ਮੇਰਾ ਵਿਸ਼ਵਾਸ ਪ੍ਰਦਰਸ਼ਨ 'ਚ ਸੀ ਤੇ ਸ਼੍ਰੀਦੇਵੀ ਦਾ ਗਲੈਮਰ 'ਚ - ਜਯਾ ਪ੍ਰਦਾ

  • ਸੁਰਿਆਂਸ਼ੀ
  • ਬੀਬੀਸੀ ਪੱਤਰਕਾਰ
ਸ਼੍ਰੀਦੇਵੀ

ਤਸਵੀਰ ਸਰੋਤ, DIBYANGSHU SARKAR/AFP/Getty Images

ਚਲੋ ਤੁਹਾਨੂੰ ਲੈ ਕੇ ਚਲਦੇ ਹਾਂ, 1980 ਦੇ ਉਸ ਦੌਰ ਵਿੱਚ ਜਦੋਂ ਸ਼੍ਰੀਦੇਵੀ ਬਾਲੀਵੁੱਡ ਵਿੱਚ ਆਪਣੀ ਥਾਂ ਬਣਾ ਰਹੀ ਸੀ ਤੇ ਉਨ੍ਹਾਂ ਸਾਹਮਣੇ ਚੁਣੌਤੀ ਵਾਂਗ ਖੜੀ ਸੀ ਜਯਾ ਪ੍ਰਦਾ।

ਜਦੋਂ ਅਸੀਂ ਜਯਾ ਪ੍ਰਦਾ ਤੋਂ ਪੁੱਛਿਆ ਕਿ ਉਹ ਸ਼੍ਰੀਦੇਵੀ ਨੂੰ ਕਿਵੇਂ ਯਾਦ ਕਰਦੇ ਹਨ ਤਾਂ ਉਨ੍ਹਾਂ ਨੇ ਕਿਹਾ ਸਾਡੇ ਲਈ ਇਹ ਦੁੱਖ ਭਰੀ ਘੜੀ ਹੈ, ਉਹ ਬਹੁਤ ਯਾਦ ਆਉਂਦੀ ਹੈ।

"ਕਿਉਂਕਿ ਅਸੀਂ ਕਈ ਫਿਲਮਾਂ ਇਕੱਠਿਆਂ ਨੇ ਕੀਤੀਆਂ ਪਰ ਉਨ੍ਹਾਂ ਦਾ ਕੰਮ ਕਰਨ ਦਾ ਇੱਕ ਵੱਖਰਾ ਹੀ ਅੰਦਾਜ਼ ਸੀ। ਉਹ ਬਹੁਤ ਘੱਟ ਬੋਲਦੀ ਸੀ ਅਤੇ ਬਹੁਤ ਅੰਤਰਮੁਖੀ ਸੀ।''

ਲੋਕਾਂ ਨਾਲ ਬਹੁਤ ਘੱਟ ਗੱਲ ਕਰਦੇ ਸੀ। ਜਿਵੇਂ ਹੀ ਸੀਨ ਖ਼ਤਮ ਹੁੰਦਾ ਤਾਂ ਉਹ ਇੱਕ ਕੋਨੇ ਵਿੱਚ ਜਾ ਕੇ ਬੈਠ ਜਾਂਦੇ।

ਅਸੀਂ ਬਹੁਤ ਸਾਰੀਆਂ ਸਫ਼ਲ ਫਿਲਮਾਂ ਕੀਤੀਆਂ, ਜਿਵੇਂ ਮਕਸਦ, ਮਵਾਲੀ, ਤੋਹਫ਼ਾ, ਔਲਾਦ ਅਤੇ ਬਹੁਤ ਸਾਰੀਆਂ ਤੇਲਗੂ ਫ਼ਿਲਮਾਂ ਵੀ ਕੀਤੀਆਂ।

ਤਸਵੀਰ ਸਰੋਤ, RAVEENDRAN/AFP/Getty Images

ਜ਼ਿਆਦਾ ਤਾਂ ਮੈਨੂੰ ਯਾਦ ਨਹੀਂ ਪਰ 11-12 ਫ਼ਿਲਮਾਂ ਅਸੀਂ ਇਕੱਠੇ ਕੀਤੀਆਂ।

ਹਰ ਫਿਲਮ ਦਾ ਵੱਖਰਾ ਤਜ਼ਰਬਾ ਸੀ। ਜਿਵੇਂ ਅਸੀਂ 'ਮਕਸਦ' ਫਿਲਮ ਕੀਤੀ ਤਾਂ ਉਸ ਵਿੱਚ ਰਾਜੇਸ਼ ਖੰਨਾ ਅਤੇ ਜੀਤੂ ਜੀ (ਜਤਿੰਦਰ ਕਪੂਰ) ਦੇ ਨਾਲ ਇੱਕ ਗਾਣਾ 'ਨਾਗਰਾਜਾ, ਨਾਗਰਾਜਾ' ਫਿਲਮਾਉਣ ਦੌਰਾਨ ਉਨ੍ਹਾਂ ਵਿੱਚ ਇੱਕ ਹੀਣਭਾਵਨਾ ਵਾਲਾ ਸੁਭਾਅ ਦੇਖਣ ਨੂੰ ਮਿਲਿਆ।

'ਗਲੈਮਰ ਵਿੱਚ ਵਿਸ਼ਵਾਸ ਰੱਖਦੀ ਸੀ ਸ਼੍ਰੀਦੇਵੀ'

ਚਾਹੇ ਗਲੈਮਰ ਪੱਖੋਂ ਹੋਵੇ ਜਾਂ ਪਹਿਰਾਵੇ ਪੱਖੋਂ, ਉਹ ਹਰ ਸੀਨ ਵਿੱਚ ਵਧੀਆ ਦਿਖਣਾ ਚਾਹੁੰਦੀ ਸੀ।

ਸਾਡਾ ਇਕੱਠਿਆਂ ਦਾ ਇੱਕ ਯਾਦਗਾਰ ਸੀਨ ਤੋਹਫ਼ਾ ਰਿਹਾ, ਉਸ ਉਸ ਵਿੱਚ ਉਹ ਮੇਰੀ ਭੈਣ ਬਣੀ ਸੀ ਅਤੇ ਬਹੁਤ ਸ਼ਰਾਰਤੀ ਸੀ। ਫ਼ਿਲਮ ਵਿੱਚ ਅਸੀਂ ਦੋਵੇਂ ਇੱਕ ਹੀ ਸ਼ਖ਼ਸ ਨੂੰ ਪਿਆਰ ਕਰਦੀਆਂ ਸੀ।

ਇਸ ਵਿੱਚ ਅਸੀਂ ਦੋਵੇਂ ਭੈਣਾਂ ਇੱਕ-ਦੂਜੇ ਨੂੰ ਆਪਣਾ ਪਿਆਰ ਦਿਖਾਉਂਦੀਆਂ ਅਤੇ ਉਸ ਨੂੰ ਸਾਂਝਾ ਨਹੀਂ ਕਰ ਪਾਉਂਦੀਆਂ। ਫਿਰ ਅਸੀਂ ਪਿਆਰ 'ਤੇ ਆਪਣਾ ਹੱਕ ਜਤਾਉਣ ਲਈ ਇੱਕ ਸਿੱਕਾ ਉਛਾਲਦੇ ਹਾਂ ਜੋ ਛੱਤ ਨਾਲ ਜਾ ਕੇ ਲੱਗ ਜਾਂਦਾ ਹੈ।

ਤਸਵੀਰ ਸਰੋਤ, PHILIPPE LOPEZ/AFP/Getty Images

ਸਾਡੀ ਮਜਬੂਰੀ ਬਣ ਜਾਂਦੀ ਹੈ ਅਸੀਂ ਇੱਕ-ਦੂਜੇ ਨਾਲ ਆਪਣਾ ਪਿਆਰ ਸਾਂਝਾ ਨਹੀਂ ਕਰ ਪਾਉਂਦੇ। ਇਸ ਸੀਨ ਨੂੰ ਨਿਰਦੇਸ਼ਕ ਰਾਗਵਿੰਦਰ ਨੇ ਬਹੁਤ ਸ਼ਾਨਦਾਰ ਢੰਗ ਨਾਲ ਫਿਲਮਾਇਆ ਹੈ।

ਇਸ ਦੌਰਾਨ ਅਸੀਂ ਸਲਾਹ ਕਰਦੇ ਹਾਂ ਕਿ ਮੈਂ ਵੱਡੀ ਹਾਂ ਤੇ ਪਹਿਲਾਂ ਮੈਨੂੰ ਹੀਰੋ ਨੂੰ ਕਹਿਣਾ ਚਾਹੀਦਾ ਹੈ ਕਿ ਮੈਂ ਉਸ ਨਾਲ ਪਿਆਰ ਕਰਦੀ ਹਾਂ ਤੇ ਵਿਆਹ ਕਰਨਾ ਚਾਹੁੰਦੀ ਹਾਂ।

ਉਹ ਇਸ ਨੂੰ ਸਵੀਕਾਰ ਕਰ ਲੈਂਦੀ ਹੈ ਅਤੇ ਉਹ ਇਹ ਜ਼ਾਹਿਰ ਨਹੀਂ ਕਰਦੀ ਕਿ ਇਹ ਉਸੇ ਨਾਲ ਹੀ ਪਿਆਰ ਕਰਦੀ ਹੈ।

ਮੇਰੀ ਜ਼ਿੰਦਗੀ ਵਿੱਚ ਅਮਿਤਾਭ ਬੱਚਨ, ਸ਼੍ਰੀਦੇਵੀ ਅਤੇ ਕਮਲ ਹਾਸਨ ਨਾਲ ਕੰਮ ਕਰਨਾ ਇੱਕ ਚੰਗੇ ਮੁਕਾਬਲੇ ਅਤੇ ਤਜ਼ਰਬੇ ਵਾਂਗ ਸੀ।

ਜਿਵੇਂ ਇੱਕ ਦੂਜੇ ਨਾਲੋਂ ਵੱਧ ਕੰਮ ਕਰਨਾ ਅਤੇ ਇੱਕ ਦੂਜੇ ਨਾਲੋਂ ਖੁਦ ਨੂੰ ਵੱਧ ਸਾਬਿਤ ਕਰਨਾ, ਇਸ ਨਾਲ ਸਕਰੀਨ 'ਤੇ ਵਧੀਆਂ ਸਿੱਟਾ ਆਉਂਦਾ ਹੈ।

ਤਸਵੀਰ ਸਰੋਤ, INDRANIL MUKHERJEE/AFP/Getty Images

ਹਰੇਕ ਦਿਨ ਸਾਡੇ ਲਈ ਕੁਝ ਨਵਾਂ ਸਿੱਖਣ ਦਾ ਦਿਨ ਹੁੰਦਾ ਸੀ ਅਤੇ ਹਰ ਉਹ ਕਿਰਦਾਰ ਜੋ ਸ਼੍ਰੀਦੇਵੀ ਬਾਖ਼ੂਬੀ ਨਾਲ ਨਿਭਾਉਣਾ ਚਾਹੁੰਦੀ ਸੀ, ਇਹ ਉਸ ਦੀ ਖਾਸੀਅਤ ਸੀ।

ਦੋਹਾਂ ਵਿਚਾਲੇ ਰਿਸ਼ਤਾ

ਅਸੀਂ ਕਦੇ ਇੱਕ ਦੂਜੇ ਨੂੰ ਸਖ਼ਤ ਟਿੱਪਣੀਆਂ ਨਹੀਂ ਕੀਤੀਆਂ ਪਰ ਅਸੀਂ ਇਸ ਨੂੰ ਇਸ ਲਈ ਸੁਣ ਕੇ ਅਣਸੁਣੀ ਕਰ ਦਿੰਦੇ ਸੀ ਕਿ ਇਹ ਵੀ ਇੱਕ ਸਾਡੇ ਪ੍ਰਚਾਰ ਦਾ ਮਾਧਿਅਮ ਹੈ।

ਜਿਸ ਨੂੰ ਮੀਡੀਆ ਵਧਾ-ਚੜ੍ਹਾਅ ਕੇ ਦੱਸਦਾ ਅਤੇ ਅਸੀਂ ਇਸ ਦਾ ਆਨੰਦ ਮਾਣਦੇ ਸੀ। ਇਹ ਇੱਕ ਵਿਹਾਰਕ ਪ੍ਰਚਾਰ ਨਹੀਂ ਹੁੰਦਾ ਸੀ।

ਮੈਂ ਸ਼ਲਾਘਾ ਕਰਦੀ ਹਾਂ ਕਿ 4 ਸਾਲਾਂ ਦੀ ਬੱਚੀ ਵਜੋਂ ਸ਼੍ਰੀਦੇਵੀ ਨੇ ਜਿਵੇਂ ਫ਼ਿਲਮਾਂ ਵਿੱਚ ਕੰਮ ਕੀਤਾ, ਉਨ੍ਹਾਂ ਨੂੰ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ।

ਹਾਂ ਉਸ ਨੇ ਥੋੜ੍ਹਾ ਸਮਾਂ ਫਿਲਮਾਂ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਕਿਉਂਕਿ ਉਹ ਇੱਕ ਪਤਨੀ ਅਤੇ ਇੱਕ ਮਾਂ ਵਾਂਗ ਰਹਿਣਾ ਚਾਹੁੰਦੀ ਸੀ।

ਤਸਵੀਰ ਸਰੋਤ, MANPREET ROMANA/AFP/Getty Images

ਮੈਂ ਸੋਚਦੀ ਹਾਂ ਕਿ ਇਹ ਇੱਕ ਮੁਕੰਮਲ ਔਰਤ ਸੀ, ਇਸ ਨੂੰ ਸਭ ਕੁਝ ਮਿਲਿਆ।

ਮੈਂ ਪ੍ਰਦਰਸ਼ਨ ਵਿੱਚ ਵਿਸ਼ਵਾਸ਼ ਕਰਦੀ ਸੀ ਅਤੇ ਉਹ ਗਲੈਮਰ 'ਚ।

ਇਹ ਵੀ ਉਸ ਦੀ ਵਿਲੱਖਣਾ ਦਾ ਹੀ ਹਿੱਸਾ ਸੀ ਅਤੇ ਜਦੋਂ ਉਨ੍ਹਾਂ ਨੇ ਫਿਲਮਾਂ ਵਿੱਚ ਵਾਪਸੀ ਕੀਤੀ ਉਦੋਂ ਵੀ ਉਨ੍ਹਾਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ।

ਇੱਕ ਵਾਰ ਸਾਨੂੰ ਜਦੋਂ ਰਾਜੇਸ਼ ਖੰਨਾ ਅਤੇ ਜਤਿੰਦਰ ਨੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤਾਂ ਉਸ ਦੌਰਾਨ ਸ਼੍ਰੀਦੇਵੀ ਨਾਲ ਖੁੱਲ੍ਹਣ ਦਾ ਮੌਕਾ ਮਿਲਿਆ।

ਉਸ ਤੋਂ ਬਾਅਦ ਮੈਂ ਉਸ ਦੇ ਘਰ ਵੀ ਗਈ ਅਤੇ ਉਹ ਸਾਡੇ ਇੱਕ ਰਿਸ਼ਤੇਦਾਰ ਦੇ ਵਿਆਹ 'ਤੇ ਵੀ ਪਰਿਵਾਰ ਸਣੇ ਪਹੁੰਚੇ। ਅਸੀਂ ਕਈ ਪ੍ਰੋਗਰਾਮ ਇਕੱਠੇ ਦੇਖੇ ਅਤੇ ਪਰਿਵਾਰਕ ਭਾਵਨਾ ਨਾਲ ਰਹੇ।

ਉਹ ਅਮਰ ਸਿੰਘ ਦੀ ਬਹੁਤ ਇੱਜ਼ਤ ਕਰਦੀ ਸੀ।

ਸ਼੍ਰੀਦੇਵੀ ਦੀ ਅਜਿਹੀ ਖ਼ਬਰ ਸੁਣਨ ਤੋਂ ਬਾਅਦ ਮੈਂ ਅੰਦਰੋਂ ਦਹਿਲ ਗਈ ਹਾਂ।

ਅਚਾਨਕ ਲੱਗਾ ਕਿ ਮੇਰੇ ਘਰ ਵਿੱਚ ਹੀ ਨਹੀਂ ਬਲਕਿ ਸਾਰੇ ਭਾਰਤੀਆਂ ਨੂੰ ਅਜਿਹਾ ਲੱਗਾ ਉਨ੍ਹਾਂ ਦੇ ਘਰ ਹੀ ਇਹ ਘਟਨਾ ਵਾਪਰੀ ਹੈ।

ਉਹ ਆਪਣੀਆਂ ਬੇਟੀਆਂ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਨ੍ਹਾਂ ਦਾ ਸੁਫ਼ਨਾ ਸੀ ਕਿ ਉਸ ਦੀਆਂ ਧੀਆਂ ਵੀ ਉਸ ਵਾਂਗ ਬਾਲੀਵੁੱਡ ਦੀਆਂ ਸੁਪਰ ਸਟਾਰ ਬਣਨ।

ਇਸ ਲਈ ਉਹ ਜਾਹਨਵੀ ਦੀ ਹਰੇਕ ਚੀਜ਼ ਨੂੰ ਬਾਰੀਕੀ ਨਾਲ ਦੇਖਦੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)