ਸ਼ੇਅਰ ਬਾਜ਼ਾਰ ਸੁਸਤ: ਤੁਹਾਡੇ ਕੰਮ ਦੀਆਂ 5 ਜ਼ਰੂਰੀ ਗੱਲਾਂ

ਸ਼ੇਅਰ ਬਾਜ਼ਾਰ Image copyright PUNIT PARANJPE/AFP/Getty Images

ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਵੱਲੋਂ ਕੇਂਦਰੀ ਬਜਟ ਪੇਸ਼ ਕਰਨ ਤੋਂ ਬਾਅਦ ਹੀ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸੁਸਤੀ ਨਜ਼ਰ ਆ ਰਹੀ ਹੈ। ਸ਼ੇਅਰ ਬਾਜ਼ਾਰ ਵਿੱਚ ਰੋਜ਼ਾਨਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।

ਸ਼ੁੱਕਰਵਾਰ ਨੂੰ ਸੇਂਸੈਕਸ 407 ਅੰਕ ਟੁੱਟ ਕੇ 34,005 ਅੰਕਾਂ 'ਤੇ ਬੰਦ ਹੋਇਆ।

ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਵੀ ਲਗਾਤਾਰ ਰਿਕਾਰਡ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਡਾਵ ਜੋਂਸ ਵਿੱਚ 1,000 ਤੋਂ ਵੱਧ ਅੰਕਾਂ ਦੀ ਗਿਰਾਵਟ ਆਈ।

ਅਮਰੀਕੀ ਸ਼ੇਅਰ ਬਜ਼ਾਰ ਵਿੱਚ ਇਤਿਹਾਸ ਦੀ ਇਹ ਦੂਜੀ ਸਭ ਤੋਂ ਵੱਡੀ ਗਿਰਾਵਟ ਸੀ।

Image copyright SAJJAD HUSSAIN/AFP/Getty Images

ਇੱਕ ਆਮ ਨਾਗਰਿਕ ਜੋ ਸ਼ੇਅਰ ਬਾਜ਼ਾਰ ਵਿੱਚ ਮਿਊਚੁਅਲ ਫੰਡ ਜ਼ਰੀਏ ਜਾਂ ਹੋਰ ਸਕੀਮਾਂ ਤਹਿਤ ਨਿਵੇਸ਼ ਕਰਦਾ ਹੈ, ਉਸ 'ਤੇ ਇਸ ਮੰਦੀ ਦਾ ਕੀ ਅਸਰ ਪਵੇਗਾ?

ਇਸ ਸਬੰਧ ਵਿੱਚ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ ਆਰਥਿਕ ਮਾਮਲਿਆਂ ਦੇ ਜਾਣਕਾਰ ਐੱਮ.ਕੇ. ਵੇਣੂ ਨਾਲ।

ਉਨ੍ਹਾਂ ਕਿਹਾ, ''ਅਮਰੀਕੀ ਤੇ ਯੂਰਪੀਅਨ ਬਾਜ਼ਾਰਾਂ ਦਾ ਅਸਰ ਏਸ਼ੀਆਈ ਮੁਲਕਾਂ ਦੇ ਸ਼ੇਅਰ ਬਾਜ਼ਾਰਾਂ 'ਤੇ ਲਾਜ਼ਮੀ ਤੌਰ 'ਤੇ ਪੈਂਦਾ ਹੈ।''

ਵੇਣੂ ਮੁਤਾਬਕ ਬਾਜ਼ਾਰ ਵਿੱਚ 5 ਅਹਿਮ ਬਦਲਾਅ ਦੇਖਣ ਨੂੰ ਮਿਲਣਗੇ

  1. ਲੋਕਾਂ ਵਿੱਚ ਡਰ ਬੈਠ ਗਿਆ ਹੈ, ਇਸ ਲਈ ਮਿਊਚੁਅਲ ਫੰਡ ਦੇ ਨਿਵੇਸ਼ ਵਿੱਚ ਕਮੀ ਆਏਗੀ।
  2. ਰੀਅਲ ਇਸਟੇਟ 'ਚ ਮੰਦੀ ਅਤੇ ਨੋਟਬੰਦੀ ਕਾਰਨ ਲੋਕ ਸ਼ੇਅਰ ਬਾਜ਼ਾਰ ਵੱਲ ਆਏ ਸਨ। ਹੁਣ ਇੱਥੇ ਵੀ ਲੋਕ ਘਬਰਾਹਟ ਵਿੱਚ ਹਨ।
  3. ਸਾਲ 2018 ਵਿੱਚ ਬਾਜ਼ਾਰ ਬਹੁਤਾ ਮੁਨਾਫ਼ਾ ਨਹੀਂ ਦੇਵੇਗਾ। ਸਟਾਕ ਮਾਰਕੀਟ ਦੇ ਲਿਹਾਜ਼ ਨਾਲ ਇਹ ਸਾਲ ਮੱਧ ਵਰਗ ਲਈ ਮੁਸ਼ਕਲਾਂ ਭਰਿਆ ਰਹੇਗਾ।
  4. ਇਕੂਵਿਟੀ, ਮਿਊਚੁਅਲ ਫੰਡ ਰਵਾਇਤੀ ਸੇਵਿੰਗ ਸਕੀਮਾਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਘੱਟ ਰਿਟਰਨ ਵੀ ਦੇ ਸਕਦੇ ਹਨ।
  5. ਪੋਸਟ ਆਫਿਸ ਬੱਚਤਾਂ ਅਤੇ ਪੀਪੀਐੱਫ਼ ਵਰਗੀਆਂ ਸਕੀਮਾਂ ਵਿੱਚ ਨਿਵੇਸ਼ ਇਸ ਸਾਲ ਵਧੇਗਾ। ਇਕੂਵਿਟੀ, ਮਿਊਚੁਅਲ ਫੰਡ ਛੱਡ ਕੇ ਲੋਕ ਸਰਕਾਰੀ ਬੌਂਡ ਦਾ ਰੁਖ਼ ਕਰਨਗੇ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)