ਸ਼੍ਰੀਦੇਵੀ ਦੇ ਆਖ਼ਰੀ ਘੰਟਿਆਂ ਦੀ ਕਹਾਣੀ, ਬੋਨੀ ਕਪੂਰ ਦੀ ਜ਼ੁਬਾਨੀ

ਸ਼੍ਰੀਦੇਵੀ Image copyright AFP/Getty Images

ਮਰਹੂਮ ਅਦਾਕਾਰਾ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ 24 ਫਰਵਰੀ ਦੀ ਰਾਤ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।

24 ਫਰਵਰੀ ਦੀ ਰਾਤ ਸ਼੍ਰੀਦੇਵੀ ਦੀ ਦੁਬਈ ਦੇ ਇੱਕ ਹੋਟਲ ਦੇ ਕਮਰੇ ਦੇ ਬਾਥਟਬ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ।

ਬੋਨੀ ਕਪੂਰ ਨੇ ਦੱਸਿਆ ਕਿ ਕਿਵੇਂ ਉਹ ਆਪਣੀ ਪਤਨੀ ਨੂੰ ਸਰਪਰਾਇਜ਼ ਦੇਣ ਲਈ ਅਚਾਨਕ ਦੁਬਈ ਪਹੁੰਚੇ ਸੀ।

ਕਿਵੇਂ ਉਹ ਗਲੇ ਮਿਲੇ ਸੀ ਤੇ ਇੱਕ-ਦੂਜੇ ਨੂੰ ਚੁੰਮਿਆ ਸੀ ਅਤੇ ਕਿਵੇਂ 2 ਘੰਟੇ ਬਾਅਦ ਸ਼੍ਰੀਦੇਵੀ ਉਨ੍ਹਾਂ ਨੂੰ ਪਾਣੀ ਨਾਲ ਭਰੇ ਹੋਏ ਬਾਥਟਬ ਵਿੱਚ ਮਿਲੀ ਸੀ।

ਬੋਨੀ ਕਪੂਰ ਨੇ ਆਪਣੇ 30 ਸਾਲ ਪੁਰਾਣੇ ਦੋਸਤ ਟ੍ਰੇਡ ਮਾਹਰ ਕੋਮਲ ਨਾਹਟਾ ਨਾਲ ਗੱਲਬਾਤ ਵਿੱਚ 24 ਫਰਵਰੀ ਦੀ ਸ਼ਾਮ ਬਾਰੇ ਦੱਸਿਆ।

Image copyright TWITTER @SRIDEVIBKAPOOR
ਫੋਟੋ ਕੈਪਸ਼ਨ ਸ਼੍ਰੀਦੇਵੀ, ਬੋਨੀ ਕਪੂਰ

ਕੋਮਲ ਨਾਹਟਾ ਨੇ ਇਹ ਗੱਲਬਾਤ ਆਪਣੇ ਬਲਾਗ 'ਤੇ ਪ੍ਰਕਾਸ਼ਿਤ ਕੀਤੀ ਹੈ ਅਤੇ ਉਸ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਹੈ।

ਬੋਨੀ ਕਪੂਰ ਦੇ ਹਵਾਲੇ ਨਾਲ ਕੀ ਲਿਖਿਆ ਹੈ ਕੋਮਲ ਨਾਹਟਾ ਨੇ

 • ਬੋਨੀ ਕਪੂਰ ਨੇ ਨਾਹਟਾ ਨੂੰ ਦੱਸਿਆ ਕਿ 24 ਸਾਲ ਵਿੱਚ ਸਿਰਫ਼ 2 ਵਾਰ ਅਜਿਹਾ ਹੋਇਆ ਜਦੋਂ ਦੋਵੇਂ ਪਤੀ-ਪਤਨੀ ਇਕੱਠੇ ਵਿਦੇਸ਼ ਨਹੀਂ ਗਏ। ਫ਼ਿਲਮ ਨਾਲ ਜੁੜੇ ਕੰਮ ਲਈ ਇੱਕ ਵਾਰ ਸ਼੍ਰੀਦੇਵੀ ਨਿਊਜਰਸੀ ਅਤੇ ਇੱਕ ਵਾਰ ਵੈਨਕੁਵਰ ਗਈ ਸੀ।
 • ਬੋਨੀ ਨੇ ਨਾਹਟਾ ਨੂੰ ਦੱਸਿਆ,''ਮੈਂ ਉਨ੍ਹਾਂ 2 ਯਾਤਰਾਵਾਂ 'ਚ ਉਨ੍ਹਾਂ ਦੇ ਨਾਲ ਨਹੀਂ ਸੀ, ਪਰ ਮੈਨੂੰ ਇਹ ਤਸੱਲੀ ਸੀ ਕਿ ਮੇਰੇ ਦੋਸਤ ਦੀ ਪਤਨੀ ਉਨ੍ਹਾਂ ਦੇ ਨਾਲ ਸੀ। ਦੁਬਈ ਇਕੌਲਤਾ ਵਿਦੇਸ਼ੀ ਟ੍ਰਿਪ ਸੀ, ਜਦੋਂ ਸ਼੍ਰੀਦੇਵੀ 2 ਦਿਨ ਤੱਕ ਇਕੱਲੀ ਸੀ(22 ਅਤੇ 23 ਫਰਵਰੀ)।''
 • ਬੋਨੀ, ਸ਼੍ਰੀਦੇਵੀ ਅਤੇ ਖੁਸ਼ੀ ਇੱਕ ਪਰਿਵਾਰਕ ਵਿਆਹ ਸਮਾਗਰਮ ਲਈ ਦੁਬਈ ਪਹੁੰਚੇ ਸੀ, ਜੋ 20 ਫਰਵਰੀ ਨੂੰ ਖ਼ਤਮ ਹੋ ਗਿਆ ਸੀ।
 • ਬੋਨੀ ਦੀ ਲਖਨਊ ਵਿੱਚ ਇੱਕ 'ਅਹਿਮ ਬੈਠਕ' ਸੀ, ਜਿਸ ਲਈ ਉਹ ਭਾਰਤ ਵਾਪਸ ਆ ਗਏ ਸੀ। ਸ਼੍ਰੀਦੇਵੀ ਦੁਬਈ ਵਿੱਚ ਹੀ ਰੁੱਕ ਗਈ ਸੀ ਕਿਉਂਕਿ ਉਨ੍ਹਾਂ ਨੇ ਜਾਹਨਵੀ ਲਈ ਖਰੀਦਦਾਰੀ ਕਰਨੀ ਸੀ।
Image copyright Getty Images
ਫੋਟੋ ਕੈਪਸ਼ਨ ਸ਼੍ਰੀਦੇਵੀ ਦੀ ਮ੍ਰਿਤਕ ਦੇਹ
 • ਨਾਹਟਾ ਨੇ ਲਿਖਿਆ ਹੈ,''ਜਾਹਨਵੀ ਦੀ ਸ਼ੌਪਿੰਗ ਲਿਸਟ ਸ਼੍ਰੀਦੇਵੀ ਦੇ ਫੋਨ ਵਿੱਚ ਸੀ ਪਰ ਉਹ 21 ਫਰਵਰੀ ਨੂੰ ਸ਼ੌਪਿੰਗ ਕਰਨ ਨਹੀਂ ਜਾ ਸਕੀ ਕਿਉਂਕਿ ਉਨ੍ਹਾਂ ਦਾ ਫੋਨ ਰਸ-ਅਲ-ਖਾਈਮਾਹ ਵਿੱਚ ਰਹਿ ਗਿਆ ਸੀ। ਦਿਨ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਨੇ ਆਪਣੇ ਹੋਟਲ ਦੇ ਕਮਰੇ ਵਿੱਚ ਰਿਲੈਕਸ ਕਰਨ ਵਿੱਚ ਬਤੀਤ ਕੀਤਾ।''

'ਪਾਪਾ ਤੁਹਾਨੂੰ ਮਿਸ ਕਰ ਰਹੀ ਹਾਂ'

 • ਬੋਨੀ ਨੇ ਨਾਹਟਾ ਨੂੰ ਦੱਸਿਆ,''24 ਫਰਵਰੀ ਦੀ ਸਵੇਰ ਮੇਰੀ ਸ਼੍ਰੀਦੇਵੀ ਨਾਲ ਗੱਲ ਹੋਈ। ਜਦੋਂ ਉਸ ਨੇ ਮੈਨੂੰ ਦੱਸਿਆ, 'ਪਾਪਾ(ਸ਼੍ਰੀਦੇਵੀ ਬੋਨੀ ਨੂੰ ਇਹੀ ਕਹਿੰਦੀ ਸੀ), ਮੈਂ ਤੁਹਾਨੂੰ ਮਿਸ ਕਰ ਰਹੀ ਹਾਂ।' ਪਰ ਮੈਂ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਮੈਂ ਸ਼ਾਮ ਨੂੰ ਉਨ੍ਹਾਂ ਨੂੰ ਮਿਲਣ ਦੁਬਈ ਆ ਰਿਹਾ ਹਾਂ।''
 • ''ਜਾਹਨਵੀ ਵੀ ਚਾਹੁੰਦੀ ਸੀ ਕਿ ਮੈਂ ਦੁਬਈ ਜਾਵਾਂ ਕਿਉਂਕਿ ਉਸ ਨੂੰ ਡਰ ਸੀ ਕਿ ਉਸਦੀ ਮਾਂ, ਜਿਨ੍ਹਾਂ ਨੂੰ ਇਕੱਲੇ ਰਹਿਣ ਦੀ ਆਦਤ ਨਹੀਂ ਸੀ, ਆਪਣਾ ਪਾਸਪੋਰਟ ਜਾਂ ਕੋਈ ਜ਼ਰੂਰੀ ਚੀਜ਼ ਗਵਾ ਸਕਦੀ ਸੀ।''
 • ਨਾਹਟਾ ਨੇ ਲਿਖਿਆ ਹੈ ਕਿ ਬੋਨੀ ਨੇ ਆਪਣੀ 'ਜਾਨ' ਅਤੇ 2 ਬੱਚੀਆਂ ਜਾਹਨਵੀ ਅਤੇ ਖੁਸ਼ੀ ਦੀ ਮਾਂ ਸ਼੍ਰੀਦੇਵੀ ਨੂੰ ਦੁਬਈ ਦੇ ਜੁਮੇਰਾਹ ਐਮਿਰੇਟਸ ਟਾਵਰਸ ਹੋਟਲ ਪਹੁੰਚ ਕੇ ਸਰਪਰਾਇਜ਼ ਦਿੱਤਾ ਸੀ। ਬੋਨੀ ਨੇ ਹੋਟਲ ਤੋਂ ਡੁਪਲੀਕੇਟ ਚਾਬੀ ਲੈ ਕੇ ਸ਼੍ਰੀਦੇਵੀ ਦਾ ਕਮਰਾ ਖੋਲ੍ਹਿਆ ਸੀ।
Image copyright Getty Images
 • ਨਾਹਟਾ ਨੇ ਬੋਨੀ ਦੇ ਹਵਾਲੇ ਤੋਂ ਲਿਖਿਆ ਹੈ,''ਦੋਵੇਂ ਟੀਨਏਜ ਪ੍ਰੇਮੀਆਂ ਦੀ ਤਰ੍ਹਾਂ ਗਲੇ ਮਿਲੇ। ''ਨਾਹਟਾ ਮੁਤਾਬਿਕ, ਬੋਨੀ ਨੇ ਸਿਸਕੀਆਂ ਲੈਂਦੇ ਹੋਏ ਉਨ੍ਹਾਂ ਨੂੰ ਦੱਸਿਆ,''ਉਨ੍ਹਾਂ ਨੇ (ਸ਼੍ਰੀਦੇਵੀ ਨੇ) ਮੈਨੂੰ ਕਿਹਾ ਕਿ ਉਨ੍ਹਾਂ ਨੂੰ ਅੰਦਾਜ਼ਾ ਸੀ ਕਿ ਮੈਂ ਉਨ੍ਹਾਂ ਨੂੰ ਮਿਲਣ ਦੁਬਈ ਆ ਸਕਦਾ ਹਾਂ। ''ਦੋਵੇਂ ਗਲੇ ਮਿਲੇ, ਚੁੰਮਿਆ ਅਤੇ ਕਰੀਬ ਅੱਧੇ ਘੰਟੇ ਤੱਕ ਗੱਲਾਂ ਕੀਤੀਆਂ।''

'ਬੋਨੀ ਨੇ ਟੀਵੀ ਚਲਾਇਆ'

 • ਇਸ ਤੋਂ ਬਾਅਦ ਬੋਨੀ ਫਰੈਸ਼ ਹੋਣ ਚਲੇ ਗਏ। ਬਾਥਰੂਮ ਤੋਂ ਬਾਹਰ ਆ ਕੇ ਉਨ੍ਹਾਂ ਨੇ ਪ੍ਰਸਤਾਵ ਦਿੱਤਾ ਕਿ ਦੋਵਾਂ ਨੂੰ ਰੋਮਾਂਟਿਕ ਡਿਨਰ 'ਤੇ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸ਼੍ਰੀਦੇਵੀ ਨੂੰ ਬੇਨਤੀ ਕੀਤੀ ਕਿ ਉਹ ਅਗਲੇ ਦਿਨ ਸ਼ੌਪਿੰਗ ਕਰਨ ਦਾ ਪ੍ਰੋਗਰਾਮ ਰੱਦ ਕਰ ਦੇਵੇ।
 • ਵਾਪਸੀ ਦੀ ਟਿਕਟ ਫਿਰ ਬਦਲੀ ਜਾਣੀ ਸੀ ਕਿਉਂਕਿ ਦੋਵਾਂ ਨੇ 25 ਦੀ ਰਾਤ ਨੂੰ ਭਾਰਤ ਵਾਪਸ ਜਾਣ ਦਾ ਫੈਸਲਾ ਲਿਆ ਸੀ। ਸ਼ੌਪਿੰਗ ਲਈ 25 ਨੂੰ ਦਿਨ ਵਿੱਚ ਕਾਫ਼ੀ ਸਮਾਂ ਮਿਲ ਸਕਦਾ ਸੀ। ਸ਼੍ਰੀਦੇਵੀ ਅਜੇ ਵੀ ਰਿਲੈਕਸ ਕਰਨ ਦੇ ਮੂਡ ਵਿੱਚ ਸੀ। ਰੋਮਾਂਟਿਕ ਡਿਨਰ ਲਈ ਤਿਆਰ ਹੋਣ ਲਈ ਉਹ ਨਹਾਉਣ ਚਲੀ ਗਈ।
 • ਬੋਨੀ ਨੇ ਨਾਹਟਾ ਨੂੰ ਦੱਸਿਆ,''ਮੈਂ ਲਿਵਿੰਗ ਰੂਮ ਵਿੱਚ ਚਲਾ ਗਿਆ ਜਦਕਿ ਸ਼੍ਰੀਦੇਵੀ ਮਾਸਟਰ ਬਾਥਰੂਮ ਵਿੱਚ ਨਹਾਉਣ ਅਤੇ ਤਿਆਰ ਹੋਣ ਚਲੀ ਗਈ।''
Image copyright SRIDEVI/INSTAGRAM
ਫੋਟੋ ਕੈਪਸ਼ਨ ਸ਼੍ਰੀਦੇਵੀ, ਬੋਨੀ ਕਪੂਰ
 • ਲਿਵਿੰਗ ਰੂਮ ਵਿੱਚ ਬੋਨੀ ਦੱਖਣੀ ਅਫਰੀਕਾ ਅਤੇ ਭਾਰਤ ਦੇ ਕ੍ਰਿਕਟ ਮੈਚ ਦਾ ਅਪਡੇਟ ਲੈਣ ਲਈ ਟੀਵੀ ਚੈਨਲ ਬਦਲਣ ਲੱਗੇ। ਫਿਰ ਉਹ ਪਾਕਿਸਤਾਨ ਸੁਪਰ ਲੀਗ ਦੇ ਇੱਕ ਮੈਚ ਦੀ ਹੈੱਡਲਾਈਨ ਦੇਖਣ ਲੱਗੇ।
 • ਉਨ੍ਹਾਂ ਨੇ 15-20 ਮਿੰਟ ਤੱਕ ਮੈਚ ਦੇਖਿਆ। ਫਿਰ ਉਨ੍ਹਾਂ ਨੂੰ ਇਹ ਫਿਕਰ ਹੋਣ ਲੱਗੀ ਕਿ ਸ਼ਨੀਵਾਰ ਕਰਕੇ ਸਾਰੇ ਰੇਸਤਰਾਂ 'ਚ ਭੀੜ ਹੋਵੇਗੀ।

'ਜਾਨ, ਜਾਨ'

 • ਉਸ ਸਮੇਂ ਕਰੀਬ 8 ਵੱਜੇ ਹੋਣਗੇ। ਬੋਨੀ ਨੇ ਲਿਵਿੰਗ ਰੂਮ ਤੋਂ ਹੀ ਸ਼੍ਰੀਦੇਵੀ ਨੂੰ ਆਵਾਜ਼ਾਂ ਦਿੱਤੀਆਂ। ਉਨ੍ਹਾਂ ਨੇ 2 ਵਾਰ ਸ਼੍ਰੀਦੇਵੀ ਨੂੰ ਬੁਲਾਇਆ, ਫਿਰ ਉਨ੍ਹਾਂ ਨੇ ਟੀਵੀ ਦੀ ਆਵਾਜ਼ ਹੌਲੀ ਕਰ ਲਈ। ਉਦੋਂ ਵੀ ਕੋਈ ਆਵਾਜ਼ ਨਹੀਂ ਆਈ।
Image copyright STR/Getty Images
 • ਫਿਰ ਉਹ ਬੈੱਡਰੂਮ 'ਚ ਗਏ, ਬਾਥਰੂਮ ਦਾ ਦਰਵਾਜ਼ਾ ਖੜਕਾਇਆ ਅਤੇ ਫਿਰ ਉਨ੍ਹਾਂ ਨੂੰ ਆਵਾਜ਼ ਦਿੱਤੀ। ਅੰਦਰ ਤੋਂ ਪਾਣੀ ਦਾ ਟੈਪ ਖੁੱਲ੍ਹਾ ਹੋਣ ਦੀ ਆਵਾਜ਼ ਸੁਣ ਕੇ ਉਨ੍ਹਾਂ ਨੇ ਫਿਰ ''ਜਾਨ, ਜਾਨ'' ਕਹਿ ਕੇ ਆਵਾਜ਼ ਦਿੱਤੀ।
 • ਕੋਈ ਜਵਾਬ ਨਹੀਂ ਆਇਆ ਤਾਂ ਬੋਨੀ ਘਬਰਾ ਗਏ ਅਤੇ ਉਨ੍ਹਾਂ ਨੇ ਧੱਕਾ ਦੇ ਕੇ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਅੰਦਰੋ ਬੰਦ ਨਹੀਂ ਸੀ। ਬੋਨੀ ਥੋੜ੍ਹੇ ਘਬਰਾਏ ਹੋਏ ਸੀ ਪਰ ਜੋ ਦ੍ਰਿਸ਼ ਉਨ੍ਹਾਂ ਦੀਆਂ ਅੱਖਾਂ ਅੱਗੇ ਆਉਣ ਵਾਲੇ ਸੀ, ਉਸ ਲਈ ਉਹ ਉਦੋਂ ਵੀ ਤਿਆਰ ਨਹੀਂ ਸਨ।
 • ਬਾਥਟਬ ਪਾਣੀ ਨਾਲ ਪੂਰਾ ਭਰਿਆ ਹੋਇਆ ਸੀ ਅਤੇ ਸ਼੍ਰੀਦੇਵੀ ਉਸ ਵਿੱਚ ਪੂਰੀ ਤਰ੍ਹਾਂ ਡੁੱਬੀ ਹੋਈ ਸੀ। ਸਿਰ ਤੋਂ ਲੈ ਕੇ ਅੰਗੂਠੇ ਤੱਕ। ਉਹ ਤੇਜ਼ੀ ਨਾਲ ਉਨ੍ਹਾਂ ਤੱਕ ਪਹੁੰਚੇ ਪਰ ਸ਼੍ਰੀਦੇਵੀ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਹੋ ਰਹੀ ਸੀ।
 • ਨਾਹਟਾ ਨੇ ਲਿਖਿਆ,''ਜੋ ਕੁਝ ਹੋਇਆ ਉਸ ਲਈ ਕੋਈ ਤਿਆਰ ਨਹੀਂ ਸੀ। ਉਹ ਪਹਿਲਾਂ ਡੁੱਬੀ, ਫਿਰ ਬੇਹੋਸ਼ ਹੋਈ ਜਾਂ ਪਹਿਲਾਂ ਬੇਹੋਸ਼ ਹੋਈ, ਫਿਰ ਡੁੱਬੀ, ਸ਼ਾਇਦ ਕਿਸੇ ਨੂੰ ਪਤਾ ਨਹੀਂ ਲੱਗੇਗਾ। ਬਾਥਟਬ ਤੋਂ ਥੋੜ੍ਹਾ ਜਿਹਾ ਵੀ ਪਾਣੀ ਥੱਲੇ ਨਹੀਂ ਡਿੱਗਿਆ ਸੀ।''
 • ''ਸ਼੍ਰੀਦੇਵੀ ਨੂੰ ਸ਼ਾਇਦ ਇੱਕ ਮਿੰਟ ਵੀ ਸੰਘਰਸ਼ ਕਰਨ ਦਾ ਸਮਾਂ ਨਹੀਂ ਮਿਲਿਆ, ਕਿਉਂਕਿ ਜੇਕਰ ਉਹ ਡੁੱਬਦੇ ਸਮੇਂ ਆਪਣੇ ਹੱਥ-ਪੈਰ ਚਲਾਉਂਦੇ ਤਾਂ ਥੋੜ੍ਹਾ ਪਾਣੀ ਟੱਬ ਤੋਂ ਬਾਹਰ ਜ਼ਰੂਰ ਹੁੰਦਾ। ਪਰ ਫਲੋਰ 'ਤੇ ਬਿਲਕੁਲ ਪਾਣੀ ਨਹੀਂ ਸੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)