ਪ੍ਰੈੱਸ ਰੀਵਿਊ : ਰਾਏਸ਼ੁਮਾਰੀ ਕਰਾਉਣ ਵਾਲੇ ਕੈਟਲੋਨੀਆ ਦੇ ਆਗੂ ਪਿੱਛੇ ਹਟੇ

atalan President Carles Puigdemont makes a statement at the Catalan Government building Generalitat de Catalunya on October 26, 2017 in Barcelona, Spain. Image copyright Getty Images

ਦਿ ਨਿਊਯਾਰਕ ਟਾਈਮਜ਼ ਮੁਤਾਬਕ ਬੇਦਖ਼ਲ ਕੀਤੇ ਕੈਟਲੋਨੀਆ ਦੇ ਵੱਖਵਾਦੀ ਆਗੂ ਕਾਰਲਜ਼ ਪੁਆਇਦੇਮੋਂਟ ਨੇ ਐਲਾਨ ਕੀਤਾ ਕਿ ਉਹ ਆਪਣੀ ਮੁਹਿੰਮ ਵਾਪਸ ਲੈਂਦੇ ਹਨ ਅਤੇ ਮੁੜ ਤੋਂ ਸੂਬੇ ਦੇ ਮੁਖੀ ਚੁਣੇ ਜਾਣ ਦੀ ਦੌੜ ਵਿੱਚੋਂ ਬਾਹਰ ਹਨ।

ਸਪੇਨ ਨਾਲੋਂ ਵੱਖ ਹੋ ਕੇ ਆਜ਼ਾਦ ਮੁਲਕ ਬਣਾਉਣ ਦੇ ਲਈ ਉਹ ਕੈਟਲੋਨੀਆ ਨੂੰ ਆਜ਼ਾਦੀ ਦਿਵਾਉਣ ਦੇ ਆਗੂ ਬਣ ਗਏ ਸਨ।

Image copyright Getty Images

ਦਿ ਡਾਨ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ਼ ਨੇ ਤਾਲੀਬਾਨ ਨੂੰ ਇੱਕ ਸਿਆਸੀ ਗਰੁੱਪ ਕਰਾਰ ਦੇਣ ਦੀ ਪੇਸ਼ਕਸ਼ ਦਾ ਸਮਰਥਨ ਕੀਤਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਫ਼ਗਾਨ ਤਾਲੀਬਾਨ ਨਾਲ ਆਹਮੋ-ਸਾਹਮਣੇ ਗੱਲਬਾਤ ਲਈ ਤਿਆਰ ਹਨ।

ਦਰਅਸਲ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਤਾਲੀਬਾਨ ਨੂੰ ਇੱਕ ਸਿਆਸੀ ਗਰੁੱਪ ਕਰਾਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 16 ਸਾਲ ਦੀ ਜੰਗ ਖ਼ਤਮ ਹੋ ਸਕਦੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਐੱਸਬੀਆਈ ਨੇ ਕਰਜ਼ੇ 'ਤੇ ਵਿਆਜ ਵਧਾਉਣ ਦੀ ਸ਼ੁਰੂਆਤ ਕਰਦਿਆਂ ਆਪਣੀ ਵਿਆਜ ਦਰ 0.20 ਫ਼ੀਸਦੀ (20 ਆਧਾਰ ਅੰਕ) ਵਧਾ ਕੇ 8.15 ਫ਼ੀਸਦੀ ਕਰ ਦਿੱਤੀ ਹੈ।

Image copyright Getty Images

ਪਹਿਲਾਂ ਬੈਂਕ ਦੀ ਸੀਮਾਂਤ ਲਾਗਤ (ਮਾਰਜੀਨਲ ਕੌਸਟ) ਆਧਾਰਿਤ ਕਰਜ਼ 'ਤੇ ਵਿਆਜ ਦਰ (ਐੱਮਸੀਐੱਲਆਰ) 7.95 ਫ਼ੀਸਦੀ ਸੀ। ਯਾਨਿ ਕਿ ਹੁਣ ਹਰ ਮਹੀਨੇ ਕਿਸ਼ਤ (ਈਐੱਮਆਈ) ਹੋਏਗੀ ਮਹਿੰਗੀ।

ਦਿ ਟ੍ਰਿਬਿਊਨ ਮੁਤਾਬਕ ਹਾਈ ਕੋਰਟ ਨੇ ਪੰਜਾਬ ਦੇ ਪ੍ਰਾਈਵੇਟ ਬਸ ਆਪਰੇਟਰਾਂ ਨੂੰ ਰਾਹਤ ਦਿੰਦਿਆ ਸਟੇਅ ਆਰਡਰ ਜਾਰੀ ਕਰ ਦਿੱਤਾ ਹੈ।

ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ 14 ਦਿਨ ਪਹਿਲਾਂ ਪ੍ਰਾਈਵੇਟ ਬਸ ਆਪਰੇਟਰਾਂ ਨੂੰ ਸਟੇਜ ਕੈਰਿਜ ਪਰਮਿਟ ਰੱਦ ਕਰਨ ਲਈ ਨੋਟਿਸ ਜਾਰੀ ਕੀਤਾ ਸੀ।

Image copyright Getty Images

ਇਹ ਨਿਰਦੇਸ਼ ਰਾਜਗੁਰੂ ਟਰਾਂਸਪੋਰਟ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਪਾਈ ਗਈ ਪਟੀਸ਼ਨ ਤੋਂ ਬਾਅਦ ਜਾਰੀ ਕੀਤੇ ਗਏ ਹਨ।

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਮੋਗ 'ਤੇ ਕਾਬੂ ਕਰਨ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਗੁੜ ਦੀਆਂ ਯੂਨਿਟਾਂ ਲਈ ਨਿਯਮ ਸਖ਼ਤ ਬਣਾ ਦਿੱਤੇ ਹਨ।

Image copyright Getty Images

ਇਹ ਯੁਨਿਟਾਂ ਹੁਣ ਰਿਹਾਇਸ਼ੀ ਇਲਾਕਿਆਂ ਅਤੇ ਜਨ ਸੰਸਥਾਨਾਂ ਤੋਂ 300 ਮੀਟਰ ਦੀ ਦੂਰੀ ਤੇ ਸਥਾਪਿਤ ਕਰਨੀਆਂ ਪੈਣਗੀਆਂ।

ਹੁਣ ਸਿਰਫ਼ ਪ੍ਰਵਾਨ ਕੀਤਾ ਬਾਲਣ ਹੀ ਇਸਤੇਮਾਲ ਕੀਤਾ ਜਾ ਸਕੇਗਾ।

ਮੋਹਾਲੀ ਦੇ ਭੂਤਗੜ੍ਹ ਪਿੰਡ ਵਿੱਚ ਲੋਕਾਂ ਨੂੰ ਸਾਹ ਦੀ ਸ਼ਿਕਾਇਤ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)