ਕੀ ਵੇਸਵਾਵਾਂ ਦੇ ਬੰਦ ਕਮਰਿਆਂ ਅੰਦਰ ਵੀ ਪਿਆਰ ਪਲ ਸਕਦਾ ਹੈ?

Sex Worker Image copyright PUNIT PARANJPE/AFP/Getty Images

''ਤੁਹਾਨੂੰ ਪਤਾ ਹੈ ਨਾ ਅੱਜ ਵੈਲੇਨਟਾਈਨ ਡੇਅ ਹੈ? ਪਿਆਰ ਦਾ ਦਿਨ....ਮੇਰਾ ਮਤਲਬ ਪਿਆਰ ਦੇ ਜਸ਼ਨ ਦਾ ਦਿਨ..?'' ਮੈਂ ਥੋੜਾ ਜਿਹਾ ਝਿਜਕਦੇ ਅਤੇ ਥੋੜਾ ਜਿਹਾ ਡਰਦੇ ਹੋਏ ਪਤਲੀ ਜਿਹੀ ਦਿਖਣ ਵਾਲੀ ਇੱਕ ਔਰਤ ਨੂੰ ਪੁੱਛਿਆ।

ਥੱਕ-ਟੁੱਟ ਕੇ ਬੈਠੀ ਉਸ ਔਰਤ ਦੀਆਂ ਅੱਖਾਂ ਜਿਵੇਂ ਚਿਹਰੇ ਦੇ ਅੰਦਰ ਹੀ ਜਾ ਰਹੀਆਂ ਸਨ।

''ਹਾਂ ਪਤਾ ਹੈ, ਵੈਲੇਨਟਾਈਨ ਡੇਅ ਹੈ, ਤਾਂ?''

'ਅੰਗਰੇਜ਼ੀ ਪੜ੍ਹ ਲਈ, ਤਾਂ ਕੈਨੇਡਾ ਮੁੰਡਾ ਪੱਕਾ ਲੱਭ ਜਾਉ'

ਕੀ ਜੱਗੀ ਜੌਹਲ ਦੀ ਜਾਨ ਨੂੰ ਖ਼ਤਰਾ ਹੈ?

"ਪੋਰਨ ਤੋਂ ਫੇਕ ਨਿਊਜ਼ ਤੱਕ, ਮੈਂ ਸਭ ਦੇਖਦੀ ਸੀ"

''ਕੀ ਤੁਹਾਨੂੰ ਕਿਸੇ ਨਾਲ ਪਿਆਰ ਹੈ? ਤੁਹਾਡੀ ਜ਼ਿੰਦਗੀ 'ਚ ਕੋਈ ਹੈ ਜਿਹੜਾ ਤੁਹਾਡੇ ਨਾਲ ਪਿਆਰ...?''

ਹਾਲੇ ਮੇਰੇ ਸਵਾਲ ਪੂਰੇ ਨਹੀਂ ਹੋਏ ਸਨ ਕਿ ਉਸ ਦਾ ਜਵਾਬ ਆ ਗਿਆ, ''ਕੋਠੇਵਾਲੀ ਨਾਲ ਕੌਣ ਪਿਆਰ ਕਰਦਾ ਹੈ ਮੈਡਮ? ਕੋਈ ਪਿਆਰ ਕਰੇਗਾ ਤਾਂ ਅਸੀਂ ਇੱਥੇ ਬੈਠੇ ਰਹਾਂਗੇ ਕੀ?''

ਇਹ ਕਹਿ ਕੇ ਉਸ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਮੈਂ ਉਸਦੇ ਕੋਲ ਜ਼ਮੀਨ 'ਤੇ ਬਹਿ ਕੇ ਹੀ ਗੱਲਾਂ ਕਰਨ ਲੱਗੀ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਔਰਤਾਂ ਥੋੜੀ-ਥੋੜੀ ਦੂਰ ਬੈਠੀਆਂ ਹੋਈਆਂ ਸਨ। ਗਲੀ ਅਤੇ ਮੁੱਖ ਸੜਕ ਦੇ ਵਿਚਾਲੇ ਜਿਹੜੀ ਥੋੜੀ ਜਿਹੀ ਥਾਂ ਬਚੀ ਸੀ ਉਸ 'ਤੇ ਪੈਦਲ ਆਵਾਜਾਈ ਚੱਲ ਰਹੀ ਸੀ।

ਇਹ ਦਿੱਲੀ ਦੇ ਜੀਬੀ ਰੋਡ 'ਤੇ ਵਸਿਆ ਉਹ ਇਲਾਕਾ ਹੈ ਜਿੱਥੇ ਔਰਤਾਂ ਸੈਕਸ ਵੇਚ ਕੇ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਦੀਆਂ ਹਨ।

ਇੱਕ ਭੀੜ-ਭਾੜ ਵਾਲਾ ਇਲਾਕਾ ਸੀ ਜਿੱਥੇ ਨਜ਼ਰ ਪਾਉਣ 'ਤੇ ਇੱਕ ਛੋਟਾ ਜਿਹਾ ਪੁਲਿਸ ਥਾਣਾ, ਹਨੁਮਾਨ ਮੰਦਿਰ ਅਤੇ ਕੁਝ ਦੁਕਾਨਾਂ ਦਿਖੀਆਂ।

''ਜਦੋਂ ਤਕ ਹੈ ਬੋਟੀ, ਮਿਲਦੀ ਰਹੇਗੀ ਰੋਟੀ''

ਇਸ ਤਰ੍ਹਾਂ ਮੇਰੀ ਮੁਲਾਕਾਤ ਉਸ ਪਤਲੀ ਜਿਹੀ ਔਰਤ ਨਾਲ ਹੋਈ ਜਿਸ ਦਾ ਜ਼ਿਕਰ ਮੈਂ ਪਹਿਲਾਂ ਕੀਤਾ ਹੈ।

ਕਰਨਾਟਕ ਦੀ ਇਸ ਔਰਤ ਦਾ ਕਹਿਣਾ ਸੀ ਕਿ ਉਸ ਨੇ ਪਿਆਰ ਵਗੈਰਾ ਦੀਆਂ ਗੱਲਾਂ ਨੂੰ ਰੱਦੀ 'ਚ ਸੁੱਟ ਦਿੱਤਾ ਹੈ।

ਉਸ ਨੇ ਆਪਣੇ ਚਿਹਰੇ ਵੱਲ ਇਸ਼ਾਰਾ ਕੀਤਾ ਅਤੇ ਕਿਹਾ, ''ਜਦੋਂ ਤਕ ਹੈ ਬੋਟੀ, ਮਿਲਦੀ ਰਹੇਗੀ ਰੋਟੀ। ਸਾਡੇ ਕੋਲ ਸਾਰੇ ਸਿਰਫ਼ ਇੱਕ ਅੱਧੇ ਘੰਟੇ ਲਈ ਰੁੱਕਦੇ ਹਨ, ਮਜ਼ਾ ਕਰਨ ਲਈ, ਬਸ ਕਿੱਸਾ ਖ਼ਤਮ।''

ਗੁਜਰਾਤ ਦੀ ਮੀਨਾ ਕਿਵੇਂ ਬਣੀ ਸਭ ਦੀ ‘ਪੈਡ ਦਾਦੀ’?

ਆਪਣੀ ਫ਼ੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਕੋਲਕਾਤਾ ਦੀ ਨਿਸ਼ਾ ਪਿਛਲੇ 12 ਸਾਲ ਤੋਂ ਇਸ ਪੇਸ਼ੇ 'ਚ ਹੈ।

ਉਨ੍ਹਾਂ ਕਿਹਾ, ''ਵੈਸੇ ਤਾਂ ਮਰਦ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਕਿਸੇ ਦੀ ਐਨੀਂ ਔਕਾਤ ਨਹੀਂ ਕਿ ਸਾਨੂੰ ਪਿਆਰ ਕਰਨ ਦੀ ਹਿੰਮਤ ਕਰਨ। ''

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਉਨ੍ਹਾਂ ਕਿਹਾ, ''ਦੇਖਿਆ ਹੈ! ਲੋਕ ਆਉਂਦੇ ਹਨ, ਪਿਆਰ ਤੇ ਕਸਮਾਂ-ਵਾਅਦੇ ਕਰਦੇ ਹਨ। ਵਿਆਹ ਕਰਦੇ ਹਨ, ਬੱਚੇ ਵੀ ਹੁੰਦੇ ਹਨ ਅਤੇ ਕੁਝ ਸਾਲ ਬਾਅਦ ਛੱਡ ਕੇ ਚਲੇ ਜਾਂਦੇ ਹਨ।''

''ਪਿਆਰ ਵੀ ਕੀਤਾ, ਵਿਆਹ ਵੀ ਕੀਤਾ... ''

36 ਸਾਲ ਦੀ ਰੀਮਾ ਦੀ ਕਹਾਣੀ ਕੁਝ ਅਜਿਹੀ ਹੀ ਹੈ।

ਉਹ ਕਹਿੰਦੀ ਹੈ, ''ਤੁਸੀਂ ਪੁੱਛਿਆ ਤਾਂ ਦਸ ਰਹੀਂ ਹਾਂ। ਮੈਨੂੰ ਪਿਆਰ ਹੋਇਆ ਸੀ। ਆਪਣੇ ਹੀ ਗਾਹਕ ਦੇ ਨਾਲ। ਅਸੀਂ ਵਿਆਹ ਕਰ ਲਿਆ ਅਤੇ ਸਾਡੇ ਤਿੰਨ ਬੱਚੇ ਵੀ ਹੋਏ।''

ਰੀਮਾ ਨੂੰ ਲੱਗਿਆ ਸੀ ਕਿ ਵਿਆਹ ਦੇ ਬਾਅਦ ਉਨ੍ਹਾਂ ਦੀ ਜ਼ਿੰਦਗੀ ਸੁਧਰ ਜਾਵੇਗੀ ਪਰ ਉਹ ਵਿਗੜ ਗਈ।

ਉਹ ਯਾਦ ਕਰਦੀ ਹੈ, ''ਉਹ ਦਿਨ-ਰਾਤ ਸ਼ਰਾਬ ਅਤੇ ਡਰਗਸ ਦੇ ਨਸ਼ੇ 'ਚ ਰਹਿੰਦਾ ਸੀ। ਮੈਨੂੰ ਕੁੱਟਦਾ ਸੀ। ਇਹ ਸਭ ਤਾਂ ਮੈਂ ਬਰਦਾਸ਼ਤ ਕਰ ਲਿਆ ਪਰ ਫਿਰ ਉਸ ਨੇ ਬੱਚਿਆਂ 'ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ।''

ਆਖਿਰ ਰੀਮਾ ਨੇ ਤੰਗ ਆ ਕੇ ਵੱਖ ਹੋਣ ਦਾ ਫੈਸਲਾ ਕੀਤਾ ਅਤੇ ਵਾਪਸ ਉਸੇ ਕੋਠੇ 'ਤੇ ਆ ਗਈ, ਜਿੱਥੋਂ ਉਨ੍ਹਾਂ ਨੂੰ ਹਮੇਸ਼ਾ ਤੋਂ ਕੱਢਣ ਦਾ ਵਾਅਦਾ ਕੀਤਾ ਗਿਆ ਸੀ।

'ਕੁਆਰੇ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ‘ਉਪਲਬਧ’ ਹਾਂ'

'ਮੇਰਾ ਪਤੀ ਮੈਨੂੰ ਗੈਰ-ਕੁਦਰਤੀ ਸੈਕਸ ਲਈ ਮਜਬੂਰ ਕਰਦਾ ਸੀ'

ਸੋਚਦਿਆਂ ਹੋਇਆਂ ਮੈਂ ਅੰਗੀਠੀ ਭਖਾ ਰਹੀ ਇੱਕ ਕੁੜੀ ਤੋਂ ਪੁੱਛਿਆ ਕਿ ਕੀ ਉਹ ਕਿਸੇ ਨਾਲ ਪਿਆਰ ਕਰਦੀ ਹੈ? ਕੀ ਉਨ੍ਹਾਂ ਦੀ ਜ਼ਿੰਦਗੀ 'ਚ ਵੀ ਕੋਈ ਖ਼ਾਸ ਹੈ?

ਉਹ ਹੱਸ ਕੇ ਕਹਿੰਦੀ, ''ਹੁਣ ਤਾਂ ਕੋਈ ਪਿਆਰ ਦੀ ਗੱਲ ਕਹੇਗਾ ਤਾਂ ਵੀ ਭਰੋਸਾ ਨਹੀਂ ਕਰਾਂਗੀ। ਪੈਸੇ ਦਿਓ, ਥੋੜੀ ਦੇਰ ਨਾਲ ਰਹੋ ਅਤੇ ਜਾਓ। ਪਰ ਪਿਆਰ ਦੇ ਝੂਠੇ ਸੁਪਨੇ ਨਾ ਦਿਖਾਓ।''

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਉਹ ਲਗਾਤਾਰ ਬੋਲਦੀ ਗਈ, ''ਇੱਕ ਸੀ ਜਿਹੜਾ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਸੀ ਅਤੇ ਫਿਰ ਪਿਆਰ ਦੇ ਬਹਾਨੇ ਪੈਸੇ ਲੈਣ ਲੱਗਿਆ। ਇੰਝ ਕੋਈ ਪਿਆਰ ਕਰਦਾ ਹੈ ਕੀ?''

ਕੋਲ ਖੜੀ ਇੱਕ ਦੂਜੀ ਕੁੜੀ ਨੇ ਕਿਹਾ, ''ਮੇਰਾ ਇੱਕ ਪੁੱਤਰ ਹੈ, ਮੈਂ ਉਸੇ ਨਾਲ ਪਿਆਰ ਕਰਦੀ ਹਾਂ। ਵੈਸੇ ਤਾਂ ਮੈਂ ਸਲਮਾਨ ਖ਼ਾਨ ਨੂੰ ਵੀ ਪਿਆਰ ਕਰਦੀ ਹਾਂ। ਉਸਦੀ ਕੋਈ ਨਵੀਂ ਫਿਲਮ ਆ ਰਹੀ ਹੈ ਕੀ...?''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)