ਸੋਸ਼ਲ : ਮਨੋਹਰ ਪਰਿਕਰ ’ਤੇ ਕੁੜੀਆਂ ਦਾ ਬੀਅਰ ਹਮਲਾ

ਮਨੋਹਰ ਪਰਿਕਰ

ਤਸਵੀਰ ਸਰੋਤ, Reuters

ਕੁੜੀਆਂ ਦੇ ਖਾਣ-ਪੀਣ, ਕੱਪੜੇ ਪਾਉਣ ਅਤੇ ਬੋਲ-ਚਾਲ ਨੂੰ ਲੈ ਕੇ ਕਈ ਬਿਆਨਬਾਜ਼ੀਆਂ ਹੁੰਦੀਆਂ ਰਹਿੰਦੀਆਂ ਹਨ।

ਇਸ ਵਾਰ ਕੁੜੀਆਂ ਵੱਲੋਂ ਸ਼ਰਾਬ ਪੀਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ।

ਇਸ ਵਾਰ ਇਸ ਬਹਿਸ ਦਾ ਮੁੱਦਾ ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦਾ ਬਿਆਨ ਹੈ।

ਸੋਸ਼ਲ ਮੀਡੀਆ 'ਤੇ ਪਰਿਕਰ ਦੇ ਉਸ ਬਿਆਨ ਦੀ ਆਲੋਚਨਾ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਡਰ ਲੱਗਣ ਲੱਗ ਪਿਆ ਹੈ ਕਿਉਂਕਿ ਹੁਣ ਕੁੜੀਆਂ ਵੀ ਸ਼ਰਾਬ ਪੀਣ ਲੱਗ ਗਈਆਂ ਹਨ। ਸਹਿਣਸ਼ੀਲਤਾ ਦੀ ਹੱਦ ਪਾਰ ਕੀਤੀ ਜਾ ਰਹੀ ਹੈ।

ਖ਼ਬਰਾਂ ਮੁਤਾਬਕ ਪਰਿਕਰ ਨੇ ਪਿਛਲੇ ਸ਼ੁੱਕਰਵਾਰ ਨੂੰ ਸੂਬੇ ਦੇ ਵਿਧਾਨ ਮੰਡਲ ਵਿਭਾਗ ਵੱਲੋਂ ਆਯੋਜਿਤ ਕੀਤੀ ਗਈ ਸਟੇਟ ਯੂਥ ਪਾਰਲੀਮੈਂਟ 'ਚ ਇਹ ਗੱਲ ਕਹੀ।

ਉਹ ਉਸ ਵੇਲੇ ਨੌਜਵਾਨਾਂ ਵਧ ਰਹੇ ਨਸ਼ੇ 'ਤੇ ਗੱਲ ਕਰ ਰਹੇ ਸਨ। ਇਸ ਤੋਂ ਬਾਅਦ ਲੋਕਾਂ ਨੇ ਇਸ ਮੁੱਦੇ 'ਤੇ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖੀ।

ਇਸ ਬਿਆਨ ਤੋਂ ਬਾਅਦ ਕੁੜੀਆਂ ਨੇ ਟਵਿਟਰ 'ਤੇ ਪੋਸਟ ਕਰ ਕੇ ਅਤੇ ਸ਼ਰਾਬ ਨਾਲ ਆਪਣੀਆਂ ਤਸਵੀਰਾਂ ਪਾ ਕੇ ਪਰਿਕਰ ਦੇ ਇਸ ਬਿਆਨ ਦਾ ਵਿਰੋਧ ਕੀਤਾ।

ਨਿਸ਼ਿਤਾ ਗੌਤਮ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, "ਗੋਆ ਤੋਂ ਚੀਅਰਜ਼, ਮਿਸਟਰ ਪਰਿਕਰ! #GirlsWhoDrinkBeer ਚਲੋ ਲੇਡੀਜ਼ ਇਸ ਵੀਕਐਂਡ ਨੂੰ ਮਜ਼ੇਦਾਰ ਬਣਾਈਏ।"

ਵੀਣਾ ਵੇਨੁਗੋਪਾਲ ਆਪਣੇ ਟਵਿਟਰ 'ਤੇ ਲਿਖਦੇ ਹਨ, "#GirlsWhoDrinkBeer ਉਹ ਕੁੜੀਆਂ ਜੋ ਆਪਣੇ ਪਿਤਾ ਨਾਲ ਬੀਅਰ ਪੀਂਦੀਆਂ ਹਨ।"

ਸ਼ਿਖਾ ਨੇ ਟਵੀਟ ਕੀਤਾ ਹੈ, "ਮੈ ਤੁਹਾਡਾ ਡਰ ਦੇਖ ਸਕਦੀ ਹਾਂ।"

ਐੱਨਆਰਕੇ ਨਾਂ ਦੇ ਟਵਿਟਰ ਹੈਂਡਲ ਨੇ ਲਿਖਿਆ ਹੈ, "ਕਦੇ-ਕਦੇ ਆਪਣੇ ਪਿਤਾ ਨਾਲ ਵੀ।"

ਫ਼ਿਲਮ ਸਾਜ਼ ਵਿਵੇਕ ਅਗਨੀਹੋਤਰੀ ਲਿਖਦੇ ਹਨ, "ਇੱਕ ਅਸਲੀ ਕੁੜੀ। ਸੈਲਫ਼ੀ ਗੈਂਗ ਦੀ ਨਕਲੀ ਨਾਰੀਵਾਦੀ ਨਹੀਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)