ਸੋਸ਼ਲ: ਆਰਐੱਸਐੱਸ ਮੁਖੀ ਦਾ ਬਿਆਨ ਫੌਜ ਲਈ ਅਪਮਾਨਜਨਕ-ਰਾਹੁਲ ਗਾਂਧੀ

ਮੋਹਨ ਭਾਗਵਤ, ਆਰਐਸਐਸ ਮੁਖੀ Image copyright BIJU BORO/AFP/Getty Images

ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਆਪਣੇ ਵਿਵਾਦਤ ਬਿਆਨ ਕਰਕੇ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੋਹਨ ਭਾਗਵਤ ਨੇ ਮੁਜ਼ੱਫਰਪੁਰ ਵਿੱਚ ਦਿੱਤੇ ਇੱਕ ਭਾਸ਼ਣ ਵਿੱਚ ਕਿਹਾ ਸੀ, "ਅਸੀਂ ਫੌਜੀ ਸੰਗਠਨ ਨਹੀਂ ਹਾਂ ਪਰ ਫੌਜ ਵਰਗਾ ਅਨੁਸ਼ਾਸਨ ਸਾਡੇ ਵਿੱਚ ਹੈ ਅਤੇ ਜੇ ਦੇਸ ਨੂੰ ਲੋੜ ਪਏ ਅਤੇ ਦੇਸ ਦਾ ਸੰਵਿਧਾਨ, ਕਾਨੂੰਨ ਕਹੇ ਤਾਂ ਅਸੀਂ ਤਿੰਨ ਦਿਨਾਂ 'ਚ ਫੌਜ ਤਿਆਰ ਕਰ ਸਕਦੇ ਹਾਂ। ਜੇ ਫੌਜ ਸਵੈਮਸੇਵਕਾਂ ਨੂੰ ਭਰਤੀ ਕਰੇ ਤਾਂ ਅਜਿਹਾ ਹੋ ਸਕਦਾ ਹੈ।''

ਮੋਹਨ ਭਾਗਵਤ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋਈ।

ਭਾਗਵਤ ਦੇ ਬਿਆਨ 'ਤੇ ਵਿਵਾਦ ਹੋਣ ਤੋਂ ਬਾਅਦ ਆਰਐਸਐਸ ਵੱਲੋਂ ਵੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ।

ਜਦੋਂ ਭਗਤ ਸਿੰਘ ਦੇ ਹੱਕ 'ਚ ਬੋਲੇ ਸਨ ਜਿਨਾਹ

ਅੰਕੜਿਆਂ ਦੀ ਜ਼ੁਬਾਨੀ, ਪਰਵਾਸ ਦੀ ਕਹਾਣੀ

ਆਰਐਸਐਸ ਆਗੂ ਮਨਮੋਹਨ ਵੈਦਯ ਨੇ ਕਿਹਾ, "ਮੋਹਨ ਭਾਗਵਤ ਜੀ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਆਰਐਸਐਸ ਕਾਰਕੁਨਾਂ ਦੀ ਤੁਲਨਾ ਫੌਜ ਨਾਲ ਨਹੀਂ ਸਗੋਂ ਆਮ ਸਮਾਜ ਨਾਲ ਕੀਤੀ ਸੀ। ਦੋਵਾਂ ਨੂੰ ਭਾਰਤੀ ਫੌਜ ਨੂੰ ਹੀ ਤਿਆਰ ਕਰਨਾ ਹੋਵੇਗਾ।''

ਦਲਿਤ ਆਗੂ ਜਿਗਨੇਸ਼ ਮੇਵਾਣੀ ਨੇ ਟਵਿੱਟਰ ਤੇ ਲਿਖਿਆ, ''ਭਾਗਵਤ ਜੀ ਤੁਹਾਡੀ ਨਿੱਕਰਧਾਰੀ ਫੌਜ ਦੇਸ ਵਿੱਚ ਦੰਗਾ ਭੜਕਾਉਣ ਦਾ ਕੰਮ ਕਰ ਰਹੀ ਹੈ ਅਤੇ ਸਾਡੀ ਫੌਜ -18 ਡਿਗਰੀ ਵਿੱਚ ਦੇਸ ਦੀ ਸੇਵਾ ਕਰ ਰਹੀ ਹੈ।''

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, "ਆਰਐਸਐਸ ਮੁਖੀ ਦਾ ਭਾਸ਼ਣ ਹਰ ਭਾਰਤੀ ਦਾ ਅਪਮਾਨ ਹੈ। ਇਹ ਬਿਆਨ ਉਨ੍ਹਾਂ ਲੋਕਾਂ ਦੀ ਬੇਅਦਬੀ ਕਰਦਾ ਹੈ ਜਿਨ੍ਹਾਂ ਨੇ ਦੇਸ ਲਈ ਆਪਣੀ ਜਾਨ ਦਿੱਤੀ ਹੈ।''

"ਇਸ ਸਾਡੇ ਝੰਡੇ ਦਾ ਅਪਮਾਨ ਹੈ ਕਿਉਂਕਿ ਇਹ ਜਵਾਨ ਦਾ ਅਪਮਾਨ ਕਰਦਾ ਹੈ ਜਿਨ੍ਹਾਂ ਨੇ ਸਾਡੇ ਝੰਡੇ ਨੂੰ ਸਲਾਮ ਕੀਤਾ ਸੀ। ਭਾਗਵਤ ਜੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਸਾਡੀ ਫੌਜ ਦਾ ਅਪਮਾਨ ਕੀਤਾ ਹੈ।''

Image copyright office of RG/Twitter

ਇਸ ਤੋਂ ਇਲਾਵਾ ਆਮ ਲੋਕ ਵੀ ਸੋਸ਼ਲ ਮੀਡੀਆ 'ਤੇ ਕੁਮੈਂਟ ਕਰਦੇ ਨਜ਼ਰ ਆਏ।

ਸਮਰਾਟ ਢੀਂਗਰਾ ਨੇ ਲਿਖਿਆ, ''ਆਰਐਸਐਸ ਦੇ ਮਨ ਵਿੱਚ ਭਾਰਤ ਦੇ ਝੰਡੇ ਲਈ ਕੋਈ ਇੱਜ਼ਤ ਨਹੀਂ । ਉਨ੍ਹਾਂ ਭਾਰਤੀ ਫੌਜ ਦਾ ਅਪਮਾਨ ਕੀਤਾ ਹੈ।''

ਰਚਿਤ ਸੇਠ ਨੇ ਟਵੀਟ ਕੀਤਾ, ''ਸਵੈਮਸੇਵਕ ਅਨੁਸਾਸ਼ਤ ਹਨ, ਫੌਜ ਨਹੀਂ? ਤੁਹਾਨੂੰ ਇਸ ਸ਼ਰਮਨਾਕ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ ਮੋਹਨ ਭਾਗਵਤ।''

ਪਾਰਥਾਸਾਰਥੀ ਸ਼ਰਮਾ ਨੇ ਹਾਲਾਂਕਿ ਆਰਐਸਐਸ ਦੇ ਹੱਕ ਵਿੱਚ ਟਵੀਟ ਕੀਤਾ ਹੈ।

ਉਨ੍ਹਾਂ ਲਿਖਿਆ, ''ਆਰਐਸਐਸ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਕੋਈ ਗੱਲ ਨਹੀਂ ਕਰਦਾ। ਕੁਦਰਤੀ ਆਫ਼ਤਾਂ ਵੇਲੇ ਆਰਐਸਐਸ ਵੱਲੋਂ ਭੇਜੇ ਗਏ ਕਾਰਕੁਨਾਂ ਬਾਰੇ ਕਿਉਂ ਕਾਂਗਰਸ ਗੱਲ ਨਹੀਂ ਕਰਦੀ?''

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ