ਪ੍ਰੈਸ ਰਿਵਿਊ : ਭਾਰਤ ਅੱਗੇ ਸਿੱਖਾਂ 'ਤੇ ਹੁੰਦੇ 'ਤਸ਼ੱਦਦ' ਦਾ ਮੁੱਦਾ ਚੁੱਕਾਂਗੇ - ਯੂਕੇ

jagtar Singh

ਯੂਕੇ ਨੇ ਭਾਰਤ ਵਿੱਚ ਸਿੱਖਾਂ ਅਤੇ ਈਸਾਈਆਂ 'ਤੇ ਕਥਿਤ ਤੌਰ 'ਤੇ ਹੁੰਦੇ ਤਸ਼ਦੱਦ ਦਾ ਮੁੱਦਾ ਅਪ੍ਰੈਲ ਵਿੱਚ ਹੋਣ ਵਾਲੀ ਕਾਮਨਵੈਲਥ (ਸੀਐੱਚਓਜੀਐੱਮ) ਦੀ ਮੀਟਿੰਗ ਵਿੱਚ ਚੁੱਕਣ ਦਾ ਫੈਸਲਾ ਕੀਤਾ ਹੈ।

ਦਿ ਹਿੰਦੁਸਤਾਨ ਟਾਈਮਜ਼ ਅਨੁਸਾਰ ਵੈਸਟਮਿਨਸਟਰ ਹਾਲ ਵਿੱਚ ਸੰਸਦ ਮੈਂਬਰਾਂ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ 'ਤੇ ਹੁੰਦੀ ਕਥਿਤ ਧੱਕੇਸ਼ਾਹੀ 'ਤੇ ਲੰਬੀ ਚਰਚਾ ਕੀਤੀ।

'ਕੈਨੇਡਾ 'ਚ ਵੀ ਓਨੇ ਹੀ ਖਾਲਿਸਤਾਨੀ ਹਨ ਜਿੰਨੇ ਭਾਰਤ ਚ'

ਜਾਣੋ ਔਸਕਰ ਬਾਰੇ 7 ਦਿਲਚਸਪ ਤੱਥ

ਐੱਸਐੱਨਪੀ ਆਗੂ ਮਾਰਟਿਨ ਹਿਊਗਜ਼ ਨੇ ਜਗਤਾਰ ਸਿੰਘ ਜੌਹਲ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਕੇ ਵਿੱਚ ਸਿੱਖ ਭਾਈਚਾਰੇ ਨੂੰ ਡਰ ਹੈ ਕਿ ਸਿਰਫ਼ ਸਿੱਖ ਹੋਣ ਦੇ ਆਧਾਰ 'ਤੇ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।

ਇੱਕ ਬਰਤਾਨਵੀ ਟ੍ਰਿਬਿਊਨਲ ਸੂਚਨਾ ਦੀ ਆਜ਼ਾਦੀ (ਐਫਓਆਈ) ਦੇ ਤਹਿਤ ਦੇਸ ਦੀ ਕੈਬਨਿਟ ਦੀਆਂ ਉਨ੍ਹਾਂ ਖੂਫ਼ੀਆ ਫਾਈਲਾਂ ਦੀ ਮੰਗੀ ਜਾਣਕਾਰੀ ਬਾਰੇ ਫ਼ੈਸਲਾ ਸੁਣਾਏਗਾ ਜਿਨ੍ਹਾਂ ਵਿੱਚ 1984 ਦੇ ਆਪਰੇਸ਼ਨ ਬਲੂ ਸਟਾਰ ਵਿੱਚ ਬਰਤਾਨਵੀ ਸਰਕਾਰ ਦੀ ਸ਼ਮੂਲੀਅਤ ਬਾਰੇ ਖੁਲਾਸਾ ਹੋ ਸਕਦਾ ਹੈ।

ਦਿ ਟ੍ਰਿਬਿਊਨ ਮੁਤਾਬਕ ਲੰਡਨ 'ਚ ਫਸਟ ਟੀਅਰ ਟ੍ਰਿਬਿਊਨਲ ਵੱਲੋਂ ਮੰਗਲਵਾਰ ਤੋਂ ਤਿੰਨ ਦਿਨਾਂ ਦੀ ਸੁਣਵਾਈ ਸ਼ੁਰੂ ਹੋਵੇਗੀ।

ਜਾਂਚ ਵਿੱਚ ਦੇਖਿਆ ਜਾਵੇਗਾ, ਕੀ ਬਰਤਾਨੀਆ ਦੇ ਸੂਚਨਾ ਕਮਿਸ਼ਨਰ ਵੱਲੋਂ ਇਹ ਫਾਈਲਾਂ ਨਸ਼ਰ ਨਾ ਕਰਨ ਦਾ ਕੈਬਨਿਟ ਦਫ਼ਤਰ ਦਾ ਫ਼ੈਸਲਾ ਵਾਜਿਬ ਸੀ। ਪੱਤਰਕਾਰ ਫਿਲ ਮਿਲਰ ਦੀ ਅਗਵਾਈ ਵਿੱਚ ਕੇਆਰਡਬਲਿਯੂ ਵੱਲੋਂ ਇਹ ਕੇਸ ਲੜਿਆ ਜਾ ਰਿਹਾ ਹੈ।

ਪਿਓ ਨੇ ਕਰਜ਼ਾ ਲਿਆ ਤੇ ਨਵਜੋਤ ਨੇ ਚੈਂਪੀਅਨ ਬਣ ਕੇ ਦਿਖਾਇਆ

ਸ਼੍ਰੀਦੇਵੀ ਬਾਰੇ ਜਾਹਨਵੀ ਨੇ ਚਿੱਠੀ ਵਿੱਚ ਕੀ ਲਿਖਿਆ?

ਪੰਜਾਬੀ ਟ੍ਰਿਬਿਊਨ ਮੁਤਾਬਕ ਪਾਕਿਸਤਾਨ ਪੀਪਲਜ਼ ਪਾਰਟੀ ਦੀ ਟਿਕਟ ਉੱਤੇ ਸੂਬਾ ਸਿੰਧ ਵਿੱਚੋਂ ਇੱਕ ਦਲਿਤ ਹਿੰਦੂ ਆਗੂ ਕ੍ਰਿਸ਼ਨਾ ਕੁਮਾਰੀ ਕੋਹਲੀ ਨੂੰ ਪਾਕਿਸਤਾਨ ਸੀਨੇਟ ਦਾ ਮੈਂਬਰ ਚੁਣਿਆ ਗਿਆ ਹੈ।

Image copyright STR/BBC

39 ਸਾਲਾ ਕ੍ਰਿਸ਼ਨਾ ਕੁਮਾਰੀ ਪਹਿਲੀ ਦਲਿਤ ਹਿੰਦੂ ਔਰਤ ਹੈ ਜੋ ਕਿ ਦੇਸ ਦੀ ਸੀਨੇਟ ਮੈਂਬਰ ਚੁਣੀ ਗਈ ਹੈ। ਉਹ ਸੂਬਾ ਸਿੰਧ ਦੇ ਨਗਰਪਾਰਕਰ ਦੀ ਰਹਿਣ ਵਾਲੀ ਹੈ।

ਨਾਭਾ ਜੇਲ੍ਹ ਬ੍ਰੇਕ ਦੌਰਾਨ ਮਦਦ ਕਰਨ ਵਾਲੇ ਰਮਨਜੀਤ ਸਿੰਘ ਰੋਮੀ ਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ ਪਾਕਿਸਤਾਨ ਰਾਹੀਂ ਹਥਿਆਰ ਭੇਜ ਕੇ ਪਟਿਆਲਾ ਵਿੱਚ ਆਟੋਮੈਟਿਕ ਰਾਈਫ਼ਲ ਅਤੇ ਨਾਰਕੋਟਿਕਸ ਬੇਸ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।

Image copyright Reuters

ਟਾਈਮਜ਼ ਆਫ਼ ਇੰਡੀਆ ਅਨੁਸਾਰ ਇਹ ਇਲਜ਼ਾਮ ਪਟਿਆਲਾ ਦੇ ਸਦਰ ਥਾਣੇ ਵਿੱਚ ਦਰਜ ਐਫਆਈਆਰ ਵਿੱਚ ਲਾਏ ਗਏ ਹਨ। ਇਹ ਐਫਆਈਆਰ ਵਿੱਕੀ ਗੌਂਡਰ ਦੇ ਕਥਿਤ ਪੁਲਿਸ ਮੁਕਾਬਲੇ ਤੋਂ ਦੋ ਦਿਨ ਪਹਿਲਾਂ ਦਰਜ ਕੀਤੀ ਗਈ ਹੈ।

ਰੋਮੀ ਨੂੰ ਹਾਲ ਹੀ ਵਿੱਚ ਹਾਂਗਕਾਂਗ ਵਿੱਚ ਕਰੋੜਾਂ ਡਾਲਰ ਦੀ ਲੁੱਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)