ਭਾਰਤੀ ਡਾਕਟਰਾਂ ਨੇ ਕੱਢਿਆ 'ਸਭ ਤੋਂ ਵੱਡਾ' ਟਿਊਮਰ

ਬ੍ਰੇਨ ਟਿਊਮਰ ਕਾਰਨ ਸੰਤ ਲਾਲ ਦੀਆਂ ਅੱਖਾਂ ਦੀ ਰੋਸ਼ਨੀ 'ਤੇ ਮਾੜਾ ਅਸਰ ਪਿਆ
ਫੋਟੋ ਕੈਪਸ਼ਨ ਬ੍ਰੇਨ ਟਿਊਮਰ ਕਾਰਨ ਸੰਤ ਲਾਲ ਦੀਆਂ ਅੱਖਾਂ ਦੀ ਰੋਸ਼ਨੀ 'ਤੇ ਮਾੜਾ ਅਸਰ ਪਿਆ

ਭਾਰਤ ਵਿੱਚ ਡਾਕਟਰਾਂ ਨੇ ਇੱਕ ਵਿਅਕਤੀ ਦੇ ਸਰੀਰ ਤੋਂ ਅਜਿਹਾ ਬ੍ਰੇਨ ਟਿਊਮਰ (ਰਸੌਲੀ) ਕੱਢਿਆ ਗਿਆ ਹੈ ਜਿਸ ਦਾ ਵਜ਼ਨ 1.8 ਕਿਲੋ ਸੀ।

ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਬ੍ਰੇਨ ਟਿਊਮਰ ਹੋ ਸਕਦਾ ਹੈ। ਮੁੰਬਈ ਦੇ ਨਾਇਰ ਹਸਪਤਾਲ ਵਿੱਚ ਫਰਵਰੀ 'ਚ ਹੋਇਆ ਇਹ ਆਪਰੇਸ਼ਨ ਸੱਤ ਘੰਟਿਆਂ ਤੱਕ ਚੱਲਿਆ ਸੀ।

ਹੁਣ ਤੱਕ ਡਾਕਟਰਾਂ ਨੇ ਆਪਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਉਹ ਅਜੇ ਸਰਜਰੀ ਦੀ ਸਫ਼ਲਤਾ ਨੂੰ ਲੈ ਕੇ ਪੱਕੇ ਤੌਰ 'ਤੇ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਪਾ ਰਹੇ ਹਨ।

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਇਸ ਖਾਪ ਪੰਚਾਇਤ ਨੇ ਆਪ ਚੁਕਾਇਆ ਔਰਤਾਂ ਦਾ ਘੁੰਡ

'ਜੇ ਰੱਬ ਨੂੰ ਮੰਨਦੇ ਹੋ ਤਾਂ ਮੁੰਡੇ ਮੰਗਣੇ ਛੱਡੋ'ਹਸਪਤਾਲ ਦੇ ਨਿਊਰੋਸਰਜਰੀ ਵਿਭਾਗ ਦੇ ਚੀਫ਼ ਡਾਕਟਰ ਤ੍ਰਿਮੂਰਤੀ ਨਾਡਕਰਣੀ ਨੇ ਬੀਬੀਸੀ ਨੂੰ ਦੱਸਿਆ, "ਮਰੀਜ਼ ਖ਼ਤਰੇ ਤੋਂ ਬਾਹਰ ਹੈ ਪਰ ਉਸ ਦੀ ਹਾਲਤ ਵਿੱਚ ਸੁਧਾਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।''

ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੰਤ ਲਾਲ ਪਾਲ ਦੁਕਾਨ ਚਲਾਉਂਦੇ ਹਨ ਅਤੇ ਬੀਤੇ ਤਿੰਨ ਸਾਲ ਤੋਂ ਇਸ ਟਿਊਮਰ ਦੇ ਨਾਲ ਜੂਝ ਰਹੇ ਸੀ।

ਗੰਭੀਰ ਮਾਮਲੇ

ਡਾਕਟਰਾਂ ਨੇ ਦੱਸਿਆ ਕਿ ਸੰਤ ਲਾਲ ਪਾਲ ਨੇ ਇਸ ਟਿਊਮਰ ਕਰਕੇ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਦਿੱਤੀ ਸੀ।

ਡਾਕਟਰਾਂ ਨੂੰ ਉਮੀਦ ਹੈ ਕਿ ਹਾਲਤ ਵਿੱਚ ਸੁਧਾਰ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਵਿੱਚ ਵੀ ਸੁਧਾਰ ਹੋਵੇਗਾ।

Image copyright zephyr/science photo library

ਸੰਤ ਲਾਲ ਦੀ ਪਤਨੀ ਨੇ ਹਿੰਦੂ ਅਖ਼ਬਾਰ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਘੱਟੋ-ਘੱਟ ਤਿੰਨ ਹਸਪਤਾਲਾਂ ਨੇ ਇਹ ਕਿਹਾ ਸੀ ਕਿ ਇਸ ਟਿਊਮਰ ਦਾ ਇਲਾਜ ਨਹੀਂ ਕੀਤਾ ਸਕਦਾ ਹੈ।

ਡਾਕਟਰ ਨਾਡਕਰਣੀ ਦੱਸਦੇ ਹਨ ਕਿ ਅਜਿਹੇ ਮਾਮਲੇ ਗੰਭੀਰ ਹੁੰਦੇ ਹਨ। ਸੰਤ ਲਾਲ ਦੇ ਆਪਰੇਸ਼ਨ ਵਿੱਚ 11 ਯੂਨੀਟਸ ਖ਼ੂਨ ਦੀ ਲੋੜ ਪਈ ਸੀ। ਫਿਲਹਾਲ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ