ਤਸਵੀਰਾਂ: ਮਲਿਕਾ-ਏ-ਹੁਸਨ ਮਧੂਬਾਲਾ ਦੇ ਜਨਮ ਦਿਨ 'ਤੇ ਖ਼ਾਸ

ਅੱਜ ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਦਾ ਜਨਮਦਿਨ ਹੈ। ਇਸ ਮੌਕੇ 'ਤੇ ਦੇਖੋ ਮਧੂਬਾਲਾ ਦੀਆਂ ਕੁਝ ਚੋਣਵੀਆਂ ਤਸਵੀਰਾਂ।

Image copyright Madhur Bhushan

14 ਫਰਵਰੀ 1933 ਨੂੰ ਮਧੂਬਾਲਾ ਦਾ ਜਨਮ ਹੋਇਆ । ਉਨ੍ਹਾਂ ਬਤੌਰ ਬਾਲ ਕਲਾਕਾਰ ਆਪਣੇ ਕਰਿਅਰ ਦਾ ਆਗਾਜ਼ ਕੀਤਾ ਸੀ। (ਸਾਰੀਆਂ ਤਸਵੀਰਾਂ ਮਧੂਬਾਲਾ ਦੀ ਨਿੱਕੀ ਭੈਣ ਮਧੁਰ ਭੂਸ਼ਣ ਨੇ ਮੁਹੱਈਆ ਕਰਵਾਈਆਂ ਹਨ)

Image copyright Madhur Bhushan

ਮਧੂਬਾਲਾ ਨੇ ਰਾਜ ਕਪੂਰ, ਅਸ਼ੋਕ ਕੁਮਾਰ, ਦੇਵ ਆਨੰਦ, ਦਿਲੀਪ ਕੁਮਾਰ ਅਤੇ ਕਿਸ਼ੋਰ ਕੁਮਾਰ ਸਣੇ ਕਈ ਅਦਾਕਾਰਾਂ ਨਾਲ 40 ਤੇ 50 ਦੇ ਦਹਾਕੇ 'ਚ ਕਈ ਯਾਦਗਾਰ ਫਿਲਮਾਂ ਕੀਤੀਆਂ।

Image copyright Madhur Bhushan

ਸਾਲ 1960 ਵਿੱਚ ਆਈ ਕੇ ਆਸਿਫ਼ ਦੀ ਫਿਲਮ 'ਮੁਗਲ-ਏ-ਆਜ਼ਮ' ਮਧੁਬਾਲਾ ਦੇ ਕਰਿਅਰ ਦੀ ਸਭ ਤੋਂ ਯਾਦਗਾਰ ਫਿਲਮ ਮੰਨੀ ਜਾਂਦੀ ਹੈ। ਉਨ੍ਹਾਂ ਦੀ ਅਤੇ ਦਿਲੀਪ ਕੁਮਾਰ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ।

Image copyright Madhur Bhushan

ਕਿਸ਼ੋਰ ਕੁਮਾਰ ਦੇ ਨਾਲ ਉਨ੍ਹਾਂ ਦੀ ਫਿਲਮ 'ਚਲਤੀ ਕਾ ਨਾਮ ਗਾੜੀ' ਕਾਫੀ ਸਫਲ ਰਹੀ। 60 ਦੇ ਦਹਾਕੇ 'ਚ ਕਿਸ਼ੋਰ ਨੇ ਉਨ੍ਹਾਂ ਨਾਲ ਵਿਆਹ ਵੀ ਕੀਤਾ।

Image copyright Madhur Bhushan

ਨਿੱਜੀ ਜ਼ਿੰਦਗੀ 'ਚ ਉਹ ਇੱਕ ਸਮੇਂ ਦਿਲੀਪ ਕੁਮਾਰ ਦੇ ਬੇਹੱਦ ਨੇੜੇ ਆ ਗਏ ਸਨ। ਪਰ ਉਨ੍ਹਾਂ ਦੇ ਪਿਤਾ ਦੇ ਨਾਲ ਇੱਕ ਵਿਵਾਦ ਕਰਕੇ ਦਿਲੀਪ ਉਨ੍ਹਾਂ ਤੋਂ ਦੂਰ ਹੋ ਗਏ।

Image copyright Madhur Bhushan

23 ਫਰਵਰੀ 1969 ਨੂੰ ਦਿਲ ਦੀ ਇੱਕ ਬਿਮਾਰੀ ਕਾਰਨ ਮਹਿਜ਼ 36 ਸਾਲ ਦੀ ਉਮਰ 'ਚ ਹਿੰਦੀ ਫਿਲਮਾਂ ਦੀ ਇਸ ਬੇਹੱਦ ਖ਼ੂਬਸੂਰਤ ਅਦਾਕਾਰਾ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

Image copyright Madhur Bhushan

ਇਹ ਹਨ ਮਧੂਬਾਲਾ ਦੀ ਨਿੱਕੀ ਭੈਣ ਮਧੁਰ ਭੂਸ਼ਣ, ਜਿਨ੍ਹਾਂ ਨੇ ਸਾਨੂੰ ਮਧੁਬਾਲਾ ਦੀਆਂ ਇਹ ਖ਼ਾਸ ਤਸਵੀਰਾਂ ਮੁਹੱਈਆ ਕਰਵਾਈਆਂ ਹਨ। ਇਹ ਮਧੁਰ ਭੂਸ਼ਣ ਦੀ ਜਵਾਨੀ ਸਮੇਂ ਦੀ ਤਸਵੀਰ ਹੈ।

Image copyright Madhur Bhushan

ਮਧੁਰ ਭੂਸ਼ਣ ਨੇ ਮਧੂਬਾਲਾ ਬਾਰੇ ਬੀਬੀਸੀ ਦੀ ਮਧੁ ਪਾਲ ਨਾਲ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)