ਦਿੱਲੀ ਵਿੱਚ ਆਖ਼ਰ ਮੋਦੀ ਨੇ ਪਾਈ ਟਰੂਡੋ ਨੂੰ ਜੱਫ਼ੀ

ਨਵੀਂ ਦਿੱਲੀ ਵਿੱਚ ਕੈਨੇਡਾ ਦੇ ਪੀਐੱਮ ਨੂੰ ਜੱਫ਼ੀ ਪਾਉਂਦੇ ਹੋਏ ਭਾਰਤੀ ਪ੍ਰਧਾਨ ਮੰਤਰੀ Image copyright PRAKASH SINGH/AFP/Getty Images
ਫੋਟੋ ਕੈਪਸ਼ਨ ਨਵੀਂ ਦਿੱਲੀ ਵਿੱਚ ਕੈਨੇਡਾ ਦੇ ਪੀਐੱਮ ਨੂੰ ਜੱਫ਼ੀ ਪਾਉਂਦੇ ਹੋਏ ਭਾਰਤੀ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਰਕਾਰ ਸ਼ੁੱਕਰਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਿੱਲੀ ਵਿੱਚ ਰਸਮੀ ਸਵਾਗਤ ਕੀਤਾ।

ਟਰੂ਼ਡੋ ਪਿਛਲੇ ਸ਼ਨੀਵਾਰ ਤੋਂ ਭਾਰਤ ਆਏ ਹੋਏ ਹਨ ਪਰ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦਾ ਆਪ ਸਵਾਗਤ ਨਹੀਂ ਕੀਤਾ ਸੀ।

ਟਰੂਡੋ ਦੇ ਫਿੱਕੇ ਸਵਾਗਤ ਦੀ ਕੈਨੇਡਾ ਤੇ ਭਾਰਤੀ ਮੀਡੀਆ ਵਿੱਚ ਕਾਫ਼ੀ ਚਰਚਾ ਵੀ ਹੋਈ।

ਪਰ ਸ਼ੁੱਕਰਵਾਰ ਨੂੰ ਮੋਦੀ ਨੇ ਟਰੂਡੋ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਆਪਣੇ ਰਵਾਇਤੀ ਅੰਦਾਜ਼ ਵਿੱਚ ਗਰਮਜੋਸ਼ੀ ਵਾਲੀ ਜੱਫ਼ੀ ਪਾਈ ਅਤੇ ਪਿੱਠ ਥਪ-ਥਪਾਈ।

Image copyright Getty Images

ਮੋਦੀ ਟਰੂਡੋ ਦੀ ਨਿੱਕੀ ਬੇਟੀ ਨੂੰ ਉਵੇਂ ਹੀ ਮਿਲੇ ਜਿਵੇਂ ਉਹ ਬੱਚਿਆ ਨੂੰ ਆਮ ਤੌਰ ਉੱਤੇ ਮਿਲਦੇ ਹਨ।

ਮੋਦੀ ਨੇ ਬੱਚਿਆ ਨਾਲ ਹੱਥ ਮਿਲਾਏ ਅਤੇ ਇੱਕ ਦੇ ਕੰਨ ਵੀ ਖਿੱਚੇ।

Image copyright Getty Images

ਇਸ ਮੌਕੇ ਦੋਵੇ ਦੇਸਾਂ ਦੇ ਸੀਨੀਅਰ ਮੰਤਰੀ ਵੀ ਹਾਜ਼ਰ ਸਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ ।

ਦੋਵਾਂ ਪ੍ਰਧਾਨ ਮੰਤਰੀਆਂ ਦੀ ਸਾਢੇ ਗਿਆਰਾਂ ਵਜੇ ਬੈਠਕ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ