ਸੋਸ਼ਲ: ਪਾਕਿਸਤਾਨ 'ਚ ਵੀ ਚੱਲੇ ਪ੍ਰੀਆ ਦੇ ਨੈਣਾਂ ਦੇ 'ਤੀਰ'

ਪ੍ਰਿਆ

ਤਸਵੀਰ ਸਰੋਤ, BBC/YOUTUBE-VIDEOGRAB

ਆਪਣੀਆਂ ਅੱਖਾਂ ਰਾਹੀਂ ਹਜ਼ਾਰਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਪ੍ਰੀਆ ਪ੍ਰਕਾਸ਼ ਹੁਣ ਵਾਇਆ ਸੋਸ਼ਲ ਮੀਡੀਆ ਪਾਕਿਸਤਾਨ ਪਹੁੰਚ ਗਈ ਹੈ।

ਪ੍ਰੀਆ ਪ੍ਰਕਾਸ਼ ਦੇ ਹਾਅ-ਭਾਅ ਵਾਲਾ ਇੱਕ ਵੀਡੀਓ ਭਾਰਤ ਵਿੱਚ ਕਾਫ਼ੀ ਵਾਇਰਲ ਹੋਇਆ ਸੀ।

ਸ਼ਾਇਦ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਨਜ਼ਰਾਂ ਤੋਂ ਵੀ ਇਹ ਵੀਡੀਓ ਲੰਘਿਆ ਹੋਵੇ।

ਹੁਣ ਪ੍ਰੀਆ ਦੀਆਂ ਅੱਖਾਂ ਦੇ ਇਸ਼ਾਰਿਆਂ ਦੇ ਦੀਵਾਨੇ ਪਾਕਿਸਤਾਨ ਵਿੱਚ ਵੀ ਨਜ਼ਰ ਆ ਰਹੇ ਹਨ।

ਪਾਕਿਸਤਾਨ ਵਿੱਚ ਸੋਸ਼ਲ ਮੀਡੀਆ 'ਤੇ ਪ੍ਰਿਆ ਦੇ ਇਸ਼ਾਰਿਆਂ ਅਤੇ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਨੂੰ ਜੋੜ ਕੇ ਵੀਡੀਓ ਅਤੇ ਮੀਮ ਬਣਾਏ ਜਾ ਰਹੇ ਹਨ।

ਇਨ੍ਹਾਂ ਆਗੂਆਂ ਵਿੱਚ ਇਮਰਾਨ ਖ਼ਾਨ, ਨਵਾਜ਼ ਸ਼ਰੀਫ਼, ਅਲਤਾਫ਼ ਹੁਸੈਨ, ਆਸਿਫ਼ ਅਲੀ ਜ਼ਰਦਾਰੀ ਵਰਗੇ ਲੋਕ ਵੀ ਸ਼ਾਮਿਲ ਹਨ।

ਤਸਵੀਰ ਸਰੋਤ, Twitter

ਪਾਕਿਸਤਾਨ ਦੇ ਪੱਤਰਕਾਰ ਉਮਰ ਕੁਰੈਸ਼ੀ ਨੇ ਟਵੀਟ ਕੀਤਾ, "ਪ੍ਰਿਆ ਪ੍ਰਕਾਸ਼ ਦੀ ਇਸ਼ਾਰਿਆਂ ਵਾਲਾ ਵੀਡੀਓ ਪਾਕਿਸਤਾਨ ਵਿੱਚ ਵੀ ਵਾਇਰਲ ਹੋ ਰਿਹਾ ਹੈ। ਉਸ ਦੇ ਮੀਮ ਬਣਾਏ ਜਾ ਰਹੇ ਹਨ। ਅਜਿਹਾ ਹੀ ਇੱਕ ਮਜ਼ੇਦਾਰ ਵੀਡੀਓ ਵੇਖੋ।"

ਇਸ ਵੀਡੀਓ ਵਿੱਚ ਮੁੱਤਹਿਦਾ ਕੌਮੀ ਮੂਵਮੈਂਟ ਦੇ ਆਗੂ ਅਲਤਾਫ਼ ਹੁਸੈਨ ਨੂੰ ਐਡਿਟ ਕਰ ਕੇ ਜੋੜਿਆ ਗਿਆ ਹੈ।

ਤਸਵੀਰ ਸਰੋਤ, Twitter

ਐਡਿਟਿੰਗ ਦੇ ਜ਼ਰੀਏ ਪ੍ਰਿਆ ਪ੍ਰਕਾਸ਼ ਦੀਆਂ ਅੱਖਾਂ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਅਲਤਾਫ਼ ਹੁਸੈਨ, ਇਮਰਾਨ ਖ਼ਾਨ ਤੋਂ ਇਲਾਵਾ ਤਾਹਿਰ ਉਲ ਕਾਦਰੀ ਵੀ ਹਨ।

ਹੁਣ ਗੱਲ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਗੱਦੀ ਛੱਡਣੀ ਪਈ ਸੀ।

ਪ੍ਰੀਆ ਪ੍ਰਕਾਸ਼ ਦੇ ਪਾਕਿਸਤਾਨੀ ਦੀਵਾਨਿਆਂ ਨੇ ਨਵਾਜ਼ ਸ਼ਰੀਫ਼ ਨੂੰ ਵੀ ਨਹੀਂ ਬਖ਼ਸ਼ਿਆ।

ਤਸਵੀਰ ਸਰੋਤ, Twitter

ਪ੍ਰੀਆ ਦੇ ਨਵੇਂ ਵੀਡੀਓ ਨੂੰ ਸ਼ਰਾਰਤੀ ਅਨਸਰਾਂ ਨੇ ਐਡਿਟ ਕੀਤਾ।

ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਵੀ ਨਹੀਂ ਬਖ਼ਸ਼ਿਆ ਗਿਆ।

ਤਸਵੀਰ ਸਰੋਤ, Twitter

ਹਾਲਾਂਕਿ ਕੁਝ ਅਜਿਹੇ ਵੀ ਲੋਕ ਹਨ, ਜਿਨ੍ਹਾਂ ਦੀਆਂ ਭਾਵਨਾਵਾਂ 'ਤੇ ਸੱਟ ਵੱਜ ਰਹੀ ਹੈ।

ਤਾਹਾ ਅੰਸਾਰੀ ਨਾਂ ਦੇ ਯੂਜ਼ਰ ਲਿਖਦੇ ਹਨ, ''ਪਾਕਿਸਤਾਨ ਨੂੰ ਮੇਰੀ ਬੇਨਤੀ ਹੈ। ਪ੍ਰਿਆ ਪ੍ਰਕਾਸ਼ ਦੇ ਮਸਲੇ 'ਤੇ ਐਕਸ਼ਨ ਲਿਆ ਜਾਵੇ।''

ਸਲਮਾਨ ਲਿਖਦੇ ਹਨ, ''ਪਾਕਿਸਤਾਨੀ ਜਿਸ ਪ੍ਰਿਆ ਦੀ ਅੱਖ ਉੱਤੇ ਪਿਘਲ ਰਹੇ ਹਨ, ਉਨ੍ਹਾਂ ਤੋਂ ਚੰਗੀ ਤਾਂ ਪਾਕਿਸਤਾਨ ਦੇ ਪਿੰਡਾਂ ਦੀਆਂ ਕੁੜੀਆਂ ਹਨ। ਬਿਨਾਂ ਮੇਕਅਪ ਦੇ ਉਹ ਜ਼ਿਆਦਾ ਖ਼ੂਬਸੂਰਤ ਹਨ। ਬਸ ਸੋਚ ਦਾ ਫ਼ਰਕ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)