ਪ੍ਰੈਸ ਰੀਵਿਊ꞉ ਕਿਸਾਨਾਂ ਦੀ 'ਕਮਾਈ' 'ਤੇ ਸਿਆਸੀ ਲੜਾਈ ਤੇ ਹੋਰ ਖ਼ਬਰਾਂ

ਕੈਪਟਨ

ਤਸਵੀਰ ਸਰੋਤ, AFP

ਅੱਜ ਦੇ ਅਖ਼ਬਾਰਾਂ ਵਿੱਚ ਜਿੱਥੇ ਪੰਜਾਬ ਵਿੱਚ ਵਿਜੀਲੈਂਸ ਆਯੋਗ ਕਾਇਮ ਕਰਨ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਖ਼ਬਰ ਅਖ਼ਬਾਰਾਂ ਨੇ ਛਾਪੀ ਹੈ ਉੱਥੇ ਹੇਠ ਲਿਖੀਆਂ ਖ਼ਬਰਾਂ ਵੀ ਧਿਆਨ ਖਿੱਚਦੀਆਂ ਹਨ꞉

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਵਿਰੁੱਧ ਸੀਬੀਆਈ ਵੱਲੋਂ ਦਰਜ ਕੀਤੇ ਕਥਿਤ ਧੋਖਾਧੜੀ ਦੇ ਕੇਸ ਨੂੰ ਕਾਂਗਰਸ ਸ਼ਰਮਨਾਕ ਦੱਸਿਆ ਹੈ।

ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਸਖ਼ਤ ਮਿਹਨਤ ਦੀ ਕਮਾਈ ਆਪਣੀ ਜੇਬ ਵਿੱਚ ਪਾ ਲਈ ਹੈ।

ਤਸਵੀਰ ਸਰੋਤ, Getty Images

ਸ਼ਾਹ ਨੇ ਸਵਾਲ ਕੀਤਾ ਕਿ ਕਾਂਗਰਸ ਨੇ ਕਥਿਤ ਬੈਂਕ ਧੋਖਾਧੜੀ ਬਾਰੇ ਆਈ ਖ਼ਬਰ ਬਾਰੇ ਟਵੀਟ ਡਿਲੀਟ ਕਿਉਂ ਕੀਤਾ।

ਖ਼ਬਰ ਮੁਤਾਬਕ ਅਮਿਤ ਸ਼ਾਹ ਨੇ ਟਵੀਟ ਕੀਤਾ ਹੈ, ''ਕਾਂਗਰਸ ਨੇ ਲੁੱਟੇ ਕਿਸਾਨ' ਤੇ ਨਾਲ ਹੀ ਓਰੀਐਂਟਲ ਬੈਂਕ ਆਫ ਕਾਮਰਸ ਨਾਲ ਕਥਿਤ ਧੋਖਾਧੜੀ ਦੀ ਖ਼ਬਰ ਸਾਂਝੀ ਕੀਤੀ ਹੈ।''

ਹਾਲਾਂਕਿ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜਵਾਈ ਦਾ ਬਚਾਅ ਕੀਤਾ।

ਕੈਨੇਡਾ ਦੇ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਆਪਣੀ ਮੰਗੇਤਰ ਗੁਰਕਿਰਨ ਕੌਰ ਨਾਲ ਵਿਆਹ ਕਰਾ ਲਿਆ ਹੈ।

ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਮੁਤਾਬਕ ਇਹ ਵਿਆਹ ਮੈਕਸੀਕੋ ਵਿੱਚ 22 ਫਰਵਰੀ ਨੂੰ ਨੇਪਰੇ ਚੜਿਆ।

ਦਸੰਬਰ 2017 ਵਿੱਚ ਜਗਮੀਤ ਅਤੇ ਗੁਰਕਿਰਨ ਦੀ ਮੰਗਣੀ ਹੋਈ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਬਟਾਲਾ ਵਿੱਚ ਪੁਲਿਸ ਦੇ ਅਸਲ੍ਹਾ ਖਾਨੇ ਵਿੱਚੋਂ ਹਥਿਆਰ ਚੋਰੀ ਕਰਕੇ ਵੇਚਣ ਵਾਲੇ ਇੱਕ ਏਐਸਆਈ ਤੇ ਅੱਠ ਹੋਰ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਫੜ੍ਹੇ ਗਏ ਅਫ਼ਸਰ ਕੋਲੋਂ ਇੱਕ ਪਸਤੌਲ ਸਮੇਤ ਤਿੰਨ ਹਥਿਆਰ ਫ਼ੜੇ ਗਏ ਹਨ।

ਇਹ ਮਾਮਲਾ ਹਥਿਆਰਾਂ ਦੀ ਗਿਣਤੀ ਦੌਰਾਨ ਸਾਹਮਣੇ ਆਇਆ।

ਖ਼ਬਰ ਮੁਤਾਬਕ ਜਿਨ੍ਹਾਂ ਨੂੰ ਇਹ ਅਸਲਾ ਵੇਚਿਆ ਜਾਂਦਾ ਸੀ ਉਨ੍ਹਾਂ ਨੂੰ ਹੀ ਹੋਰ ਗਾਹਕ ਲਿਆਉਣ ਲਈ ਵੀ ਕਿਹਾ ਜਾਂਦਾ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਪੰਜਾਬ ਵਿੱਚ ਦਸਵੀਂ ਤੇ ਬਾਹਰਵੀਂ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਅਪੰਗ ਵਿਦਿਆਰਥੀਆਂ ਦੀ ਲਿਖਾਰੀ ਦੀ ਫ਼ੀਸ ਮਾਫ਼।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਸਾਲ ਤੋਂ ਇਹ ਫ਼ੈਸਲਾ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ।

ਇਸ ਤੋਂ ਪਹਿਲਾਂ ਜੋਤ ਹੀਣਾਂ ਨੂੰ ਛੱਡ ਕੇ ਬਾਕੀ ਸਾਰੇ ਵਿਦਿਆਰਥੀਆਂ ਤੋਂ ਇਹ ਫ਼ੀਸ ਸੌ ਰੁਪਏ ਪ੍ਰਤੀ ਪਰਚਾ ਵਸੂਲੀ ਜਾਂਦੀ ਸੀ।

ਅਖ਼ਬਾਰ ਨੇ ਬੋਰਡ ਦੇ ਲੋਕ ਸੰਪਰਕ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੋਂ ਇਹ ਖਰਚ ਬੋਰਡ ਸਹਿਣ ਕਰੇਗਾ।

ਇਸ ਫ਼ੈਸਲੇ ਨਾਲ ਵੱਖ-ਵੱਖ ਅਪੰਗਤਾਵਾਂ ਵਾਲੇ ਵਿਦਿਆਰਥੀਆਂ ਦੀਆਂ 21 ਕੈਟੇਗਰੀਆਂ ਨੂੰ ਲਾਭ ਪਹੁੰਚੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)