'ਦਾਜ ਵਸੂਲੀ ਲਈ ਮੇਰੇ ਪਤੀ ਨੇ ਹੀ ਮੇਰੀ ਕਿਡਨੀ ਵੇਚੀ'

ਅਪਰੇਸ਼ਨ

ਤਸਵੀਰ ਸਰੋਤ, Getty Images

ਇੱਕ ਪਤਨੀ ਨੇ ਇਲਜ਼ਾਮ ਲਾਇਆ ਕਿ ਉਸਦਾ ਗੁਰਦਾ ਦਾਜ ਦੀ ਰਕਮ ਪੂਰੀ ਕਰਨ ਉਸਨੂੰ ਬਿਨਾਂ ਦੱਸਿਆਂ ਹੀ ਲਈ ਕੱਢ ਲਿਆ ਗਿਆ।

ਪੁਲਿਸ ਨੇ ਇਸ ਇਲਜ਼ਾਮ ਵਿੱਚ ਪਤੀ ਅਤੇ ਸੱਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

2017 ਵਿੱਚ ਹੋਈਆਂ ਦੋ ਵੱਖ-ਵੱਖ ਮੈਡੀਕਲ ਜਾਂਚਾਂ ਵਿੱਚ ਔਰਤ ਦਾ ਇੱਕ ਗੁਰਦਾ ਘੱਟ ਹੋਣ ਦਾ ਪਤਾ ਲੱਗਿਆ ਸੀ।

ਔਰਤ ਨੇ ਇਲਜ਼ਾਮ ਲਾਇਆ ਸੀ ਕਿ ਉਸਦਾ ਪਤੀ ਅਕਸਰ ਦਾਜ ਦੀ ਮੰਗ ਕਰਦਾ ਰਹਿੰਦਾ ਸੀ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਦਾਜ ਲੈਣ ਤੇ ਦੇਣ ਉੱਪਰ 1961 ਤੋਂ ਪਾਬੰਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੀੜਤ ਰੀਟਾ ਸਰਕਾਰ ਨੇ ਕਿਹਾ ਕਿ ਉਸ ਉੱਪਰ ਕਈ ਸਾਲਾਂ ਤੋਂ ਦਾਜ ਲਈ ਅੱਤਿਆਚਾਰ ਕੀਤੇ ਜਾਂਦੇ ਸਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰੀਟਾ ਸਰਕਾਰ ਨੇ ਕਿਹਾ, "ਮੈਨੂੰ ਮੇਰਾ ਪਤੀ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਿਆ। ਮੈਨੂੰ ਪਤੀ ਤੇ ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਹਰਨੀਆਂ ਦੇ ਅਪਰੇਸ਼ਨ ਮਗਰੋਂ ਮੈਂ ਠੀਕ ਹੋ ਜਾਵਾਂਗੀ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਮੇਰੇ ਪਤੀ ਨੇ ਮੈਨੂੰ ਡਰਾਇਆ ਸੀ ਕਿ ਉਹ ਅਪਰੇਸ਼ਨ ਬਾਰੇ ਕਲਕੱਤੇ ਵਿੱਚ ਕਿਸੇ ਨੂੰ ਨਹੀਂ ਦੱਸੇਗੀ।

ਕੁਝ ਅਰਸੇ ਮਗਰੋਂ ਜਦੋਂ ਰੀਟਾ ਦੇ ਪਰਿਵਾਰ ਵਾਲੇ ਕਿਸੇ ਕਾਰਨ ਉਸਨੂੰ ਹਸਪਤਾਲ ਲੈ ਕੇ ਗਏ ਤਾਂ ਸਕੈਨ ਰਾਹੀਂ ਇਹ ਸਾਹਮਣੇ ਆਇਆ ਕਿ ਉਸਦਾ ਇੱਕ ਗੁਰਦਾ ਘੱਟ ਹੈ।

ਇੱਕ ਹੋਰ ਦੂਸਰੀ ਮੈਡੀਕਲ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋ ਗਈ।

ਫੇਰ ਮੈਨੂੰ ਸਮਝ ਆਈ ਕਿ ਮੇਰੇ ਪਤੀ ਨੇ ਅਪਰੇਸ਼ਨ ਬਾਰੇ ਕਿਸੇ ਨਾਲ ਗੱਲ ਕਰਨ ਤੋਂ ਕਿਉਂ ਉਸਨੂੰ ਵਰਜਿਆ ਸੀ।

"ਉਸਨੇ ਮੇਰਾ ਗੁਰਦਾ ਵੇਚ ਦਿੱਤਾ ਕਿਉਂਕਿ ਮੇਰੇ ਪੇਕੇ ਦਾਜ ਦੀ ਮੰਗ ਪੂਰੀ ਨਹੀਂ ਕਰ ਸਕੇ ਸੀ।"

ਦਿ ਟੈਲੀਗ੍ਰਾਫ ਇੰਡੀਆ ਮੁਤਾਬਕਪੁਲਿਸ ਇੰਸਪੈਕਟਰ ਉਦੇ ਸ਼ੰਕਰ ਘੋਸ਼ ਨੇ ਕਿਹਾ ਹੈ ਕਿ ਉਹਨਾਂ ਨੂੰ ਅੰਗ ਚੋਰੀ ਦੇ ਰੈਕਟ ਦਾ ਸ਼ੱਕ ਹੈ।

ਇਸ ਮਾਮਲੇ ਵਿੱਚ ਅੰਗ ਚੋਰੀ ਅਤੇ ਤਿੰਨ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਤੇ ਦਹੇਜ ਦਾ ਮਾਮਲਾ ਦਰਜ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ