ਤਸਵੀਰਾਂ ਦਿੱਲੀ: ਕਿਹੋ ਜਿਹਾ ਹੈ ਰਾਸ਼ਟਰਪਤੀ ਭਵਨ ਦਾ ਮੁਗ਼ਲ ਗਾਰਡਨ ?

ਦਿੱਲੀ ਦੇ ਰਾਸ਼ਟਰਪਤੀ ਭਵਨ ਦੇ ਮੁਗ਼ਲ ਗਾਰਡਨ ਵਿੱਚ ਖਿੜੇ ਰੰਗ-ਬਿਰੰਗੇ ਖ਼ੂਬਸੂਰਤ ਫੁੱਲ ਇਸਦੀ ਸ਼ੋਭਾ ਹੋਰ ਵਧਾ ਰਹੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 6 ਫਰਵਰੀ ਨੂੰ ਫੁੱਲਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਮੁਗ਼ਲ ਗਾਰਡਨ ਆਮ ਲੋਕਾਂ ਲਈ 9 ਮਾਰਚ 2018 ਤੱਕ ਖੁੱਲ੍ਹਿਆ ਰਹੇਗਾ।

ਖ਼ੂਬਸੂਰਤ ਫੁੱਲਾਂ ਨੂੰ ਨਿਹਾਰਨ ਲਈ ਹਰ ਰੋਜ਼ ਵੱਡੀ ਗਿੱਣਤੀ ਵਿੱਚ ਲੋਕ ਇੱਥੇ ਪਹੁੰਚ ਰਹੇ ਹਨ।

ਹਰ ਸੋਮਵਾਰ ਇਹ ਗਾਰਡਨ ਰੱਖ-ਰਖਾਅ ਲਈ ਬੰਦ ਰਹੇਗਾ। 2 ਮਾਰਚ ਨੂੰ ਹੋਲੀ ਦਾ ਤਿਉਹਾਰ ਹੋਣ ਕਾਰਨ ਵੀ ਬੰਦ ਰੱਖਿਆ ਜਾਵੇਗਾ।

ਗਾਰਡਨ ਸਵੇਰੇ 9.30 ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ