ਲੈਨਿਨ, ਪੇਰੀਆਰ, ਸ਼ਾਮਾ ਪ੍ਰਸਾਦ ਅਤੇ ਹੁਣ ਅੰਬੇਦਕਰ: ਕਿੱਥੇ ਕਿੱਥੇ ਢਾਹੇ ਗਏ ਬੁੱਤ

ਭੀਮ ਰਾਓ ਅੰਬੇਦਕਰ ਦੀ ਮੂਰਤੀ Image copyright SARFARAZ AHMED/BBC

ਉੱਤਰ ਪੂਰਬੀ ਸੂਬੇ ਤ੍ਰਿਪੁਰਾ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸੀਪੀਐੱਮ ਦੀ ਹਾਰ ਤੋਂ ਬਾਅਦ ਰੂਸੀ ਇਨਕਲਾਬ ਦੇ ਹੀਰੋ ਵਲਾਦੀਮੀਰ ਲੈਨਿਨ ਦਾ ਬੁੱਤ ਢਾਹ ਦਿੱਤਾ ਗਿਆ ਹੈ। 'ਭਾਰਤ ਮਾਤਾ ਦੀ ਜੈ'' ਦੇ ਨਾਅਰੇ ਲਗਾਉਂਦੀ ਭੀੜ ਨੇ ਜੇਸੀਬੀ ਨਾਲ ਇਸ ਬੁੱਤ ਨੂੰ ਢਹਿ ਢੇਰੀ ਕਰ ਦਿੱਤਾ।

ਇਹ ਘਟਨਾ ਰਾਜਧਾਨੀ ਅਗਰਤਲਾ ਤੋਂ ਸਿਰਫ਼ 90 ਕਿਲੋਮੀਟਰ ਦੂਰ ਬੋਲੇਨੀਆ ਦੇ ਸੈਂਟਰ ਫਾਰ ਕਾਲਜ ਸਕੁਏਅਰ ਵਿੱਚ ਵਾਪਰੀ ਸੀ।

ਇਸ ਘਟਨਾ ਤੋਂ ਬਾਅਦ ਦੇਸ ਦੇ ਕਈ ਇਲਾਕਿਆਂ ਤੋਂ ਬੁੱਤ ਤੋੜੇ ਜਾਣ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਖ਼ਬਰਾਂ ਹੈ। ਇੰਡੀਆ ਟੁਡੇ ਦੀ ਖ਼ਬਰ ਮੁਤਾਬਕ ਇਹ ਘਟਨਾ ਰਾਤ ਦੇ ਸਮੇਂ ਦੀ ਹੋ ਸਕਦੀ ਹੈ।

Image copyright SARFARAZ AHMED/BBC

ਜਦਕਿ ਸੀਐਨਐਨ ਨਿਊਜ਼ 18 ਮੁਤਾਬਿਕ ਸਥਾਨਕ ਪ੍ਰਸ਼ਾਸਨ ਨੇ ਇਲਾਕੇ ਵਿੱਚ ਕਿਸੇ ਤਣਾਅ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਰਿਪੋਰਟ ਮੁਤਾਬਕ ਪ੍ਰਸ਼ਾਸਨ ਨੇ ਤੋੜੇ ਗਏ ਬੁੱਤ ਦੀ ਥਾਂ ਨਵਾਂ ਲਗਾ ਦਿੱਤਾ ਹੈ।

ਤ੍ਰਿਪੁਰਾ ਵਿੱਚ ਇੱਕ ਹੋਰ ਬੁੱਤ ਤੋੜਿ

ਬੁੱਤ ਤੋੜਨ ਦੀ ਪਹਿਲੀ ਘਟਨਾ ਤ੍ਰਿਪੁਰਾ ਵਿੱਚ ਉਦੋਂ ਵਾਪਰੀ ਜਦੋਂ ਭਾਜਪਾ ਨੂੰ ਜਿੱਤੇ 48 ਘੰਟੇ ਹੀ ਹੋਏ ਸਨ।

ਮੀਡੀਆ ਰਿਪੋਰਟਾਂ ਮੁਤਾਬਕ 2013 ਵਿੱਚ ਜਦੋਂ ਖੱਬੇ ਪੱਖੀਆਂ ਨੇ ਚੋਣਾਂ ਜਿੱਤੀਆਂ ਸਨ ਉਦੋਂ ਇਹ ਬੁੱਤ ਸਥਾਪਤ ਕੀਤਾ ਗਿਆ ਸੀ।

Image copyright TWITTER
ਫੋਟੋ ਕੈਪਸ਼ਨ ਤ੍ਰਿਪੁਰਾ ਦੇ ਬੇਲੋਨੀਆ ਵਿੱਚ ਡਿਗਾਈ ਗਈ ਲੈਨਿਨ ਦੀ ਮੂਰਤੀ

ਇਸ ਘਟਨਾ ਤੋਂ ਬਾਅਦ ਦੱਖਣੀ ਤ੍ਰਿਪੁਰਾ ਵਿੱਚ ਲੈਨਿਨ ਦਾ ਇੱਕ ਹੋਰ ਬੁੱਤ ਢਾਹ ਦਿੱਤਾ ਗਿਆ। ਦੂਜੀ ਘਟਨਾ ਸਬਰੂਮ ਵਿੱਚ ਵਾਪਰੀ। ਇੱਥੇ ਭੀੜ ਨੇ ਲੈਨਿਨ ਦੀ ਇੱਕ ਛੋਟੀ ਮੂਰਤੀ ਤੋੜ ਦਿੱਤੀ।

ਪੇਰੀਆਰ ਦੀ ਮੂਰਤੀ ਨੂੰ ਨੁਕਸਾਨ

ਇਸ ਤੋਂ ਬਾਅਦ ਤਾਮਿਲਨਾਡੂ ਵਿੱਚ ਪੇਰੀਆਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੀ ਰਿਪੋਰਟ ਮਿਲੀ।

Image copyright FACEBOOK/DRAVIDARKAZHAGAM

ਐਸਪੀ ਪਗਲਵਨ ਨੇ ਬੀਬੀਸੀ ਨੂੰ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਵੇਲੂਰ ਦੇ ਤਿਰੁਪੱਤੂਰ ਤਾਲੁਕਾ ਵਿੱਚ ਦੋ ਲੋਕ ਪੇਰੀਆਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮੂਰਤੀ ਦੇ ਚਿਹਰੇ ਨੂੰ ਹਥੌੜੇ ਮਾਰ ਕੇ ਤੋੜ ਦਿੱਤਾ ਗਿਆ ਸੀ।

Image copyright SANJAY DAS/BBC
ਫੋਟੋ ਕੈਪਸ਼ਨ ਸ਼ਾਮਾ ਪ੍ਰਸਾਦ ਮੁਖਰਜੀ ਦੀ ਮੂਰਤੀ 'ਤੇ ਕਾਲਕ ਫੇਰੀ ਗਈ

ਐਸਪੀ ਮੁਤਾਬਕ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦਾ ਨਾਂ ਮਰੁਗਾਨੰਦਮ ਹੈ। ਉਹ ਵੇਲੂਰ ਵਿੱਚ ਭਾਜਪਾ ਦੇ ਸ਼ਹਿਰੀ ਜਨਰਲ ਸਕੱਤਰ ਹਨ। ਦੂਜੇ ਸ਼ਖ਼ਸ ਦਾ ਨਾਂ ਫਰਾਂਸਿਸ ਹੈ ਅਤੇ ਉਹ ਕਮਿਊਨਿਸਟ ਪਾਰਟੀ ਦੇ ਕਾਰਕੁਨ ਹਨ।

ਸ਼ਾਮਾ ਪ੍ਰਸਾਦ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼

ਇਸ ਤੋਂ ਬਾਅਦ ਬੁੱਧਵਾਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਸ਼ਾਮਾ ਪ੍ਰਸਾਦ ਮੁਖਰਜੀ ਦੇ ਇੱਕ ਬੁੱਤ ਨਾਲ ਛੇੜਛਾੜ ਕੀਤੀ ਗਈ।

Image copyright SANJAY DAS/BBC
ਫੋਟੋ ਕੈਪਸ਼ਨ ਸ਼ਾਮਾ ਪ੍ਰਸਾਦ ਮੁਖਰਜੀ ਦੀ ਮੂਰਤੀ

ਹਿੰਦੂ ਵਿਚਾਰਕਾਂ ਦਾ ਮੰਨਣਾ ਹੈ ਕਿ ਸ਼ਾਮਾ ਪ੍ਰਸਾਦ ਦਾ ਇਹ ਬੁੱਤ ਕੇਓਰਤਾਲਾ ਵਿੱਚ ਹੈ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।

ਬੁੱਤ ਦੇ ਇੱਕ ਹਿੱਸੇ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਪੂਰੇ ਮੂੰਹ 'ਤੇ ਸਿਆਹੀ ਸੁੱਟੀ ਗਈ ਹੈ।

ਭਾਜਪਾ ਨਰਾਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੇਸ ਵਿੱਚ ਵਾਪਰ ਰਹੀਆਂ ਬੁੱਤਾਂ ਦੀਆਂ ਬੇਹਰੁਮਤੀ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ।

ਅਮਿਤ ਸ਼ਾਹ ਨੇ ਬੁੱਧਵਾਰ ਨੂੰ ਲਗਤਾਰ ਟਵੀਟ ਕੀਤੇ ਅਤੇ ਲਿਖਿਆ,''ਬੁੱਤਾਂ ਨੂੰ ਤੋੜਨ ਦਾ ਮੁੱਦਾ ਬਹੁਤ ਮੰਦਭਾਗਾ ਹੈ ਅਤੇ ਅਸੀਂ ਪਾਰਟੀ ਦੇ ਰੂਪ ਵਿੱਚ ਕਿਸੇ ਦੀ ਬੁੱਤ ਨੂੰ ਗਿਰਾਉਣ ਦਾ ਸਮਰਥਨ ਨਹੀਂ ਕਰਦੇ।''

ਸਾਡਾ ਮੁੱਖ ਉਦੇਸ਼ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਾ ਹੈ। ਅਸੀਂ ਇਸ ਤੋਂ ਖੁਸ਼ ਹਾਂ ਕਿ ਸਾਡੀ ਲੋਕ ਨੀਤੀ ਅਤੇ ਸਾਡੇ ਕੰਮ ਨੇ ਸਾਨੂੰ ਪੂਰੇ ਭਾਰਤ ਵਿੱਚ ਲੋਕਾਂ ਤੱਕ ਪਹੁੰਚਾ ਦਿੱਤਾ। ਅਸੀਂ 20 ਤੋਂ ਵਧੇਰੇ ਸੂਬਿਆਂ ਵਿੱਚ ਗਠਜੋੜ ਸਰਕਾਰ ਦੇ ਰੂਪ ਵਿੱਚ ਸੇਵਾ ਕਰ ਰਹੇ ਹਨ।

ਉਨ੍ਹਾਂ ਨੇ ਲਿਖਿਆ,''ਮੈਂ ਤਾਮਿਲਨਾਡੂ ਅਤੇ ਤ੍ਰਿਪੁਰਾ ਵਿੱਚ ਪਾਰਟੀ ਇਕਾਈ ਨਾਲ ਗੱਲ ਕੀਤੀ ਹੈ। ਜੇਕਰ ਭਾਜਪਾ ਨਾਲ ਜੁੜਿਆ ਕੋਈ ਵੀ ਸ਼ਖ਼ਸ ਬੁੱਤ ਢਾਹੁਣ ਦੀ ਕਾਰਵਾਈ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਪਾਰਟੀ ਸਖ਼ਤ ਕਦਮ ਚੁੱਕੇਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)