ਤ੍ਰਿਪੁਰਾ 'ਚ ਭਾਜਪਾ ਦੀ ਕਿਹੜੀ ਨੀਤੀ ਕਾਮਰੇਡਾਂ 'ਤੇ ਪਈ ਭਾਰੂ?

ਨਰਿੰਦਰ ਮੋਦੀ Image copyright TWITTER @NARENDRAMODI

ਸਾਲ 2013 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਤ੍ਰਿਪੁਰਾ 'ਚ 50 ਉਮੀਦਵਾਰ ਖੜ੍ਹੇ ਕੀਤੇ ਸਨ। ਜਿਨ੍ਹਾਂ ਵਿਚੋਂ 49 ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਉਦੋਂ ਭਾਜਪਾ ਨੂੰ ਇੱਥੇ ਕੇਵਲ 1.87 ਫੀਸਦ ਵੋਟ ਮਿਲੇ ਸਨ ਅਤੇ ਉਹ ਇੱਕ ਵੀ ਸੀਟ ਨਾ ਜਿੱਤ ਸਕੀ ਸੀ।

5 ਸਾਲਾਂ ਬਾਅਦ ਹੁਣ ਤਸਵੀਰ ਦਾ ਪਾਸਾ ਹੀ ਪਲਟ ਗਿਆ ਹੈ ਅਤੇ ਸਾਲ 2018 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਬਹੁਮਤ ਨਾਲ 25 ਸਾਲਾਂ ਤੋਂ ਕਾਇਮ ਕਾਮਰੇਡਾਂ ਦੇ ਕਿਲ੍ਹੇ ਨੂੰ ਢਾਹ ਦਿੱਤਾ ਹੈ। ਇਸ ਤਰ੍ਹਾਂ ਇਹ ਇਤਿਹਾਸਕ ਵੀ ਹੈ।

ਸਾਲ 2014 ਵਿੱਚ ਕੇਂਦਰ ਦੀ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬੀ ਦੇ ਵਿਕਾਸ ਦਾ ਗੱਲ ਕਰਦੇ ਆ ਰਹੇ ਹਨ।

Image copyright TWITTER @NARENDRAMODI

ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣੇ ਹੋਏ ਅਜੇ ਚਾਰ ਸਾਲ ਵੀ ਨਹੀਂ ਹੋਏ ਅਤੇ ਉੱਤਰ-ਪੂਰਬ ਦੀਆਂ 'ਸੱਤ ਭੈਣਾਂ' ਜਾਂ 'ਸੈਵਨ-ਸਿਸਟਰਸ ਸਟੇਟ' ਵਿੱਚ ਅਸਮ, ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ ਵਿੱਚ ਭਾਜਪਾ ਸੱਤਾ ਵਿੱਚ ਹੈ ਜਦਕਿ ਤ੍ਰਿਪੁਰਾ ਵਿੱਚ ਉਹ ਸਰਕਾਰ ਬਣਾਉਣ ਦੀ ਹਾਲਤ ਵਿੱਚ ਆ ਗਈ ਹੈ।

'ਚਲੋ ਪਲਟਈ' ਦਾ ਨਾਅਰਾ

ਸਾਰੇ ਉੱਤਰ-ਪੂਰਬ 'ਚ ਕਮਲ ਖਿੜਾਉਣ 'ਚ ਲੱਗੇ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਵਿਧਾਨ ਸਭਾ ਚੋਣ ਪ੍ਰਚਾਰ ਮੁਹਿੰਮ ਦਾ ਹਿੱਸਾ ਬਣੇ ਅਤੇ ਇਸ ਦੌਰਨ ਉਨ੍ਹਾਂ ਨੇ 'ਚਲੋ ਪਲਟਈ' (ਆਓ ਬਦਲੀਏ) ਦਾ ਨਾਅਰਾ ਦਿੱਤਾ।

ਇਸ ਦੌਰਾਨ ਉਨ੍ਹਾਂ ਨੇ ਬੇਰੁਜ਼ਗਾਰੀ ਦੇ ਨਾਲ ਹੀ ਭ੍ਰਿਸ਼ਟਾਚਾਰ (ਰੋਜ਼ ਵੈਲੀ ਸਕੈਮ ਵਰਗੇ ਮੁੱਦੇ) ਨੂੰ ਵੀ ਚੋਣਾਂ ਦਾ ਮੁੱਦਾ ਬਣਾਇਆ।

'ਮਾਣਿਕ ਨਹੀਂ ਹੀਰਾ ਚਾਹੀਦਾ ਹੈ'

ਇਸ ਦੇ ਇਲਾਵਾ ਉਨ੍ਹਾਂ ਦੇ ਜੁਮਲੇ 'ਮਾਣਿਕ ਨਹੀਂ ਹੀਰਾ (HIRA) ਚਾਹੀਦਾ ਹੈ' ਲੋਕਾਂ ਦੇ ਜ਼ਿਹਨ ਵਿੱਚ ਬੈਠ ਗਿਆ ਸੀ। ਜਿਸ ਦੇ ਅਰਥ ਉਨ੍ਹਾਂ ਨੇ ਦੱਸੇ H ਹਾਈਵੇ, I ਦਾ ਅਰਥ ਆਈਵੇ (ਡਿਜ਼ੀਟਲ) R ਨਾਲ ਰੋਡਵੇਜ਼ ਅਤੇ A ਦਾ ਮਤਲਬ ਏਅਰਵੇਜ਼)।

Image copyright Getty Images

ਤ੍ਰਿਪੁਰਾ ਲਈ ਭਾਜਪਾ ਨੇ ਥ੍ਰੀ-ਟੀ ਦਾ ਏਜੰਡਾ ਪੇਸ਼ ਕੀਤਾ, ਜਿਸ ਦਾ ਮਤਲਬ ਹੈ ਟਰੇਡ, ਟੂਰਿਜ਼ਮ ਅਤੇ ਟ੍ਰੇਨਿੰਗ (ਨੌਜਵਾਨਾਂ ਲਈ) ਅਤੇ ਇਹੀ ਤ੍ਰਿਪੁਰਾ ਦਾ ਸਭ ਤੋਂ ਵੱਡਾ ਮੁੱਦਾ ਵੀ ਹੈ।

ਬੇਰੁਜ਼ਗਾਰੀ ਦੀ ਸਮੱਸਿਆ

ਇੱਥੋਂ ਦੇ ਲੋਕਾਂ ਨੂੰ ਮਾਣਿਕ ਸਰਕਾਰ ਨਾਲ ਕੋਈ ਬਹੁਤ ਜ਼ਿਆਦਾ ਸਮੱਸਿਆ ਨਹੀਂ ਸੀ ਪਰ ਉਹ ਰੋਜ਼ਗਾਰ ਦੀ ਸਮੱਸਿਆ ਨੂੰ ਲੈ ਕਿ ਬਦਲਾਅ ਚਾਹੁੰਦੇ ਹਨ। ਉਹ ਬਦਲਾਅ ਚਾਹੁੰਦੇ ਹਨ ਤਾਂ ਕਿ ਵਿਕਾਸ ਦੀ ਗਤੀ ਤੇਜ਼ ਹੋ ਸਕੇ।

Image copyright DILIP SHARMA/BBC

ਉੱਤਰ-ਪੂਰਬ ਦੇ ਜਾਣਕਾਰ ਅਤੇ ਸੀਨੀਅਰ ਪੱਤਰਕਾਰ ਸੰਦੀਪ ਫੁਕਨ ਨੇ ਬੀਬੀਸੀ ਨੂੰ ਦੱਸਿਆ , "ਅਜਿਹਾ ਨਹੀਂ ਮਾਣਿਕ ਸਰਕਾਰ ਨੇ ਪ੍ਰਦਰਸ਼ਨ ਨਹੀਂ ਕੀਤਾ। 25 ਸਾਲ ਲੰਬਾ ਸਮਾਂ ਹੁੰਦਾ ਹੈ। ਸਰਕਾਰ ਪ੍ਰਦਰਸ਼ਨ ਕਰ ਰਹੀ ਹੋਵੇ ਤਾਂ ਵੀ ਲੋਕਾਂ ਦੇ ਜ਼ਿਹਨ ਵਿੱਚ ਇਹ ਹੁੰਦਾ ਹੈ ਕਿ ਇਸੇ ਬਦਲਣ ਨਾਲ ਵਿਕਾਸ ਦੀ ਗਤੀ ਤੇਜ਼ ਹੋਵੇਗੀ।"

ਟਰੇਡ, ਟੂਰਿਜ਼ਮ, ਟ੍ਰੇਨਿੰਗ

ਫੁਕਨ ਕਹਿੰਦੇ ਹਨ, "ਉਨ੍ਹਾਂ ਦੇ ਪ੍ਰਦਰਸ਼ਨ ਸਿਹਤ, ਸਿੱਖਿਆ ਖ਼ਾਸਕਰ ਪ੍ਰਾਥਮਿਕ ਸਿੱਖਿਆ 'ਤੇ ਜ਼ਿਆਦਾ ਧਿਆਨ ਸੀ। ਪਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਬਾਹਰ ਜਾਣਾ ਪੈਂਦਾ ਹੈ। ਰੋਜ਼ਗਾਰ ਦੇ ਮੌਕਿਆਂ ਦਾ ਨਹੀਂ ਹੋਣਾ ਵੀ ਇਸ 'ਚ ਬੇਹੱਦ ਜਰੂਰੀ ਹੈ। ਇੰਡਸਟ੍ਰੀ ਉਥੇ ਬਿਲਕੁਲ ਨਹੀਂ ਹੈ।"

"ਖੇਤੀ ਆਧਾਰਿਤ ਅਰਥਚਾਰਾ ਉੱਥੇ ਬਹੁਤਾ ਨਹੀਂ ਹੈ। ਨੌਜਵਾਨਾਂ ਦੀ ਵੱਡੀ ਸੰਖਿਆ ਹੈ ਜਿਸ ਨਾਲ ਭਾਜਪਾ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਥ੍ਰੀ-ਟੀ ਸਲੋਗਨ ਦਾ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ।

Image copyright DILIP SHARMA/BBC

ਸੋਨਮੁਰਾ ਦੀ ਰੈਲੀ ਵਿੱਚ ਖ਼ੁਦ ਪ੍ਰਧਾਨ ਮੰਤਰੀ ਨੇ ਬੇਰੁਜ਼ਗਾਰੀ ਦੀ ਸਮੱਸਿਆ 'ਤੇ ਨੌਜਵਾਨਾਂ ਨੂੰ ਕਿਹਾ ਸੀ ਕਿ ਇਹ ਚੋਣਾਂ ਭਾਜਪਾ ਨਹੀਂ ਬਲਕਿ 8 ਲੱਖ ਬੇਰੋਜ਼ਗਾਰ ਨੌਜਵਾਨ ਅਤੇ 7ਵੇਂ ਤਨਖਾਹ ਕਮਿਸ਼ਨ ਦੇ ਲਾਭ ਨਾ ਮਿਲਣ ਕਾਰਨ ਕਰਮੀ ਲੜ ਰਹੇ ਹਨ।

ਚੌਥੇ ਤਨਖਾਹ ਕਮਿਸ਼ਨ ਦੀ ਹੀ ਸੈਲਰੀ

ਪ੍ਰਧਾਨ ਮੰਤਰੀ ਨੇ ਕਿਹਾ ਸੀ, "ਖੱਬੇ ਪੱਖੀਆਂ ਨੇ 25 ਸਾਲਾਂ ਦੇ ਰਾਜ ਵਿੱਚ ਸੂਬਾ ਪੱਛੜ ਗਿਆ ਹੈ। ਤ੍ਰਿਪੁਰਾ ਦੇ ਲੋਕ ਅੱਜ ਵੀ ਚੌਥੇ ਤਨਖਾਹ ਕਮਿਸ਼ਨ ਮੁਤਾਬਕ ਹੀ ਸੈਲਰੀ ਲੈ ਰਹੇ ਹਨ ਜਦਕਿ ਪੂਰੇ ਦੇਸ ਵਿੱਚ 7ਵਾਂ ਤਨਖਾਹ ਕਮਿਸ਼ਨ ਲਾਗੂ ਹੋ ਗਿਆ ਹੈ।"

ਆਪਣੀ ਵਿਧਾਨਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਭਾਜਪਾ ਨੇ ਕਾਂਗਰਸ ਦੇ ਕਈ ਸਥਾਨਕ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ।

Image copyright TWITTER @BJP4TRIPURA

ਸੀਨੀਅਰ ਪੱਤਰਕਾਰ ਸੁਬੀਰ ਭੌਮਿਕ ਨੇ ਬੀਬੀਸੀ ਨੂੰ ਦੱਸਿਆ, "ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਨੀਤੀ ਰਹੀ ਹੈ ਕਿ ਕਾਂਗਰਸ ਤੋਂ ਭੱਜੇ ਲੋਕ ਆਪਣੀ ਪਾਰਟੀ ਵਿੱਚ ਸ਼ਾਮਲ ਕੀਤੇ। ਬੰਗਾਲ ਤਰ੍ਹਾਂ ਹੀ ਤ੍ਰਿਪੁਰਾ ਵਿੱਚ ਰਾਜਨੀਤਕ ਧਰੁਵੀਕਰਣ ਦੀ ਰਾਜਨੀਤੀ ਹੈ।"

ਉਹ ਕਹਿੰਦੇ ਹਨ ਕਿ ਮੁੱਖ ਧਾਰਾ ਤੋਂ ਨਿਖੜੇ ਲੋਕ ਹੁਣ ਭਾਜਪਾ ਨਾਲ ਜੁੜ ਰਹੇ ਹਨ।

ਭੌਮਿਕ ਨੇ ਕਿਹਾ, "ਉੱਤਰ-ਪੂਰਬੀ ਲੋਕ ਰਾਸ਼ਟਰੀ ਮੁਖ ਧਾਰਾ ਨਾਲ ਨਿਖੜ ਰਹੇ ਹਨ ਪਰ ਹੁਣ ਉਹ ਭਾਜਪਾ ਨਾਲ ਜੁੜ ਦੇ ਨਜ਼ਰ ਆ ਰਹੇ ਹਨ।"

ਕਾਂਗਰਸ ਦੇ ਹਾਸ਼ੀਏ 'ਤੇ ਆਉਣ ਦਾ ਲਾਭ

ਦੇਸ ਦੇ ਨਾਲ ਹੀ ਸੂਬੇ ਵਿੱਚ ਕਾਂਗਰਸ ਦੀ ਹੋਂਦ ਦਾ ਨਾ ਹੋਣਾ ਭਾਜਪਾ ਲਈ ਲਾਹੇਵੰਦ ਰਿਹਾ ਹੈ।

Image copyright Getty Images

ਸੁਬੀਰ ਭੌਮਿਕ ਕਹਿੰਦੇ ਹਨ, "ਕਾਂਗਰਸ ਜੋ ਕਦੇ ਇੱਥੇ ਛਾਈ ਹੋਈ ਸੀ. ਉਸ ਦੇ ਕਮਜ਼ੋਰ ਹੋਣ ਦਾ ਵੀ ਭਾਜਪਾ ਨੂੰ ਸਿੱਧਾ ਲਾਭ ਮਿਲਿਆ ਹੈ।"

ਪਰ ਨਾਲ ਹੀ ਉਹ ਕਹਿੰਦੇ ਹਨ ਕਿ ਭਾਜਪਾ ਨੂੰ ਸੂਬੇ 'ਚ ਉਹੀ ਕਰਨਾ ਹੋਵੇਗਾ ਜੋ ਕਾਂਗਰਸ ਕਰਦੀ ਸੀ।

ਭੌਮਿਕ ਕਹਿੰਦੇ ਹਨ, "ਸੰਘ ਅਤੇ ਭਾਜਪਾ ਨੂੰ ਹਿੰਦੂਵਾਦ ਦਾ ਕੀਰਤਨ ਬੰਦ ਕਰਨਾ ਹੋਵੇਗਾ ਅਤੇ ਲੋਕਾਂ ਦੇ ਦਿਲਾਂ ਤੱਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਣ ਲਈ ਤੇ ਬਿਹਤਰ ਰਣਨੀਤੀ ਬਣਾਉਣੀ ਹੋਵੇਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)