ਡਾਰਕ ਵੈੱਬ ਰਾਹੀਂ ਨਸ਼ੇ ਦੀ ਡਿਲਿਵਰੀ ਫ਼ਲ ਸਬਜ਼ੀਆਂ ਵਾਂਗ ਹੁੰਦੀ ਹੈ

ਡਾਰਕ ਵੈੱਬ ਰਾਹੀਂ ਨਸ਼ੇ ਦੀ ਡਿਲਿਵਰੀ ਫ਼ਲ ਸਬਜ਼ੀਆਂ ਵਾਂਗ ਹੁੰਦੀ ਹੈ

ਡਾਰਕ ਵੈੱਬ, ਇੰਟਰਨੈੱਟ ਦਾ ਇਹ ਕੋਨਾ ਹੈ ਜਿੱਥੇ ਸਾਰੇ ਗ਼ੈਰ-ਕਾਨੂੰਨੀ ਧੰਦੇ ਚੱਲਦੇ ਹਨ। ਜੋ ਇੰਟਰਨੈੱਟ ਦਾ ਅਸੀਂ ਇਸਤੇਮਾਲ ਕਰਦੇ ਹਾਂ, ਉਹ ਵੈੱਬ ਦੀ ਦੁਨੀਆਂ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ, ਜਿਸ ਨੂੰ 'ਸਰਫੇਸ ਵੈੱਬ' ਕਹਿੰਦੇ ਹਨ।

ਇਸ ਦੇ ਹੇਠਾਂ ਲੁਕਿਆ ਹੋਇਆ ਇੰਟਰਨੈੱਟ, 'ਡੀਪ ਵੈੱਬ' ਕਹਾਉਂਦਾ ਹੈ। ਅੰਦਾਜ਼ੇ ਮੁਤਾਬਕ, ਤਕਰੀਬਨ 90 ਫੀਸਦ ਨੈੱਟ ਲੁਕਿਆ ਹੋਇਆ (ਡੀਪ ਵੈੱਬ) ਹੈ।

ਡੀਪ ਵੈੱਬ 'ਤੇ ਉਹ ਹਰ ਪੇਜ ਆਉਂਦਾ ਹੈ, ਜਿਸ ਨੂੰ ਆਮ ਸਰਚ ਇੰਜਣ ਲੱਭ ਨਹੀਂ ਸਕਦੇ ਮਸਲਨ ਯੂਜ਼ਰ ਡੇਟਾਬੇਸ, ਸਟੇਜਿੰਗ ਪੱਧਰ ਦੀ ਵੈੱਬਸਾਈਟ ਪੇਮੈਂਟ ਗੇਟਵੇਅ ਆਦਿ। ਇੱਥੇ ਹਜ਼ਾਰਾਂ ਵੈੱਬਸਾਈਟਸ ਗੁੰਮਨਾਮ ਰਹਿ ਕੇ ਕਈ ਤਰ੍ਹਾਂ ਦੇ ਕਾਲੇ ਬਾਜ਼ਾਰ ਚਲਾਉਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)