ਉਹ ਅਣਕਹੀਆਂ ਗੱਲਾਂ ਜੋ ਕੁੜੀਆਂ ਨਹੀਂ ਕਰਦੀਆਂ

ਇੰਸਟਾਗ੍ਰਾਮ

ਤਸਵੀਰ ਸਰੋਤ, KAVIYA ILANGO @WALLFLOWERGIRLSAYS

ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਇੱਕ ਤਸਵੀਰ। ਇੱਕ ਕੁਰਸੀ ਦੀ ਬਾਂਹ ਉੱਤੇ ਬੈਠੀ ਹੋਈ ਇੱਕ ਮੁਟਿਆਰ ਹਵਾ ਛੱਡਦੀ ਹੋਈ ਨਜ਼ਰ ਆ ਰਹੀ ਹੈ।

ਇਹ ਤਸਵੀਰ ਇੱਕ ਭਾਰਤੀ ਕਲਾਕਾਰ ਨੇ ਬਣਾਈ ਹੈ ਜਿਸ ਦਾ ਨਾਮ ਹੈ ਕਾਵਿਆ ਇਲੈਂਗੋ।

ਬੀਬੀਸੀ ਪੱਤਰਕਾਰ ਕ੍ਰਿਤੀਕਾ ਪਤਿ ਦੇ ਨਾਲ ਕਾਵਿਆ ਇਲੈਂਗੋ ਨੇ ਅਜਿਹਿਆਂ ਪਾਬੰਦੀ ਵਾਲੀਆਂ ਚੀਜ਼ਾਂ, ਜਿਨ੍ਹਾਂ ਉੱਤੇ ਗੱਲ ਕਰਨੀ ਇਤਰਾਜ਼ਯੋਗ ਹੈ, 'ਤੇ ਗੱਲਬਾਤ ਕੀਤੀ।

ਪਰ ਕਾਵਿਆ ਨੂੰ ਇਹ ਗੱਲਾਂ ਪ੍ਰੇਰਿਤ ਕਰਦੀਆਂ ਹਨ।

ਉਹ ਕਹਿੰਦੀ ਹੈ, "ਆਮ ਤੌਰ 'ਤੇ ਲੋਕ ਤੁਹਾਨੂੰ ਸਲਾਹ ਦਿੰਦੇ ਹਨ ਕਿ ਜਨਤਕ ਥਾਵਾਂ 'ਤੇ ਆਪਣਾ ਗੰਧਲਾਪਣ ਪ੍ਰਗਟ ਨਹੀਂ ਕਰਨਾ ਪਰ ਮੈਂ ਮੰਨਦੀ ਹਾਂ ਕਿ ਕਲਾ ਪੁਰਾਣੀ ਸੋਚ ਉੱਤੇ ਸਵਾਲ ਚੁੱਕਣ ਦਾ ਸ਼ਕਤੀਸ਼ਾਲੀ ਮਾਧਿਅਮ ਹੋ ਸਕਦੀ ਹੈ।"

ਸਦੀਆਂ ਪੁਰਾਣੀਆਂ ਦਿੱਕਤਾਂ

ਕਾਵਿਆ ਇਲੈਂਗੋ ਵਿਅੰਗ ਅਤੇ ਤਿੱਖੇਪਣ ਲਈ ਆਪਣੇ ਚਿੱਤਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਹੋਈ ਹੈ।

ਤਸਵੀਰ ਸਰੋਤ, KAVIYA ILANGO @WALLFLOWERGIRLSAYS

ਉਹ ਅਜਿਹੀਆਂ ਸਮੱਸਿਆਵਾਂ ਨੂੰ ਚੁੱਕਦੀ ਹੈ ਜੋ ਉਨ੍ਹਾਂ ਮੁਤਾਬਕ ਸਦੀਆਂ ਪੁਰਾਣੀਆਂ ਹਨ। ਉਹ ਚਾਹੁੰਦੇ ਹਨ ਕਿ ਸੋਸ਼ਲ ਮੀਡੀਆ ਉੱਤੇ ਮੌਜੂਦ ਭੀੜ ਵਿੱਚ ਉਨ੍ਹਾਂ ਦੀ ਕਲਾ ਵੱਖ ਥਾਂ ਬਣਾਏ।

ਕਾਵਿਆ ਸੋਸ਼ਲ ਮੀਡੀਆ ਉੱਤੇ ਦਿਸਣ ਵਾਲੀਆਂ ਖ਼ੂਬਸੂਰਤ ਤਸਵੀਰਾਂ, ਸੈਲਫੀਆਂ ਅਤੇ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਵਾਲੇ ਸੰਦੇਸ਼ਾਂ ਤੋਂ ਮੁਸ਼ਕਲ ਵਿਸ਼ਿਆਂ ਨੂੰ ਸਾਹਮਣੇ ਲਿਆਉਣਾ ਚਾਹੁੰਦੀ ਹੈ।

ਉਨ੍ਹਾਂ ਦੇ ਜ਼ਿਆਦਾਤਰ ਚਿੱਤਰਾਂ ਵਿੱਚ ਭੂਰੀ ਚਮੜੀ ਵਾਲੀਆਂ ਔਰਤਾਂ ਹਨ ਜਿਨ੍ਹਾਂ ਦੇ ਹੱਥ ਅਤੇ ਪੈਰਾਂ ਉੱਤੇ ਵਾਲ ਨਜ਼ਰ ਆਉਂਦੇ ਹਨ।

ਸੁੰਦਰਤਾ ਉਦਯੋਗ ਅਤੇ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਦੇ ਰਾਹੀਂ ਜਿਸਮ ਦੇ ਆਲੇ-ਦੁਆਲੇ ਅਸੁਰੱਖਿਆ ਦਾ ਜੋ ਘੇਰਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਉਸ ਨੂੰ ਪ੍ਰਗਟ ਕਰਨ ਦੀ ਸੋਚੀ ਸਮਝੀ ਕੋਸ਼ਿਸ਼ ਹੈ।

ਪਾਬੰਦੀ ਵਾਲੇ ਮੁੱਦਿਆਂ 'ਤੇ ਗੱਲਬਾਤ

ਇੰਝ ਹੀ ਇੱਕ ਸਕੈੱਚ ਵਿੱਚ ਇੱਕ ਔਰਤ ਨੂੰ ਵਿਖਾਇਆ ਗਿਆ ਹੈ।

ਲਾਲ ਲਕੀਰਾਂ ਦੇ ਰਾਹੀਂ ਉਸ ਦੇ ਜਿਸਮ ਦੇ ਵੱਖਰੇ ਹਿੱਸਿਆਂ ਉੱਤੇ ਧਿਆਨ ਵੀ ਦਿਵਾਇਆ ਗਿਆ ਹੈ।

ਤਸਵੀਰ ਸਰੋਤ, KAVIYA ILANGO @WALLFLOWERGIRLSAYS

ਇਨ੍ਹਾਂ ਵਿੱਚੋਂ ਇੱਕ ਲਕੀਰ ਉਸ ਦੇ ਪੱਟਾਂ ਵੱਲ ਧਿਆਨ ਦਿਵਾਉਂਦੀ ਹੈ। ਇਸ ਦੇ ਨਾਲ ਲਿਖਿਆ ਗਿਆ ਹੈ ਬਿਓਂਸੇ ਦੇ ਪੱਟ।

ਨਾਲ ਹੀ ਇੱਕ ਥੰਮ ਡਾਊਨ (ਹੇਠਾਂ ਵੱਲ ਅੰਗੂਠਾ ਕਰਨ ਦਾ ਇਸ਼ਾਰਾ) ਦੀ ਇਮੋਜੀ ਹੈ।

ਉਹ ਕਹਿੰਦੀ ਹੈ, "ਨਿੱਜੀ ਤੌਰ 'ਤੇ ਮੈਂ ਮੰਨਦੀ ਹਾਂ ਕਿ ਅਜਿਹੇ ਪਾਬੰਦੀ ਵਾਲੇ ਮੁੱਦਿਆਂ ਉੱਤੇ ਅਸੀਂ ਜਿੰਨਾ ਨਿਰਪੱਖ ਅਤੇ ਸਾਰਥਿਕ ਗੱਲਬਾਤ ਕਰਾਂਗੇ, ਸਮਾਜ ਵਿੱਚ ਉਨ੍ਹਾਂ ਉੱਤੇ ਚਰਚਾ ਕਰਨਾ ਓਨਾ ਹੀ ਆਸਾਨ ਹੋਵੇਗਾ।

ਕਈ ਵਾਰ ਇਹਨਾਂ ਵਿੱਚ ਹਵਾ ਛੱਡਣ ਵਰਗੇ ਚਿੱਤਰ ਵੀ ਸ਼ਾਮਿਲ ਹੁੰਦੇ ਹਨ। ਹਾਲਾਂਕਿ ਉਹ ਇਕੱਲਾਪਣ ਅਤੇ ਮਾਨਸਿਕ ਰੋਗਾਂ ਵਰਗੇ ਮੁਸ਼ਕਲ ਮੁੱਦਿਆਂ ਨੂੰ ਵੀ ਛੂੰਹਦੀ ਹੈ।

ਸੋਸ਼ਲ ਮੀਡੀਆ

ਕਾਵਿਆ ਇਲੈਂਗੋ ਕਹਿੰਦੀ ਹੈ, " ਦੁੱਖ, ਚਿੰਤਾ (ਡਿਪ੍ਰੈਸ਼ਨ) ਅਤੇ ਇਕੱਲਾਪਣ ਜਾਂ ਫਿਰ ਕਿਸੇ ਤਰ੍ਹਾਂ ਦੀ ਭੈੜੀ ਆਦਤ ਵਰਗੇ ਮੁੱਦਿਆਂ ਉੱਤੇ ਅਸੀਂ ਅੱਜ ਵੀ ਖੁੱਲ੍ਹ ਕੇ ਗੱਲ ਕਰਨ ਵਿੱਚ ਕਾਫ਼ੀ ਘੁਟਣ ਮਹਿਸੂਸ ਕਰਦੇ ਹਾਂ।

ਤਸਵੀਰ ਸਰੋਤ, KAVIYA ILANGO @WALLFLOWERGIRLSAYS

ਉਸ ਦਾ ਪ੍ਰੋਜੈਕਟ #100daysofdirtylaundry ਅਜਿਹੀਆਂ ਸਾਰੀਆਂ ਦਿੱਕਤਾਂ ਦਾ ਇਮਾਨਦਾਰੀ ਨਾਲ ਵਿਸ਼ਲੇਸ਼ਣ ਕਰਦਾ ਹੈ।

ਉਹ ਕਹਿੰਦੀ ਹੈ, "ਸ਼ੁਰੂਆਤ ਵਿੱਚ ਇਸ ਪ੍ਰੋਜੈਕਟ ਦੇ ਜ਼ਰੀਏ ਮੇਰਾ ਇਰਾਦਾ ਸੋਸ਼ਲ ਮੀਡੀਆ ਉੱਤੇ ਛਾਏ ਵਿਸ਼ਿਆਂ ਦੀ ਪੈਰੋਡੀ ਕਰਨਾ ਸੀ।"

ਉਨ੍ਹਾਂ ਦੀ ਕਲਾਕਾਰੀ ਵਿੱਚ ਜ਼ਿਆਦਾਤਰ ਹਾਸਾ ਜਾਂ ਵਿਅੰਗ ਦਿਸਦਾ ਹੈ ਪਰ ਇਸ ਦੇ ਜ਼ਰੀਏ ਇੱਕ ਅਜਿਹੀ ਪੀੜ੍ਹੀ ਦੀ ਬੇਚੈਨੀ ਵੀ ਦਿਸਦੀ ਹੈ, ਜਿਸ ਨੂੰ ਉਹ ਹਮੇਸ਼ਾ ਆਨਲਾਈਨ ਰਹਿਣ ਵਾਲੀ ਪੀੜ੍ਹੀ ਕਹਿੰਦੀ ਹੈ।

ਮੁੱਖਧਾਰਾ ਦਾ ਮੀਡੀਆ

ਕਾਵਿਆ ਕਹਿੰਦੀ ਹੈ, "ਸਾਡੀ ਪੀੜ੍ਹੀ ਹਜ਼ਾਰਾਂ ਸਾਲ ਪੁਰਾਣੇ ਇਨ੍ਹਾਂ ਮੁੱਦਿਆਂ ਦਾ ਹੱਲ ਹਾਸੇ, ਮੀਮ, ਸਟੈਂਡਅੱਪ ਕਾਮੇਡੀ, ਵਿਅੰਗ ਅਤੇ ਮਜ਼ਾਕੀਆ ਫੇਸਬੁੱਕ ਪੇਜ ਦੇ ਜ਼ਰੀਏ ਲੱਭਦੀ ਹੈ।

ਤਸਵੀਰ ਸਰੋਤ, KAVIYA ILANGO @WALLFLOWERGIRLSAYS

ਉਹ ਕਹਿੰਦੀ ਹੈ ਕਿ ਭਾਰਤ ਵਿੱਚ ਮੁੱਖਧਾਰਾ ਦਾ ਮੀਡੀਆ ਕਾਫ਼ੀ ਪਿੱਛੇ ਹੈ। ਮਾਨਸਿਕ ਰੋਗ ਵਰਗੇ ਸੰਵੇਦਨਸ਼ੀਲ ਮੁੱਦਿਆਂ ਨੂੰ ਲੈ ਕੇ ਪੁਰਾਣੀ ਸੋਚ ਹੀ ਸਾਹਮਣੇ ਆਉਂਦੀ ਹੈ।

ਉਨ੍ਹਾਂ ਨੂੰ ਜ਼ਰੂਰਤ ਮੁਤਾਬਿਕ ਅਹਿਮੀਅਤ ਨਹੀਂ ਮਿਲ ਰਹੀ। ਕਾਵਿਆ ਇਲੈਂਗੋ ਸੋਸ਼ਲ ਮੀਡੀਆ ਨੂੰ ਆਪਣੇ ਕੰਮ ਲਈ ਅਹਿਮ ਰੰਗ ਮੰਚ ਮੰਨਦੀ ਹੈ।

ਆਨਲਾਈਨ ਰਹਿਣ ਦੇ ਅਨੁਭਵ ਦੇ ਆਧਾਰ ਉੱਤੇ ਉਨ੍ਹਾਂ ਨੇ ਕਈ ਸਕੈੱਚ ਬਣਾਏ ਹਨ।

ਸਕਾਰਾਤਮਿਕ ਪ੍ਰਤੀਕ੍ਰਿਆ

ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਜ਼ਿੰਦਗੀ ਦੇ ਇਸ ਕਾਲੇ ਪਹਿਲੂਆਂ ਉੱਤੇ ਹੀ ਕਿਉਂ ਫੋਕਸ ਕਰਦੀ ਹੈ।

ਇਸ ਦੇ ਜਵਾਬ ਵਿੱਚ ਉਹ ਕਹਿੰਦੀ ਹੈ ਕਿ ਉਨ੍ਹਾਂ ਦੇ ਕੰਮ ਨੂੰ ਲੈ ਕੇ ਮਿਲਣ ਵਾਲੀ ਪ੍ਰਤੀਕ੍ਰਿਆ ਸਕਾਰਾਤਮਿਕ ਹੀ ਹੁੰਦੀ ਹੈ।

ਤਸਵੀਰ ਸਰੋਤ, KAVIYA ILANGO @WALLFLOWERGIRLSAYS

ਉਹ ਕਹਿੰਦੀ ਹੈ, "ਕਈ ਅਜਨਬੀਆਂ ਨੇ ਮੈਨੂੰ ਕਿਹਾ ਕਿ ਉਹ ਮੇਰੀ ਕਲਾ ਨਾਲ ਆਪਣੇ ਆਪ ਨੂੰ ਜੋੜ ਸਕਦੇ ਹਨ ਅਤੇ ਇਸ ਤੋਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਲੋਕ ਜਿਨ੍ਹਾਂ ਭਾਵਨਾਵਾਂ ਅਤੇ ਅਨੁਭਵਾਂ ਵਿੱਚੋਂ ਲੰਘਦੇ ਹਨ ਉਹ ਬਹੁਤ ਕੁੱਝ ਇੱਕੋ ਜਿਹੇ ਹੁੰਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)