ਕੌਣ ਬਣੇਗਾ ਕਾਂਚੀ ਸ਼ੰਕਰਾ ਮਠ ਦਾ ਅਗਲਾ ਮਹੰਤ?

ਜਯੇਂਦਰਾ ਸਰਸਵਤੀ Image copyright WWW.KAMAKOTI.ORG
ਫੋਟੋ ਕੈਪਸ਼ਨ ਜਯੇਂਦਰਾ ਸਰਸਵਤੀ ਦਾ ਬੁੱਧਵਾਰ ਦੇਹਾਂਤ ਹੋ ਗਿਆ

ਕਾਂਚੀ ਸ਼ੰਕਰਾ ਮਠ ਦੇ ਮਹੰਤ ਜਯੇਂਦਰ ਸਰਸਵਤੀ ਸਵਾਮੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਵਿਜਯੇਂਦਰ ਸਰਸਵਤੀ ਮਠ ਦੇ ਮਹੰਤ ਬਣ ਸਕਦੇ ਹਨ।

ਇਸ ਮਠ ਦਾ ਆਪਣਾ ਇਤਿਹਾਸ ਹੈ।

ਆਦਿ ਸ਼ੰਕਰਾ ਮਠ ਦੇ ਪਹਿਲੇ ਗੁਰੂ ਸਨ। ਮਠ ਦੀ ਵੈੱਬਸਾਈਟ ਮੁਤਾਬਕ 2500 ਸਾਲ ਪਹਿਲਾਂ ਯਾਨਿ ਕਿ 509 ਈਸਾ ਪੂਰਬ ਵਿੱਚ ਉਹ ਜੰਮੇ ਸਨ।

ਉਨ੍ਹਾਂ ਨੇ ਆਪਣੇ ਆਖਰੀ ਦਿਨ ਕਾਂਚੀ ਵਿੱਚ ਬਿਤਾਏ ਅਤੇ ਬ੍ਰਹਮਲੀਨ ਹੋ ਗਏ।

ਵੈੱਬਸਾਈਟ ਮੁਤਾਬਕ 482 ਈਸਾ ਪੂਰਬ ਵਿੱਚ ਮਠ ਦੀ ਸਥਾਪਨਾ ਹੋਈ ਸੀ।

ਆਦਿ ਸ਼ੰਕਰਾ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ 62ਵੇਂ ਮਹੰਤ ਤਕ ਮਠ ਦੇ ਕੰਮ-ਕਾਜ ਨੂੰ ਚਲਾਇਆ।

ਕਾਂਚੀਪੁਰਮ ਦੇ ਸਿਆਸੀ ਹਾਲਾਤਾਂ ਕਰਕੇ ਕਾਂਚੀ ਸ਼ੰਕਰਾ ਮਠ ਦੇ 62ਵੇਂ ਗੁਰੂ ਮਠ ਨੂੰ ਤਾਮਿਲਨਾਡੂ ਦੇ ਵੱਖ ਵੱਖ ਹਿੱਸਿਆਂ ਵਿੱਚ ਲੈ ਕੇ ਗਏ।

Image copyright WWW.KAMAKOTI.ORG
ਫੋਟੋ ਕੈਪਸ਼ਨ ਜਯੇਂਦਰਾ ਸਰਸਵਤੀ

ਸਾਲ 1760 ਵਿੱਚ ਤੰਜੌਰ ਦੇ ਰਾਜਾ ਪੀਰਾਤਾਭਾ ਸਿੰਗਨ ਨੇ ਤੰਜੌਰ ਵਿੱਚ ਮਠ ਬਣਾਉਣ ਦੀ ਬੇਨਤੀ ਕੀਤੀ ਅਤੇ ਉਹ ਬਣਾਇਆ ਗਿਆ।

ਤੰਜੌਰ ਵਿੱਚ ਸਥਾਪਨਾ ਤੋਂ ਇੱਕ ਸਾਲ ਪਹਿਲਾਂ ਤੰਜੌਰ ਜ਼ਿਲੇ ਦੇ ਕੁੰਬਾਕੋਣਮ ਵਿੱਚ ਇੱਕ ਨਵਾਂ ਮਠ ਬਣਾਇਆ ਗਿਆ।

ਜਿੱਥੇ ਉਨ੍ਹਾਂ ਦੇ 62ਵੇਂ, 63ਵੇਂ ਅਤੇ 64ਵੇਂ ਗੁਰੂਆਂ ਨੇ ਸਰੀਰ ਛੱਡਿਆ।

1907 ਵਿੱਚ ਸ੍ਰੀ ਚੰਦਰਸੇਕਰ ਨੂੰ ਸ਼ੰਕਰਾ ਮਠ ਦਾ ਮਹੰਤ ਬਣਾਇਆ ਗਿਆ।

1954 ਵਿੱਚ ਉਨ੍ਹਾਂ ਨੇ ਜਯੇਂਦਰਾ ਸਰਸਵਤੀ ਨੂੰ ਆਪਣਾ ਵਾਰਸ ਬਣਾਇਆ।

Image copyright DIBYANGSHU SARKAR/AFP/GETTY IMAGES
ਫੋਟੋ ਕੈਪਸ਼ਨ ਵਿਜਯੇਂਦਰਾ ਸਰਸਵਤੀ

1983 ਵਿੱਚ ਜਯੇਂਦਰਾ ਸਰਸਵਤੀ ਨੇ ਵਿਜਯੇਂਦਰ ਸਰਸਵਤੀ ਨੂੰ ਆਪਣਾ ਵਾਰਸ ਐਲਾਨਿਆ।

ਵਿਜਯੇਂਦਰ ਸਰਸਵਤੀ ਕਾਂਚੀਪੁਰਮ ਜ਼ਿਲੇ ਦੇ ਤਾਂਠਲਮ ਪਿੰਡ ਤੋਂ ਹਨ।

ਮਠ ਦੀ ਵੈਬਸਾਈਟ 70 ਮਹੰਤਾਂ ਬਾਰੇ ਜਾਣਕਾਰੀ ਦਿੰਦੀ ਹੈ। ਇਹ ਭਾਰਤ ਦੇ ਬਾਕੀ ਚਾਰ ਮਠਾਂ ਬਾਰੇ ਕੋਈ ਗੱਲ ਨਹੀਂ ਕਰਦੀ।

ਕਰਨਾਟਕਾ ਦਾ ਸ਼੍ਰਿੰਗੇਰੀ ਮਠ ਦੱਸਦਾ ਹੈ ਕਿ ਆਦਿ ਸ਼ੰਕਰਾ 788 ਈਸਾ ਪੂਰਬ ਵਿੱਚ ਕੈਰੇਲਾ ਦੇ ਕਲਾਡੀ ਵਿੱਚ ਪੈਦਾ ਹੋਏ ਸਨ।

ਇਸ ਮਠ ਅਨੁਸਾਰ ਆਦਿ ਸ਼ੰਕਰਾ ਨੇ ਚਾਰ ਦਿਸ਼ਾਵਾਂ ਵਿੱਚ ਚਾਰ ਮਠ ਬਣਾਏ ਸਨ।

ਓਡੀਸ਼ਾ ਦੇ ਪੁਰੀ ਵਿੱਚ ਉਨ੍ਹਾਂ ਗੋਵਰਧਨ ਮਠ ਬਣਾਇਆ ਸੀ, ਕਰਨਾਟਕਾ ਦੇ ਸ਼੍ਰਿੰਗੇਰੀ ਵਿੱਚ ਸ਼੍ਰਿੰਗੇਰੀ ਮਠ, ਦਵਾਰਕਾ ਵਿੱਚ ਕਾਲੀਕਾ ਮਠ ਅਤੇ ਬਦਰੀਕਾਸ਼ਰਮ ਵਿੱਚ ਜੋਥਿਰ ਮਠ ਬਣਾਇਆ ਸੀ।

ਇਹ ਚਾਰ ਮਠ ਚਾਰ ਵੇਦਾਂ ਦੀ ਨੁਮਾਇੰਦਗੀ ਕਰਦੇ ਹਨ।

Image copyright WWW.KAMAKOTI.ORG

ਇਨ੍ਹਾਂ ਮਠਾਂ ਦੇ ਇਤਿਹਾਸ ਵਿੱਚ ਕਾਂਚੀ ਮਠ ਦਾ ਕੋਈ ਜ਼ਿਕਰ ਨਹੀਂ ਹੈ।

ਕਾਂਚੀ ਮਠ ਦੇ ਆਲੋਚਕ ਕਹਿੰਦੇ ਹਨ ਕਿ 1821 ਵਿੱਚ ਤੰਜੌਰ ਜ਼ਿਲੇ ਦੇ ਕੁੰਬਾਕੋਣਮ ਵਿੱਚ ਸ਼੍ਰਿੰਗੇਰੀ ਮਠ ਨੇ ਇੱਕ ਮਠ ਸਥਾਪਤ ਕੀਤਾ ਸੀ।

ਇਹ ਮਠ ਸੁਤੰਤਰ ਰੂਪ ਵਿੱਚ ਕੰਮ ਕਰ ਰਿਹਾ ਸੀ ਕਿ 1839 ਵਿੱਚ ਇਸਨੂੰ ਕੁੰਬਾਕੋਣਮ ਤੋਂ ਕਾਂਚੀਪੁਰਮ ਲਿਜਾਇਆ ਗਿਆ।

ਕਾਂਚੀ ਮਠ ਵਿੱਚ ਵਾਰਸਾਂ ਦਾ ਐਲਾਨ ਕਿਸੇ ਖਾਸ ਪ੍ਰਕਿਰਿਆ ਤਹਿਤ ਨਹੀਂ ਕੀਤਾ ਜਾਂਦਾ।

1987 ਦੌਰਾਨ ਜਯੇਂਦਰਾ ਸਰਸਵਤੀ ਸਵਾਮੀ ਨੇ ਕਾਂਚੀ ਮਠ ਛੱਡ ਦਿੱਤਾ ਅਤੇ ਉਸ ਦੇ ਨਵੇਂ ਗੁਰੂ ਬਾਰੇ ਚਰਚਾ ਸ਼ੁਰੂ ਹੋ ਗਈ।

ਇਸ ਮਠ ਨੇ ਕਿਹਾ ਹੈ, ''ਜਯੇਂਦਰਾ ਸਰਸਵਤੀ ਸਵਾਮੀ ਨੇ ਵਿਜਯੇਂਦਰ ਸਰਸਵਤੀ ਨੂੰ 1984 ਵਿੱਚ ਵਾਰਸ ਬਣਾਇਆ ਸੀ। ਕਾਂਚੀ ਕਾਮਾਕਸ਼ੀ ਮੰਦਿਰ ਵਿੱਚ ਪੂਰੇ ਰਿਵਾਜ਼ਾਂ ਤਹਿਤ ਇਹ ਐਲਾਨਿਆ ਗਿਆ ਸੀ।''

ਇਸ ਲਈ ਹੁਣ ਵਿਜਯੇਂਦਰਾ ਸਰਸਵਤੀ ਕਾਂਚੀ ਸ਼ੰਕਰਾ ਮਠ ਦੇ ਮਹੰਤ ਬਣ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)