ਦੇਖੋ ਕੌਣ ਜਿੱਤਿਆ ਬਾਘ ਅਤੇ ਰਿੱਛ ਦੀ ਜੰਗ 'ਚ ?

ਦੇਖੋ ਕੌਣ ਜਿੱਤਿਆ ਬਾਘ ਅਤੇ ਰਿੱਛ ਦੀ ਜੰਗ 'ਚ ?

ਬਾਘ ਤੇ ਮਾਦਾ ਰਿੱਛ ਦੀ ਲੜਾਈ ਦਾ ਰੋਚਕ ਵੀਡੀਓ ਮਹਾਰਾਸ਼ਟਰ ਦੇ ਤਾਡੋਬਾ ਟਾਈਗਰ ਰਿਜ਼ਰਵ ਦਾ ਹੈ। ਇਸ ਬਾਘ ਦਾ ਨਾਂ ਮਾਤਾਕੁਸ਼ੂਰ ਹੈ।

ਮਾਦਾ ਰਿੱਛ ਪਾਣੀ ਦੇ ਕੋਲ ਆਈ ਅਤੇ ਫਿਰ ਇਹ ਲੜਾਈ ਸ਼ੁਰੂ ਹੋਈ। ਉਹ ਇੱਕ ਘੰਟੇ ਲਈ ਲੜਦੇ ਰਹੇ ਅਤੇ ਕੋਈ ਵੀ ਸਮਰਪਣ ਕਰਨ ਲਈ ਤਿਆਰ ਨਹੀਂ ਸੀ।

ਆਖਰ ਵਿੱਚ ਮਾਦਾ ਰਿੱਛ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਚਲੀ ਗਈ।

ਆਮ ਤੌਰ 'ਤੇ ਚੀਤਾ ਅਤੇ ਭਾਲੂ ਟਕਰਾਉਣ ਤੋਂ ਬਚਦੇ ਹਨ ਅਤੇ ਇਸ ਕਾਰਨ ਹੀ ਇਹ ਵੀਡੀਓ ਦੁਰਲੱਭ ਅਤੇ ਵਿਲੱਖਣ ਹੈ।

ਜਾਨਵਰਾਂ ਪ੍ਰਤੀ ਮੋਹ ਰੱਖਣ ਵਾਲੇ ਅਨੇਸ਼ ਨਿਕੋਡੇ ਨੇ ਇਸ ਵੀਡੀਓ ਨੂੰ ਬੀਬੀਸੀ ਨਿਊਜ਼ ਨੂੰ ਭੇਜਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)