ਸ਼੍ਰੀਦੇਵੀ ਨੂੰ ਜਾਹਨਵੀ ਨੇ ਕੁਝ ਇਸ ਤਰ੍ਹਾਂ ਯਾਦ ਕੀਤਾ

ਜਾਹਨਵੀਂ ਕਪੂਰ ਤੇ ਸ਼੍ਰੀ ਦੇਵੀ Image copyright Sridevi.Kapoor/Instagram

ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਸ਼੍ਰੀਦੇਵੀ ਦੇ ਟਵਿੱਟਰ ਹੈਂਡਲ ਤੋਂ ਉਨ੍ਹਾਂ ਨੂੰ ਯਾਦ ਕਰਦਿਆਂ ਇੱਕ ਆਖ਼ਰੀ ਟਵੀਟ ਕੀਤਾ ਸੀ।

ਹੁਣ ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀਂ ਕਪੂਰ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ 'ਤੇ ਇੱਕ ਭਰੇ ਮਨ ਨਾਲ ਚਿੱਠੀ ਲਿਖੀ ਹੈ।

ਸ਼੍ਰੀਦੇਵੀ ਦੀ ਮੌਤ 25 ਫਰਵਰੀ ਨੂੰ ਦੁਬਈ ਵਿੱਚ ਹੋਈ ਸੀ। ਉਹ ਆਪਣੇ ਭਤੀਜੇ ਦੇ ਵਿਆਹ 'ਚ ਸ਼ਾਮਲ ਹੋਣ ਗਏ ਸੀ। ਬੀਤੇ ਬੁੱਧਵਾਰ ਉਨ੍ਹਾਂ ਨੂੰ ਸੂਬਾ ਪੱਧਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ ਸੀ।

ਸ਼੍ਰੀਦੇਵੀ ਅਕਸਰ ਆਪਣੀਆਂ ਅਤੇ ਜਾਹਨਵੀ ਦੀਆਂ ਤਸਵੀਰਾਂ ਇੰਸਟਾਗ੍ਰਾਮ ਦੇ ਪਾਉਂਦੇ ਹੁੰਦੇ ਸਨ। ਜਾਹਨਵੀ ਦੀ ਫਿਲਮ ਨੂੰ ਲੈ ਕੇ ਸ਼੍ਰੀਦੇਵੀ ਉਤਸ਼ਾਹਿਤ ਦਿਖਦੇ ਸਨ।

ਜਾਹਨਵੀ ਨੇ ਆਪਣੀ ਮਾਂ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਕੁਝ ਕਿਹਾ ਹੈ।

Image copyright Sridevi.Kapoor/Instagram

ਉਨ੍ਹਾਂ ਨੇ ਚਿੱਠੀ 'ਚ ਆਪਣੀ ਮਾਂ ਨੂੰ ਪੂਰੇ ਪਰਿਵਾਰ ਦੀ ਤਾਕਤ ਅਤੇ ਆਪਣੀ ਸਭ ਤੋਂ ਚੰਗੀ ਦੋਸਤ ਦੱਸਿਆ ਹੈ। ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ-

ਉਨ੍ਹਾਂ ਨੇ ਲਿਖਿਆ, "ਮੈਨੂੰ ਮੇਰੇ ਸੀਨੇ ਵਿੱਚ ਇੱਕ ਤਕਲੀਫ਼ਦੇਹ ਖਾਲੀਪਣ ਮਹਿਸੂਸ ਹੋ ਰਿਹਾ ਹੈ ਪਰ ਮੈਨੂੰ ਪਤਾ ਹੈ ਕਿ ਮੈਨੂੰ ਇਸ ਦੇ ਨਾਲ ਹੀ ਰਹਿਣਾ ਪਵੇਗਾ। ਇਸ ਪੂਰੇ ਖਾਲੀਪਣ ਨਾਲ , ਮੈਂ ਹੁਣ ਵੀ ਤੁਹਾਡਾ ਪਿਆਰ ਮਹਿਸੂਸ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਤੁਸੀਂ ਦੁੱਖ ਅਤੇ ਦਰਦ ਨਾਲ ਮੇਰੀ ਰੱਖਿਆ ਕਰ ਰਹੇ ਹੋ। ਜਦੋਂ ਵੀ ਆਪਣੀਆਂ ਅੱਖਾਂ ਬੰਦ ਕਰਦੀ ਹਾਂ ਮੈਨੂੰ ਸਿਰਫ਼ ਚੰਗੀਆਂ ਗੱਲਾਂ ਯਾਦ ਆਉਂਦੀਆਂ ਹਨ, ਮੈਨੂੰ ਪਤਾ ਹੈ ਕਿ ਤੁਸੀਂ ਵੀ ਇੰਝ ਹੀ ਕਰ ਰਹੇ ਹੋ।"

Image copyright jhanvikapoor/Instagram

"ਤੁਸੀਂ ਸਾਡੀ ਜ਼ਿਦੰਗੀ ਵਿੱਚ ਇੱਕ ਵਰਦਾਨ ਵਾਂਗ ਸੀ, ਸਾਨੂੰ ਤੁਹਾਡੇ ਨਾਲ ਰਹਿਣ ਦਾ ਜਿੰਨਾਂ ਵੀ ਸਮਾਂ ਮਿਲਿਆ, ਉਹ ਅਸ਼ੀਰਵਾਦ ਵਾਂਗ ਸੀ। ਤੁਸੀਂ ਇਸ ਦੁਨੀਆਂ ਲਈ ਬਣੇ ਨਹੀਂ ਸੀ। ਤੁਸੀਂ ਬਹੁਤ ਚੰਗੇ, ਬਹੁਤ ਪਵਿੱਤਰ, ਪਿਆਰ ਨਾਲ ਭਰੇ ਹੋਏ ਸੀ। ਇਸ ਲਈ ਉਸ ਨੇ ਤੁਹਾਨੂੰ ਵਾਪਸ ਸੱਦ ਲਿਆ ਪਰ ਘੱਟੋ ਘੱਟ ਤੁਸੀਂ ਸਾਡੇ ਨਾਲ ਰਹੇ ਤਾਂ ਸੀ।"

"ਮੇਰੇ ਦੋਸਤ ਹਮੇਸ਼ਾ ਕਹਿੰਦੇ ਸਨ ਕਿ ਤੂੰ ਹਮੇਸ਼ਾ ਖੁਸ਼ ਰਹਿੰਦੀ ਹੈ ਅਤੇ ਹੁਣ ਮੈਨੂੰ ਅਹਿਸਾਸ ਹੋਇਆ ਕਿ ਉਹ ਤੁਹਾਡੇ ਕਾਰਨ ਸੀ। ਕਿਸੇ ਨੇ ਕੀ ਕਿਹਾ, ਇਹ ਮਾਇਨੇ ਨਹੀਂ ਰੱਖਦਾ, ਕੋਈ ਪਰੇਸ਼ਾਨੀ ਵੱਡੀ ਨਹੀਂ ਸੀ ਅਤੇ ਕੋਈ ਦਿਨ ਉਦਾਸ ਨਹੀਂ ਸੀ ਕਿਉਂਕਿ ਮੇਰੇ ਕੋਲ ਤੁਸੀਂ ਸੀ ਅਤੇ ਤੁਸੀਂ ਮੈਨੂੰ ਪਿਆਰ ਕਰਦੇ ਸੀ। ਮੇਰੀ ਸਭ ਤੋਂ ਚੰਗੀ ਦੋਸਤ, ਮੇਰੇ ਲਈ ਸਭ ਕੁਝ। ਆਪਣੀ ਪੂਰੀ ਜ਼ਿੰਦਗੀ ਤੁਸੀਂ ਸਿਰਫ਼ ਦਿੱਤਾ ਅਤੇ ਮੰਮਾ ਮੈਂ ਵੀ ਤੁਹਾਡੇ ਲਈ ਕੁਝ ਕਰਨਾ ਚਾਹੁੰਦੀ ਸੀ।"

Image copyright jhanvikapoor/Instagram

"ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਵੀ ਮੇਰੇ ਉੱਤੇ ਮਾਣ ਹੋਵੇ। ਹਰ ਸਵੇਰ, ਮੈਂ ਜੋ ਕੁਝ ਵੀ ਕਰਾਂਗੀ ਉਹ ਇਸੇ ਉਮੀਦ ਨਾਲ ਹੋਵੇਗਾ ਕਿ ਇੱਕ ਦਿਨ ਤੁਹਾਨੂੰ ਮੇਰੇ 'ਤੇ ਮਾਣ ਹੋਵੇਗਾ, ਜਿਵੇਂ ਕਿ ਮੈਨੂੰ ਤੁਹਾਡੇ ਉੱਤੇ ਸੀ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਇਸੇ ਸੋਚ ਨਾਲ ਹਰ ਸਵੇਰ ਉਠਾਂਗੀ ਕਿਉਂਕਿ ਤੁਸੀਂ ਜਿੱਥੇ ਹੋ ਮੈਂ ਤੁਹਾਨੂੰ ਮਹਿਸੂਸ ਕਰ ਸਕਦੀ ਹਾਂ।"

"ਤੁਸੀਂ ਮੇਰੇ, ਖੁਸ਼ੀ ਅਤੇ ਪਾਪਾ ਦੇ ਅੰਦਰ ਮੌਜੂਦ ਹੋ। ਤੁਸੀਂ ਸਾਡੇ 'ਤੇ ਜੋ ਆਪਣਾ ਛਾਪ ਛੱਡੀ ਹੈ, ਉਹ ਇੰਨੀ ਡੂੰਘੀ ਹੈ ਕਿ ਸਾਡੇ ਤੁਰੇ ਜਾਣ ਲਈ ਕਾਫੀ ਹੋ ਸਕਦੀ ਹੈ ਪਰ ਕਦੇ ਆਪਣੇ ਆਪ ਵਿੱਚ ਪੂਰੀ ਨਹੀਂ ਹੋ ਸਕਦੀ।"

"ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਮੇਰੇ ਸਭ ਕੁਝ"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)