਾਕ ਮਾਰਕੀਟ ਨਾ ਸਬੰਧਤ ਸਮੀਖਿਆ ਦੀ ਖ਼ਬਰ ਮੁਤਾਬਕ ਬੀਐੱਸਈ 'ਚ ਹੀ ਅਚਾਨਕ ਗਿਰਾਵਟ ਨਹੀਂ ਆਈ ਬਲਕਿ ਜਾਪਾਨ, ਦੱਖਣੀ ਕੋਰੀਆ, ਤਾਇਵਾਨ ਅਤੇ ਆਸਟ੍ਰੇਲੀਆ ਦੇ ਸਟਾਕ ਬਾਜ਼ਾਰਾਂ ਵਿੱਚ ਗਿਰਾਵਟ ਦਰਜ ਹੋਈ ਹੈ।

ਬੀਐੱਸਈ ਸੈਨਸੈਕਸ ਮੰਗਲਵਾਰ ਨੂੰ 1200 ਅੰਕਾਂ ਤੋਂ ਵੱਧ ਹੇਠਾਂ ਡਿੱਗੇ ਹਨ ਅਤੇ ਇਹ ਬਾਜ਼ਾਰ ਲਈ ਨੁਕਸਾਨ ਦਾ ਛੇਵਾਂ ਪੱਧਰ ਸੀ।

ਇਸ ਦੌਰਾਨ ਅਮਰੀਕਾ ਦੇ ਸਟਾਕ ਬਾਜ਼ਾਰ ਦੇ ਇਤਿਹਾਸ 'ਚ ਸਭ ਤੋਂ ਵੱਧ ਗਿਰਾਵਟ ਦਰਜ ਹੋਈ ਹੈ ਅਤੇ ਹੋਰ ਬਾਜ਼ਾਰਾਂ ਦਾ ਨਾਲ ਡਿੱਗਣਾ ਸੰਭਵ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)