ਮੋਗਾ: 19 ਆਈਲੈੱਟਸ (IELTS) ਕੋਚਿੰਗ ਸੈਂਟਰਾਂ ਦੇ ਮਾਲਕਾਂ 'ਤੇ ਪਰਚੇ ਦਰਜ

ਪੰਜਾਬ ਪੁਲਿਸ Image copyright NARINDER NANU/AFP/Getty Images

ਪੰਜਾਬ 'ਚ ਬਿਨਾਂ ਰਜਿਸਟਰੇਸ਼ਨ ਦੇ ਆਈਲੈੱਟਸ ਕੋਚਿੰਗ ਸੈਂਟਰ ਚਲਾਉਣ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖ਼ਤੀ ਦਿਖਾਈ ਹੈ।

ਮੋਗਾ ਵਿੱਚ ਪੁਲਿਸ ਨੇ 19 ਆਈਲੈੱਟਸ (IELTS) ਕੋਚਿੰਗ ਸੈਂਟਰਾਂ ਦੇ ਮਾਲਕਾਂ ਖ਼ਿਲਾਫ ਕੇਸ ਦਰਜ ਕੀਤਾ ਹੈ।

ਮੋਗਾ ਦੇ ਡੀਐੱਸਪੀ ਸਰਬਜੀਤ ਸਿੰਘ ਨੇ ਬੀਬੀਸੀ ਨੂੰ ਦੱਸਿਆ, ''ਇਹ ਕੋਚਿੰਗ ਇੰਸਟੀਚਿਊਟ ਬਿਨਾਂ ਰਜਿਸਟਰੇਸ਼ਨ ਦੇ ਚਲਾਏ ਜਾ ਰਹੇ ਸਨ। ਜ਼ਿਲ੍ਹਾ ਪ੍ਰਸ਼ਾਸਨ ਕੋਲ ਇਹ 19 ਕੋਚਿੰਗ ਸੈਂਟਰ ਰਜਿਸਟਰਡ ਨਹੀਂ ਸਨ।''

ਪੁਲਿਸ ਮੁਤਾਬਕ, ''ਪ੍ਰਸ਼ਾਸਨ ਵੱਲੋਂ ਇਨ੍ਹਾਂ ਸੈਂਟਰਾਂ ਨੂੰ ਪ੍ਰਿਵੈਂਸ਼ਨ ਆਫ ਹਿਊਮਨ ਟਰੈਫਿਕਿੰਗ ਐਕਟ-2012 ਦਾ ਹਵਾਲਾ ਦੇ ਕੇ ਵਾਰ ਵਾਰ ਚੇਤੇ ਕਰਵਾਇਆ ਜਾਂਦਾ ਰਿਹਾ ਸੀ ਕਿ ਕੋਈ ਵੀ ਏਜੰਟ ਬਿਨਾਂ ਲਾਈਸੈਂਸ ਸੈਂਟਰ ਨਹੀਂ ਚਲਾ ਸਕਦਾ।''

ਉਕਤ ਕਾਨੂੰਨ ਮੁਤਾਬਕ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਹੇਠ ਪੜ੍ਹੋ ਬੀਬੀਸੀ ਦੀ ਖ਼ਾਸ ਲੜੀ: ਵਰ, ਵਿਚੋਲੇ ਤੇ ਆਈਲੈੱਟਸ(IELTS)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)